1.---- ਅਲਬਰਟ ਆਇਨਸਟੀਨ 2.--- ਬਾਜ਼ ਦੇ ਬੱਚੇ
1.-- AYlbrt AwienstweIn
ਏਕ ਥਾ ਜੀਨੀਅਸ ਅYਲਬਰਟ ਆਇਨਸਟੀਨ
ਅYਲਬਰਟ ਆਇਨਸਟੀਨ ਜਦੋਂ ਪੈਦਾ ਹੋਇਆ ਸੀ ਤਾਂ ਉਸਦਾ ਸਿਰ ਆਮ ਬੱਚਿਆਂ ਤੋ ਕਾਫੀ ਵੱਡਾ ਸੀ ਤੇ ਉਹ ਪਹਿਲੇ ਚਾਰ ਸਾਲ ਇੱਕ ਵੀ ਸ਼ਬਦ ਨਹੀ ਬੋਲ ਸਕਿਆ । ਇਸ ਗੱਲ ਨੂੰ ਲੈਕੇ ਉਸਦੇ ਮਾਤਾ ਪਿਤਾ ਕਾਫੀ ਫਿਕਰਮੰਦ ਸਨ ਕਿ ਉਹਨਾਂ ਦਾ ਬੱਚਾ ਸ਼ਾਇਦ ਅਸਾਧਾਰਨ ਜਾਂ ਗੂੰਗਾ ਹੈ। ਫਿਰ ਚਾਰ ਸਾਲ ਦੀ ਉਮਰ ਵਿੱਚ ਰਾਤ ਦਾ ਖਾਣਾ ਖਾਣ ਸਮੇ ਅਚਾਨਕ ਅYਲਬਰਟ ਬੋਲਿਆ ਕਿ "ਸੂਪ ਬਹੁਤ ਗਰਮ ਹੈ"। ਇਹ ਉਸਦੀ ਜੁਬਾਨ ਚੋਂ ਨਿਕਲਣ ਵਾਲੇ ਪਹਿਲੇ ਸ਼ਬਦ ਸਨ ਜਿਨ੍ਹਾਂ ਨੂੰ ਸੁਣ ਕੇ ਉਸਦੇ ਮਾਤਾ ਪਿਤਾ ਹੈਰਾਨ ਰਹਿ ਗਏ ਕਿ ਅYਲਬਰਟ ਇੱਕ ਦਮ ਏਨਾ ਸਾਫ਼ ਕਿਵੇ ਬੋਲ ਸਕਦਾ ਹੈ। ਜਦੋ ਉਹਨਾ ਨੇ ਅYਲਬਰਟ ਨੂੰ ਕੋਲ ਬਿਠਾ ਕੇ ਪੁਛਿਆ ਕਿ ਬੇਟਾ ਤੂੰ ਪਹਿਲਾ ਕਦੇ ਕਿਉਂ ਨਹੀ ਬੋਲਿਆ ਤਾ ਉਸਨੇ ਜਵਾਬ ਦਿੱਤਾ ਕਿ ਹੁਣ ਤੱਕ ਤਾਂ ਸਭ ਠੀਕ ਹੀ ਚੱਲ ਰਿਹਾ ਸੀ।
ਅYਲਬਰਟ ਛੋਟੇ ਹੁੰਦਿਆਂ ਹੀ ਪੜਨ ਵਿੱਚ, ਅੱਖਰ ਜੋੜਨ ਵਿੱਚ ਕਾਫੀ ਮੁਸ਼ਕਲ ਆਉਂਦੀ ਸੀ। ਉਸਨੂੰ ਨੰਬਰ ਜਾ ਅYਲਬਰਟ ਯਾਦ ਨਹੀਂ ਰਹਿਦੇ ਸਨ ਤੇ ਨਾ ਹੀ ਉਹ ਕਦੇ ਯਾਦ ਰਖਦਾ ਸੀ। ਵੱਡਾ ਹੋਣ ਤੇ ਇੱਕ ਵਾਰ ਉਸਦੇ ਸਹਿਕਰਮੀ ਨੇ ਜਦੋਂ ਅYਲਬਰਟ ਤੋ ਉਸਦਾ ਫੋਨ ਨੰਬਰ ਮੰਗਿਆ ਤਾ ਅYਲਬਰਟ ਡਾਰੈਕਟਰੀ ਵਿੱਚੋਂ ਲੱਭਣ ਲੱਗਾ,ਤਾ ਉਸਦੇ ਸਹਿਕਰਮੀ ਨੇ ਉਸਨੂੰ ਕਿਹਾ ਕੇ ਕਮਾਲ ਦੀ ਗੱਲ ਹੈ ਤੁਹਾਨੂੰ ਤੁਹਾਡਾ ਫੋਨ ਨੰਬਰ ਵੀ ਯਾਦ ਨਹੀ ਤਾਂ ਅYਲਬਰਟ ਨੇ ਕਿਹਾ ਕੇ ਮੈਂ ਉਹਨਾਂ ਗੱਲਾਂ ਨੂੰ ਕਿਉਂ ਯਾਦ ਰੱਖਾਂ ਜਿਹੜੀਆਂ ਮੈਨੂੰ ਆਸਾਨੀ ਨਾਲ ਕਿਸੇ ਕਿਤਾਬ ਚੋਂ ਮਿਲ ਜਾਂਦੀਆਂ ਹੋਣ।
ਇੱਕ ਵਾਰ ਅYਲਬਰਟ ਰੇਲ ਗੱਡੀ ਵਿੱਚ ਸਫਰ ਕਰ ਰਹੇ ਸਨ ਤਾ ਟੀਟੀ ਨੇ ਟਿਕਟ ਦਿਖਾਉਣ ਲਈ ਕਿਹਾ।ਅYਲਬਰਟ ਆਪਣੀਆਂ ਜੇਬਾਂ ਫਰੋਲਣ ਲੱਗਾ, ਜਦੋਂ ਟਿਕਟ ਨਾ ਮਿਲੀ ਤਾਂ ਆਪਣਾ ਸੂਟਕੇਸ ਖੋਲ ਕੇ ਟਿਕਟ ਲੱਭਣ ਲੱਗਿਆ ਤਾਂ ਟੀਟੀ ਨੇ ਕਿਹਾ ਕੇ ਮੈ ਤੁਹਾਨੂੰ ਜਾਣਦਾ ਹਾ ਤੁਸੀ ਟਿਕਟ ਜਰੂਰ ਖਰੀਦੀ ਹੋਵੇਗੀ ਸੋ ਤੁਸੀ ਫਿਕਰ ਨਾ ਕਰੋ ਤੇ ਬੈਠ ਜਾਉ। ਫਿਰ ਉਹ ਟੀਟੀ ਦੂਜੀਆਂ ਸਵਾਰੀਆਂ ਦੀਆਂ ਟਿਕਟਾਂ ਚੈੱਕ ਕਰਨ ਲੱਗ ਪਿਆ ਤੇ ਉਸਨੇ ਦੇਖਿਆ ਕੇ ਅYਲਬਰਟ ਅਜੇ ਵੀ ਸੀਟ ਦੇ ਥੱਲੇ ਆਪਣੀ ਟਿਕਟ ਲੱਭ ਰਿਹਾ ਸੀ ,ਤਾਂ ਟੀ ਟੀ ਨੇ ਆ ਕੇ ਉਸ ਨੂੰ ਕਿਹਾ ਕਿ ਮੈਂ ਤੁਹਾਨੂੰ ਕਿਹਾ ਹੈ ਨਾ ਤੁਸੀਂ ਬੇਫਿਕਰ ਹੋ ਕੇ ਬੈਠ ਜਾਓ ਕੋਈ ਵੀ ਤੁਹਾਡੇ ਤੋਂ ਟਿਕਟ ਨਹੀਂ ਮੰਗੇਗਾ ਤਾਂ ਐਲਬਰਟ ਨੇ ਜਵਾਬ ਦਿੱਤਾ ਕਿ "ਉਹ ਤਾਂ ਠੀਕ ਹੈ ਪਰ ਟਿਕਟ ਤੋਂ ਬਿਨਾਂ ਮੈਨੂੰ ਪਤਾ ਕਿਵੇਂ ਲੱਗੇਗਾ ਕਿ ਮੈਂ ਕਿੱਥੇ ਜਾਣਾ ਹੈ "।
ਕੋਈ ਵੀ ਇਸ ਤਰ੍ਹਾਂ ਦੇ ਬੰਦੇ ਨੂੰ ਮੂਰਖ ਹੀ ਸਮਝੇਗਾ ਪਰ ਅYਲਬਰਟ ਅੱਜ ਤੱਕ ਦੁਨੀਆਂ ਦਾ ਸਭ ਤੋ ਤੇਜ਼ ਦਿਮਾਗ ਵਾਲਾ ਇਨਸਾਨ ਹੈ। ਉਹ ਸਦੀ ਦੇ ਸਭ ਤੋ ਵੱਧ ਪ੍ਰਭਾਵਸ਼ਾਲੀ 100 ਬੰਦਿਆਂ ਵਿੱਚੋ ਇੱਕ ਹੈ ਤੇ ਨੋਬਲ ਪੁਰਸਕਾਰ ਵਿਜੇਤਾ ਵੀ ਜਿਸ ਨੇ Theory of relativity, Theory of light, photoelectric effect, Link between mass and energy ਆਦਿ ਆਪਣੇ ਨਿਯਮਾਂ ਨਾਲ ਤਹਿਲਕਾ ਮਚਾ ਦਿੱਤਾ । ਜੇਕਰ ਅYਲਬਰਟ ਦੇ ਦਿੱਤੇ ਫਾਰਮੂਲੇ ਜਾਂ ਨਿਯਮ ਇੱਕ ਪਾਸੇ ਰੱਖ ਦੇਈਏ ਤਾਂ ਸਾਇੰਸ ਜਾ ਗਣਿਤ ਵਿੱਚ ਬਾਕੀ ਕੁਝ ਨਹੀਂ ਬਚਦਾ। ਇਸਰਾਇਲ ਸਰਕਾਰ ਨੇ ਉਸਨੂੰ ਇਸਰਾਇਲ ਦੀ ਨਾਗਰਿਕਤਾ ਦੇ ਨਾਲ ਰਾਸ਼ਟਰਪਤੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ ਪਰ ਅYਲਬਰਟ ਨੇ ਇਹ ਕਹਿ ਕੇ ਠੁਕਰਾ ਦਿਤੀ ਕਿ ਉਹ ਰਾਜਨੀਤੀ ਲਈ ਨਹੀਂ ਬਣਿਆ ।
14 ਮਾਰਚ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਨੂੰ ਦੁਨੀਆਂ ਵਿੱਚ ਜੀਨੀਅਸ ਡੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਅYਲਬਰਟ ਜਟਿਲ ਤੋਂ ਜਟਿਲ ਗਣਿਤ ਦੀ ਸਮੱਸਿਆ ਨੂੰ ਬੜੇ ਸਟੀਕ ਤਰੀਕੇ ਨਾਲ ਦਿਮਾਗ ਵਿੱਚ ਹੀ ਹੱਲ ਕਰ ਦਿੰਦੇ ਸਨ। ਅYਲਬਰਟ ਪੂਰੀ ਤਰਾਂ ਨਾਸਤਕ ਸੀ ਤੇ ਕਿਸੇ ਰੱਬ ਵਿੱਚ ਉਸਦਾ ਕੋਈ ਵਿਸ਼ਵਾਸ਼ ਨਹੀਂ ਸੀ।
ਜਦੋਂ ਇਸ ਮਹਾਨ ਵਿਗਿਆਨੀ ਦੀ ਮੌਤ ਹੋਈ ਤਾਂ ਡਾਕਟਰ ਥਾਮਸ ਹਾਰਵੇ ਨੇ ਬਿਨਾ ਪਰਿਵਾਰ ਦੀ ਮੰਜੂਰੀ ਲਏ ਅYਲਬਰਟ ਦਾ ਦਿਮਾਗ ਸਿਰ ਵਿੱਚੋਂ ਕੱਢ ਲਿਆ ਤੇ ਫਰਾਰ ਹੋ ਗਿਆ ਜਿਸ ਕਰਕੇ ਉਸ ਨੂੰ ਨੌਕਰੀ ਤੋਂ ਵੀ ਕੱਢ ਦਿਤਾ ਸੀ। ਬਾਅਦ ਵਿੱਚ ਉਸਨੇ ਕਿਹਾ ਕੇ ਇਹ ਉਸਨੇ ਦਿਮਾਗ ਉੱਪਰ ਰੀਸਰਚ ਕਰਨ ਲਈ ਕੱਢਿਆ ਸੀ। ਫੇਰ ਅYਲਬਰਟ ਦੇ ਬੇਟੇ ਨੇ ਰੀਸਰਚ ਕਰਨ ਦੀ ਅਨੁਮਤੀ ਦੇ ਦਿੱਤੀ ਤਾਂ ਉਸ ਨੇ ਦਿਮਾਗ ਦੀ ਜਾਂਚ ਕਰਨੀ ਸ਼ੂਰੁ ਕਰ ਦਿੱਤੀ, ਅYਲਬਰਟ ਦੇ ਦਿਮਾਗ ਦੇ 240 ਹਿੱਸੇ ਕਰਕੇ ਦੁਨੀਆਂ ਦੇ ਰੀਸਰਚ ਸੈਂਟਰਾ ਚ ਭੇਜਿਆ ਗਿਆ ਤਾ ਪਤਾ ਲੱਗਿਆ ਕਿ ਉਸਦਾ ਦਿਮਾਗ ਆਮ ਆਦਮੀ ਦੇ ਦਿਮਾਗ ਨਾਲੋ ਕਾਫੀ ਵੱਖਰਾ ਸੀ ਤੇ ਸੈੱਲਾਂ ਦੀ ਗਿਣਤੀ ਵੀ ਬਹੁਤ ਜਿਆਦਾ ਸੀ। ਅYਲਬਰਟ ਆਇਨਸਟਨ ਦਾ ਦਿਮਾਗ ਅੱਜ ਵੀ ਅਮਰੀਕਾ ਦੇ Philadelphia ਸ਼ਹਿਰ ਦੇ ਇੱਕ ਮਿਉਜ਼ੀਅਮ ਵਿੱਚ ਪਿਆ ਹੈ ਤੇ ਸਮੇਂ ਸਮੇਂ ਤੇ ਉਸ ਉਪਰ ਰੀਸਰਚ ਕੀਤੀ ਜਾ ਰਹੀ ਹੈ ਤਾਂ ਕਿ ਸਾਇੰਸ ਅਤੇ ਗਣਿਤ ਦੇ ਖੇਤਰ ਵਿੱਚ ਕੁਝ ਹੋਰ ਬੇਹਤਰ ਕੀਤਾ ਜਾ ਸਕੇ। ਅYਲਬਰਟ ਵਰਗੇ ਜੀਨੀਅਸ ਇਨਸਾਨ ਦੁਨੀਆਂ ਵਿੱਚ ਕਈ ਸਦੀਆਂ ਵਿੱਚ ਇੱਕ ਵਾਰੀ ਹੀ ਪੈਦਾ ਹੁੰਦੇ ਹਨ।
SOURCE OF STORY WHATS APP
2. "ਬਾਜ਼ ਦੇ ਬੱਚੇ ਬਨੇਰਿਆਂ ਤੇ ਉੱਡਣਾ ਨਹੀਂ ਸਿੱਖਦੇ।"
ਜਿਸ ਉਮਰ ਵਿਚ ਬਾਕੀ ਪੰਛੀਆਂ ਦੇ ਬੱਚੇ ਚਹਿਕਣਾ ਸਿੱਖਦੇ ਹਨ ਉਸ ਉਮਰ ਵਿਚ ਇੱਕ ਮਾਦਾ ਬਾਜ਼ ਅਪਣੇ ਨੰਨ੍ਹੇ ਬੱਚੇ ਨੂੰ ਪੰਜਿਆਂ ਵਿਚ ਫੜ੍ਹ ਕੇ ਬਹੁਤ ਉਚਾਈ ਤੇ ਉੱਡ ਜਾਂਦੀ ਹੈ। ਪੰਛੀਆਂ ਦੇ ਵਿੱਚ ਅਜਿਹੀ ਸਖ਼ਤ ਸਿਖਲਾਈ ਕਿਸੇ ਵਿੱਚ ਨਹੀਂ ਹੁੰਦੀ। ਮਾਦਾ ਬਾਜ਼ ਅਪਣੇ ਨੰਨ੍ਹੇ ਬੱਚੇ ਨੂੰ ਅਪਣੇ ਪੰਜਿਆਂ ਵਿੱਚ ਜਕੜ ਕੇ ਲਗਭੱਗ 12 ਕਿਲੋਮੀਟਰ ਉਚਾਈ ਤੇ ਲੈ ਜਾਂਦੀ ਹੈ ਏਨੀ ਉਚਾਈ ਤੇ ਅਕਸਰ ਜਹਾਜ਼ ਉੱਡਿਆ ਕਰਦੇ ਹਨ ਅਤੇ ਇਹ ਦੂਰੀ ਤਹਿ ਕਰਨ ਵਿਚ ਮਾਦਾ ਬਾਜ਼ 7-9 ਮਿੰਟ ਦਾ ਸਮਾਂ ਲੈਂਦੀ ਹੈ।
ਇਥੋਂ ਸ਼ੁਰੂ ਹੁੰਦੀ ਹੈ ਉਸ ਨੰਨ੍ਹੇ ਬੱਚੇ ਦੀ ਕਠਿਨ ਪ੍ਰੀਖਿਆ ਉਸ ਨੂੰ ਇਹ ਦੱਸਿਆ ਜਾਵੇਗਾ ਕਿ ਤੂੰ ਕਿਸ ਲਈ ਪੈਦਾ ਹੋਇਆ ਹੈ? ਤੇਰੀ ਦੁਨੀਆਂ ਕੀ ਹੈ? ਤੇਰੀ ਉਚਾਈ ਕੀ ਹੈ? ਤੇਰਾ ਧਰਮ ਬਹੁਤ ਉੱਚਾ ਹੈ ਅਤੇ ਫਿਰ ਮਾਦਾ ਬਾਜ਼ ਉਸਨੂੰ ਪੰਜਿਆਂ ਵਿਚੋਂ ਛੱਡ ਦਿੰਦੀ ਹੈ। ਉੱਪਰ ਤੋਂ ਥੱਲੇ ਧਰਤੀ ਵੱਲ ਆਉਂਦੇ ਸਮੇਂ ਲਗਭੱਗ 2 ਕਿਲੋਮੀਟਰ ਤੱਕ ਉਸ ਨੰਨ੍ਹੇ ਬੱਚੇ ਨੂੰ ਕੋਈ ਸਮਝ ਨਹੀਂ ਆਉਂਦੀ ਕਿ ਉਸ ਨਾਲ ਕੀ ਹੋ ਰਿਹਾ ਹੈ। 7 ਕਿਲੋਮੀਟਰ ਦੇ ਅੰਦਰ ਆ ਜਾਣ ਤੋਂ ਬਾਅਦ ਉਸ ਨੰਨ੍ਹੇ ਬੱਚੇ ਦੇ ਖੰਭ ਜੋ ਕਜਾਇਨ ਨਾਲ ਚਿਪਕੇ ਹੁੰਦੇ ਹਨ ਖੁੱਲਣ ਲਗਦੇ ਹਨ।
ਲਗਭਗ 9 ਕਿਲੋਮੀਟਰ ਹੇਠਾਂ ਆਉਣ ਤੇ ਉਸਦੇ ਖੰਭ ਪੂਰੇ ਖੁੱਲ੍ਹ ਜਾਂਦੇ ਹਨ। ਇਹ ਜ਼ਿੰਦਗੀ ਦਾ ਪਹਿਲਾ ਸਮਾਂ ਹੁੰਦਾ ਹੈ ਜਦੋਂ ਬਾਜ਼ ਦਾ ਬੱਚਾ ਖੰਭ ਫੜ ਫੜਾਉਂਦਾ ਹੈ। ਇਸ ਸਮੇਂ ਇਹ ਧਰਤੀ ਤੋਂ ਤਕਰੀਬਨ 3000 ਮੀਟਰ ਦੂਰ ਹੈ ਪਰੰਤੂ ਇਹ ਉੱਡਣਾ ਨਹੀਂ ਸਿੱਖਿਆ। ਹੁਣ ਇਹ ਧਰਤੀ ਦੇ ਬਿਲਕੁਲ ਨੇੜੇ ਆ ਜਾਂਦਾ ਹੈ। ਹੁਣ ਉਸਦੀ ਧਰਤੀ ਤੋਂ ਦੂਰੀ ਸਿਰਫ 700-800 ਮੀਟਰ ਹੁੰਦੀ ਹੈ ਪਰੰਤੂ ਉਸਦੇ ਖੰਭ ਏਨੇ ਮਜ਼ਬੂਤ ਨਹੀਂ ਹੋਏ ਕਿ ਉਹ ਉੱਡ ਸਕੇ ਧਰਤੀ ਤੋਂ ਤਕਰੀਬਨ 400-500 ਮੀਟਰ ਦੂਰੀ ਤੇ ਆ ਕੇ ਉਸ ਨੂੰ ਲਗਦਾ ਹੈ ਕਿ ਹੁਣ ਮੇਰਾ ਅੰਤਿਮ ਸਮਾਂ ਆ ਗਿਆ ਹੈ। ਫਿਰ ਅਚਾਨਕ ਇੱਕ ਪੰਜਾ ਆ ਕੇ ਅਪਣੀ ਪਕੜ ਵਿੱਚ ਲੈ ਲੈਂਦਾ ਹੈ ਅਤੇ ਆਪਣੇ ਖੰਭਾਂ ਦੇ ਵਿਚਕਾਰ ਸਮੋਂ ਲੈਂਦਾ ਹੈ। ਇਹ ਪੰਜਾ ਉਸਦੀ ਮਾਂ ਦਾ ਹੁੰਦਾ ਹੈ ਅਤੇ ਇਹ ਸਿਖਲਾਈ ਉਸਦੀ ਲਗਾਤਾਰ ਚਲਦੀ ਰਹਿੰਦੀ ਹੈ ਜਦੋਂ ਤੱਕ ਇਹ ਉੱਡਣਾ ਸਿੱਖ ਨਹੀਂ ਲੈਂਦਾ।
ਇਹ ਸਿਖਲਾਈ ਇੱਕ ਕਮਾਂਡੋ ਦੀ ਤਰ੍ਹਾਂ ਹੁੰਦੀ ਹੈ ਫਿਰ ਜਾ ਕੇ ਦੁਨੀਆਂ ਨੂੰ ਇੱਕ ਬਾਜ਼ ਮਿਲਦਾ ਹੈ। ਇਹ ਅਪਣੇ ਤੋਂ 10 ਗੁਣਾ ਭਾਰੇ ਦਾ ਸ਼ਿਕਾਰ ਕਰ ਲੈਂਦਾ ਹੈ।
ਸਿੱਖਿਆ ..... ਬੇਸ਼ੱਕ ਅਪਣੇ ਬੱਚਿਆਂ ਨੂੰ ਅਪਣੇ ਨਾਲ ਚਿਪਕਾ ਕੇ ਰੱਖੋ ਪਰ ਉਸ ਨੂੰ ਦੁਨੀਆਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਦਿਓ। ਉਹਨਾਂ ਨਾਲ ਜੂਝਣਾ ਸਿਖਾਓ ਗਮਲੇ ਦੇ ਪੌਦੇ ਅਤੇ ਜੰਗਲ ਦੇ ਪੌਦੇ ਵਿੱਚ ਬਹੁਤ ਫਰਕ ਹੁੰਦਾ ਹੈ।
-ਅਦਾਰਾ ਗਿਆਨ ਪ੍ਰਸਾਰ ਸਮਾਜ SOURCE OF STORY WHATS APP