ਆਦਿ ਵਾਸੀ ਸਮਾਜ ਦੇ ਪ੍ਰਸਿੱਧ ਸਕਾਲਰ ਪ੍ਰੋ. ਲਾਲ ਸਿੰਘ ਜੀ ਨੂੰ ਦਿੱਤੀ ਗਈ ਭਾਵ ਭਿੰਨੀ ਸ਼ਰਧਾਂਜਲੀ
ਰਿਪੋਰਟ :— ਚਰਨਜੀਤ ਸਿੰਘ ਬਿਨਪਾਲਕੇ 78141-42944–ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਵਿਚਾਰਧਾਰਾ ਨੂੰ ਵਿਗਿਆਨਕ ਅਤੇ ਤਰਕਵਾਦੀ ਤਰੀਕੇ ਨਾਲ ਘੋਖ, ਵਿਚਾਰ ਕੇ ਅਧੁਨਿਕ ਨਜ਼ਰੀਏ ਨਾਲ ਜਨ-ਜਨ ਤੱਕ ਪਹੁੰਚਾਉਣ ਵਾਲੇ ਆਦਿ ਧਰਮ ਅਨਮੋਲ ਰਤਨ ਅਤੇ ਕੌਮ ਦੇ ਹੀਰੇ ਐਵਾਰਡ ਨਾਲ
ਸਨਮਾਨਿਤ ਮਹਾਨ ਫਿਲਸਫਰ ਪ੍ਰੋ. ਲਾਲ ਸਿੰਘ ਜੀ ਨੂੰ ਸ੍ਰੀ ਗੁਰੂ ਰਵਿਦਾਸ ਮੰਦਰ ਅਮਨ ਨਗਰ ਲੁਧਿਆਣਾ ਵਿਖੇ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ। ਉਹ
03 ਮਈ 2021 ਸ਼ਾਮ ਨੂੰ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ ਸਨ ਅਤੇ 12 ਮਈ ਨੂੰ ਉਨ੍ਹਾਂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਇਆ। ਪ੍ਰੋ.
ਲਾਲ ਸਿੰਘ ਜੀ ਉਹ ਮਹਾਨ ਸ਼ਖ਼ਸੀਅਤ ਹੈ ਜਿਸ ਨੇ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦੇ ਹਿਰਦਿਆਂ ਨੂੰ ਗੁਰੂ ਜੀ ਦੇ ਕ੍ਰਾਂਤੀਕਾਰੀ, ਇਨਕਲਾਬੀ ਫ਼ਲਸਫ਼ੇ ਦੇ
ਪ੍ਰਾਚਾਰ ਨਾਲ ਨੂਰੋ ਨੂਰ ਕੀਤਾ ਹੈ। ਜਦਿ ਕੇ ਉਨ੍ਹਾਂ ਦੇ ਖੋਜ ਗ੍ਰੰਥ ਆਉਣ ਤੋਂ ਪਹਿਲਾਂ ਬਹੁਤੇ ਅਖੌਤੀ ਬੁੱਧੀਜੀਵੀਆਂ, ਲੇਖਕਾਂ ਨੇ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ
ਵਿਚਾਰਧਾਰਾ ਨੂੰ ਇਕ ਸਾਜ਼ਿਸ਼ ਤਹਿਤ ਵਿਗਾੜ ਕੇ ਰੂੜੀਵਾਦੀ ਅਤੇ ਅੰਧ ਵਿਸ਼ਵਾਸੀ ਨਜ਼ਰੀਏ ਨਾਲ ਪੇਸ਼ ਕਰਨ ਦਾ ਯਤਨ ਕੀਤਾ ਤਾਂ ਕਿ ਗੁਰੂ ਰਵਿਦਾਸ ਜੀ ਦੇ
ਅਨੁਆਈਆਂ ਤੱਕ ਗੁਰੂ ਜੀ ਦੀ ਸਹੀ ਵਿਚਾਰਧਾਰਾ ਨਾ ਪਹੁੰਚ ਸਕੇ ਅਤੇ ਓਹ ਮਾਨਸਿਕ ਧਾਰਮਿਕ ਅਤੇ ਸਮਾਜਿਕ ਗੁਲਾਮੀ ਵਿਚ ਜਕੜੇ ਰਹਿਣ। ਕੁੱਝ ਚੰਗੇ
ਲੇਖਕ ਵੀ ਇਹੋ ਜਿਹੀਆਂ ਸਾਜ਼ਿਸ਼ਾਂ ਤੋਂ ਅਣਜਾਣ ਰਹੇ ਅਤੇ ਗੁਰੂ ਰਵਿਦਾਸ ਜੀ ਵਾਰੇ ਉਹੋ ਕੁਝ ਹੀ ਲਿਖਦੇ ਰਹੇ ਜਿਹੜਾ ਉਨ੍ਹਾਂ ਨੂੰ ਪਰੋਸ ਕੇ ਦਿੱਤਾ ਗਿਆ ਸੀ।
ਪ੍ਰੰਤੂ ਪ੍ਰੋਫ਼ੈਸਰ ਲਾਲ ਸਿੰਘ ਜੀ ਨੇ ਇਨ੍ਹਾਂ ਸਾਰੀਆਂ ਸਾਜ਼ਿਸ਼ਾਂ ਦੀ ਪੋਲ ਖੋਲ ਕੇ ਬੜੇ ਹੀ ਵਿਸਥਾਰਪੂਰਵਕ, ਦਲੀਲਾਂ ਸਹਿਤ ਰੱਦ ਕਰਕੇ ਆਦਿਵਾਸੀਆਂ ਲਈ ਉਨ੍ਹਾਂ
ਦੇ ਰਹਿਬਰਾਂ ਦੀ ਸੱਚੀ ਸੁੱਚੀ, ਇਨਕਲਾਬੀ, ਕ੍ਰਾਂਤੀਕਾਰੀ ਵਿਚਾਰਧਾਰਾ ਦਾ ਆਗਾਜ਼ ਕੀਤਾ। 1970 ਵਿੱਚ ਜਦੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ
ਦੇ ਮਿਸ਼ਨ ਦੀ ਲਹਿਰ ਚੱਲੀ ਤਾਂ ਪ੍ਰੋਫੈਸਰ ਸਾਹਿਬ ਨੇ ਇਸ ਵਿਚ ਮੋਹਰੀ ਭੂਮਿਕਾ ਨਿਭਾਈ। ਆਪ ਆਪਣੇ ਕੇਡਰ ਕੈਂਪਾਂ ਅਤੇ ਪ੍ਰਚਾਰ ਸਮੇਂ ਡਾ. ਅੰਬੇਡਕਰ ਜੀ ਦੇ
ਪਾਏ ਪੂਰਨਿਆ ਤੇ ਚੱਲਣ ਲਈ ਪ੍ਰੇਰਿਤ ਕਰਦੇ। ਆਪ ਜੀ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਬਦ ਬੇਗਮਪੁਰਾ ਅਤੇ ਡਾ. ਅੰਬੇਡਕਰ ਜੀ ਦੁਆਰਾ ਰਚਿਤ ਭਾਰਤੀ
ਸੰਵਿਧਾਨ ਦੇ ਪ੍ਰਸਤਾਵਨਾ ਵਿਚ ਸਾਂਝੀ ਕੜੀ ਤੇ ਇੱਕ ਕਿਤਾਬ ਬੇਗਮਪੁਰਾ ਸਹਿਰ ਕੋ ਨਾਉ ਵਿੱਚ ਸਥਾਪਿਤ ਵਿਸ਼ਵ ਸੰਵਿਧਾਨ ਦੇ ਸਿਰਜਕ ਸਤਿਗੁਰੂ ਰਵਿਦਾਸ
ਜੀ ਦੀ ਰਚਨਾ ਕੀਤੀ।
ਕੋਵਿਡ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦਾ ਸ਼ਰਧਾਂਜਲੀ ਸਮਾਗਮ ਬੜੇ ਸੰਖੇਪ ਤਰੀਕੇ ਨਾਲ ਨਿਭਾਇਆ ਗਿਆ। ਪਹਿਲਾਂ ਸਵੇਰੇ ਅੱਠ ਵਜੇ
ਪ੍ਰੋਫੈਸਰ ਸਾਹਿਬ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਰਵਿਦਾਸ ਬਾਣੀ ਦੀ ਚਾਲੀ ਸ਼ਬਦ ਅਤੇ ਇਕ ਸ਼ਲੋਕ ਦਾ ਜਾਪ ਕੀਤਾ ਗਿਆ।ਉਪਰੰਤ ਸ੍ਰੀ ਗੁਰੂ ਰਵਿਦਾਸ ਮੰਦਰ ਅਮਨ
ਨਗਰ ਲੁਧਿਆਣਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਤੋਂ ਬਾਅਦ ਭਾਈ ਦਿਲਬਾਗ ਸਿੰਘ ਬਿਨਪਾਲਕੇ ਵਾਲਿਆਂ ਦੇ ਰਾਗੀ ਜਥੇ ਨੇ ਗੁਰਬਾਣੀ ਦਾ
ਵੈਰਾਗਮਈ ਕੀਰਤਨ ਕੀਤਾ। ਉਸ ਤੋਂ ਬਾਅਦ ਸੰਤ ਸਾਹਿਬਾਨਾਂ ਅਤੇ ਬੁੱਧੀਜੀਵੀ ਬੁਲਾਰਿਆਂ ਨੇ ਬੜੇ ਥੋੜ੍ਹੇ ਸ਼ਬਦਾਂ ਵਿੱਚ ਪ੍ਰੋ ਸਾਹਿਬ ਨੂੰ ਸ਼ਰਧਾਂਜਲੀ ਅਰਪਿਤ
ਕੀਤੀ। ਬੁਲਾਰਿਆਂ ਵਿੱਚ ਸੰਤ ਸਰਵਣ ਦਾਸ ਗੱਦੀ ਨਸ਼ੀਨ ਡੇਰਾ ਸੰਤ ਟਹਿਲ ਦਾਸ ਜੀ ਸਲੇਮ ਟਾਬਰੀ ਲੁਧਿਆਣਾ, ਸੰਤ ਸਤਵਿੰਦਰਜੀਤ ਸਿੰਘ ਹੀਰਾ, ਆਲ
ਇੰਡੀਆ ਆਦਿ ਧਰਮ ਮਿਸ਼ਨ ਅਤੇ ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ, ਡਾ. ਅਵਤਾਰ ਸਿੰਘ ਈਸੇਵਾਲ, ਪ੍ਰਿੰਸੀਪਲ ਗੁਲਜ਼ਾਰ ਸਿੰਘ, ਢਾਡੀ ਪ੍ਰੋ. ਸੁਰਜੀਤ
ਸਿੰਘ ਹਰਿਦਾਸਪੁਰ, ਚਰਨਜੀਤ ਸਿੰਘ ਬਿਨਪਾਲਕੇ, ਗੀਤਕਾਰ ਮਹਿੰਦਰ ਸੰਧੂ ਮਹੇੜੂ ਨੇ ਪ੍ਰੋਫੈਸਰ ਸਾਹਿਬ ਦੀਆਂ ਵਡਮੁੱਲੀਆਂ ਪ੍ਰਾਪਤੀਆਂ ਤੇ ਚਰਚਾ ਕੀਤੀ ਅਤੇ
ਉਨ੍ਹਾਂ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ। ਸੰਤ ਕ੍ਰਿਸ਼ਨ ਨਾਥ ਜੀ ਗੱਦੀ ਨਸ਼ੀਨ ਡੇਰਾ ਸੰਤ ਫੂਲ ਨਾਥ ਜੀ ਚਹੇੜੂ ਵਾਲੇ ਸਵੇਰੇ ਵੇਲੇ ਆ ਕੇ ਪਰਿਵਾਰ ਨਾਲ ਦੁੱਖ
ਸਾਂਝਾ ਕਰਕੇ ਰਵਾਨਾ ਹੋ ਗਏ। ਜਿਨ੍ਹਾਂ ਮਾਣਯੋਗ ਸ਼ਖਸੀਅਤਾਂ ਨੇ ਸ਼ੋਕ ਸੰਦੇਸ਼ ਭੇਜੇ ਉਨ੍ਹਾਂ ਵਿੱਚ ਸ੍ਰੀਮਾਨ ਸੰਤ ਨਿਰੰਜਨ ਦਾਸ ਜੀ ਗੱਦੀ ਨਸ਼ੀਨ ਡੇਰਾ ਸੰਤ ਸਰਵਣ
ਦਾਸ ਜੀ ਸੱਚਖੰਡ ਬੱਲਾਂ, ਸੰਤ ਸੋਇਮ ਦਾਸ ਜੀ ਰੁੜਕੀ, ਸੰਤ ਆਤਮਾ ਦਾਸ ਜੀ ਅੱਪਰਾ ਵਾਲੇ, ਸ੍ਰੀ ਗੁਰੂ ਰਵਿਦਾਸ ਸਾਹਿਤ ਅਕਾਦਮੀ ਰਜਿ. ਪੰਜਾਬ ਤੋਂ ਡਾ.
ਹਰਨੇਕ ਸਿੰਘ ਕਲੇਰ, ਡਾ.ਆਰ. ਐਲ. ਕਲਸੀਆ, ਡਾ. ਜਸਬੀਰ ਸਿੰਘ ਸਾਬਰ, ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ ਰਜਿ ਬਿਨਪਾਲਕੇ, ਅੰਨ ਜਲ
ਟਰੱਸਟ ਲੁਧਿਆਣਾ ਵੱਲੋਂ ਸ੍ਰੀ ਸ਼ਿਵ ਰਾਮ ਸਰੋਏ, ਹਰਬੰਸ ਸਿੰਘ ਹੀਰਾ ਯੂ. ਕੇ., ਨਿਰਮਲ ਮਹੇ ਸੀਨੀਅਰ ਪ੍ਰੈਜੈਂਟਰ ਕਾਂਸ਼ੀ ਰੇਡੀਓ ਯੂ. ਕੇ. , ਸ੍ਰੀ ਪ੍ਰੇਮ ਚੁੰਬਰ
ਸੰਪਾਦਕ ਦੇਸ ਦੁਆਬਾ ਅਤੇ ਅੰਬੇਦਕਰ ਟਾਈਮਜ਼ ਯੂ.ਐਸ.ਏ., ਸ੍ਰੀ ਜੀਤ ਚੰਦ ਜੱਖੂ ਐਮ.ਡੀ. ਕਾਂਸ਼ੀ ਰੇਡੀਓ ਯੂ.ਕੇ., ਗੁਰਦਿਆਲ ਚੰਦ ਸੱਲਣ ਅਸਿਸਟੈਂਟ
ਕਮਿਸ਼ਨਰ, ਅਮਰੀਕ ਮਹੇ ਇਟਲੀ, ਵਰਿੰਦਰ ਗੁਪਤਾ ਦਿੱਲੀ, ਸੁਖਜੀਤ ਸਿੰਘ, ਵਾਲੀਆ ਪ੍ਰਿੰਟਿੰਗ ਪ੍ਰੈਸ ਜਲੰਧਰ, ਮਾਧੋ ਬਲਵੀਰਾ ਅਮਰੀਕਾ, ਡਾ. ਅਮਰਜੀਤ
ਕਟਾਰੀਆ, ਸੁਚੇਤ ਬੇਦੀ ਚੇਅਰਮੈਨ ਦੋਆਬਾ ਮਾਡਲ ਸਕੂਲ ਨਾਭਾ, ਐਡਵੋਕੇਟ ਪਿਆਰਾ ਸਿੰਘ ਕੈਂਥ, ਅਵਤਾਰ ਸਿੰਘ ਖੋਥੜਾ, ਪਵਨ ਕੁਮਾਰ, ਹਰਜਿੰਦਰ ਸਿੰਘ
ਦਾ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ। ਪ੍ਰਿੰਟ ਮੀਡੀਆ ਵਿੱਚ ਅਦਾਰਾ ਦੇਸ਼ ਦੁਆਬਾ ਤੇ ਅੰਬੇਦਕਰ ਟਾਈਮਜ਼ ਯੂ.ਐਸ.ਏ., ਦੇਸ ਪ੍ਰਦੇਸ ਟਾਈਮਜ਼ ਮੈਗਜ਼ੀਨ,
ਅਖਬਾਰ ਰੋਜਾਨਾ ਸੂਰਜ ਲੁਧਿਆਣਾ, ਸਪਤਾਹਿਕ ਬੇਗਮਪੁਰਾ ਸ਼ਹਿਰ ਜਲੰਧਰ, ਵਰਲਡ ਪੰਜਾਬੀ ਟਾਈਮਜ਼ ਅਤੇ ਹੋਰ ਅਦਾਰਿਆਂ ਨੇ ਸ਼ੋਕ ਵਿਅਕਤ ਕੀਤਾ।
ਇਸ ਮੌਕੇ ਪ੍ਰੋ. ਲਾਲ ਸਿੰਘ ਜੀ ਦੇ ਜੀਵਨ ਅਤੇ ਪ੍ਰਾਪਤੀਆਂ ਵਾਰੇ ਯਾਦਗਾਰੀ ਤਸਵੀਰਾਂ ਸਹਿਤ ਚਾਨਣਾ ਪਾਉਂਦਾ ਮੈਗਜ਼ੀਨ ਸ਼ਰਧਾਂਜਲੀ ਪੱਤਰ ਪ੍ਰੋ. ਲਾਲ ਸਿੰਘ
ਜਾਰੀ ਕਰਕੇ ਸੰਗਤਾਂ ਨੂੰ ਵੰਡਿਆ ਗਿਆ। ਸ਼ਰਧਾਂਜਲੀ ਪੱਤਰ ਵਿਚ ਸ੍ਰੀਮਤੀ ਜਗਦੀਸ਼ ਕੌਰ ਵਲੋਂ ਭਵਿੱਖ ਵਿੱਚ ਪ੍ਰੋ ਲਾਲ ਸਿੰਘ ਜੀ ਦੀਆਂ ਕਿਤਾਬਾਂ ਦੇ ਪ੍ਰਚਾਰ
ਅਤੇ ਪ੍ਰਸਾਰ ਸਬੰਧੀ ਸ਼ਪੱਸ਼ਟ ਐਲਾਨ ਅਤੇ ਬੇਨਤੀ ਵੀ ਕੀਤੀ ਗਈ ਹੈ। ਪ੍ਰੋਫੈਸਰ ਸਾਹਿਬ ਦੀ ਸੁਪਤਨੀ ਜਗਦੀਸ਼ ਕੌਰ ਅਤੇ ਸਪੁੱਤਰ ਗੁਰਕੀਰਤ ਸਿੰਘ ਨੇ ਸ੍ਰੀ ਗੁਰੂ
ਰਵਿਦਾਸ ਮੰਦਰ ਲਾਇਬ੍ਰੇਰੀ ਨੂੰ ਪ੍ਰੋਫ਼ੈਸਰ ਸਾਹਿਬ ਦੀਆਂ ਅੱਠ ਕਿਤਾਬਾਂ ਦਾ ਸੈੱਟ ਅਤੇ 1100 ਰੁਪਏ ਭੇਟ ਕੀਤੇ। ਗੁਰਕੀਰਤ ਸਿੰਘ ਨੂੰ ਪਗੜੀ ਦੀ ਰਸਮ ਨਾਨਕਾ
ਪਰਿਵਾਰ ਅਤੇ ਸੰਤ ਸਮਾਜ ਵੱਲੋਂ ਕੀਤੀ ਗਈ। ਸਮਾਪਤੀ ਤੇ ਚੇਅਰਮੈਨ ਜਸਵੰਤ ਸਿੱਧੂ, ਪ੍ਰਧਾਨ ਤਰਲੋਕ ਸਿੰਘ ਅਤੇ ਸ੍ਰੀ ਤਲਵਣ ਸਿੰਘ ਨੇ ਆਈਆਂ ਸੰਗਤਾਂ ਦਾ
ਧੰਨਵਾਦ ਕੀਤਾ ਅਤੇ ਸੰਗਤਾਂ ਗੁਰੂ ਕਾ ਲੰਗਰ ਛੱਕ ਕੇ ਕੇ ਰਵਾਨਾ ਹੋਈਆਂ।