]iehu jnmu qumwry lyKy]

bygmpurw imSn ivc Awp jI dw svwgq hY[
BEGUMPURA MISSION :: A SOCIAL INFORMATION CENTER

kMmIAW dy ivhiVAW dw lok kvI sMq rwm audwsI


kMmIAW dy ivhiVAW dw lok kvI sMq rwm audwsI

KAMIA DE VIHERIAN DA LOK KAVI SANT RAM UDASI

ਜਨਮ: 20 ਅਪਰੈਲ, 1939 - ਰਾਏਸਰ, ਬਰਨਾਲਾ, ਪੰਜਾਬ

ਅਲਵਿਦਾ:  6 ਨਵੰਬਰ,  1986   -   ਨੰਦੇੜਮਹਾਰਾਸ਼ਟਰ

          ਕੌਣ ਕਹਿੰਦਾ ਹੈ ਕਿ ਸੰਤ ਰਾਮ ਉਦਾਸੀ ਇਸ ਜਹਾਨ ਤੋਂ ਤੁਰ ਗਿਆ ਹੈ ਉਹ ਮਰਿਆ ਨਹੀਂ, ਉਹ ਤਾਂ ਸਦਾ ਸਦਾ ਲਈ ਸੂਰਜ ਬਣ ਕੇ ਚਮਕਦਾ ਰਹੇਗਾ ਸਾਡੇ ਜੁਝਾਰੂ ਕਵੀ ਉਦਾਸੀ ਨੇ ਲੋਕਤਾ ਲਈ ਸਮੇਂ ਦੀ ਕੁੜੱਤਣ ਪੀ ਕੇ ਸਦੀਵਤਾ ਪ੍ਰਾਪਤ ਕੀਤੀ ਸਦੀਵਤਾ ਦੀ ਸਥਾਪਨਾ ਲਈ ਲੰਬੀ ਸਾਧਨਾ, ਲਗਨ, ਦ੍ਰਿੜ੍ਹਤਾ, ਅਮਲ ਤੇ ਗੰਭੀਰ ਚਿੰਤਨ ਦੀ ਲੋੜ ਹੈ ਉਦਾਸੀ ਨੇ ਸਾਰੀ ਉਮਰ ਔਕੜਾਂ ਦੇ ਬਾਵਜੂਦ ਉਕਤ ਗੁਣਾਂ ਨੂੰ ਆਪਣੀ ਸ਼ਖ਼ਸੀਅਤ ਵਿੱਚ ਸਮੋਈ ਰੱਖਿਆ ਇਸੇ ਕਰਕੇ ਉਹ ਕੰਮੀਆਂ ਦੇ ਵਿਹੜੇ ਨੂੰ ਮਘਦਾ ਸੂਰਜ ਬਣ ਕੇ ਰੁਸ਼ਨਾਉਂਦਾ ਰਿਹਾ ਅਤੇ ਭਵਿੱਖ ਵਿੱਚ ਵੀ ਲੋਕ ਕਵੀ ਉਦਾਸੀ ਰੌਸ਼ਨੀ ਦੀਆਂ ਕਿਰਨਾਂ ਬਿਖੇਰਦਾ ਰਹੇਗਾ

ਸੰਤ ਰਾਮ ਉਦਾਸੀ ਦੇ ਕਾਵਿ ਚਿੰਤਨ ਵਿੱਚ ਲੋਕਤਾ ਦਾ ਰੰਗ ਨਿਰੰਤਰ ਚੱਲਦਾ ਰਿਹਾ ਹੈ ਉਸਦਾ ਇਹ ਕਾਵਿ ਰੰਗ ਸੁਭਾਵਿਕ ਕਰਮ ਵਿੱਚੋਂ ਪੈਦਾ ਨਹੀਂ ਹੋਇਆ, ਸਗੋਂ ਇਸ ਦੇ ਪਿੱਛੇ ਉਦਾਸੀ ਦੀ ਮਾਰਕਸੀ-ਦਰਸ਼ਨ ਧਾਰਾ ਦੀ ਵਿਗਿਆਨਕ ਸੋਚ ਅਤੇ ਲੋਕ ਲਹਿਰਾਂ ਦੇ ਅਮਲ ਦਾ ਸਿੱਟਾ ਸੀ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਕੇਵਲ ਪੰਜਾਬ ਦਾ ਬੱਚਾ ਬੱਚਾ ਹੀ ਨਹੀਂ ਸੀ ਜਾਣਦਾ,ਸਗੋਂ ਉਹ ਬਾਹਰਲੇ ਸੂਬਿਆਂ ਅਤੇ ਸੱਤ ਸਮੰਦਰੋਂ ਪਾਰ ਪੰਜਾਬੀ ਲੋਕਾਂ ਦੇ ਦਿਲਾਂ ਦੀ ਧੜਕਣ ਵੀ ਸੀ ਜਦੋਂ ਉਸਦੀ ਦੀ ਸੁਰੀਲੀ ਅਤੇ ਰੋਹੀਲੀ ਆਵਾਜ਼ ਹਜ਼ਾਰਾਂ ਲੋਕਾਂ ਦੇ ਇੱਕਠ ਵਿੱਚ ਗੜ੍ਹਕਦੀ ਸੀ ਤਾਂ ਸਰੋਤਿਆਂ ਦੇ ਦਿਲਾਂ ਅੰਦਰ ਲੋਕਾਂ ਲਈ ਕੁਝ ਕਰ ਗੁਜ਼ਰਨ ਦੀ ਭਾਵਨਾ ਪ੍ਰੰਚਡ ਹੋ ਜਾਂਦੀ ਸੀ

ਜਦੋਂ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਲਈ ਅਪਣੱਤ ਰੱਖਣ ਵਾਲੇ ਲੋਕਾਂ ਨੇ ਉਦਾਸੀ ਦੇ ਇਸ ਜਹਾਨ ਤੋਂ ਤੁਰ ਜਾਣ ਦੀ ਖਬਰ ਸੁਣੀ ਤਾਂ ਇਕਦਮ ਉਹਨਾਂ ਦੇ ਦਿਲਾਂ ਦੀ ਧੜਕਣ ਥੰਮ੍ਹ ਗਈ ਆਪਣੀ ਮਿੱਟੀ ਲਈ ਜਾਨ ਕੁਰਬਾਨ ਕਰਨ ਵਾਲਾ ਕਵੀ, ਆਪਣੀ ਜਨਮ ਭੂਮੀ ਰਾਏਸਰ ਤੋਂ ਤਕਰੀਬਨ ਹਜ਼ਾਰ ਮੀਲ ਦੂਰ ਪਿੰਡ ਵਾਪਸੀ ਸਮੇਂ ਨੰਦੇੜ ਦੇ ਰੇਲਵੇ ਸਟੇਸ਼ਨਤੇ ਸਾਨੂੰ ਸਦਾ ਲਈ ਅਲਵਿਦਾ ਕਹਿ ਗਿਆ ਉਸਦੀ ਮੌਤ ਦੀ ਖਬਰ ਸੁਣ ਕੇ ਸ਼ਾਇਦ ਹੀ ਕੋਈ ਅਜਿਹਾ ਅਭਾਗਾ ਪੰਜਾਬੀ ਹੋਵੇਗਾ, ਜਿਸਦੀ ਅੱਖ ਨਮ ਨਾ ਹੋਈ ਹੋਵੇ ਫਰਾਂਸੀਸੀ ਕਿਰਤੀ ਯੁਜੀਨ ਪੋਤੀਏ, ਜਿਸਨੇ ਪ੍ਰਸਿੱਧ ਪ੍ਰੋਲੇਤਾਰੀ ਤਰਾਨਾਇੰਟਰਨੈਸ਼ਨਲ ਲਿਖਿਆ, ਵਾਂਗ ਉਦਾਸੀ ਵੀ ਬਚਪਨ ਤੋਂ ਲੈ ਕੇ ਜਿੰਦਗੀ ਦੇ ਅਖੀਰਲੇ ਪਲਾਂ ਤੱਕ ਆਰਥਿਕ ਮੰਦਹਾਲੀ ਦਾ ਸ਼ਿਕਾਰ ਰਿਹਾ ਪਰ ਉਸਨੇ ਆਪਣੀ ਕਲਮ ਅਤੇ ਅਮਲ ਦੀ ਲੜਾਈ ਤੋਂ ਕੰਡ ਨਹੀਂ ਭੁਆਈ ਆਪਣੀਆਂ ਸਾਹਿਤਕ ਅਤੇ ਲੋਕ ਕਲਾ ਵਿੱਚ ਸਰਗਰਮ ਸ਼ਿਰਕਤਾਂ ਕਰਕੇ ਉਦਾਸੀ ਨੂੰ ਅਨੇਕਾਂ ਵਾਰੀ ਹਾਕਮ ਜਮਾਤ ਦੇ ਜਾਬਰ ਹੱਥ-ਕੰਡਿਆਂ ਦਾ ਸ਼ਿਕਾਰ ਹੋਣਾ ਪਿਆਪੁੱਛ-ਗਿੱਛ ਕੇਂਦਰਾਂ ਦੇ ਅਣਮਨੁੱਖੀ ਤਸੀਹੇ ਉਦਾਸੀ ਨੂੰ ਉਸਦੀ ਮੰਜ਼ਿਲ ਤੋਂ ਭਟਕਾ ਨਹੀਂ ਸਕੇ, ਸਗੋਂ ਉਹ ਸ਼ੁੱਧ ਸੋਨਾ ਬਣਕੇ ਚਮਕਦਾ ਰਿਹਾ

ਸਾਹਿਤਕਾਰ ਦਾ ਲੋਕ-ਪੱਖੀ ਹੋਣਾ ਅਤਿਅੰਤ ਜ਼ਰੂਰੀ ਜਿਹੜਾ ਸਾਹਿਤਕਾਰ ਇਸ ਕਰਤੱਵ ਵਿੱਚ ਪੂਰਾ ਨਹੀਂ ਉੱਤਰਦਾ, ਉਹ ਅਸਲੀ ਸਾਹਿਤਕਾਰ ਨਹੀਂ ਅਖਵਾ ਸਕਦਾ ਸਾਹਿਤ ਦੇ ਸੰਚਾਰ ਲਈ ਇਹ ਲਾਜ਼ਮੀ ਹੈ ਕਿ ਜਿਨ੍ਹਾਂ ਲੋਕਾਂ ਲਈ ਸਾਹਿਤ ਲਿਖਿਆ ਗਿਆ ਹੈ, ਉਹ ਉਹਨਾਂ ਦੀ ਜ਼ੁਬਾਨ ਵਿੱਚ ਹੋਵੇ ਅਤੇ ਉਨ੍ਹਾਂ ਤੱਕ ਪਹੁੰਚ ਕਰ ਸਕੇ ਉਦਾਸੀ-ਕਾਵਿ ਦੀ ਇਹ ਵਿਲੱਖਣਤਾ ਅਤੇ ਖੂਬੀ ਹੈ ਕਿ ਜਿਨ੍ਹਾਂ ਲੋਕਾਂ ਲਈ ਉਸਨੇ ਸਾਹਿਤ ਰਚਿਆ, ਉਹ ਉਹਨਾਂ ਲੋਕਾਂ ਤੱਕ ਪਹੁੰਚਿਆ

ਉਦਾਸੀ ਦੇ ਪੱਖ ਵਿੱਚ ਇੱਕ ਗੱਲ ਹੋਰ ਵੀ ਜਾਂਦੀ ਹੈ ਕਿ ਉਹ ਖੁਦ ਗਾਇਕ ਸੀ ਉਸਨੇ ਵਧੇਰੇ ਗੀਤ ਹੀ ਲਿਖੇ ਹਨ ਇਕ ਚੰਗੇ ਗੀਤ ਲਈ ਸਰਲ ਅਤੇ ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈ ਉਸ ਵਿੱਚ ਲੈਅ ਦਾ ਹੋਣਾ ਵੀ ਲਾਜ਼ਮੀ ਹੈ ਉਦਾਸੀ ਦੇ ਸਾਰੇ ਗੀਤ ਇਸ ਸ਼ਰਤ ਨੂੰ ਪੂਰਾ ਕਰਦੇ ਹਨ

ਉਦਾਸੀ ਦੀ ਕਵਿਤਾ ਵਿਚਲੀ ਪ੍ਰੇਰਨਾ ਦੀ ਪਿੱਠ-ਭੂਮੀ ਵਿੱਚ ਸਿੱਖ ਇਤਿਹਾਸ ਦੀ ਆਪਣੀ ਇੱਕ ਵਿਲੱਖਣ ਥਾਂ ਹੈ ਉਸਨੇ ਸਿੱਖ ਇਤਿਹਾਸ ਵਿੱਚੋਂ ਬੁਹਤ ਸਾਰੇ ਪ੍ਰਸੰਗਾਂ ਨੂੰ ਆਪਣੀ ਵਿਗਿਆਨਕ ਸੋਚ ਦੇ ਨਜ਼ਰੀਏ ਕਰਕੇ ਅਜੋਕੇ ਹਾਲਾਤ ਦੇ ਸੰਦਰਭ ਵਿੱਚ ਇਨਕਲਾਬੀ ਪੁੱਠ ਦੀ ਰੰਗਣ ਦਿੱਤੀ ਹੈ ਉਦਾਸੀ ਨੇ ਸਿੱਖ ਇਤਿਹਾਸ ਦੇ ਪ੍ਰਸੰਗਾਂ ਨੂੰ ਆਪਣੀ ਕਾਵਿਤਾ ਵਿੱਚ ਪੇਸ਼ ਕਰਨ ਸਮੇਂ ਉਹਨਾਂ ਪਾਤਰਾਂ ਨੂੰ ਪਹਿਲ ਦਿੱਤੀ, ਜਿਹੜੇ ਦਲਿਤ ਵਰਗਾਂ ਵਿੱਚੋਂ ਆਉਂਦੇ ਹਨ ਉਦਾਸੀ-ਕਾਵਿ ਦੀ ਇਹ ਵੀ ਵਿਲੱਖਣਤਾ ਬਣਦੀ ਹੈ ਕਿ ਉਸਨੇ ਮਜ਼ਦੂਰ ਵਰਗ ਦੀਆਂ ਤੰਗੀਆਂ-ਤੁਰਸ਼ੀਆਂ, ਥੁੜਾਂ, ਔਕੜਾਂ ਅਤੇ ਭਾਵਨਾਵਾਂ ਦੀ ਪੇਸ਼ਕਾਰੀ ਕਲਾਤਮਿਕਤਾ ਰਾਹੀਂ ਅਭਿਵਿਅਕਤ ਕੀਤੀ ਹੈ, ਕਿਉਂਕਿ ਸੰਤ ਰਾਮ ਉਦਾਸੀ ਨੇ ਇਨ੍ਹਾਂ ਨੂੰ ਆਪਣੇ ਪਿੰਡੇਤੇ ਹੰਢਾਇਆ ਹੈ ਜਦੋਂ ਸਾਡੇ ਕਈ ਜੁਝਾਰੂ ਸ਼ਾਇਰ ਕਹਿਣ ਨੂੰ ਤਾਂ ਮਜ਼ਦੂਰ ਜਮਾਤ ਦੇ ਕਵੀ ਅਖਵਾਉਣ ਵਿੱਚ ਮੋਹਰੀ ਰਹੇ, ਪਰ ਉਹਨਾਂ ਦੀ ਪਹੁੰਚ ਅਤੇ ਪਕੜ ਉਦਾਸੀ ਕਾਵਿ ਦੇ ਹਾਣ ਦੀ ਨਾ ਹੋ ਸਕੀ ਮਜ਼ਦੂਰ ਸ਼ਰੇਣੀ ਦੇ ਸਮਾਜਿਕ ਯਥਾਰਥ ਨੂੰ ਉਦਾਸੀ ਇੰਝ ਪ੍ਰਗਟਾਉਂਦਾ ਹੈ:

ਜਿੱਥੇ ਬੰਦਾ ਜੰਮਦਾ ਸੀਰੀ ਹੈ

ਟਕਿਆਂ ਦੀ ਮੀਰੀ ਪੀਰੀ ਹੈ

ਜਿੱਥੇ ਕਰਜ਼ੇ ਹੇਠ ਪੰਜੀਰੀ ਹੈ

ਇਸ ਤਰ੍ਹਾਂ ਦੀ ਖੁਰਦਬੀਨੀ-ਨੀਝ ਉਦਾਸੀ ਦੇ ਹਿੱਸੇ ਹੀ ਆਉਂਦੀ ਜਾਪਦੀ ਹੈ ਸ਼ੋਸ਼ਿਤ ਵਰਗ ਦੀ ਆਰਥਿਕ ਲੁੱਟ-ਖਸੁੱਟ ਤਾਂ ਹੁੰਦੀ ਹੀ ਹੈ ਉਦਾਸੀ ਨੇ ਇਸ ਦੁਖਾਂਤਿਕ ਸਥਿਤੀ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ:

ਜਿੱਥੇ ਹਾਰ ਮੰਨ ਲਈ ਚਾਵਾਂ ਨੇ

ਜਿੱਥੇ ਕੂੰਜ ਘੇਰ ਲਈ ਕਾਵਾਂ ਨੇ

ਜਿੱਥੇ ਅਣਵਿਆਹੀਆਂ ਹੀ ਮਾਵਾਂ ਨੇ

ਪੰਜਾਬੀ ਸਾਹਿਤ ਵਿੱਚਪਾਲੀ-ਮੰਡਿਆਂ ਦਾ ਜ਼ਿਕਰ ਅਨੇਕਾਂ ਸਾਹਿਤਕਾਰਾਂ ਨੇ ਕੀਤਾ ਹੈ ਪਰ ਪਾਲੀ-ਮੁੰਡਿਆਂ ਦੇ ਜੀਵਨ ਨੂੰ ਉਦਾਸੀ ਨੇ ਯਥਾਰਥਕ ਪੱਧਰ ਦੀ ਜਿਸ ਪੇਸ਼ਕਾਰੀ ਤੋਂ ਸਾਡੇ ਸਾਹਮਣੇ ਬਿਆਨ ਕੀਤਾ ਹੈ, ਉਹ ਬਹੁਤ ਹੀ ਕਮਾਲ ਦੀ ਮਿਸਾਲ ਬਣਦੀ ਹੈ ਪਾਲੀ ਆਪ ਤਾਂ ਮੱਝੀਆਂ ਚਾਰ ਕੇ ਦੂਜਿਆਂ ਦੇ ਪੋਣਿਆਂ ਨੂੰ ਥੰਧਾ ਕਰਦਾ ਹੈ, ਪਰ ਵੇਦਨਾ ਇਸ ਗੱਲ ਦੀ ਹੈ ਕਿ ਉਸ ਦਾ ਆਪਣਾ ਪੋਣਾ ਥੰਧਾ ਨਹੀਂ ਹੁੰਦਾ ਹੈ ਉਦਾਸੀ ਨੇ ਇਸ ਤ੍ਰਾਸਦੀ ਨੂੰ ਇੰਝ ਪ੍ਰਗਟਾਇਆ ਹੈ

ਪਾਲੀ ਮੁੰਡਿਆ, ਹੱਕੀ ਜਾਨੈ ਵੱਡਾ ਵਲ ਪਿੰਡ ਦਾ ਖੰਧਾ

ਤੇਰਾ ਪੋਣਾ ਪਰ,

ਤੇਰਾ ਪੋਣਾ ਪਰ ਅਜੇ ਤੱਕ ਨਾ ਹੋਇਆ ਥੰਧਾ

ਕੋਈ ਵੀ ਸਾਹਿਤਕਾਰ ਆਪਣੇ ਸਮੇਂ ਵਿੱਚ ਚੱਲ ਰਹੀਆ ਲਹਿਰਾਂ ਤੋਂ ਅਭਿੱਜ ਨਹੀਂ ਰਹਿ ਸਕਦਾ ਹੈ ਉਹ ਉਹਨਾਂ ਲਹਿਰਾਂ ਦਾ ਆਪਣੇ ਦ੍ਰਿਸ਼ਟਕੋਣ ਰਾਹੀਂ ਵਿਸ਼ਲੇਸ਼ਣ ਕਰਦਾ ਹੈ ਸ਼ੁਦਾਸੀ ਦਾ ਇਸ ਪ੍ਰਤੀ ਉਲਾਰ ਦ੍ਰਿਸ਼ਟੀਕੋਣ ਨਹੀਂ ਹੈ ਉਹ ਤਾਂ ਦੋਸ਼ੀ ਧਿਰਾਂ ਉੱਪਰ ਵੀ ਉਂਗਲ ਧਰਦਾ ਹੈ ਉਦਾਸੀ ਦੀ ਇਹ ਵੇਦਨਾਕਿਸ ਨੂੰ ਵਤਨ ਕਹੂੰਗਾ ਅਤੇਮੈ ਹਾਂ ਪੰਜਾਬ ਬੋਲਦਾ ਗੀਤਾਂ ਰਾਹੀਂ ਪ੍ਰਗਟ ਹੁੰਦੀ ਹੈ:

ਭੰਨ ਸੁੱਟੀਆਂ ਨਾਨਕ ਦੀਆਂ ਬਾਹਵਾਂ

ਪੁੱਟ ਸੁੱਟੀਆਂ ਸ਼ਿਵ ਦੀਆਂ ਜਟਾਵਾਂ

ਕਿਸ ਦਾ ਦਮਨ ਕਹੂੰਗਾ

ਮੈਂ ਹੁਣ ਕਿਸ ਨੂੰ ਵਤਨ ਕਹੂੰਗਾ

ਜੁਝਾਰੂ ਪੰਜਾਬੀ ਕਾਵਿ ਉੱਪਰ ਆਮ ਤੌਰਤੇ ਕਈ ਲੋਕਾਂ ਵਲੋਂ ਹਿੰਸਾ ਦੇ ਕਲਟ ਦਾ ਦੋਸ਼ ਲੱਗਦਾ ਰਿਹਾ ਹੈ ਪਰ ਉਦਾਸੀ ਦੀ ਕਵਿਤਾ ਵਿੱਚ ਇਹ ਗੱਲ ਕਿਧਰੇ ਨਹੀਂ ਦਿਖਾਈ ਦਿੰਦੀ ਇਹ ਹਮਲਾ ਕਈ ਆਲੋਚਕਾਂ ਵਲੋਂ ਵਿਉਂਤਬੱਧ ਢੰਗ ਨਾਲ ਨਵ-ਪ੍ਰਗਤੀਵਾਦੀ ਕਵਿਤਾ ਉੱਪਰ ਕੀਤਾ ਗਿਆ ਸੀ ਹਰੇਕ ਪ੍ਰਗਤੀਵਾਦੀ ਸਾਹਿਤਕਾਰ ਜੰਗਾਂ ਨੂੰ ਨਫਰਤ ਦੀ ਨਜ਼ਰ ਨਾਲ ਵੇਖਦਾ ਹੈ ਉਹ ਨਹੀਂ ਚਾਹੁੰਦਾ ਕਿ ਜੰਗ ਦੀਆਂ ਤਪਦੀਆਂ ਲੋਆਂ ਨਾਲ ਧਰਤੀ ਦਾ ਪਿੰਡਾ ਲੂਸਿਆ ਜਾਵੇ ਕਿਉਂਕਿ ਜੰਗ ਵਿੱਚ ਨੁਕਸਾਨ ਤਾਂ ਸ਼ੋਸ਼ਿਤ ਵਰਗ ਦਾ ਹੀ ਹੁੰਦਾ ਹੈ ਜਦੋਂ ਕਿ ਸ਼ੋਸ਼ਕ ਵਰਗ ਦੇ ਖਜ਼ਾਨੇ ਮਾਲਾਮਾਲ ਹੁੰਦੇ ਹਨ ਉਦਾਸੀ ਨੇ ਆਪਣੀ ਕਵਿਤਾ ਵਿੱਚ ਜੰਗ ਪ੍ਰਤੀ ਨਫਰਤ ਨੂੰ ਇਕ ਪੰਜਾਬੀ ਮੁਟਿਆਰ ਦੀ ਭਾਵਨਾ ਰਾਹੀਂ ਪੇਸ਼ ਕੀਤਾ ਹੈ ਉਦਾਸੀ ਦੇ ਗੀਤਅਮਨ ਦੀ ਹੂਕ ਅਤੇਬਸਰੇ ਦੀ ਲਾਮ ਅਮਨ ਦੀ ਲੋਚਾ ਅਤੇ ਜੰਗ ਦੀ ਨਫਰਤ ਨੂੰ ਕਲਾਤਮਕ ਢੰਗ ਰਾਹੀਂ ਪੇਸ਼ ਕਰਦੇ ਹਨ

ਭੁੰਨੇ ਨਾ ਬਰੂਦ ਮਾਂ ਦੇ ਮੋਹ ਦੀਆਂ ਬੋਟੀਆਂ

ਘਰੀਂ ਮੁੜ ਆਉਣ ਅੰਨ੍ਹੇ ਪਿਉਆਂ ਦੀਆਂ ਸੋਟੀਆਂ

ਪਿੰਡ ਲੂਹੰਦੀਆਂ ਨਾ ਰਹਿਣ ਜੰਗੀ ਲੋਆਂ, ਜੇ ਬਸਰੇ ...

ਉਦਾਸੀ ਦੀ ਆਪਣੇ ਕਾਜ਼ ਪ੍ਰਤੀ ਅਡੋਲਤਾ ਅਤੇ ਦ੍ਰਿੜ੍ਹਤਾ ਇਸ ਗੱਲ ਤੋਂ ਜ਼ਾਹਿਰ ਹੁੰਦੀ ਹੈ ਕਿ ਉਹ ਲੋਕ ਘੋਲ਼ ਦੇ ਸ਼ਹੀਦਾਂ ਨੂੰ ਭੁੱਲਦਾ ਨਹੀਂ ਹੈ ਉਹ ਉਹਨਾਂ ਨੂੰ ਸ਼ਰਧਾਂਜਲੀ ਅਰਪਤ ਕਰਦਾ ਹੋਇਆ ਕਹਿੰਦਾ ਹੈ ਕਿ ਤੁਹਾਡੇ ਵਲੋਂ ਚਲਾਏ ਸੰਗਰਾਮਾਂ ਨੂੰ ਅਸੀਂ ਆਖਰੀ ਸਾਹਾਂ ਤੱਕ ਮਘਦਾ ਰੱਖਾਂਗੇ:

ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ

ਬਲਦੀ ਚਿਖਾ ਹੁਣ ਠੰਢੀ ਨਹੀਂ ਹੋਣ ਦੇਣੀ

ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ,

ਲਹਿਰ ਹੱਕਾਂ ਦੀ ਰੰਡੀ ਨਹੀਂ ਹੋਣ ਦੇਣੀ

 

ਲੁਟੇਰੀ ਜਮਾਤ ਲੋਕਾਂ ਘੋਲਾਂ ਨੂੰ ਕੁਚਲਣ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਵਰਤਦੀ ਹੈ ਪਰ ਹੱਕ-ਸੱਚ ਦੀ ਲੜਾਈ ਲੜਨ ਵਾਲੇ ਕਾਫਲੇ ਤਾਂ ਵਧਦੇ ਹੀ ਰਹਿੰਦੇ ਹਨ ਭਾਵੇਂ ਕੁਝ ਸਮੇਂ ਲਈ ਲਹਿਰ ਮੱਠੀ ਪੈ ਜਾਵੇ ਪਰ ਅੰਤਮ ਜਿੱਤ ਤਾਂ ਵਧ ਰਹੇ ਕਾਫਲਿਆਂ ਦੀ ਹੀ ਹੁੰਦੀ ਹੈ:

ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ,

ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ,

ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਹੀਂ,

ਏਡੀ ਲੰਮੀ ਸਾਡੀ ਕਤਾਰ ਲੋਕੋ

ਕਿਸਾਨ ਦੀ ਕੰਡ ਕਰਜ਼ਿਆਂ ਦੀ ਮਾਰ ਹੇਠਾਂ ਹੋਰ ਕੁੱਬੀ ਹੋਈ ਜਾ ਰਹੀ ਹੈ, ਭਾਵੇਂ ਸਰਕਾਰ ਵਲੋਂ ਤਰ੍ਹਾਂ ਤਰ੍ਹਾਂ ਦੇ ਕਿਸਾਨ ਮਜ਼ਦੂਰ ਪੱਖੀ ਖੇਖਣ ਰਚਾਏ ਜਾ ਰਹੇ ਹਨ ਉਦਾਸੀ ਨੇ ਕਿਸਾਨੀ ਦੀ ਇਸ ਦੁਰਦਸ਼ਾ ਅਤੇ ਉਸ ਦੀ ਮਜ਼ਦੂਰ ਜਮਾਤ ਨਾਲ ਏਕਤਾ ਦੇ ਸੰਕਲਪ ਨੂੰ ਇੰਝ ਪੇਸ਼ ਕੀਤਾ ਹੈ:

ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ,

ਬੋਹਲ਼ਾਂ ਵਿੱਚੋਂ ਨੀਰ ਵਗਿਆ

ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ

ਤੂੜੀ ਵਿੱਚੋਂ ਪੁੱਤ ਜੱਗਿਆ

ਸਮਾਜਵਾਦੀ ਵਿਵਸਥਾ ਵਾਲੇ ਪ੍ਰੰਬਧ ਵਿੱਚ,ਹਰ ਸ਼ੈਅ ਸਾਰੇ ਸਮਾਜ ਦੀ ਹੁੰਦੀ ਹੈ ਕਿਸੇ ਵੀ ਖੇਤਰ ਵਿੱਚ ਇਕੱਲੇ ਵਿਅਕਤੀ ਦੀ ਤੇਰ-ਮੇਰ ਨਹੀਂ ਹੁੰਦੀ ਸਾਰੇ ਹੀ ਲੋਕ ਖੁਸ਼ੀ ਅਤੇ ਗਮੀ ਵਿੱਚ ਸ਼ਰੀਕ ਹੁੰਦੇ ਹਨ ਇਸਦੇ ਉਲਟ ਲੁਟੇਰੇ ਸਮਾਜੀ ਪ੍ਰੰਬਧ ਵਿੱਚ ਮਨੁੱਖਤਾ ਦੀ ਕਣੀ ਨਾ ਮਾਤਰ ਵੀ ਨਹੀਂ ਹੁੰਦੀ ਕਿਰਤੀਆਂ ਦੇ ਮੁੜ੍ਹਕੇ ਦਾ ਕੋਈ ਮੁੱਲ ਨਹੀਂ ਪੈਦਾ ਸਗੋਂ ਤਿੱਪ ਤਿੱਪ ਕਰਕੇ ਉਹਨਾਂ ਦਾ ਖੂਨ ਪੀਤਾ ਜਾਂਦਾ ਹੈ ਸਾਡਾ ਜੁਝਾਰੂ ਸ਼ਾਇਰ ਉਦਾਸੀ ਸਾਮਾਜਵਾਦੀ ਪ੍ਰਬੰਧ ਅਤੇ ਲੁਟੇਰੇ ਸਮਾਜੀ ਪ੍ਰਬੰਧ ਦਾ ਤੁਲਨਾਤਮਕ ਅਧਿਐਨ ਲੁਟੇਰੀ ਜਮਾਤ ਪ੍ਰਤੀ ਨਫਰਤ ਅਤੇ ਸੱਜਰੀ ਸਵੇਰ - ਭਾਵ ਸਮਾਜਵਾਦੀ ਪ੍ਰਬੰਧ ਦੀ ਸਿਰਜਣਾ ਲਈ ਉਸਾਰੂ ਭਾਵਨਾਵਾਂ ਰੂਪਮਾਨ ਕਰਦਾ ਹੈ ਉਦਾਸੀ ਦਾ ਇਹ ਤੁਲਨਾਤਮਕ ਅਧਿਐਨ ਉਸਦੀ ਨਜ਼ਮਸਾਥੀ ਮਾਓ ਦੇ ਨਾਂ ਅਤੇ ਗੀਤਲੈਨਿਨ ਦੇ ਨਾਂ ਵਿੱਚੋਂ ਬਹੁਤ ਸਪਸ਼ਟ ਅਰਥਾਂ ਵਿੱਚ ਉੱਘੜਕੇ ਪੇਸ਼ ਹੁੰਦਾ ਹੈ:

ਤੇਰੇ ਪਿੰਡ ਵਿੱਚ ਰੱਬ, ਖੇਤਾਂ ਦਿਆਂ ਬੱਚਿਆਂਤੇ,

ਪਾਹਰੂ ਬਣ ਭੌਂ ਜਾਇਆ ਕਰੇ

ਮੇਰੇ ਪਿੰਡ ਬੋਹਲ਼ਾਂ ਦੇ ਵਿਚਾਲੇ ਟੋਲਾਂ ਕਾਮਿਆਂ ਦਾ,

ਭੁੱਖਿਆਂ ਹੀ ਸੌਂ ਜਾਇਆ ਕਰੇ

ਕਵੀ ਸੰਤ ਰਾਮ ਉਦਾਸੀ ਆਪਣੀ ਨਜ਼ਮਵਸੀਅਤ ਵਿਚ ਲੋਕਾਂ ਨੂੰ ਸੰਬੋਧਨੀ ਸ਼ੈਲੀ ਵਿੱਚ ਵਸੀਅਤਨਾਮਾ ਲਿਖ ਕੇ ਸੰਦੇਸ਼ ਦਿੰਦਾ ਹੈ ਕਿ ਤੁਸੀਂ ਮੇਰੀ ਮੌਤ ਉੱਪਰ ਅੱਥਰੂ ਨਾ ਕੇਰਿਓ, ਸਗੋਂ ਨਵੇਂ ਸਮਾਜ ਦੀਸਿਰਜਣਾ ਦੇ ਸੰਕਲਪ ਨੂੰ ਪੂਰਾ ਕਰਨ ਲਈ ਮੇਰੇ ਗੀਤਾਂ ਨੂੰ ਲੋਕ ਸੱਥਾਂ ਵਿੱਚ ਲਿਜਾ ਕੇ, ਸ਼ੋਸ਼ਿਤ ਵਰਗ ਦੀ ਚੇਤਨਾ ਨੂੰ ਪ੍ਰਚੰਡ ਕਰਿਓ ਤਾਂ ਕਿ ਕਿਰਤੀਆਂ ਦੇ ਵਿਹੜੇ ਸੁਨਹਿਰੀ ਨੂਰ ਚਮਕੇ:

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ,

ਮੇਰੇ ਲਹੂ ਦਾ ਕੇਸਰ ਰੇਤੇ ਨਾ ਰਲਾਇਓ

ਸਾਡਾ ਕਵੀ ਸੰਤ ਰਾਮ ਉਦਾਸੀ ਆਪਣੇ ਪਿੱਛੇ ਪਤਨੀ ਨਸੀਬ, ਤਿੰਨ ਧੀਆਂ, ਦੋ ਪੁੱਤਰ ਅਤੇ ਲੱਖਾਂ ਸਾਥੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਹੈ ਫਰਾਂਸੀਸੀ ਕਿਰਤੀ ਕਵੀ ਯੁਜਨਿ ਪੋਤੀਏ ਨੇ ਜਦੋਂ ਪ੍ਰਸਿੱਧ ਪ੍ਰੋਲੇਤਾਰੀ ਤਾਰਨਾ ਇੰਟਰਨੈਸ਼ਨਲ ਰਚਿਆ ਤਾਂ ਉਸ ਸਮੇਂ ਕਿਰਤੀ ਕਵੀ ਦੀ ਸਮਝ ਨੂੰ ਅਗੇਰੇ ਲਿਜਾਣ ਵਾਲੇ ਇਨਕਲਾਬੀਆਂ ਦੀ ਗਿਣਤੀ ਮੁੱਠੀ ਭਰ ਹੀ ਸੀ ਫੇਰ ਉਸ ਦੀ ਸਮਝ ਨੂੰ ਲੱਖਾਂ ਕਰੋੜਾਂ ਕਿਰਤੀਆਂ ਨੇ ਆਪਣਾ ਮੱਕਾ-ਮਦੀਨਾ ਸਮਝਿਆ ਅੱਜ ਹਰ ਕਿਰਤੀ ਨੇ ਸੰਤ ਰਾਮ ਉਦਾਸੀ ਦੇ ਗੀਤਾਂ ਨੂੰ ਆਪਣੇ ਮਨ ਵਿਚ ਵਸਾ ਕੇ ਹੱਕ-ਸੱਚ ਦਾ ਸੂਰਜ ਮਘਦਾ ਰੱਖਣਾ ਹੈ ਇਹੋ ਉਸ ਪ੍ਰਤੀ ਸੱਚੀ ਸ਼ਰਧਾਂਜਲੀ ਬਣਦੀ ਹੈ:

ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,

ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ

ਮੇਰਾ ਪੱਕਾ ਵਿਸ਼ਵਾਸ ਹੈ ਕਿ ਜੁਝਾਰੂ ਕਵੀ ਸੰਤ ਰਾਮ ਉਦਾਸੀ ਸਦਾਕੁੱਲੀਆਂ ਅਤੇ ਢਾਰਿਆਂ ਵਿੱਚ ਮਘਦਾ ਸੂਰਜ ਬਣਕੇ ਚਮਕਦਾ ਰਹੇਗਾ ਅਤੇ ਮਹਿਲ ਮੁਨਾਰਿਆਂ ਨੂੰ ਕੰਬਣੀਆਂ ਛੇੜਦਾ ਰਹੇਗਾ.......

            (ਲੇਖਕ ਦਾ ਨਾਮ......ਗੁਰਭਿੰਦਰ ਗੁਰੀ.)... 

                            SOURCE OF ARTICLE  WHATS APP ON 24-04-20

bygmpurw imSn fwt kwm” ny ieh lyK vtsAYp qoN DMnvwd sihq pRwpq krky ies lyK nUM ibnw iksy bdlwA hU-b-hU pyS kIqw hY[



Join This Mission

 Put Yourr Thoughts On Begumpura Mission Portal!






"Oh! My Lord, give my community extreemness to unite, so they could fullfill the dream of Begumpura Shaher"

©2019 Shri Guru Ravidass Mission Parchar Sanstha Punjab (Redg). All rights reserved.