ਇਕ ਮਹਾਨ ਅਮਰ ਸ਼ੁਭ ਕਾਰਜ
ਹਫਤਾਵਾਰ ਰਵਿਦਾਸ ਪੱਤ੍ਰਕਾ ਜਲੰਧਰ
ਮਾਸਟਰ ਰਾਮਧਨ ਨਾਂਗਲੂ ਮਹੱਲਾ ਨਵੀਂ ਆਬਾਦੀ ਭੋਗਪੁਰ
ਜ਼ਿਲ੍ਹਾ ਜਲੰਧਰ, 144201
1. ਕੁਝ ਪਛੋਕੜ—ਅੱਜ ਤੋਂ ਕੋਈ ਸਾਢੇ ਪੰਜ ਹਜ਼ਾਰ ਸਾਲ ਪਹਿਲਾਂ ਆਰੀਆ ਲੋਕ ਭੋਜਨ ਪਾਣੀ ਤੇ ਹੋਰ ਸੁੱਖ ਸੁਵਿਧਾ ਪ੍ਰਾਪਤ ਕਰਨ ਲਈ ਭਾਰਤ ਵਲ ਵਧੇ। ਇਹ ਸ਼ਰਨਾਰਥੀ ਹੌਲੀ ਹੌਲੀ ਭਾਰਤੀ ਮੂਲਵਾਸੀਆਂ ਤੇ ਭਾਰੂ ਹੁੰਦੇ ਗਏ ਤੇ ਅੰਤ ਇਹਨਾਂ ਦੇ ਮਾਲਕ ਬਣ ਬੈਠ ਜੋ ਅਜੇ ਤਕ ਇਸ ਭਾਰਤ ਨੂੰ ੂੰਆਪਣੇ ਸ਼ਕੰਜੇ ਵਿੱਚ ਕੱਸ ਕੇ ਜਕੜੀ ਬੈਠੇ ਹਨ। ਇਹਨਾਂ ਹਮਲਾਵਰਾਂ ਦਾ ਧਾਵਾ ਅਜੇ ਤਕ ਵੀ ਇਸ ਦੇਸ਼ ਦੀਆਂ ਮੂਲ ਜਾਤੀਆਂ ਤੇ ਜਾਰੀ ਹੈ।ਇਤਿਹਾਸ ਦੀਆਂ 100 ਵਿੱਚੋਂ 99 ਪੁਸਤਕਾਂ ਵਿੱਚ ਲਿਖਿਆ ਮਿਲਦਾ ਹੈ ਕਿ ਆਰੀਆ ਲੋਕਾਂ ਨੇ ਭਾਰਤ ਤੇ ਹਮਲਾ ਕਰਕੇ ਆਪਣੇ ਅਧੀਨ ਕੀਤਾ। ਭਾਰਤ ਵਿੱਚ ਇਹਸਚਾਈ ਪ੍ਰਾਇਮਰੀ ਸਿਖਿਆ ਤੋਂ ਹੀ ਪੜ੍ਹਾਈ ਜਾਂਦੀ ਹੈ। ਹੁਣ ਇਕ ਗੁੱਝਾ ਆਕਰਮਣ ਇਹ ਹੋ ਰਿਹਾ ਹੈ ਕਿ ਇਸ ਤੱਥ ਨੂੰ ਲੁਕਾਉਣ ਲਈ ਇਹ ਸਿੱਧ ਕੀਤਾ ਜਾ ਰਿਹਾ ਹੈ ਕਿ ਆਰੀਅਨ ਲੋਕਾਂ ਨੇ ਭਾਰਤ ਤੇ ਹਮਲਾ ਨਹੀ ਕੀਤਾ।ਇਹ ਏਥੋਂ ਦੇ ਹੀ ਵਾਸੀ ਹਨ। ਇਹ ਉਪਰੋਕਤ ਭਾਰਤ ਦੀਆਂ ਮੂਲ ਜਾਤੀਆਂ ਹਨ, ਅਨੁਸੂੁਚਿਤ ਜਾਤੀਆਂ ਜੋ ਗਿਣਤੀ ਵਿੱਚ 1200 ਦੇ ਲਗਭਗ ਹਨ, ਪੱਛੜੀਆਂ ਸ਼੍ਰੇਣੀਆਂ ਜੋ ਗਿਣਤੀ ਵਿੱਚ 3700 ਦੇ ਲਗਭਗ ਹਨ॥ ਇਹਨਾ ਤੋਂ ਬਿਨਾਂ ਅਨੁਸੂਚਿਤ ਜਨ ਜਾਤੀਆਂ, ਅਨੁਸੂਚਿਤ ਕਬੀਲੇ ਤੇ ਵਿਮੁਕਤ ਜਾਤੀਆਂ ਵੀ ਹਨ॥ਇਹ ਕੁੱਲ ਜਾਤੀਆਂ ਮਿਲਾ ਕੇ ਭਾਰਤ ਦੀ ਕੁਲ ਵਸੋਂ ਦਾ 85% ਬਣਦੀਆਂ ਹਨ। ਪਰ ਇਹਨਾਂ ਤੇ ਰਾਜ ਕਰਦੀਆਂ ਹਨ 15%। ਇਹਨਾਂ ਨੇ 85% ਲੋਕਾਂ ਤੇ ਏਨਾਂ ਅਤਿਆਚਾਰ ਕੀਤਾ ਕਿ ਇਹ ਬੇਬਸ ਹੋ ਕੇ ਰਹਿ ਗਏ ਤੇ ਏਨੀ ਵੱਡੀ ਸੰਖਿਆ ਵਿੱਚ ਹੋਣ ਤੇ ਵੀ ਇਹਨਾਂ 85% ਲੋਕਾਂ ਦੀ ਹੋਂਦ ਹੀ ਨਾ ਰਹੀ ਅਤੇ ਖੇਰੂਂ ਖੇਰੂਂ ਹੋ ਗਏ ਅਤੇ ਬਲਹੀਨ ਵੀ। ਭਾਰਤ ਵਿੱਚ ਕੁਲ ਸੱਤ ਧਰਮ ਮੰਨੇ ਜਾਂਦੇ ਹਨ, ਹਿੰਦੂ ,ਮੁਸਲਮਾਨ, ਸਿੱਖ, ਇਸਾਈ ,ਬੋਧੀ ,ਜੈਨ ਅਤੇ ਪਾਰਸੀ। ਇਹ 85% ਇਹਨਾਂ ਧਰਮਾਂ ਵਿੱਚ ਹੀ ਵੰਡੇ ਗਏ ਹੋਏ ਹਨ। ਇਹ ਅਜੇ ਤੱਕ ਕਿਧਰੇ ਇਕੱਠੇ ਨਹੀਂ ਹੋਏ ਤੇ ਨਾ ਹੀ ਇਹਨਾਂ ਨੂੰ ਇਕੱਠੇ ਕਰਨ ਦਾ ਕੋਈ ਉਪਰਾਲਾ ਹੀ ਕੀਤਾ ਗਿਆ ਹੈ। ਇਕੱਠੇ ਨਾ ਹੋਣ ਦਾ ਫਲ ਇਹਨਾ ਨੂੰ ਇਹ ਮਿਲਿਆ ਹੈ ਕਿ ਇਹ ਸਾਰੇ ਵਰਗ ਰੋਟੀ, ਕਪੜੇ ਤੇ ਮਕਾਨ ਵਰਗੇ ਮੁੱਢਲੇ ਹੱਕਾਂ ਤੋਂ ਵੀ ਵਾਂਝੇ ਹਨ । ਆਕਰਮਣਕਾਰੀ ਘੱਟ ਸੰਖਿਆ ਵਿੱਚ ਹੁੰਦੇ ਹੋਏ ਵੀ ਹਰ ਸੁੱਖ ਸਾਧਨ ਪ੍ਰਾਪਤ ਕਰੀ ਬੈਠੇ ਹਨ। ਬ੍ਰਹਮਣ ਵਰਗ ਭਾਰਤ ਦੀ ਕੁੱਲ ਵਸੋਂ ਦਾ 4% ਹਨ ਪਰ ਇਹਨਾ ਦਾ ਰਾਜਨੀਤੀ ਦੇ 70% ਅਧਿਕਾਰ ਹੈ ਤੇ ਨੌਕਰੀਆਂ ਤੇ 87%। ਬਾਣੀਆਂ ਵਰਗ ਕੁਲ ਵਸੌਂ ਦਾ 5% ਹਨ ਪਰ ਇਹਨਾਂ ਦਾ ਧੰਨ ਤੇ ਕਬਜ਼ਾ ਹੈ 90%। ਏਸੇ ਤਰਾਂ ਜ਼ਿਮੀਂਦਾਰ ਕੁਲ ਵਸੌਂ ਦਾ 6% ਹਨ ਪਰ ਜ਼ਮੀਨ ਤੇ ਅਧਿਕਾਰ ਹੈ 94%। ਆਖਿਰ ਏਨਾ ਅਤਿਆਚਾਰ ਕਿਉਂ ?
2. ਇੱਕ ਪ੍ਰਸ਼ਨ—ਹੁਣ ਪ੍ਰਸ਼ਨ ਉਠਦਾ ਹੈ ਕਿ ਇਹਨਾਂ ਨੂੰ ਇੱਕਤਰ ਕਿਵੇਂ ਕੀਤਾ ਜਾਵੇ ਇਹ ਬੜਾ ਹੀ ਕਠਿਨ ਕਾਰਜ ਬੜੀ ਹੀ ਸੌਖ ਨਾਲ ਹਲ ਕੀਤਾ ਜਾ ਸਕਦਾ ਹੈ। ਜੇਕਰ ਇਹਨਾ ਨੂੰ ਇਕ ਲੜੀ ਵਿੱਚ
ਪਰੋਇਆ ਜਾਵੇ ਭਾਵ ਧਾਰਮਿਕ ਧਾਗੇ ਨਾਲ ਇਕ ਥਾਂ ਜੋੜਿਆ ਜਾਵੇ। ਇਹਨਾ ਨਾਲ ਸਬੰਧਤ ਸਾਰੇ ਅਵਤਾਰਾਂ, ਗੁਰੂਆਂ, ਸੰਤਾਂ ਤੇ ਹੋਰ ਮਹਾਂਪੁਰਸ਼ਾਂ ਦੀਆਂ ਬਾਣੀਆਂ ਨੂੰ ਇੱਕਤਰ ਕਰਕੇ ਇੱਕ ਸਾਂਝਾ ਗ੍ਰੰਥ
ਬਣਾਇਆ ਜਾਵੇ ਜਿਸ ਨਾਲ ਇਹ 85% ਲੋਕ ਇਕ ਸਾਂਝੇ ਮੰਚ ਤੇ ਬੇਠ ਸਕਣ।ਜਦੋਂ ਇਹ ਇਕ ਸਾਂਝੇ ਮੰਚ ਤੇ ਬੈਠ ਗਏ ਤਾਂ ਇਹਨਾ ਨੂੰ ਆਪਣੀ ਸ਼ਕਤੀ ਦਾ ਅਨੁਭਵ ਹੋਵੇਗਾ। ਆਪਸ ਵਿੱਚ ਪਿਆਰ
ਵਧੇਗਾ।ਭਾਈਚਾਰਾ ਇਕ ਹੋਵੇਗ।ਆਪਣੀ ਮੰਦੀ ਹਾਲਤ ਸੁਧਾਰਨ ਦਾ ਬੱਲ ਮਿਲੇਗਾ। ਖੁਸ਼ਹਾਲੀ ਆਵੇਗੀ ਤੇ ਨਰਕ ਦੇ ਜੀਵਨ ਤੋਂ ਛੁਟਕਾਰਾ ਮਿਲੇਗਾ।
3. ਇੱਹ ਸਰਵ ਗੁਣ ਹਨ— ਇਹ 85% ਲੋਕ ਆਪਣੇ ਵਿੱਚ ਹਰ ਪ੍ਰਕਾਰ ਦਾ ਗੁਣ ਰਖਦੇ ਹਨ । ਇਹਨਾ ਨੂੰ ਕੁਰਬਾਨੀ ਕਰਨੀ ਆੳਂਦੀ ਹੈ।ਸ਼ੰਭੂਕ ਰਿਸ਼ੀ ਨੇ ਭਗਤੀ ਕਰਕੇ ਆਪਣਾ ਸੀਸ ਦਿੱਤਾ ।
ਇਹਨਾ ਲੋਕਾਂ ਵਿੱਚ ਸਿੱਖ ਧਰਮ ਲਈ ਕਈਆਂ ਨੇ ਕੁਰਬਾਨੀਆਂ ਕੀੱਤੀਆਂ ਜਿਵੇਂ ਸੰਤ ਸਿੰਘ ਤੇ ਸੰਗਤ ਸਿੰਘ, ਬਾਬਾ ਜੀਵਨ ਸਿੰਘ ਆਦਿ। ਗੁਰੂ ਗੋਬਿੰਦ ਸਿੰਘ ਨੂੰ ਸਵਰਨ ਜਾਤੀ ਦੇ ਸਰਦਾਰਾਂ ਨੇ `ਬੇਦਾਵਾ`
ਦੇ ਦਿੱਤਾ ਜਦ ਕਿ ਅਛੂਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਗੁਰੂੁ ਜੀ ਨੂੰ ਸਹਿਯੋਗ ਦਿੱਤਾ। ਹਿੰਦੂ ਸਰਦਾਰ ਸ਼ਿਵਾ ਜੀ ਨੂੰ ਕੈਦ ਕਰਾ ਆਏ ਪਰ ਅਛੂਤ ਗਾਰੀ ਮੇਹਤਰ ਉਹਨਾਂ ਨੂੰ ਛੁਡਾ ਲਿਆਇਆ।
ਹਿੰਦੂਆਂ ਦੀ ਗ਼ਦਾਰੀ ਦੇ ਕਾਰਣ ਰਾਣਾ ਪ੍ਰਤਾਪ ਦਾ ਕਤਲ ਕਰਵਾ ਦਿੱਤਾ ਗਿਆ । ਜਦੋਂ ਕਿ ਕਾਵਾਹ ਦੇ ਭੀਲਾਂ (ਆਦਿ ਵਾਸੀਆਂ ) ਨੇ ਆਪਣੀ ਜਾਨ ਤੇ ਖੇਡ ਕੇ ਰਾਣਾ ਪ੍ਰਤਾਪ ਦੇ ਪਰਿਵਾਰ ਨੂੰ ਬਚਾਇਆ।
ਸਿੱਖਾਂ ਦੇ ਦਸਵੇਂ ਗੁਰੂ, ਗੁਰੁੂ ਗੋਬਿੰਦ ਸਿੰਘ ਦੇ ਪਰਿਵਾਰ ਨੂੰ ਕੈਦ ਕਰਵਾਇਆ। ਪਰ ਅਛੂਤ ਜੀਵਨ ਸਿੰਘ ਨੌਵੇਂ ਗੁਰੂੁ, ਗੁਰੂੁ ਤੇਗ ਬਹਾਦਰ ਜੀ ਦਾ ਸੀਸ ਚਾਂਦਨੀਂ ਚੌਂਕ ਦਿੱਲੀ ਤੋਂ ਤਲਵਾਰਾਂ ਦੀ ਛਾਵੇਂ ਚੁੱਕ
ਲਿਆਇਆ। ਰਾਣੀ ਝਾਂਸੀ ਦੀ ਥਾਂ ਰਾਣੀ ਝਾਂਸੀ ਬਣ ਕੇ ਇਹਨਾ ਮੂਲ ਵਾਸੀਆਂ ਵਿਚੋਂ ਹੀ ਇਕ ਬੀਬੀ ਝੱਲਕਾਰੀ ਬਾਈ ਸ਼ਹੀਦੀ ਦੇ ਗਈ । ਪਰ ਗੁਣ ਰਾਣੀ ਝਾਂਸੀ ਦੇ ਹੀ ਗਾਏ ਜਾਂਦੇ ਹਨ।ਭੀਲ ਏਕਲਵਯ
ਵਰਗੇ ਅਰਜਨ ਤੋਂ ਵੱਧ ਤੀਰ ਅੰਦਾਜ਼ ਇਹਨਾਂ 85% ਜਾਤੀਆਂ ਵਿਚੋਂ ਸੀ ਜਿਸ ਤੋਂ ਦਕਸ਼ਣਾ ਵਿੱਚ ਅੰਗੂਠਾ ਮੰਗ ਕੇ ਦਰੋਣਾਚਾਰੀਆ ਕਪਟੀ ਨੇ ਇਨਾਂ ਦੀ ਤੀਰ ਅੰਦਾਜ਼ੀ ਕਲਾ ਸਦਾ ਸਦਾ ਲਈ ਸਮਾਪਤ
ਕਰ ਦਿੱਤੀ। ਸ਼੍ਰੀ ਗੁਰੁ ਰਵਿਦਾਸ ਜੀ ਤੇ ਸ਼੍ਰੀ ਗੁਰੁੂ ਕਬੀਰ ਜੀ ਜਿਹੇ ਅਧਿਆਤਮਕ ਵਿਦਿਆ ਦੇ ਪਿੜ ਵਿੱਚ ਪੂਰਨ, ਮਹਾਨ ਅਵਤਾਰ ਇਹਨਾ ਜਾਤਾਂ ਵਿੱਚ ਪੈਦਾ ਹੋਏ ਸਨ। ਜਿਹਨਾ ਦੀ ਬਰਾਬਰੀ ਦੂਜੀਆਂ
ਜਾਤਾਂ ਵਾਲੇ ਨਹੀਂ ਕਰ ਸਕੇ। ਆਜ਼ਾਦੀ ਦੇ ਸੰਗਰਾਮੀਆਂ ਵਿੱਚੋਂ ਡਾ: ਭੀਮ ਰਾਓ ਅੰਮਬੇਡਕਰ ਦੇ ਬਰਾਬਰ ਕੋਈ ਯੋਗ ਸੰਗਰਾਮੀਆਂ ਤੇ ਵਿਦਵਾਨ ਨਹੀਂ ਸੀ ।ਇਹ ਵੀ ਮੂਲ ਜਾਤੀਆਂ ਵਿਚੋਂ ਇਕ ਰਤਨ ਸੀ
।
4. ਆਪੇ ਬਣੇ ਦਾਸ —ਪਤਾ ਨਹੀਂ ਇਹਨਾ 85% ਬਹੁਸੰਖਿਅਕ ਲੋਕਾਂ ਦੀ ਅਤਮਾ ਕਿਉਂ ਸੁਤੀ ਪਈ ਹੈ ਤੇ ਬੇਅੱਣਖੀ ਜੀਵਨ ਕਿਉਂ ਜੀਅ ਰਹੀ ਹੈ।ਇਹ ਇਸ ਨਰਕੀ ਜੀਵਨ ਨੂੰ ਹੀ ਆਪਣਾ ਸੁੱਖਾਂ ਦਾ
ਭੰਡਾਰ ਕਿਉਂ ਸਮਝਦੀ ਹੈ।ਦੁਨੀਆਂ ਅੱਗੇ ਵੱਧ ਰਹੀ ਹੈ ਪਰ ਇਹ ਖੜੋਤ ਵਿੱਚ ਹੀ ਸੰਤੁਸ਼ਟ ਹਨ। ਸਿਆਣੇ ਆਖਦੇ ਹਨ ਕਿ ਜੋ ਸੰਤੁਸ਼ਟ ਹੈ ਉਹ ਮੁਰਦਾ ਹੈ।ਸਾਰੀਆਂ ਗੱਲਾਂ ਦੀ ਸੋਝੀ ਇਹਨਾ ਨੂੰੁ ਤਦ ਹੀ
ਆਵੇਗੀ ਜੇ ਇਹਨਾ ਨੂੰ ਇਕੱਠੇ ਕਰਨ ਦਾ ਸਾਂਝਾ ਮੰਚ ਬਣਾ ਦਿੱਤਾ ਜਾਵੇ।ਉਹ ਸਾਂਝਾ ਮੰਚ ਹੈ ਇਕ ਸਾਂਝੇ ਗ੍ਰੰਥ ਦੀ ਰਚਨਾ ਕਰਨੀ। ਅਜੇ ਅਸੀਂ ਦੂਜਿਆਂ ਨੂੰ ਰਜੇ ਹੋਏ ਵੇਖ ਵੇਖ ਡਕਾਰ ਮਾਰ ਰਹੇ ਹਾਂ।
ਸਾਡੇ ਆਪਣੇ ਪੇਟ ਖਾਲੀ ਹਨ। ਸਾਡੇ ਵਿਚੋਂ ਕੋਈ ਤਾਂ ਗੀਤਾ ਦਾ ਪੁਜਾਰੀ ਹੈ ਕੋਈ ਰਾਮਾਇਣ ਦਾ ਤੇ ਕੋਈ ਮਹਾਂਭਾਰਤ ਦਾ। ਕੋਈ ਗੌਤਮ ਬੁੱਧ ਦੀਆਂ ਪੁਸਤਕਾਂ ਪੜ੍ਹ-ਪੜ੍ਹ ਕੇ ਆਪਣੇ ਆਪ ਨੂੰ ਸੰਤੁਸ਼ਟ ਕਰੀ
ਬੈਠੇ ਹਨ। ਬਹੁਤ ਸਾਰੇ ਰਾਧਾ ਸੁਆਮੀ ਬਣ ਕੇ ਆਪਣੇ ਆਪ ਨੂੰ ਜੀਵਨ ਤੋਂ ਮੁੱਕਤ ਹੋ ਜਾਣਾ ਸਮਝਦੇ ਹਨ। ਕੁੱਝ ਸਿੱਖ ਧਰਮ ਦੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਅਗਵਾਈ ਲੈ ਰਹੇ ਹਨ।ਕੁੱਝ ਮੁਸਲਮਾਨ ਬਣ ਕੇ
ਆਪਣਾ ਜਾਤੀ ਕਲੰਕ ਧੋਂਦੇ ਹਨ। ਕੁੱਝ ਇਸਾਈ ਬਣ ਕੇ ਮਾਣ ਪ੍ਰਾਪਤ ਕਰਨਾ ਚਾਹੁੰਦੇ ਹਨ। ਇਸ ਸਾਰੇ ਦਾ ਕਾਰਨ ਇਹ ਨਹੀਂ ਕਿ ਇਹਨਾ ਵਿੱਚ ਸੂਝ-ਬੂਝ ਦੀ ਘਾਟ ਹੈ। ਘਾਟ ਇਸ ਗਲ ਦੀ ਹੈ ਕਿ
ਇਹ ਜਾਣ ਤਾਂ ਕਿਥੇ ਜਾਣ।ਇਹ ਜਦੋਂ ਆਪਣੀ ਮੰਜ਼ਲ ਵੱਲ ਨੂੰ ਵੇਖਦੇ ਹਨ ਤਾਂ ਅੱਗੇ ਮੰਜ਼ਲ ਦਿਖਾਈ ਨਹੀਂ ੰਿਦੰਦੀ ਤਾਂ ਅਸੀਂ ਮੋੜ ਕੱਟ ਕੇ ਦੂਜੀ ਗ਼ਲਤ ਮੰਜ਼ਲ ਤੇ ਪਹੁੰਚ ਜਾਂਦੇ ਹਾਂ।ਜੇਕਰ ਇਹਨਾ ਨੂੰ ਇਕ
ਗ੍ਰੰਥ ਦੇ ਰੂਪ ਵਿਚ ਮੰਜ਼ਲ ਮਿਲ ਜਾਵੇ ਤਾਂ ਇਹ ਸਹੀ ਮੰਜ਼ਲ ਤੇ ਜ਼ਰੂਰ ਪਹੁੰਚਣਗੇ।ਕਿਉਂਕਿ ਇਹਨਾ ਵਿੱਚ ਬੱਲ ਹੈ, ਉੱਦਮ ਹੈ। ਅਗਵਾਈ ਨਹੀਂ।ਇਸ ਲਈ ਯਤਨ ਹੋਣਾ ਚਾਹੀਦਾ ਹੈ ਕਿ ਇਹਨਾਂ ਵਰਗਾਂ
ਲਈ ਇੱਕ ਸਾਂਝਾ ਗ੍ਰੰਥ ਤਿਆਰ ਕੀਤਾ ਜਾਵੇ। ਦੂਜਿਆਂ ਦੇ ਗ੍ਰੰਥ ਪੂਜ-ਪੂਜ ਕੇ ਤੇ ਦੂਜਿਆਂ ਦੀ ਓਟ ਲੈ ਲੈ ਆਪੇ ਬਣੇ ਦਾਸ ਨਾ ਬਣੇ ਰਹੀਏ।
5.ਦੁਜਿਆਂ ਦੀਆਂ ਉਦਾਹਰਨਾਂ—ਹਿੰਦੂ ਧਰਮ ਨੂੰ ਹੀ ਲੈ ਲਓ। ਇਹਨਾ ਇੱਕ ਇੱਕ ਕਰਕੇ ਚਾਰ ਵੇੇਦ ਰਚ ਲਏ। ਫਿਰ ਉਪਨਿਸ਼ਦਾਂ ਨੂੰ 300 ਦੀ ਸੰਖਿਆ ਤਕ ਕਰ ਲਿਆ। 8 ਪੁਰਾਣਾ ਮਗਰੋਂ 18
ਉੱਪ-ਪੁਰਾਣ ਹੋਰ ਘੜ ਲਏ।ਫਿਰ ਮਹਾਂਭਾਰਤ ਅਤੇ ਰਾਮਾਇਣ ਆਦਿ। ਗਿਣਤੀ ਵਿੱਚ 47 ਸਮ੍ਰਿਤੀਆਂ ਰਚ ਕੇ ਇਕ ਵੱਡਾ ਸਾਰਾ ਅੰਬਾਰ ਲਾ ਲਿਆ। ਵੇਦਾਂ ਬਾਰੇ ਚਾਰ ਬ੍ਰਾਹਮਣ ਨਾਮ ਦੇ ਗ੍ਰੰਥ ਲਿਖੇ ਤੇ
ਫਿਰ ਚਾਰ ਉਪ-ਵੇਦ ਵੀ। 6 ਦੀ ਸਸੰਖਿਆ ਤਕ ਆਰਣਿਕ ਗ੍ਰੰਥ ਲਿੱਖੇ ਤੇ 6 ਹੀ ਵੇਦ ਅੰਗ। ਤਿੰਨ ਪ੍ਰਕਾਰ ਦੇ ਸੂਤਰ ਗ੍ਰੰਥ ਤੇ 6 ਪ੍ਰਕਾਰ ਦੇ ਦਰਸ਼ਨ ਸ਼ਾਸਤਰ ਆਦਿ। ਏਨੇ ਵੱਡੇ ਸਾਹਿਤ ਦਾ ਹੀ ਕਾਰਣ ਹੈ
ਕਿ ਇਸ ਦੀਆਂ ਜੜਾਂ ਬਹੁਤ ਡੂੰਗੀਆਂ ਹਨ। ਇਹਨਾ ਜੜ੍ਹਾਂ ਨੰੁ ਹਿਲਾਉਣ ਲਈ ਆਦਿ ਸਮਾਜਿ ਦਾ ਸਾਹਿਤ ਹੋਣਾ ਜ਼ਰੂਰੀ ਹੈ।ਬਾਕੀ ਧਰਮਾਂ ਵਿੱਚੋਂ ਜੈਨ ਧਰਮ ਵਾਲਿਆ ਦੇ ਅੰਗ ਅਤੇ ਉੱਪ ਅੰਗ 12 ਦੀ
ਗਿਣਤੀ ਵਿੱਚ ਹਨ।ਬੁੱਧ ਧਰਮ ਦੇ ਤਿੰਨ ਪ੍ਰਕਾਰ ਦੇ ਤ੍ਰਿਪਿਤਕ ਹਨ ਤੇ ਕੁੱਝ ਜਾਤਕ ਗ੍ਰੰਥ ਵੀ। ਉਪਰੋਕਤ ਲਿਖੇ ਤਿਨ ਧਰਮਾਂ ਦਾ ਸਾਹਿਤ ਇਸ ਵਿੱਚ ਵਰਨਣ ਤੋਂ ਬਿਨਾ ਹੋਰ ਵੀ ਬਹੁਤ ਸਾਰਾ ਹੈ।ਇਸਾਈ
ਧਰਮ ਅਤੇ ਮੁਸਲਮਾਨ ਧਰਮ ਦੇ ਵੀ ਬਾਇਬਲ ਅਤੇ ਕੁਰਾਨ ਆਪਣੇ 2 ਦਾਰਮਕ ਗ੍ਰੰਥ ਹਨ। 2% ਘੱਟ ਗਿਣਤੀ ਸਿੱਖ ਧਰਮ ਨੇ ਵੀ ਥੋ੍ਹੜੇ ਜਿਹੇ ਸਮੇਂ ਵਿੱਚ ਹੀ ਆਪਣਾ ਧਾਰਮਿਕ ਇਸ਼ਟ ਸ੍ਰੀ ਗੁਰੂ ਗ੍ਰੰਥ
ਸਾਹਿਬ ਦੇ ਨਾਂਅ ਨਾਲ ਬਣਾ ਲਿਆ॥ ਭਾਵੇਂ ਸਿੱਖ ਗੁਰੂ ਵੇਦੀ ਤੇ ਸੋਢੀ ਖੱਤਰੀ ਵੰਸ਼ਾਂ ਵਿੱਚੋਂ ਸਨ ਤੇ ਇਹਨਾ ਨੂੰ ਹਿੰਦੂ ਧਰਮਿਕ ਗ੍ਰੰਥ ਪੜ੍ਹਨ ਦੀ ਕੋਈ ਰੋਕ-ਟੋਕ ਨਹੀਂ ਸੀ ਫਿਰ ਵੀ ਇਹਨਾ ਆਪਣਾ ਵੱਖਰਾ
ਗ੍ਰੰਥ ਰਚ ਕੇ ਆਪਣੀ ਵੱਖਰੀ ਹੋਂਦ ਬਣਾ ਲਈ। ਪਰ ਅਸੀਂ ਭਾਰਤ ਦੇ ਮੂਲ ਵਾਸੀ ਜਿਹਨਾ ਦੀ ਵੱਖਰੀ ਹੋਂਦ ਤੇ ਸਭਿਅਤਾ ਸਦੀਆਂ ਤੋਂ ਵੱਖਰੀ ਬਣੀ ਹੋਈ ਹੈ ਅਜੇ ਤੱਕ ਆਪਣਾ ਇਸ਼ਟ ਘੜ੍ਹਨ ਦੇ ਅਯੋਗ
ਬਣੇ ਹੋਏ ਹਾਂ। ਹੁਣ ਤਾਈਂ ਅਸੀ ਂਆਪਣੇ ਆਂਪ ਨੂੰ ਜਿਉਂਦੇ ਰੱਖਣ ਲਈ ਦੂਜਿਆਂ ਦੀ ਖਾਤਰ ਮਰਦੇ ਮਰਦੇ ਆਪਣੇ ਆਪ ਨੂੰ ਆਪ ਹੀ ਮਾਰ ਲਿਆ ਹੈ । ਜੇ ਕਰ ਅਸੀਂ ਆਪਣੇ ਆਪ ਲਈ ਮਰੀਏ ਤਾਂ
ਅਸੀਂ ਸਦਾ-ਸਦਾ ਦੇ ਲਈ ਜਿਉਂਦੇ ਰਹਿ ਸਕਦੇ ਹਾਂ।
6. ਨਵਾਂ ਗ੍ਰੰਥ ਬਣਾਉਣ ਵਿਚ ਝਿਜਕ ਕਿੳੇਂ ?—ਭਾਰਤ ਦੇ ਮੂਲ ਵਾਸੀ 85% ਲਈ ਨਵਾਂ ਧਾਰਮਿਕ ਗ੍ਰੰਥ ਕਿਵੇਂ ਤਿਆਰ ਕੀਤਾ ਜਾਵੇਗਾ ਇਹ ਦੂਜਿਆਂ ਗ੍ਰੰਥਾਂ ਨੂੰ ਵਾਚਣ ਤੇ ਸਾਫ ਪੱਤਾ ਲਗ ਜਾਂਦਾ ਹੈ।
ਰਿਗਵੇਦ ਨੂੰ ਹੀ ਲੈ ਲਉ। ਇਹ ਕਿਸੇ ਇਕ ਦੀ ਰਚਨਾ ਨਹੀਂ ਹੈ। ਸਗੋਂ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਥਾਂਵਾਂ ਤੇ ਪੈਦਾ ਹੋਏ ਰਿਸ਼ੀਆਂ ਮੁਨੀਆਂ ਦੀ ਬਾਣੀ ਇੱਕਤਰ ਕਰਕੇ ਇਕ ਗ੍ਰੰਥ ਦਾ ਰੂਪ ਦਿੱਤਾ
ਗਿਆ ਹੈ।ਏਸੇ ਤਰਾਂ ਮੁਸਲਮਾਨਾਂ ਦੇ ਧਾਰਮਿਕ ਗ੍ਰੰਥ ਵਿੱਚ ਸਿਰਫ ਹਜ਼ਰੱਤ ਮੁਹੰਮਦ ਸਾਹਿਬ ਦੀ ਹੀ ਰਚਨਾ ਦਰਜ ਨਹੀਂ ਹੈ।ਸਗੋਂ ਇਹਨਾ ਤੋਂ ਪਹਿਲਾਂ ਹੋਏ ਪੀਰ ਪੈਗ਼ੰਬਰਾਂ ਦੀ ਬਾਣੀ ਜਾਂ ਇਹਨਾ ਤੇ ਲਿਖੀ
ਉਸਤਤੀ ਨੂੰ ਇਕੱਠਾ ਕਰਕੇ ਇਕ ਧਾਰਮਕ ਗ੍ਰੰਥ ਦਾ ਰੂਪ ਦਿੱਤਾ ਗਿਆ ਹੈ। ਇਹੋ ਕੁੱਝ ਈਸਾਈਆਂ ਦੇ ਧਾਰਮਿਕ ਗ੍ਰੰਥ ਬਾਈਬਲ ਵਿੱਚ ਹੈ। ਸਿੱਖ ਧਰਮ ਨੇ ਵੀ ਆਪਣਾ ਗ੍ਰੰਥ ਵੱਖ-ਵੱਖ ਸਮੇਂ ਤੇ ਵੱਖ-ਵੱਖ
ਥਾਵੇਂ ਪੈੇਦਾ ਹੋਏ ਤੇ ਵੱਖ-ਵੱਖ ਧਰਮ ਦੇ ਰਹਿਬਰਾਂ, ਗੁਰੂਆਂ ਤੇ ਸੰਤਾਂ ਅਤੇ ਹੋਰ ਮਹਾਂਪੁਰਖਾਂ ਦੀ ਬਾਣੀ ਨੂੰ ਇਕੱਤਰ ਕਰਕੇ ਇਕ “ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ”ਦਾ ਰੂਪ ਦਿੱਤਾ ਗਿਆ ਹੋਇਆ ਹੈ। ਤਾਂ
ਫਿਰ ਕੀ ਕਾਰਨ ਹੈ ਕਿ ਅਸੀਂ ਬਹੁਸੰਖਿਅਕ ਮੂਲ ਵਾਸੀ ਆਪਣੇ ਵਿਚੋਂ ਪੈਦਾ ਹੋਏ ਰਹਿਬਰਾਂ, ਗੁਰੂਆਂ, ਸੰਤਾ ਤੇ ਹੋਰ ਮਹਾਂਪੁਰਖਾਂ ਦੀ ਬਾਣੀ ਅਤੇ ਇਹਨਾ ਪ੍ਰਤੀ ਲਿਖੀ ਬਾਣੀ ਨੂੰ ਇਕੱਤਰ ਕਰਕੇ ਇਕ
ਆਦਿ ਵੰਸ਼ੀ ਗ੍ਰੰਥ ਕਿਉਂ ਨਹੀਂ ਬਣਾ ਸਕਦੇ।
7. ਨਵੇਂ ਗ੍ਰੰਥ ਦਾ ਨਾਂਅ — ਨਵੇਂ ਗ੍ਰੰਥ ਦਾ ਨਾਂਅ ਸਰਵ ਸੰਮਤੀ ਨਾਲ ਕੋਈ ਵੀ ਰੱਖਿਆ ਜਾ ਸਕਦਾ ਹੈ। ਪਰ ਮੈਂ ਇਸ ਗ੍ਰੰਥ ਦਾ ਨਾਮ “ ਆਦਿ ਸਮਾਜਿ ਗ੍ਰੰਥ “ ਜਾਂ “ਆਦਿ ਵੰਸ਼ੀ ਪਾਵਨ ਗ੍ਰੰਥ “
ਮਨੋਨੀਤ ਕਰਦਾ ਹਾਂ। ਕਿਉਂਕਿ ਆਦਿ ਸ਼ਬਦ ਨਾਲ ਭਾਰਤ ਦੇ ਬਹੁਤ ਸਾਰੇ ਪ੍ਰਾਂਤਾਂ ਵਿੱਚ ਆਦਿ ਵੰਸੀ ਅਨੁਸੂਚਿਤ ਜਾਤਾਂ ਰਹਿੰਦੀਆਂ ਹਨ ਜਿਵੇਂ ਮਦਰਾਸ (ਤਮਿਲਨਾਡੂ) ਵਿੱਚ ਆਦਿ ਆਂਧੂ, ਆਦਿ ਦਰਾਵਿੜ
, ਆਦਿ ਕਰਨਾਟਿਕ, ਪੰਜਾਬ ਵਿੱਚ ਆਦਿ ਧਰਮੀਂ, ਉੜੀਸਾ ਵਿੱਚ ਆਦਿ ਆਂਧੂ, ਯੂ:ਪੀ: ਵਿੱਚ ਆਦਿ ਵਾਸੀ। ਸਾਰੇ ਆਦਿ ਸਮਾਜਿ ਨੂੰ ਇੱਕ ਥਾਂ ਇੱਕਠੇ ਕਰਨਾਂ ਸਮੇਂ ਦੀ ਲੋੜ ਹੈ ਸਗੋਂ ਮੁੱਖ ਲੋੜ ਤੇ ਪੁੰਨ
ਦਾ ਕੰਮ ਵੀ ਹੈ।
8. ਨਵੇਂ ਗ੍ਰੰਥ ਦਾ ਸਰੂਪ—ਆਦਿ ਕੌਮ ਦੇ ਅਵਤਾਰਾਂ, ਗੁਰੂਆਂ, ਰਿਸ਼ੀਆਂ , ਮੁੰਨੀਆਂ , ਸੰਤਾਂ ਤੇ ਹੋਰ ਮਹਾਂਪੁਰਖਾਂ ਦੀ ਬਾਣੀ ਇੱਕਤਰ ਕਰਕੇ ਕੋਈ ਵੀ ਤਰਤੀਬ ਦੇ ਕੇ ਲਿੱਖ ਸਕਦੇ ਹਾਂ। ਮੇਰਾ ਸੁਝਾਓ ਹੈ
ਕਿ ਅਸੀਂ ਆਦਿ ਸਮਾਜਿ ਦਾ ਗ੍ਰੰਥ “ਰਸ” ਦੇ ਆਧਾਰ ਤੇ ਸੰਪਾਦਨ ਕਰੀਏ । “ਰਸ” ਗਿਣਤੀ ਵਿੱਚ 9 ਹਨ-1. ਸ਼ਿੰਗਾਰ ਰਸ 2. ਵੀਰ ਰਸ 3. ਕਰੁਣਾ ਰਸ 4. ਸ਼ਾਂਤ ਰਸ 5. ਰੌਦਰ ਰਸ 6.
ਭਿਆਂਨਿਕ ਰਸ 7. ਅਦਭੁੱਤ ਰਸ 8. ਹਾਸ ਰਸ 9. ਬਭੀਤ ਰਸ। ਇਹਨਾਂ 9 ਰਸਾਂ ਤੋਂ ਬਿਨਾਂ ਹੋਰ ਭਾਗ ਵੀ ਜੋੜੇ ਜਾ ਸਕਦੇ ਹਨ ਜਿਵੇਂ 1. ਸੂਫੀ ਵਾਦ 2. ਜਾਤੀਵਾਦ 3. ਰ੍ਰਹੱਸਵਾਦ ਆਦਿ।
ਇਸ ਗ੍ਰੰਥ ਨੂੰ ਇਕ ਹੋਰ ਰੂਪ ਵਿੱਚ ਵੀ ਰਚਣ ਦਾ ਸੁਝਾਓ ਭੈਂਟ ਕਰਦਾ ਹਾਂ। ਜੇ ਕਰ ਗ੍ਰੰਥ ਨੂੰ ਚਾਰ ਭਾਗਾਂ ਵਿੱਚ ਵੰਡ ਲਈਏ 1. ਵਿਆਹ ਕਾਰਜ ਖੰਡ 2. ਸ਼ੁਭ ਸੰਦੇਸ਼ ਖੰਡ 3. ਯੱਗ (ਮਹੋਛਾ)ਆਦਿ
ਖੰਡ 4. ਆਦਿ ਪੁਰੱਖ ਆਰਾਧਨਾ ਖੰਡ, ਆਦਿ। ਇਹਨਾ ਰੁਝੇਵਿਆਂ ਵਿੱਚ ਵੱਧ ਰਹੇ ਸੰਸਾਰ ਕੋਲ ਧਾਰਮਿਕ ਜਾਂ ਹੋਰ ਦੁੱਖ ਸੁੱਖ ਦੇ ਕਾਰਜਾਂ ਲਈ ਬਹੁਤਾ ਸਮਾਂ ਬੈਠਣ ਦਾ ਨਹੀਂ ਹੈ । ਇਸ ਦਾ ਉਹੀ ਖੰਡ
ਪੜ੍ਹਿਆ ਜਾਵੇ ਜਿਸ ਦਾ ਸਬੰਧ ਉਸ ਕਾਰਜ ਨਾਲ ਹੋਵੇ। ਜਿਵੇਂ ਵਿਆਹ ਸ਼ਾਦੀ ਦੇ ਸਮੇਂ ਵਿਆਹ ਕਾਰਜ ਖੰਡ ਹੀ ਪੜ੍ਹਿਆ ਜਾਵੇ ਜਿਸ ਵਿੱਚ ਸਿਰਫ ਵਿਆਹ ਸਬੰਧੀ ਹੀ ਬਾਣੀ ਦਰਜ ਕੀਤੀ ਗਈ ਹੋਵੇ।
ਏਸੇ ਪ੍ਰਕਾਰ ਸੋਗ ਸੰਦੇਸ਼ ਖੰਡ ਦੀ ਬਾਣੀ ਹੀ ਪੜ੍ਹੀ ਜਾਵੇ ਜਿਸ ਵਿੱਚ ਮਨੁੱਖ ਦੇ ਸੰਸਾਸਰ ਤੋਂ ਜਾਣ ਦਾ ਭਾਵ ਆਵਾਗਮਨ ਦਾ ਹੀ ਵਰਨਣ ਹੋਵੇ । ਤੀਜੇ ਖੰਡ ਵਿੱਚ ਮਹੋਛਾ, ਯੱਗ, ਜਾਂ ਅੰਨ ਪਾਣੀ ਨਾਲ ਸਬੰਧਤ ਬਾਣੀ ਪੜ੍ਹ ਕੇ ਹੀ ਭੋਗ ਪਾ ਦਿੱਤਾ ਜਾਵੇ । ਚੌਥੇ ਖੰਡ ਵਿੱਚ ਉਹ ਬਾਣੀ ਹੋਵੇ ਜੋ ਆਦਿ ਪੁਰਖ ਦੇ ਸਿਮਰਨ ਦਾ ਸੰਦੇਸ਼ ਅਤੇ ਉਪਦੇਸ਼ ਦਿੰਦੀ ਹੋਵੇ। ਇਸ ਵਿੱਚ ਵਰਨਣ ਦੋਹਾਂ ਸੁਝਵਾਂ ਵਿੱਚੋਂ ਕੋਈ ਵੀ
ਸੁਝਾਹ ਅਪਨਾ ਲਿਆ ਜਾਵੇ। ਕੋਈ ਹੋਰ ਚੰਗਾ ਸੁਝਾਓ ਵੀ ਅਪਨਾਇਆ ਜਾ ਸਕਦਾ ਹੈ।
9. ਗ੍ਰੰਥ ਕਿਵੇਂ ਬਣੇਂ —ਗ੍ਰੰਥ ਬਨਾਉਣਾ ਬੜਾ ਕਠਨ ਤੇ ਸੂਝ ਬੂਝ ਵਾਲਾ ਕਾਰਜ ਹੋਵੇਗਾ । ਨਾ ਤੇ ਇਹ ਥੋੜ੍ਹੈ ਸਮੇਂ ਵਿੱਚ ਤਿਆਰ ਕੀਤਾ ਜਾ ਸਕਦਾ ਹੈ ਤੇ ਨਾ ਹੀ ਇਸ ਨੂੰ ਇੱਕ ਇਕੱਲਾ ਬਣਾ ਸਕੇਗਾ।
ਇਸ ਤੇ ਖਰਚ ਵੀ ਕਾਫੀ ਆਵੇਗਾ। ਆਦਿ ਸਮਾਜਿ ਦੇ ਅਵਤਾਰਾਂ, ਗੁਰੂਆਂ ਤੇ ਸੰਤਾਂ ਨੂੰ ਇਤਿਹਾਸ ਵਿੱਚਂ ਖੋਜਣ ਦਾ ਤੇ ਫਿਰ ਇਹਨਾਂ ਦੀ ਬਾਣੀ ਨੂੰ ਇਕ ਥਾਂ ਇਕੱਠਾ ਕਰਨ ਦਾ ਕੁੱਝ ਸਮਾਂ ਵੀ ਲਗੇਗਾ।
ਇਹ ਕੰਮ ਮਹੀਨਿਆਂ ਦਾ ਨਹੀਂ ਸਗੋਂ ਕਈ ਸਾਲਾਂ ਦਾ ਹੈ। ਕਿੰਨਾ ਸਮਾਂ ਲਗੇਗਾ ਇਹ ਇਸ ਗਲ ਤੇ ਨਿਰਭਰ ਕਰੇਗਾ ਕਿ ਇਸ ਦੇ ਕਰਿੰਦੇ ਕਿੰਨੀ ਲਗਨ ਤੇ ਫੁਰਤੀ ਨਾਲ ਕੰਮ ਕਰਦੇ ਹਨ। ਮਾਇਆ ਦਾ
ਵੀ ਕੀ ਪ੍ਰਬੰਧ ਹੈ। ਫਿਰ ਵੀ ਸਾਲਾਂ ਦਾ ਲਗਣਾ ਨਿਸਚਿਤ ਹੀ ਹੋਵੇਗਾ । ਬਾਣੀ ਖੋਜਣੀ ਤੇ ਇਸ ਨੂੰ ਸਮਝਣਾਂ ਵੀ ਕਠਨ ਕਾਰਜ ਹੋਵੇਗਾ। ਇਹ ਕਿਸੇ ਇਕ ਇਕੱਲੇ ਦਾ ਕੰਮ ਨਹੀਂ। ਦੇਸ਼ ਦਾ ਭਰਮਣ ਕਰਕੇ
ਬਾਣੀ ਖੋਜਕੇ ਇੱਕਤਰ ਕਰਨੀ ਪਵੇਗੀ। ਉਥੋਂ ਦੇ ਲੋਕਾਂ ਨਾਲ ਸੰਪਰਕ ਕਰਕੇ ਇਸ ਨੂੰ ਸਮਝਣਾ ਵੀ ਹੋਵੇਗਾ। ਇਹ ਕਿਸੇ ਇੱਕ ਦੇ ਕਰਨ ਦਾ ਕੰਮ ਨਹੀ ।ਇਸ ਵਿੱਚ ਬਹੁਤੇ ਹੱਥਾਂ ਤੇ ਅੱਖਾਂ ਦੀ ਲੋੜ ਪਵੇਗੀ
ਜੋ ਵਿਦਵਾਨਾ , ਬੁੱਧੀਜੀਵੀਆਂ ਤੇ ਸਾਹਿਤਕਾਰਾਂ ਦੀਆਂ ਹੋਣਗੀਆਂ। ਇਕ ਬਹੁਤ ਸਾਰੇ ਪੁਸਤਕ ਭੰਡਾਰ ਦੀ ਵੀ ਲੋੜ ਹੋਵੇਗੀ। ਪ੍ਰਿੰਟਿੰਗ ਪ੍ਰੈਸ ਵੀ ਇਸ ਨੂੰ ਜ਼ਰੁਰੀ ਚੲਹੀਦੀ ਹੈ ਤੇ ਮੰਚਾਂ ਰਾਹੀਂ ਪ੍ਰਚਾਰ ਦੀ ਵੀ
ਲੋੜ ਹੋਵੇਗੀ।
10 ਗ੍ਰੰਥ ਕੌਣ ਬਣਾਵੇਂ ?— ਇਤਿਹਾਸ ਦਸਦਾ ਹੈ ਕਿ ਪੰਜਾਬ ਦੀ ਧਰਤੀ ਤੇ ਬਹੂਤ ਸਾਰੀਆਂ ਰਚਨਾਵਾਂ ਕੀਤੀਆਂ ਗਈਆਂ ।ਉਦਾਹਰਣ ਲਈ ਵੈਦ ਪੰਜਾਬ ਦੀ ਧਰਤੀ ਤੇ ਹੀ ਰਚੇ ਗਏ। ਗੁਰੁ ਗ੍ਰੰਥ ਸਾਹਿਬ
ਪੰਜਾਬ ਦੀ ਧਰਤੀ ਦੀ ਦੇਣ ਹੈ । ਪੰਜਾਬ ਸਾਹਿਤ ਪੱਖੌਂ ਹੀ ਨਹੀਂ ਯੁੱਧ ਪਖੋਂ ਵੀ ਭਾਰਤ ਦੇਸ਼ ਦੀ ਅਗਵਾਈ ਕਰਦਾ ਰਿਹਾ ਹੈ। ਨਵੇਂ ਆਦਿ ਸਮਾਜਿ ਗ੍ਰੰਥ ਦੀ ਰਚਨਾਂ ਕਰਕੇ ਪੰਜਾਬ ਇਤਿਹਾਸ ਵਿੱਚ ਇਕ
ਹੋਰ ਮੀਲ ਪੱਥਰ ਗਡੇਗਾ ਤੇ ਨਾਮਣਾ ਖਟੇਗਾ। ਸੁਭਾਗ ਨਾਲ ਸਾਨੂੰ ਸ਼੍ਰੀ ਗੁਰੁ ਰਵਿਦਾਸ ਸਾਧੂ ਸੰਪ੍ਰਦਾਏ ਸੁਸਾਇਟੀ ਪੰਜਾਬ , ਮਿਲ ਗਈ ਹੈ। ਜਿਸ ਨੇ ਆਦਿ ਸਮਾਜਿ ਦੀ ਉਨਤੀ ਲਈ ਬੀੜਾ ਚੁਕਿਆ
ਹੋਇਆ ਹੈ ਤੇ ਥੋੜੇ੍ਹ ਜਿਹੇ ਸਮੇਂ ਵਿਚ ਹੀ ਕਈ ਸ਼ਲਾਗਾਯੌਗ ਕਦਮ ਪੁੱਟੇ ਹਨ। ਇਸ ਸੰਸਥਾ ਦੇ ਹਰ ਇਕ ਸਤਿਕਾਰਯੋਗ ਸੰਤ ਜੀ ਮਹਾਰਾਜ ਬੜੇ ਦੂਰ ਅੰਦੇਸ਼, ਉਦਮੀ ਅਗਾਂਹ ਵਧੂ , ਦਿਆਲੂ ਤੇ
ਪਰਉਪਕਾਰੀ ਹਨ। ਇਹ ਮਹਾਨ ਅਮਰ ਪਵਿੱਤਰ ਸ਼ੁੱਭ ਕਾਰਜ ਵੀ ਇਹਨਾ ਦੇ ਕਰ ਕਮਲਾਂ ਦੀ ਛੋਹ ਨਾਲ ਹੀ ਸੰਪੰਨ ਹੋ ਸਕਦਾ ਹੈ। ਸਾਨੂੰ ਇਨਾਂ ਤੇ ਪੂਰਾ ਪੂਰਾ ਮਾਣ ਵੀ ਹੈ ਤੇ ਭਰੋਸਾ ਵੀ ਤੇ ਆਸ਼ਾ ਵੀ
ਕਿਉਂਕਿ ਸੰਤਜਨ ਹੀ ਇਤਿਹਾਸ ਨੂੰ ਮੋੜਾ ਦੇਣ ਦੀ ਸਮਰੱਥਾ ਰਖੱਦੇ ਹਨ।
11. ਗ੍ਰੰਥ ਦੇ ਸ਼ਿੰਗਾਰ ਕੌਣ ਕੌਣ ? — ਇਸ ਗ੍ਰੰਥ ਵਿੱਚ ਕਿਹੜੇ ਕਿਹੜੇ ਲਾਲ ਰਤਨਾ ਦਾ ਜੁੜਾਓ ਕਰਨਾ ਹੈ ਮੁੱਖ ਤੌਰ ਤੇ ਇਹ ਇਤਿਹਾਸ ਦਸੇਗਾ ਜਾਂ ਇਸ ਪ੍ਰਥਾਏ ਬਣਾਈ ਕੋਈ ਸਭਾ ਸਮਿਤੀ ਨਿਰਣਾ
ਕਰੇਗੀ । ਕੁੱਝਕੁ ਪਵਿੱਤਰ ਹਸਤੀਆਂ ਵੱਲ ਅਸੀਂ ਸੰਕੇਤ ਕਰਦੇ ਹਾਂ ।(1) ਸ਼੍ਰੀ ਗੁਰੂ ਰਵਿਦਾਸ ਜੀ (2) ਸ਼੍ਰੀ ਗੁਰੁ ਕਬੀਰ ਜੀ (3) ਪੇ੍ਰਮ ਰੱਸ ਮਤਵਾਲੀ ਸੰਤ ਮੀਰਾ ਬਾਈ ਜੀ(4) ਸੰਤ ਚੋਖਾ ਮੇਲਾ ਜੀ (5)
ਸੰਤ ਨਦ ਨਾਰ ਜੀ {ਦੋਵੇਂ , ਅਛੂਤ ਕੌਣ , ਵਿਚੋਂ } (6) ਸੰਤ ਬ੍ਰਹਮ ਦਾਸ ਜੀ {ਪੂਨਾ ਪੈਕਟ} (7) ਸੰਤ ਸਰਵਣ ਦਾਸ ਜੀ ਬਲੱਾਂ (8) ਸੰਤ ਨਾਮਦੇਵ ਜੀ (9) ਸੰਤ ਸਧਨਾ ਜੀ(10) ਸੰਤ ਤੁਕਾ ਰਾਮ ਜੀ
(11) ਸੰਤ ਦਾਦੂ ਦਿਆਲ ਜੀ (12) ਸੰਤ ਪਲਟੂ ਦਾਸ ਜੀ (13) ਸੰਤ ਮਲੂਕ ਦਾਸ ਜੀ (14)ਸੰਤ ਦਯਾ ਬਾਈ ਜੀ {ਸਾਰੇ ਰਵਿਦਾਸ ਦਰਸ਼ਨ} (15) ਸੰਤ ਤਰਲੋਚਨ ਜੀ(16) ਸੰਤ ਨਾਭਾ ਦਾਸ ਜੀ (17)
ਸੰਤ ਧਨਾ ਜੀ (18) ਸੰਤ ਹੀਰਾ ਦਾਸ {ਰਵਿਦਾਸ ਦੀਪ} (19) ਸੰਤ ਈਸ਼ਰ ਦਾਸ {ਆਦਿ ਪ੍ਰਕਾਸ਼} (20) ਹੋਰ ਵਿਚਾਰਾਂ ਨਾਲ ਸਹਿਮਤ ਸੰਤ ।
12. ਇੱਕ ਪ੍ਰਾਥਨਾ—ਇਸ ਲਈ ਅਸੀਂ ਭਾਰਤ ਦੇ ਆਦਿ ਸਮਾਜਿ ਦੇ ਸੰਤਾਂ, ਮਹਾਂ ਪੁਰਖਾਂ , ਬੁੱਧੀਜੀਵਿਆਂ, ਵਿਦਵਾਨਾਂ ਤੇ ਸਾਹਿਤਕਾਰਾਂ ਨੂੰ ਤੇ ਵਿਸ਼ੇਸ਼ ਕਰਕੇ ਸ਼੍ਰੀ ਗੁਰੁ ਰਵਿਦਾਸ ਸਾਧੂ ਸੰਪਰਦਾਇ
ਸੋਸਾਇਟੀ , ਪੰਜਾਬ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਹ ਮਹਾਨ , ਅਮਰ, ਪਸਵਿੱਤਰ ਤੇ ਸ਼ੁਭ ਕਾਰਜ ਆਪਣੇ ਕਰ ਕਮਲਾਂ ਵਿੱਚ ਲੈਣ ਤੇ ਬਾਕੀ ਸਭ ਕਾਰਜਾਂ ਵਾਂਗ ਇਸ ਕਾਰਜ ਨੂੰ ਵੀ ਨੇਪਰੇ ਚਾੜ੍ਹਨ ।
ਸਾਧੂ ਸੰਪ੍ਰਦਾਇ ਦੇ ਇਸ ਕਾਰਜ ਕਰਨ ਨਾਲ ਸੰਪ੍ਰਦਾਇ ਦੀ ਗਿਣਤੀ ਕ੍ਰਾਂਤੀਕਾਰੀਆਂ ਤੇ ਜੁੱਗ ਪਲਟੂਆਂ ਵਿੱਚ ਗਿਣੀ ਜਾਵੇਗੀ । ਆਦਿ ਸਮਾਜਿ , ਦੇਸ਼ ਤੇ ਵਿਦੇਸ਼ਾਂ ਵਿੱਚ ਕੇਵਲ ਸਨਮਾਨ ਹੀ ਨਹੀਂ ਪਾਵੇਗਾ
ਸਗੋਂ ਅਧਿਆਤਮਿਕ, ਆਰਥਿਕ, ਸਮਾਜਿਕ, ਰਾਜਨੀਤਿਕ ਤੇ ਵਿਦਿਅਕ ਪਖੌਂ ਵੀ ਅਮੀਰ ਹੋਵੇਗਾ। ਕੌਮ ਦਾਸਤਾ ਤੋਂ ਮੁੱਕਤ ਹੌ ਜਾਵੇਗੀ ਤੇ ਸੰਪ੍ਰਦਾਇ ਦਾ ਹਰ ਸੰਤ ਸਦਾ ਸਦਾ ਦੇ ਲਈ ਅਮਰ ਹੋ
ਜਾਵੇਗਾ।