ਅਮ੍ਰਿਤਰਸ ਬਾਣੀ - ਸਤਿਗੁਰੂ ਰਵਿਦਾਸ ਜੀ
ਸ੍ਰੀ ਗੁਰੂ ਰਵਿਦਾਸ ਬਾਣੀ ਦੀ ਮਹਾਨਤਾ
ਗੁਰੂ ਪਿਆਰੀ ਸਾਧ ਸੰਗਤ ਜੀ, ਪ੍ਰੋ. ਲਾਲ ਸਿੰਘ ਜੀ ਨੇ ਆਪਣੀ ਇਸ ਹੱਥਲੀ ਪੁਸਤਕ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੀ ਵਿਆਖਿਆ ਕਰਦੇ ਸਮੇਂ ਸ਼ਬਦ ਦੇ ਰਾਗ ਅਤੇ ਉਸ ਰਾਗ ਦੇ ਸੁਭਾਅ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਹੈ, ਜਿਸ ਨਾਲ ਗੁਰੂ ਸਾਹਿਬ ਦੀ ਬਾਣੀ ਦੇ ਅਰਥਾਂ ਨੂੰ ਸਮਝਣਾ ਬਹੁਤ ਸੌਖਾਲਾ ਹੋ ਜਾਂਦਾ ਹੈ। ਸਾਧ ਸੰਗਤ ਜੀ ਗੁਰੂ ਰਵਿਦਾਸ ਬਾਣੀ ਮਨੁੱਖਤਾ ਨੂੰ ਅਧਿਆਤਮਕ ਤਾਂ ਬਣਾਉਂਦੀ ਹੀ ਹੈ ਪਰ ਨਾਲ ਦੀ ਨਾਲ ਮਨੁੱਖ ਵਿੱਚ ਕ੍ਰਾਂਤੀਕਾਰੀ ਜਜ਼ਬਾ ਵੀ ਪੈਦਾ ਕਰਦੀ ਹੈ। ਗੁਰੂ ਜੀ ਦੀ ਬਾਣੀ ਵਿਚ ਉਨ੍ਹਾਂ ਦਾ ਪਾਵਨ ਸ਼ਬਦ “ਸੁਖ ਸਾਗਰ ਸੁਰਿਤਰ ਚਿੰਤਾਮਨਿ” ਕੁਝ ਤਬਦੀਲੀਆਂ ਸਹਿਤ ਦੋ ਵਾਰ ਪਹਿਲਾਂ ਰਾਗ ਸੋਰਠਿ ਅਤੇ ਫਿਰ ਮਾਰੂ ਰਾਗ ਵਿਚ ਆਇਆ ਹੈ ।ਇਸ ਪਾਵਨ ਸ਼ਬਦ ਵਿਚ ਗੁਰੂ ਜੀ ਬ੍ਰਾਹਮਣਾਂ ਤੋਂ ਆਦਿਵਾਸੀਆਂ ਦੇ ਹੱਕ ਲੈਣ ਦੀ ਗੱਲ ਕਰਦੇ ਹਨ। ਸੋਰਠਿ ਰਾਗ ਪਿਆਰ ਦਾ ਰਾਗ ਹੈ ਅਤੇ ਮਾਰੂ ਰਾਗ ਯੁੱਧ ਦਾ ਰਾਗ ਹੈ। ਪਹਿਲਾਂ ਗੁਰੂ ਜੀ ਪਿਆਰ ਨਾਲ ਹੱਕ ਦੇਣ ਲਈ ਬ੍ਰਾਹਮਣਾਂ ਨੂੰ ਸਮਝਾਉਂਦੇ ਹਨ ਅਤੇ ਜਦੋਂ ਨਹੀਂ ਸਮਝਦੇ ਤਾਂ ਇਸੇ ਸ਼ਬਦ ਨੂੰ ਗੁਰੂ ਜੀ ਮਾਰੂ ਰਾਗ ਵਿੱਚ ਉਚਾਰਨ ਕਰਕੇ ਆਦਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਸੰਘਰਸ਼ ਕਰਕੇ, ਕ੍ਰਾਂਤੀ ਮਚਾ ਕੇ ਆਪਣੇ ਹੱਕ ਪ੍ਰਾਪਤ ਕਰਨ ਦਾ ਹੁਕਮ ਦਿੰਦੇ ਹਨ।
ਸ੍ਰੀ ਗੁਰੂ ਰਵਿਦਾਸ ਜੀ ਦੀ ਇਸ ਮਹਾਨ ਬਾਣੀ ਦੇ ਪ੍ਰਚਾਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੀ Shri Guru Ravidass Dharmik Sabha Wolverhampton U.k. ਦੇ ਸਮੂਹ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਹੱਥਲੀ ਪੁਸਤਕ ਦੇ ਚੌਥੇ ਐਡੀਸ਼ਨ ਦਾ ਸਾਰਾ ਖਰਚ ਅਦਾ ਕੀਤਾ। ਇਹ ਸਭਾ 1963 ਈ. ਤੋਂ ਅਜਿਹੇ ਮਹਾਨ ਕਾਰਜਾਂ ਲਈ ਯਤਨਸ਼ੀਲ ਹੈ। ਸੋ ਸਾਧ ਸੰਗਤ ਜੀ ਆਉ ਇਸ ਪੁਸਤਕ ਨੂੰ ਆਪ ਪੜ੍ਹੀਏ ਅਤੇ ਹੋਰਨਾਂ ਨੂੰ ਪੜ੍ਹਨ ਲਈ ਪ੍ਰੇਰਿਤ ਕਰੀਏ ਤਾਂ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਮਨੁੱਖੀ ਕਲਿਆਣਕਾਰੀ ਵਿਚਾਰਧਾਰਾ ਨੂੰ ਪੂਰੀ ਦੁਨੀਆਂ ਤੱਕ ਪਹੁੰਚਾਇਆ ਜਾ ਸਕੇ।
ਜਗਦੀਸ਼ ਕੌਰ ਲੁਧਿਆਣਾ ਸਟੀਕ