ਬੇਗਮਪੁਰਾ ਸਹਿਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਬੇਗਮਪੁਰਾ ਸਹਿਰ ਦਾ ਭਾਵ :-
ਬੇਗਮਪੁਰਾ ਸ਼ਬਦ ਸ੍ਰੀ ਗੁਰੂ ਰਵਿਦਾਸ ਜੀ ਦੇ ਗਉੜੀ ਰਾਗ ਦੇ ਵਿਸ਼ਵ ਵਿਆਪੀ ਮਹਾਨ ਸ਼ਬਦ “ਬੇਗਮਪੁਰਾ ਸਹਿਰ ਕੋ ਨਾਉ॥” ਵਿਚੋਂ ਲਿਆ ਗਿਆ ਹੈ।ਪੂਰਾ ਸ਼ਬਦ ਹੈ “ਬੇਗਮਪੁਰਾ ਸਹਿਰ” ਬੇਗ਼ਮ ਦਾ ਭਾਵ ਗ਼ਮ ਤੋਂ ਰਹਿਤ, ਅਨੰਦ ਭਰਪੂਰ ਅਤੇ ਪੁਰਾ ਦਾ ਭਾਵ ਨਗਰ ਜਾਂ ਰਹਿਣ ਦੀ ਥਾਂ। ਸ਼ਹਿਰ ਤੋਂ ਭਾਵ ਹੈ ਵਿਸ਼ਵ ਵਤਨ ਅਤੇ ਮਿਸ਼ਨ ਤੋਂ ਭਾਵ ਉਦੇਸ਼, ਮੰਤਵ ਜਾਂ ਮਨੋਰਥ। ਸਮੁੱਚਾ ਭਾਵ ਕਿ ਵਿਸ਼ਵ ਵਿਚ ਬੇਗ਼ਮਪੁਰਾ ਵਸਾਉਣ ਦਾ ਮੰਤਵ।
ਬੇਗਮਪੁਰਾ ਮਿਸ਼ਨ ਡਾਟਕਾਮ ਦਾ ਉਦੇਸ਼ :- ਇਸ ਵੈਬਸਾਈਟ ਦਾ ਉਦੇਸ਼ ਬਹੁਜਨ ਸਮਾਜ ਦੇ ਉਨ੍ਹਾ ਪਰਮ ਸਨਮਾਨ ਯੋਗ ਰਹਿਬਰਾਂ ਦੀ ਵਿਚਾਰਧਾਰਾ ਦਾ ਪ੍ਰਚਾਰ, ਜਿਨ੍ਹਾਂ ਦੀ ਵਿਚਾਰਧਾਰਾ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਬਦ “ਬੇਗਮ ਪੁਰਾ ਸਹਿਰ ਕੋ ਨਾਉ” ਦੇ ਅਨੁਸਾਰ ਹੈ।
ਬੇਗਮਪੁਰਾ ਮਿਸ਼ਨ ਡਾਟਕਾਮ ਦਾ ਉਦੇਸ਼ :-
ਇਸ ਵੈਬਸਾਈਟ ਦਾ ਉਦੇਸ਼ ਬਹੁਜਨ ਸਮਾਜ ਦੇ ਉਨ੍ਹਾ ਪਰਮ ਸਨਮਾਨ ਯੋਗ ਰਹਿਬਰਾਂ ਦੀ ਵਿਚਾਰਧਾਰਾ ਦਾ ਪ੍ਰਚਾਰ, ਜਿਨ੍ਹਾਂ ਦੀ ਵਿਚਾਰਧਾਰਾ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਬਦ “ਬੇਗਮ ਪੁਰਾ ਸਹਿਰ ਕੋ ਨਾਉ” ਦੇ ਅਨੁਸਾਰ ਹੈ।
( ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 345 )
{ ਸ਼ਬਦ ਦਾ ਰਚਨਾ ਕਾਲ 1300 ਤੋਂ 1400 ਈਸਵੀ ਦੇ ਵਿਚਕਾਰਲਾ ਸਮਾਂ } ਗਉੜੀ ਰਾਗ ਦਾ ਸੁਭਾਅ :- ਗਉੜੀ ਗੰਭੀਰ ਪ੍ਰਾਕ੍ਰਿਤੀ ਦਾ ਰਾਗ ਹੈ। ਵਿਲਕਦੀ ਆਤਮਾ, ਕਿਰਪਾ ਦੀ ਜਾਚਨਾ ਕਰਦੀ ਹੈ ਤੇ ਆਪੇ ਦੀ ਖੋਜ ਕਰਦੀ ਹੈ।
ਗਉੜੀ ਰਾਗ ਦਾ ਸੁਭਾਅ :- ਗਉੜੀ ਗੰਭੀਰ ਪ੍ਰਾਕ੍ਰਿਤੀ ਦਾ ਰਾਗ ਹੈ। ਵਿਲਕਦੀ ਆਤਮਾ, ਕਿਰਪਾ ਦੀ ਜਾਚਨਾ ਕਰਦੀ ਹੈ ਤੇ ਆਪੇ ਦੀ ਖੋਜ ਕਰਦੀ ਹੈ। ਸ਼ਬਦ ਦੇ ਭਾਵ ਅਰਥ ਦੁਨੀਆਂ ਦੇ ਹਰ ਮਨੁੱਖ ਦੇ ਵਸਣ ਲਈ ਮਾਨਵਤਾਵਾਦੀ ਉਹ ਥਾਂ ਜਿੱਥੇ ਕਿਸੇ ਨੂੰ ਕੋਈ ਦੁੱਖ, ਚਿੰਤਾ, ਘਬਰਾਹਟ ਨਹੀਂ ਹੈ ਉਸ ਥਾਂ ਦਾ ਨਾਂਅ ਬੇਗ਼ਮਪੁਰਾ ਹੈ। ਉਥੇ ਕਿਸੇ ਨੂੰ ਕੋਈ ਡਰ, ਕੋਈ ਟੈਕਸ, ਕੋਈ ਪੀੜਾ, ਕੋਈ ਘਾਟਾ ਨਹੀਂ ਹੈ।ਸਿਟੇ ਵਜੋਂ ਇਸ ਵਤਨ ਦਾ ਹਰ ਸ਼ਹਿਰੀ ਪਰਮ ਅਨੰਦ ਨਾਲ ਭਰਪੁਰ ਹੈ। ਹੁਣ ਮੈ ਅਜਿਹਾ ਉੱਤਮ ਵਤਨ ਲੱਭ ਲਿਆ ਹੈ ਜਿਥੇ ਹਰ ਤਰਾਂ ਦਾ, ਹਰ ਪੱਖੋਂ ਉੱਤਮ ਸੁੱਖ ਹੈ, ਸਦੀਵੀ ਪਰਮ ਅਨੰਦ ਹੈ।ਜਿੱਥੇ ਪਾਤਸ਼ਾਹ ਅਤੇ ਪਰਜਾ ਦਾ ਰਿਸ਼ਤਾ ਸਦੀਵੀ ਸੁੱਖ, ਅਨੰਦ ਅਤੇ ਪਿਆਰ ਵਾਲਾ ਹੈ। ਇਥੇ ਸਥਿਰ, ਅਟੱਲ ਅਤੇ ਸੀਮਾ ਰਹਿਤ ਸਦੀਵੀ ਪਾਤਸ਼ਾਹੀ ਹੈ। ਇਸ ਦੇ ਸ਼ਹਿਰੀ ਦੂਜੇ, ਤੀਜੇ ਦਰਜੇ ਦੇ ਨਹੀਂ ਹਨ। ਉਨ੍ਹਾਂ ਦੇ ਹਰ ਪੱਖੋਂ ਹਰ ਖੇਤਰ ਵਿਚ ਬਰਾਬਰੀ ਵਾਲੇ ਅਧਿਕਾਰ ਹਨ। ਇਹ ਰੂਹਾਨੀ ਵਿਸ਼ਵ ਵਤਨ ਸਦਾ ਤੋਂ ਹੀ ਪ੍ਰਸਿੱਧ ਹੈ।ਉਥੇ ਵਸਣ ਵਾਲੇ ਸਦਾਚਾਰਕ ਅਤੇ ਆਤਮਕ ਸ਼ਕਤੀ ਵਿਚ ਭਰਪੂਰ ਤੇ ਅਮੀਰ, ਸੂਝ-ਬੂਝ ਅਤੇ ਸਬਰ ਸੰਤੋਖ ਵਾਲੇ ਹਰ ਪੱਖੋਂ ਸੰਤੁਸ਼ਟ ਹਨ। ਬੇਗ਼ਮਪੁਰੇ ਦੇ ਵਾਸੀ ਜਿਵੇਂ ਵੀ ਚਾਹੁਣ ਆਨੰਦ ਨਾਲ ਹਰ ਥਾਂ ਟਹਿਲਦੇ ਫਿਰਦੇ ਹਨ।ਘੁੰਮਣ ਫਿਰਨ ਦੀ ਅਜ਼ਾਦੀ ਹੈ।ਮਹਿਲਾਂ ਦੇ ਪੂਰਨ ਭੇਤੀ ਵੀ ਉਨ੍ਹਾਂ ਨੂੰ ਰੋਕਦੇ ਨਹੀਂ। ਭਾਵ ਪਰਜਾ ਰਾਜੇ ਦੇ ਹਰ ਭੇਤ ਤੋਂ ਜਾਣੂ ਹੈ। ਇਸ ਬੇਗ਼ਮਪੁਰੇ ਵਤਨ ਦੇ ਵਾਸੀ ਚਮਾਰ ਰਵਿਦਾਸ ਖਾਲਸਾ ਫੁਰਮਾਉਂਦੇ ਹਨ ਕਿ ਜੋ ਵੀ ਇਸ ਬੇਗ਼ਮਪੁਰਾ ਵਿਸ਼ਵ ਵਤਨ ਦਾ ਵਸਨੀਕ ਹੈ ਉਹੋ ਹੀ ਸਾਡਾ ਮਿੱਤਰ ਹੈ। ਬੇਗਮ ਪੁਰਾ ਸਹਿਰ ਕੋ ਨਾਉ॥ ਸ਼ਬਦ ਸਬੰਧੀ ਡਾ. ਜੀਤ ਸਿੰਘ ਸ਼ੀਤਲ ਦੇ ਵਿਚਾਰ :- ਕਿਸੇ ਭਗਤ (ਗੁਰੂ) ਨੇ ਅਜਿਹੇ ਰਾਜਸੀ, ਸਮਾਜਕ, ਆਰਥਕ ਜਾਂ ਭੂਗੋਲਕ ਅੰਤਰ-ਰਾਸ਼ਟਰੀ ਦੇਸ਼ ਦੀ ਸਥਾਪਨਾ ਦੀ ਗੱਲ ਨਹੀਂ ਕੀਤੀ। ਅੱਜ ਤੋਂ 600 ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਅਜਿਹੇ ਵਤਨ ਜਾਂ ਸਰਵ ਮਾਨਵੀ ਦੇਸ਼ ਸੋਚਣਾ ਅਤੇ ਅਲ-ਆਲਾਨੀਆ ਉਸ ਦੀ ਰੂਪ ਰੇਖਾ ੳੇੁਲੀਕਣਾ ਗੁਰੂ ਰਵਿਦਾਸ ਜਿਹੇ ਵਿਸ਼ਵ ਮਾਨਵ ਗੁਰੂ ਰੂਪ ਭਗਤ ਦੇ ਹਿੱਸੇ ਹੀ ਆ ਸਕਿਆ ਹੈ।ਆਪਣੇ ਆਪ ਸਾਡਾ ਸੀਸ ਉਨ੍ਹਾਂ ਦੀ ਮਹਾਨ ਪ੍ਰਤਿਭਾ ਅੱਗੇ ਝੁਕ ਜਾਂਦਾ ਹੈ।