ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥
ਸਤਿਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਦਾ ਸੰਕਲਪ–ਸਮਕਾਲੀਨ ਅਣਉਚਿੱਤ, ਅਯੋਗ, ਅਜੋੜ, ਅਸਾਵੀਂ, ਅਨਿਆਂਪੂਰਣ, ਅੱਤਿਆਚਾਰੀ ਅਤੇ ਅੰਦੇਸ਼ਿਆਂ ਭਰਪੂਰ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਵਿਵਸਥਾ ਵਿਰੁੱਧ ਅਜਿਹੇ ਸੁਤੰਤਰ ਰਾਜ ਦਾ ਮਾਡਲ ਪ੍ਰਸਤੁਤ ਕਰਦਾ ਹੈ, ਜਿਸ ਵਿਚ ਏਕਾਧਿਕਾਰੀ, ਸਾਮੰਤਸ਼ਾਹੀ ਹਕੂਮਤ ਦੀ ਥਾਂ ਸਹੀ ਅਰਥਾਂ ਵਿਚ ਲੋਕਤੰਤਰ ਹੋਵੇਗਾ।
ਬੇਗ਼ਮਪੁਰਾ ਮਿਸ਼ਨ ਡਾਟ ਕਾਮ ਵਿਚ ਆਪ ਜੀ ਦਾ ਸਵਾਗਤ ਹੈ।
ਭਾਰਤ ਦੇਸ਼ ਦੇ ਆਦਿ-ਵਾਸੀ, ਆਦਿ-ਆਂਧਰਾ, ਆਦਿ- ਦਰਾਵੜ, ਆਦਿ-ਧਰਮੀ, ਮੂਲ-ਵਾਸੀ, ਬਹੁਜਨ ਸਮਾਜ ਜਾਂ ਐਸ. ਸੀ., ਐਸ. ਟੀ., ਓ. ਬੀ. ਸੀ. ਆਦਿ ਨਾਵਾਂ ਨਾਲ ਪੁਕਾਰੇ ਜਾਂਦੇ ਭਾਰਤੀ ਵਸਨੀਕਾਂ ਨੂੰ ਇਸ ਗੱਲ ਦਾ ਫਖਰ ਮਹਿਸੂਸ ਹੋਣਾ ਚਾਹੀਦਾ ਹੈ ਕਿ ਤੁਸੀਂ ਇਸ ਦੇਸ਼ ਦੇ ਮਾਲਕ, ਮੁੱਢ ਤੋਂ ਪੈਦਾ ਹੋਏ, ਮੂਲ ਵਸ਼ਿੰਦੇਂ ਅਤੇ ਰਾਜਿਆਂ-ਮਹਾਂਰਾਜਿਆਂ ਦੇ ਉੱਤਰ ਅਧਿਕਾਰੀ ਹੋ। ਇਸ ਗੱਲ ਦੇ ਪ੍ਰਪੱਕ ਸਬੂਤ ਮਿਲ ਚੁੱਕੇ ਹਨ ਕਿ ਭਾਰਤ ਦੇਸ਼ ਦੇ ਹਜ਼ਾਰਾਂ ਸਾਲਾਂ ਦੇ ਸੁਨਿਹਰੀ ਇਤਿਹਾਸ ਜਿਹੜਾ ਵਿਸ਼ਵ ਸਾਂਝੀਵਾਲਤਾ ਨਾਲ ਓਤਪੋਤ ਅਤੇ ਮਨੁੱਖਤਾ ਲਈ ਇੱਕ ਵਿਲੱਖਣ ਅਤੇ ਸੁਚੱਜੀ ਜੀਵਨ ਜਾਚ ਸੀ ਨੂੰ ਵਾਰ ਵਾਰ ਜ਼ਬਤ ਕਰਕੇ ਮਲੀਆਮੇਟ ਕਰ ਦਿੱਤਾ ਜਾਂਦਾ ਰਿਹਾ ਹੈ। ਇਥੋਂ ਤੱਕ ਕਿ ਇਸ ਦੇ ਸਬੂਤਾਂ ਨੂੰ ਵੀ ਨਸ਼ਟ ਕਰਨ ਦਾ ਯਤਨ ਕੀਤਾ ਗਿਆ।
ਭਾਰਤੀ ਮੂਲ ਵਸ਼ਿੰਦਿਆ, ਜਿਨ੍ਹਾਂ ਨੂੰ ਸ਼ੂਦਰ ਅਤੇ ਅਛੂਤ ਦਾ ਦਰਜਾ ਦੇ ਦਿੱਤਾ ਗਿਆ ਸੀ, ਨੇ ਭਾਰਤ ਦੇ ਸੁਨਹਿਰੀ ਯੁਗ ਨੂੰ ਸੁਰਜੀਤ ਕਰਨ ਲਈ ਮੁੜ ਯਤਨ ਆਰੰਭ ਕੀਤੇ। ਜਿਨ੍ਹਾਂ ਦਾ ਆਗਾਜ਼ 1270 ਈ. ਨੂੰ ਆਦਿ ਵਾਸੀ ਰਹਿਬਰ ਸਤਿਗੁਰੂ ਨਾਮਦੇਵ ਜੀ ਦੇ ਆਗਮਨ ਨਾਲ ਹੋਇਆ। ਉਸ ਮਹਾਨ ਵਿਚਾਰਧਾਰਾ ਦੀ ਨੀਂਹ ਮੁੜ ਤੋਂ ਰੱਖੀ ਗਈ ਜਿਹੜੀ ਵਿਚਾਰਧਾਰਾ ਜਾਤ-ਪਾਤ, ਛੂਅ-ਛਾਤ, ਰੰਗ-ਨਸਲ ਦੇ ਭੇਦ-ਭਾਵ ਅਤੇ ਦੇਸ਼-ਪ੍ਰਦੇਸ਼ ਦੇ ਹੱਦ ਬੰਨਿਆ ਤੋਂ ਉਪਰ, ਕੁਦਰਤ ਦੇ ਨੇਮਾਂ ਅਨੁਸਾਰ, ਵਿਸ਼ਵ ਵਿਆਪੀ, ਵਿਸ਼ਵ ਦੇ ਭਲੇ ਦੀ, ਅਤੇ ਸਰਭ-ਸਾਂਝੀ ਵਿਚਾਰਧਾਰਾ ਸੀ। ਇਸ ਵਿਚਾਰਧਾਰਾ ਨੂੰ ਮੰਜ਼ਿਲ-ਏ-ਮਕਸੂਦ ਤੱਕ ਪਹੁੰਚਾਉਣ ਲਈ ਸਤਿਗੁਰੂ ਰਵਿਦਾਸ, ਸਤਿਗੁਰੂ ਕਬੀਰ, ਸਤਿਗੁਰੂ ਸਧਨਾ, ਸਤਿਗੁਰੂ ਸੈਨ ਅਤੇ ਸਤਿਗੁਰੂ ਨਾਨਕ ਦੇਵ ਜੀ ਆਪਣੇ ਸਮੁੱਚੇ ਜੀਵਨ ਦਾ ਇੱਕ ਇੱਕ ਪਲ ਲਗਾ ਦਿੱਤਾ।
ਬ੍ਰਹਮ ਗਿਆਨੀ ਚਿੰਤਕ ਸਤਿਗੁਰੂ ਸਾਹਿਬਾਨ






ਬੇਗ਼ਮਪੁਰਾ ਮਿਸ਼ਨ ਤੋਂ ਭਾਵ :
ਬੇਗ਼ਮਪੁਰਾ ਮਿਸ਼ਨ ਡਾਟ ਕਾਮ ਦਾ ਮੁੱਖ ਮੰਤਵ:
ਇਸ ਵੈਬਸਾਈਟ ਦਾ ਮੁੱਖ ਮੰਤਵ ਸ੍ਰੀ ਗੁਰੂ ਰਵਿਦਾਸ ਜੀ ਅਤੇ ਆਦਿ ਸਮਾਜ ਵਿਚ ਪੈਦਾ ਹੋਏ ਰਹਿਬਰਾਂ ਦੀ ਬਾਣੀ ਅਤੇ ਜੀਵਨ ਇਤਿਹਾਸ ਦਾ ਪ੍ਰਚਾਰ ਜਿਨ੍ਹਾਂ ਨੇ ਬੇਗਮਪੁਰਾ ਦੇ ਮਿਸ਼ਨ ਤਹਿਤ ਸਮੁੱਚੇ ਸੰਸਾਰ ਵਿਚ ਸਮਾਨਤਾ, ਸੁਤੰਤਰਤਾ, ਸਾਂਝੀਵਾਲਤਾ ਦਾ ਹੋਕਾ ਦਿੰਦਿਆਂ ਸਦੀਆਂ ਤੋਂ ਜ਼ੁਲਮ ਸਹਿੰਦੇ, ਸਤਾਏ, ਲਿਤਾੜੇ ਅਤੇ ਜਾਤ-ਪਾਤ, ਛੂਅ-ਛਾਤ ਤੋਂ ਪੀੜਤ ਆਦਿ ਵਾਸੀ ਲੋਕਾਂ ਵਿਚ ਨਵੀਂ ਜਨ-ਚੇਤਨਾ ਪੈਦਾ ਕਰਕੇ ਸਵੈ-ਮਾਣ, ਸਵੈ-ਵਿਸ਼ਵਾਸ ਅਤੇ ਸਵੈ-ਸ਼ਕਤੀ ਦਾ ਅਹਿਸਾਸ ਜਗਾਇਆ ਅਤੇ ਸੰਸਾਰ ਨੂੰ ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ, ਫੋਟਕ ਕਰਮ-ਕਾਂਡਾ ਅਤੇ ਧਾਰਮਿਕ ਆਡੰਬਰਾਂ, ਪਾਖੰਡਾਂ ਤੋਂ ਰਹਿਤ ਉੱਚੀ ਅਤੇ ਸੁੱਚੀ ਧਾਰਮਿਕ ਤੇ ਸਮਾਜਿਕ ਵਿਚਾਰਧਾਰਾ ਪ੍ਰਦਾਨ ਕੀਤੀ ਹੈ। ਇਸ ਵਿਚਾਰਧਾਰਾ ਨੇ ਇਕ ਨਵੇਂ ਇਨਕਲਾਬੀ, ਕ੍ਰਾਂਤੀਕਾਰੀ ਯੁੱਗ ਦਾ ਆਗਾਜ਼ ਕੀਤਾ। ਇਸ ਵੈਬਸਾਈਟ ਦਾ ਮੰਤਵ ਗਰੀਬਾਂ, ਮਜ਼ਲੂਮਾਂ ਅਤੇ ਔਰਤਾਂ ਦੇ ਮਸੀਹਾ, ਗਿਆਨ ਦੇ ਪ੍ਰਤੀਕ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜੀਵਨ, ਮਿਸ਼ਨ ਅਤੇ ਸਿਖਿਆਵਾਂ ਨੂੰ ਜਨ ਜਨ ਤੱਕ ਪਹੁੰਚਾਉਣਾ ਵੀ ਹੈ ਅਤੇ ਉਨ੍ਹਾਂ ਮਹਾਨ ਬਹੁਜਨ ਸਮਾਜਿਕ ਆਗੂਆਂ (Change Makers) ਦੇ ਜੀਵਨ, ਸੰਘਰਸ਼ ਦਾ ਪ੍ਰਚਾਰ ਕਰਨਾ ਜਿਨ੍ਹਾਂ ਨੇ ਮਹਾਨ ਬ੍ਰਹਮ ਗਿਆਨੀ ਚਿੰਤਕ ਸਤਿਗੁਰੂ ਸਾਹਿਬਾਨਾ ਦੇ ਬੇਗ਼ਮਪੁਰੇ ਦੇ ਮਿਸ਼ਨ ਅਤੇ ਡਾ. ਅੰਬੇਡਕਰ ਜੀ ਦੇ ਕਾਫਲੇ ਨੂੰ ਅੱਗੇ ਵਧਾਉਣ ਵਿਚ ਆਪਣਾ ਜੀਵਨ ਸਮਰਪਿਤ ਕੀਤਾ ਅਤੇ ਇਸ ਦੇ ਨਾਲ ਹੀ ਉਨਾਂ ਮਹਾਨ ਵਿਦਵਾਨਾਂ, ਬੁੱਧੀਜੀਵੀਆਂ, ਲੇਖਕਾਂ, ਪ੍ਰਚਾਰਕਾਂ Social Visionaries ਦੀਆਂ ਵਡਮੁੱਲੀਆਂ ਲਿਖਤਾਂ, ਭਾਸ਼ਨਾਂ ਅਤੇ ਉਨਾਂ ਦੇ ਜੀਵਨ ਤੇ ਉਦੇਸ਼ ਤੋਂ ਜਾਣੂ ਕਰਾਉਣਾ ਜਿਨ੍ਹਾਂ ਦੀ ਘਾਲਣਾ ਜਨ ਸਧਾਰਨ ਲਈ ਸਤਿਗੁਰਾਂ ਦੇ ਮਿਸ਼ਨ ਤੇ ਚੱਲਣ ਦਾ ਰਾਹ ਦਸੇਰਾ ਬਣੀ। ਇਨ੍ਹਾਂ ਉਦੇਸ਼ਾਂ ਦੀ ਪੂਰਤੀ ਲਈ ਅਸੀਂ ਆਪ ਜੀ ਤੋਂ ਤਨ ਮਨ ਅਤੇ ਧਨ ਨਾਲ ਸਹਿਯੋਗ ਦੀ ਉਮੀਦ ਕਰਦੇ ਹਾਂ।
ਬੇਗ਼ਮਪੁਰਾ ਮਿਸ਼ਨ ਡਾਟ ਕਾਮ ਤੇ ਉਪਲੱਬਧ ਜਾਣਕਾਰੀ
ਇੱਥੇ ਪੜ੍ਹੋ -- ਕਿਤਾਬਾਂ ਦੀ ਪੀ.ਡੀ.ਐਫ. ਜਿਨ੍ਹਾਂ ਵਿੱਚ ਧਾਰਮਿਕ, ਸਮਾਜਿਕ, ਰਾਜਨੀਤਿਕ, ਸਾਹਿਤਕ ਅਤੇ ਹੋਰ ਵਿਲੱਖਣ ਪੁਸਤਕਾਂ।
ਇੱਥੇ ਪੜ੍ਹੋ -- ਇਸ ਵਿੱਚ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਹੋਰ ਵਿਲੱਖਣ ਲੇਖ ਹਨ। ਇਹ ਲੇਖ Composed ਹਨ, Download ਵੀ ਕਰ ਸਕਦੇ ਹੋ।
ਇੱਥੇ ਤੁਸੀਂ ਧਾਰਮਿਕ, ਸਮਾਜਿਕ, ਵਿਲੱਖਣ ਅਤੇ ਪ੍ਰਿੰਟ ਕਰਨ ਯੋਗ ਤਸਵੀਰਾਂ ਪ੍ਰਾਪਤ ਕਰ ਸਕਦੇ ਹੋ।
ਇੱਥੇ ਤੁਸੀਂ ਆਦਿ ਵਾਸੀ ਸਤਿਗੁਰੂ ਸਾਹਿਬਾਨਾਂ ਅਤੇ ਹੋਰ ਰਹਿਬਰਾਂ ਦੇ ਇਤਿਹਾਸਿਕ ਅਸਥਾਨ ਪਾਓਗੇ।
ਇੱਥੇ ਤੁਸੀਂ ਪ੍ਰਮੁੱਖ ਅਖ਼ਬਾਰਾਂ ਦੀਆਂ ਪੁਰਾਣੀਆਂ ਅਤੇ ਨਵੀਆਂ, ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਵਿਲੱਖਣ ਖ਼ਬਰਾਂ (ਆਦਿ ਵਾਸੀਆਂ ਦੀਆਂ) ਪੜ੍ਹੋਗੇ।
ਇਸ ਵਿੱਚ ਸੰਸਥਾ ਦੀਆਂ ਗਤੀ ਵਿਧੀਆਂ ਦੀ ਵੀਡੀਓਗ੍ਰਾਫੀ, ਪ੍ਰਕਾਸ਼ਿਤ ਸਾਲਾਨਾ ਟ੍ਰੈਕਟ ਹਨ।
ਬੁੱਧੀਜੀਵੀ, ਵਿਦਵਾਨ, ਲੇਖਕ, ਸਾਹਿਤਕਾਰ, ਜਿਨ੍ਹਾਂ ਦੀਆਂ ਰਚਨਾਵਾਂ ਨੇ ਬੇਗ਼ਮਪੁਰੇ ਦੀ ਸਥਾਪਤੀ ਲਈ ਕੰਮ ਕੀਤਾ, ਉਨ੍ਹਾਂ ਦਾ ਜੀਵਨ ਅਤੇ ਵੇਰਵਾ।
ਇੱਥੇ ਤੁਸੀਂ ਸੰਸਥਾ ਵੱਲੋਂ ਪ੍ਰਕਾਸ਼ਿਤ ਕਿਤਾਬਾਂ, ਹੋਰ ਮੁੱਖ ਕਿਤਾਬਾਂ ਅਤੇ ਮਿਸ਼ਨ ਪ੍ਰਚਾਰ ਸਮੱਗਰੀ ਕੋਰੀਅਰ ਰਾਹੀਂ ਮੰਗਵਾ ਕੇ ਖਰੀਦ ਅਤੇ ਵੇਚ ਸਕਦੇ ਹੋ।
ਇੱਥੇ ਤੁਸੀਂ ਆਦਿ ਸਮਾਜ ਨਾਲ ਸਬੰਧਿਤ ਚੋਣਵੇ ਅਖ਼ਬਾਰ ਅਤੇ ਮੈਗਜ਼ੀਨ ਪੜ੍ਹੋ ਜਾਂ ਉਨ੍ਹਾਂ ਦੇ ਲਿੰਕ ਪ੍ਰਾਪਤ ਕਰੋ।
ਪ੍ਰਕਾਸ਼ ਦਿਹਾੜੇ ਅਤੇ ਹੋਰ ਮਹੱਤਵਪੂਰਨ ਦਿਨਾਂ ਉਤੇ ਸੋਸ਼ਲ ਮੀਡੀਆ ਲਈ ਪੋਸਟਾਂ, ਯੂਟੀਊਬ ਤੋਂ ਪਾਠ, ਕੀਰਤਨ, ਭਾਸ਼ਣ ਅਤੇ ਹੋਰ ਵੀਡੀਓਜ਼ ਪ੍ਰਾਪਤ ਕਰੋ।
ਇੱਥੇ ਹੋਰ ਭਾਸ਼ਾਵਾਂ ਅੰਗਰੇਜੀ, ਹਿੰਦੀ, ਮਰਾਠੀ, ਗੁਜਰਾਤੀ, ਤੇਲਗੂ, ਕੰਨੜ ਆਦਿ ਵਿੱਚ ਲੇਖ, ਕਿਤਾਬਾਂ, ਖ਼ਬਰਾਂ ਅਤੇ ਹੋਰ ਮਲਟੀ ਮੀਡੀਆ ਹੋਵੇਗਾ।
ਦੁਨੀਆ ਭਰ ਵਿਚ ਆਦਿਵਾਸੀ ਰਹਿਬਰਾਂ ਦੇ ਮਿਸ਼ਨ ਦੇ ਗੁਰਦੁਆਰੇ, ਮੰਦਰ, ਮੱਠ, ਧਾਰਮਿਕ ਅਸਥਾਨਾਂ ਦਾ ਵੇਰਵਾ
ਇੱਥੇ ਮਹੱਤਵਪੂਰਨ ਦਸਤਾਵੇਜ਼ ਦੇਖੋਗੇ। ਹੋਰ ਸਰਟੀਫਿਕੇਟਾਂ ਦੇ ਮਾਡਲ ਵੀ ਹਨ, ਜਿਨ੍ਹਾਂ ਨੂੰ ਕਾਪੀ ਕਰਕੇ ਆਪਣੇ ਸਰਟੀਫਿਕੇਟ ਤਿਆਰ ਕਰ ਸਕਦੇ ਹੋ।
ਇੱਥੇ ਤੁਸੀਂ ਆਪਣੇ ਬਿਜ਼ਨਸ ਦੇ ਪ੍ਰਚਾਰ ਲਈ ਬਿਜ਼ਨਸ ਦਾ ਪੂਰਾ ਵੇਰਵਾ ਅਤੇ ਸੰਪਰਕ ਨੰਬਰ ਦੇ ਸਕਦੇ ਹੋ।
ਇੱਥੇ ਪੜ੍ਹਾਈ ਨਾਲ ਸੰਬੰਧਿਤ ਵੱਖ-ਵੱਖ ਜਾਣਕਾਰੀਆਂ ਉਪਲੱਬਧ ਕਰਵਾਈਆਂ ਜਾਣਗੀਆਂ।
ਇੱਥੇ ਛੋਟੇ ਬੱਚਿਆਂ ਦੀ ਚੰਗੀ ਸਿਹਤ, ਉਨ੍ਹਾਂ ਦੀ ਸੁਰੱਖਿਆ ਅਤੇ ਚੰਗੀਆਂ ਆਦਤਾਂ ਅਪਣਾਉਣ ਸਬੰਧੀ ਜਾਣਕਾਰੀ ਉਪਲੱਬਧ ਹੋਵੇਗੀ।