ਵਿਸ਼ਵ ਗਿਆਨ ਦਾ ਪ੍ਰਤੀਕ ਤੇ ਯੁੱਗਪਲਟਾਉ ਰਹਿਨੁਮਾ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ
ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦਾ ਜਨਮ 14 ਅਪ੍ਰੈਲ 1891 ਈ: ਨੂੰ ਮਹਾਂਰਾਸ਼ਟਰ ਦੇ ਜ਼ਿਲ੍ਹਾ ਰਤਨਾਗਿਰੀ ਦੇ ਬੜੌਦਾ ਰਿਆਸਤ ਦੀ ਮਹੂਛਾਉਣੀ ਵਿਖੇ ਇਕ ਮਹਾਰ ਜਾਤੀ ਜਿਸ ਨੂੰ ਅਛੂਤ ਦਾ ਦਰਜ਼ਾ ਦਿੱਤਾ ਗਿਆ ਸੀ ਵਿਚ ਪਿਤਾ ਸੂਬੇਦਾਰ ਰਾਮ ਜੀ ਸਕਪਾਲ ਅਤੇ ਮਾਤਾ ਭੀਮਾ ਬਾਈ ਜੀ ਦੀ ਕੁੱਖੋਂ ਹੋਇਆ। ਇਸ ਸਮੇਂ ਮਹੂ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਇੰਦੌਰ ਦਾ ਹਿੱਸਾ ਹੈ।ਆਪ ਜੀ ਦੇ ਦਾਦਾ ਮਾਲੋ ਜੀ ਸਕਪਾਲ ਰਤਨਾਗਿਰੀ ਦੇ ਪਿੰਡ ਅੰਬਾਵੜੇ ਦੇ ਵਸਨੀਕ ਸਨ। ਇਸੇ ਕਰਕੇ ਬਾਬਾ ਸਾਹਿਬ ਆਪਣੇ ਨਾਂਅ ਨਾਲ ਪਹਿਲਾਂ ਅੰਬਾਵਡੇਕਰ ਲਿਖਦੇ ਸਨ ਪਰ ਆਪਣੇ ਇਕ ਮਾਸਟਰ ਜਿਸ ਦਾ ਉਪਨਾਅ ਅੰਬੇਡਕਰ ਸੀ ਦੇ ਕਹਿਣ ਤੇ ਆਪਣੇ ਨਾਂਅ ਨਾਲ ਅੰਬਾਵਡੇਕਰ ਦੀ ਥਾਂ ਅੰਬੇਡਕਰ ਲਗਾ ਲਿਆ।ਸ਼੍ਰੀ ਮਾਲੋ ਜੀ ਸਕਪਾਲ ਦੇ ਦੋ ਬੱਚੇ ਹੀ ਜੀਵਤ ਰਹੇ ਇਕ ਰਾਮ ਜੀ ਸਕਪਾਲ ਤੇ ਦੂਸਰੀ ਇਕ ਬੇਟੀ ਮੀਰਾਬਾਈ। ਭੀਮ ਰਾਓ ਅਜੇ 6 ਸਾਲ ਦੇ ਹੀ ਸਨ ਕਿ ਮਾਤਾ ਭੀਮਾ ਬਾਈ ਦਾ ਦਿਹਾਂਤ ਹੋ ਗਿਆ। ਇਸ ਕਰਕੇ ਭੀਮ ਰਾਓ ਦਾ ਪਾਲਣ-ਪੋਸ਼ਣ ਉਨ੍ਹਾਂ ਦੀ ਭੂਆ ਮੀਰਾਬਾਈ ਨੇ ਕੀਤਾ।ਭੀਮ ਰਾਉ ਦੇ ਇਕ ਭਰਾ ਬਾਲਾਰਾਮ ਦੂਸਰੇ ਆਨੰਦ ਰਾਓ ਅਤੇ ਦੋ ਭੈਣਾ ਮੰਜੁਲਾ ਅਤੇ ਤੁਲਸੀਬਾਈ ਜੀ ਸਨ।
ਭੀਮ ਰਾਓ ਨੂੰ ਬਚਪਨ ਤੋਂ ਹੀ ਛੂਅ-ਛਾਤ ਦਾ ਸਾਹਮਣਾ ਕਰਨਾ ਪਿਆ। ਅਛੂਤ ਹੋਣ ਕਾਰਨ ਨਾਈ ਭੀਮ ਰਾਓ ਦੇ ਵਾਲ ਨਹੀਂ ਕੱਟਦੇ ਸਨ ਇਸ ਕਰਕੇ ਭੂਆ ਮੀਰਾਬਾਈ ਭੀਮ ਦੇ ਵਾਲ ਕੱਟਿਆ ਕਰਦੀ ਸੀ। ਭੀਮ ਰਾਓ ਨੂੰ ਜਮਾਤ ਦੇ ਕਮਰੇ ਤੋਂ ਬਾਹਰ ਬਿਠਾਇਆ ਜਾਂਦਾ ਸੀ ਤੇ ਬਲੈਕ ਬੋਰਡ ਵੱਲ ਤਾਕੀ ਵਿਚ ਦੀ ਦੇਖ ਕੇ ਉਨ੍ਹਾਂ ਨੂੰ ਸਵਾਲ ਸਮਝਣੇ ਪੈਂਦੇ ਸਨ। ਉਨ੍ਹਾਂ ਨੂੰ ਦੂਸਰੇ ਵਿਦਿਆਰਥੀਆਂ ਨਾਲ ਖੇਡਣ ਦੀ ਮਨਾਹੀ ਸੀ। ਐਲਫਿਸਟੋਨ ਹਾਈ ਸਕੂਲ ਵਿਚ ਭੀਮ ਰਾਓ ਨੂੰ ਉਸ ਵੇਲੇ ਗਹਿਰੀ ਸੱਟ ਵੱਜੀ ਜਦੋਂ ਜਮਾਤ ਦੇ ਵਿਦਿਆਰਥੀਆਂ ਵਲੋਂ ਉਸ ਨਾਲ ਬਹੁਤ ਭੈੜਾ ਵਰਤਾਓ ਕੀਤਾ ਗਿਆ।ਇਕ ਦਿਨ ਮਾਸਟਰ ਨੇ ਭੀਮ ਰਾਓ ਨੂੰ ਸਵਾਲ ਹੱਲ ਕਰਨ ਲਈ ਬਲੈਕ ਬੋਰਡ ਤੇ ਬੁਲਾਇਆ। ਸਵਰਨ ਜਾਤੀਆਂ ਦੇ ਵਿਦਿਆਰਥੀਆਂ ਨੇ ਬੋਰਡ ਦੇ ਪਿਛੇ ਆਪਣੇ ਰੋਟੀ ਦੇ ਡੱਬੇ ਰੱਖੇ ਹੋਏ ਸਨ, ਜਿਉਂ ਹੀ ਭੀਮ ਰਾਓ ਬੋਰਡ ਵੱਲ ਵਧੇ ਤਾਂ ਵਿਦਿਆਰਥੀਆਂ ਨੇ ਰੌਲਾ ਪਾ ਦਿੱਤਾ ਠਹਿਰ ਜਾਓ, ਠਹਿਰ ਜਾਓ ਪਹਿਲਾਂ ਸਾਨੂੰ ਰੋਟੀ ਵਾਲੇ ਡੱਬੇ ਚੁੱਕ ਲੈਣ ਦਿਓ ਵਿਦਿਆਰਥੀਆਂ ਨੇ ਰੋਟੀ ਵਾਲੇ ਡੱਬੇ ਚੁੱਕੇ ਤਾਂ ਜਾ ਕਿ ਭੀਮ ਰਾਓ ਬਲੈਕ ਬੋਰਡ ਤੱਕ ਜਾ ਸਕੇ।
ਬੜੌਦਾ ਰਿਆਸਤ ਦੇ ਮਹਾਰਾਜਾ ਨੇ ਆਪਣੀ ਰਿਆਸਤ ਵਲੋਂ ਦਿੱਤੇ ਜਾਂਦੇ ਵਜ਼ੀਫੇ ਤੇ ਬਾਬਾ ਸਾਹਿਬ ਨੂੰ ਅਮਰੀਕਾ ਪੜਨ ਵਾਸਤੇ ਭੇਜਿਆ ਅਤੇ ਇਹ ਇਕਰਾਰਨਾਮਾ ਕੀਤਾ ਗਿਆ ਕਿ ਪੜਾਈ ਪੂਰੀ ਕਰਨ ਉਪਰੰਤ ਉਹ ਪਹਿਲਾਂ ਦਸ ਸਾਲ ਬੜੌਦਾ ਰਿਆਸਤ ਵਿਚ ਸੇਵਾ ਕਰੇਗਾ। ਪੜਾਈ ਪੂਰੀ ਕਰਕੇ ਆਉਣ ਤੋਂ ਬਅਦ ਉਨ੍ਹਾਂ ਨੂੰ ਮਹਾਰਾਜਾ ਦਾ ਮਿਲਟਰੀ ਸਕੱਤਰ ਨਿਯੁਕਤ ਕੀਤਾ ਗਿਆ।ਇਹ ਗੱਲ ਸਤੰਬਰ 1917 ਦੀ ਹੈ। ਬਾਬਾ ਸਾਹਿਬ ਬੜੌਦਾ ਲਈ ਚੱਲ ਪਏ ਤੇ ਮਹਾਰਾਜਾ ਨੇ ਇਹ ਹੁਕਮ ਜਾਰੀ ਕੀਤਾ ਕਿ ਸਾਡਾ ਉਚ ਸਿਖਿਆ ਪ੍ਰਾਪਤ ਮਿਲਟਰੀ ਸਕੱਤਰ ਭੀਮ ਰਾਓ ਅੰਬੇਡਕਰ ਬੜੌਦਾ ਪਹੁੰਚ ਰਿਹਾ ਹੈ ਉਸ ਦਾ ਬੜੌਦਾ ਰੇਲਵੇ ਸਟੇਸ਼ਨ ਪੁੱਜਣ ਤੇ ਪੁਰਜ਼ੋਰ ਸਵਾਗਤ ਕੀਤਾ ਜਾਵੇ, ਪਰ ਜਦੋਂ ਬਾਬਾ ਸਾਹਿਬ ਰੇਲਵੇ ਸਟੇਸ਼ਨ ਤੇ ਪੁਜੇ ਤਾਂ ਉਥੇ ਉਨ੍ਹਾਂ ਨੂੰ ਪੱਛਣ ਵਾਲਾ ਕੋਈ ਵੀ ਨਹੀਂ ਸੀ।ਸਗੋਂ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲਾ ਦਿੱਤੀ ਗਈ ਕਿ ਇਕ ਅਛੂਤ ਮਹਾਰ ਅਫਸਰ ਬਣ ਕੇ ਬੜੌਦਾ ਪੱਜ ਰਿਹਾ ਹੈ।
ਬਾਬਾ ਸਾਹਿਬ ਦੀ ਬੁੱਧੀ ਬਹੁਤ ਤੇਜ਼ ਸੀ, ੳੇਨ੍ਹਾਂ ਨੂੰ ਗਿਆਨ ਪ੍ਰਾਪਤ ਕਰਨ ਦੀ ਬੜੀ ਭੁੱਖ ਸੀ। ਕਿਤਾਬਾਂ ਦੇ ਨਾਲ ਉਨ੍ਹਾਂ ਦਾ ਅਥਾਹ ਪੇ੍ਰਮ ਸੀ। ਉਨ੍ਹਾਂ ਕੋਲ ਐਮ. ਏ., ਐਮ. ਐਸ. ਸੀ., ਪੀ. ਐਚ. ਡੀ., ਡੀ. ਐਸ. ਸੀ., ਐਲ. ਐਲ. ਡੀ., ਡੀ. ਲਿਟ., ਬਾਰ ਐਟ ਲਾਅ ਅਤੇ ਹੋਰ ਬਹੁਤ ਸਾਰੀਆਂ ਡਿਗਰੀਆਂ ਸਨ। ਉਹ ਦੁਨੀਆਂ ਦੇ ਸਭ ਤੋਂ ਵੱਧ ਪੜੇ-ਲਿਖੇ ਇਨਸਾਨਾ ਵਿਚੋਂ ਇਕ ਸਨ।ਉਨ੍ਹਾਂ ਨੇ ਅਨੇਕਾਂ ਵਿਸ਼ਿਆਂ ਤੇ ਬਹੁਤ ਸਾਰੇ ਖੋਜ ਭਰਪੂਰ ਗ੍ਰੰਥਾਂ ਦੀ ਰਚਨਾ ਕੀਤੀ ਜਿਨ੍ਹਾਂ ਤੋਂ ਸਾਰਾ ਸੰਸਾਰ ਅੱਜ ਅਗਵਾਈ ਲੈ ਰਿਹਾ ਹੈ।ਭਾਰਤ ਦੀ ਧਰਤੀ ਨੂੰ ਇਸ ਗੱਲ ਦਾ ਮਾਣ ਹੈ ਕਿ ਉਸ ਨੇ ਦੁਨੀਆਂ ਦੇ ਪ੍ਰਸਿੱਧ ਵਿਦਵਾਨ ਨੂੰ ਜਨਮ ਦਿੱਤਾ ਹੈ।
ਆਪਣੇ ਪੰਦਰਾ ਰੋਜਾ ਪੱਤਰ ਮੂਕ ਨਾਇਕ ਦੇ ਇਕ ਲੇਖ ਵਿਚ ਬਾਬਾ ਸਾਹਿਬ ਨੇ ਲਿਖਿਆ ਕਿ ਭਾਰਤ ਨੂੰ ਆਜ਼ਾਦ ਕਰਾਉਣਾ ਹੀ ਕਾਫੀ ਨਹੀਂ ਹੈ ਸਗੋਂ ਇਹ ਇਕ ਅਜਿਹੀ ਸੁਚੱਜੀ ਰਿਆਸਤ ਬਣੇ ਜਿਸ ਵਿਚ ਹਰ ਕਿਸੇ ਨੂੰ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਬਰਾਬਰੀ ਪ੍ਰਾਪਤ ਹੋਵੇ, ਹਰ ਕਿਸੇ ਨੂੰ ਆਪਣਾ ਭਵਿਖ ਉੱਜਲ ਬਨਾਉਣ ਅਤੇ ਉਨਤ ਕਰਨ ਦਾ ਅਵਸਰ ਦਿੱਤਾ ਜਾਵੇ। ਭਾਰਤੀ ਸੰਵਿਧਾਨ ਅਰਪਣ ਕਰਨ ਤੋਂ ਬਾਦ ਡਾ: ਅੰਬੇਡਕਰ ਜੀ ਨੇ ਕਿਹਾ, “ਭਾਰਤੀ ਲੋਕਾਂ ਨੂੰ ਸਿਰਫ ਸੰਵਿਧਾਨਿਕ ਤਰੀਕਿਆਂ ਨਾਲ ਹੀ ਆਪਣੇ ਸਮਾਜਿਕ ਅਤੇ ਆਰਥਿਕ ਸਵਾਲਾਂ ਨੂੰ ਸੁਲਝਾਉਣਾ ਚਾਹੀਦਾ ਹੈ। ਸੱਤਿਆਗ੍ਰਹਿ ਜਾਂ ਨਾ ਮਿਲਵਰਤਨ ਦਾ ਰਸਤਾ ਸਾਨੂੰ ਬਦਅਮਨੀ ਵੱਲ ਲੈ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਵਿਚ ਨੇਤਾਵਾਂ ਦੀ ਭਗਤੀ ਕਰਨ ਦੀ ਪ੍ਰਥਾ ਪੈਦਾ ਹੋ ਗਈ ਹੈ। ਹੋ ਸਕਦਾ ਹੈ ਕਿ ਧਰਮ ਵਿਚ ਮੁਕਤੀ ਪਾਉਣ ਲਈ ਭਗਤੀ ਸਹਾਇਕ ਹੁੰਦੀ ਹੋਵੇ ਪਰ ਰਾਜਨੀਤੀ ਵਿਚ ਨਾਇਕ ਪੂਜਾ ਨਾਲ ਅਸੀਂ ਪਤਨ ਵੱਲ ਜਾਵਾਂਗੇ। ਉਨ੍ਹਾਂ ਨੇ ਸੁਚੇਤ ਕੀਤਾ ਕਿ 26 ਜਨਵਰੀ 1950 ਈ: ਤੋਂ ਦੇਸ਼ ਦੇ ਰਾਜਨੀਤਕ ਜੀਵਨ ਵਿਚ ਬਾਰਾਬਰੀ ਦਾ ਆਗਾਜ਼ ਹੋਵੇਗਾ ਪਰ ਜੇਕਰ ਸਮਾਜਿਕ ਅਤੇ ਆਰਥਿਕ ਜੀਵਨ ਵਿਚ ਨਾ ਬਰਾਬਰੀ ਇਸ ਤਰਾਂ ਕਾਇਮ ਰਹੀ ਤਾਂ ਇਸ ਨਾ ਬਰਾਬਰੀ ਦੀ ਮਾਰ ਝੱਲ ਰਹੇ ਲੋਕ ਸਾਡੇ ਸਖ਼ਤ ਮਿਹਨਤ ਨਾਲ ਤਿਆਰ ਕੀਤੇ ਲੋਕਤੰਤਰ ਦੇ ਮਹਿਲ ਨੂੰ ਨਸ਼ਟ ਕਰ ਦੇਣਗੇ। ਇਸ ਤਰਾਂ ਅਸੀਂ ਆਪਣੇ ਅਣਥੱਕ ਯਤਨਾ ਨਾਲ ਪ੍ਰਾਪਤ ਕੀਤੀ ਅਜ਼ਾਦੀ ਸਦਾ ਸਦਾ ਲਈ ਗੁਆ ਦੇਵਾਂਗੇ।ਭਾਰਤੀ ਨਾਰੀ ਜਿਸ ਨੂੰ ਸ਼ੂਦਰ ਤਸੱਵਰ ਕੀਤਾ ਜਾਂਦਾ ਸੀ ਨੂੰ ਰੂੜੀਵਾਦੀਆਂ ਦੀ ਗ਼ੁਲਾਮੀ ਤੋਂ ਮੁਕਤ ਕਰਾਉਣ ਲਈ ਬਾਬਾ ਸਾਹਿਬ ਨੇ ਕਾਨੂੰਨ ਮੰਤਰੀ ਹੁੰਦਿਆਂ ਕੇਂਦਰੀ ਵਿਧਾਨ ਮੰਡਲ ਵਿਚ ਹਿੰਦੂ ਕੋਡ ਬਿਲ ਲਿਆਂਦਾ। ਚਾਰ ਸਾਲ ਭਾਰਤ ਦੇ ਰੂੜੀਵਾਦੀ ਮੰਤਰੀ ਇਸ ਬਿੱਲ ਦਾ ਅਤੇ ਔਰਤਾਂ ਨੂੰ ਅਧਿਕਾਰ ਦੇਣ ਦਾ ਵਿਰੋਧ ਕਰਦੇ ਰਹੇ। 25 ਸਤੰਬਰ 1951 ਈ: ਨੂੰ ਹਿੰਦੂ ਕੋਡ ਬਿਲ ਦੀਆਂ ਕੇਵਲ ਚਾਰ ਧਰਾਵਾਂ ਨੂੰ ਹੀ ਪਾਸ ਕੀਤਾ ਗਿਆ।ਇਸ ਕਰਕੇ ਬਾਬਾ ਸਾਹਿਬ ਨੇ 28 ਸਤੰਬਰ 1951 ਈ: ਨੂੰ ਕਾਨੂੰਨ ਮੰਤਰੀ ਦੇ ਪਦ ਤੋਂ ਅਸਤੀਫਾ ਦੇ ਦਿੱਤਾ ਅਤੇ ਕਿਹਾ ਕਿ “ਜਦ ਤੱਕ ਔਰਤ ਨੂੰ ਨੰਬਰ ਦੋ ਦਾ ਨਾਗਰਿਕ ਸਮਝਿਆ ਜਾਂਦਾ ਰਹੇਗਾ ਅਤੇ ਉਸ ਨੂੰ ਮਰਦਾਂ ਦੇ ਬਰਾਬਰ ਨਹੀਂ ਆਉਣ ਦਿੱਤਾ ਜਾਵੇਗਾ ਤਦ ਤੱਕ ਦੇਸ਼ ਦਾ ਅੱਧਾ ਭਾਗ ਗੁਲਾਮ ਹੀ ਬਣਿਆ ਰਹੇਗਾ।” ਡਾ: ਅੰਬੇਡਕਰ ਜੀ ਦੇ ਵਿਚਾਰ ਬਹੁਤ ਮਹੱਤਵਪੂਰਨ ਹਨ।ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਤੁਸੀਂ ਕਿ ਤੁਸੀਂ ਕਿੰਨਾ ਅੱਗੇ ਜਾ ਰਹੇ ਹੋ।ਬਿਜਾਇ ਇਸ ਦੀ ਕਿ ਤੁਸੀਂ ਕਿਹੜੀ ਦਿਸ਼ਾ ਵੱਲ ਜਾ ਰਹੇ ਹੋ ਇਹ ਜ਼ਿਆਦਾ ਮਹੱਤਵਪੂਰਨ ਹੈ। ਸੁੱਕੀ ਰੋਟੀ ਬਦਲੇ ਆਪਣੇ ਮਾਨਵੀ ਅਧਿਕਾਰਾਂ ਨੂੰ ਵੇਚਣਾ ਬੰਦ ਕਰ ਦਿਓ। ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਤੋਂ ਬਿਹਤਰ ਨਹੀਂ ਬਣਾ ਸਕਦੇ ਤਾਂ ਤੁਹਾਡੇ ਤੇ ਪਸ਼ੂਆਂ ਵਿਚ ਕੀ ਅੰਤਰ ਹੋਇਆ? ਡਾ: ਅੰਬੇਡਕਰ ਨੂੰ ਦੁਨੀਆਂ ਨੇ ਸ਼ੇਮਬਲੲ ੋਡ ਕਨੋਾਲੲਦਗੲ ਨੇ ਦੀ ਉਪਾਧੀ ਦਿੱਤੀ ਹੈ। ਆਓ ਅੱਜ ਆਪਾਂ ਬਾਬਾ ਸਾਹਿਬ ਦੇ 127ਵੇਂ ਜਨਮ ਦਿਵਸ ਤੇ ਉਨ੍ਹਾਂ ਦੇ ਮਹਾਨ ਵਿਚਾਰਾਂ ਨੂੰ ਪੜੀਏ, ਸੁਣੀਏ, ਅਪਣਾਈਏ ਅਤੇ ਪ੍ਰਚਾਰਈਏ।
ਭਾਰਤ ਦੇਸ਼ ਦੇ ਆਦਿ-ਵਾਸੀ ਰਹਿਬਰ ਅਤੇ ਨਵੀਂ ਵਿਚਾਰਕ ਕ੍ਰਾਂਤੀ ਦੇ ਰਚੇਤਾ ਭਗਵਾਨ ਵਾਲਮੀਕ, ਸਤਿਗੁਰੂ ਨਾਮਦੇਵ, ਸਤਿਗੁਰੂ ਰਵਿਦਾਸ, ਸਤਿਗੁਰੂ ਕਬੀਰ ਜੀ ਵਲੋਂ ਵਿਸ਼ਵ-ਸਾਂਝੀਵਾਲਤਾ, ਸਮਾਨਤਾ, ਸੁਤੰਤਰਤਾ, ਏਕਤਾ ਅਤੇ ਭਾਈਚਾਰਕ ਸਾਂਝ ਦੇ ਵੱਡਮੁਲੇ ਸਿਧਾਂਤ ਸੰਸਾਰ ਨੂੰ ਪ੍ਰਦਾਨ ਕੀਤੇ। ਮੰਨੂ ਵਾਦੀਆਂ ਦਾ ਜਾਤੀ ਉੱਚਤਾ ਦਾ ਹੰਕਾਰ ਉਸ ਵੇਲੇ ਚਕਨਾ ਚੂਰ ਹੋ ਗਿਆ ਜਦੋਂ ਪਾਡਵਾਂ ਨੂੰ ਆਪਣਾ ਯੱਗ ਸੰਪੂਰਨ ਕਰਾਉਣ ਲਈ ਭਗਵਾਨ ਵਾਲਮੀਕ ਜੀ ਦੀ ਸ਼ਰਨ ਵਿਚ ਨੀਵੇਂ, ਨਿਮਾਣੇ, ਨਿਤਾਣੇ, ਹੋ ਕੇੇ ਜਾਣਾ ਪਿਆ। ਸਤਿਗੁਰੂ ਨਾਮਦੇਵ ਜੀ ਨੇ ਪਾਖੰਡੀਆਂ ਨੂੰ ਵੰਗਾਰਦੇ ਕਿਹਾ :- ਭੈਰਉ ਭੂਤ ਸੀਤਲਾ ਧਾਵੈ॥ ਖਰ ਬਾਹਨੁ ਉਹ ਛਾਰੁ ਉਡਾਵੈ॥1॥ ਹਉ ਤਉ ਏਕੁ ਰਮਈਆ ਲੈਹਉ॥ ਆਨ ਦੇਵ ਬਦਲਾਵਨਿ ਦੈਹੳੇੁ॥1॥ ਹੇ ਪੰਡਿਤ ਇਨ੍ਹਾਂ ਦੇਵਤਿਆਂ ਨੂੰ ਧਿਆਉਣ ਦਾ ਕੋਈ ਲਾਭ ਨਹੀਂ। ਮੈਂ ਤਾਂ ਇਕ ਸੋਹਣੇ ਰਾਮ ਭਾਵ ਪਾਰਬ੍ਰਹਮ ਪ੍ਰਭ ਦਾ ਨਾਮ ਲਵਾਂਗਾ ਤੇ ਤੁਹਾਡੇ ਹੋਰ ਸਾਰੇ ਦੇਵਤੇ ਉਸ ਨਾਮ ਦੇੇ ਵੱਟੇ ਵਿਚ ਦੇ ਦਿਆਂਗਾ ਭਾਵ ਮੈਨੂੰ ਕਿਸੇ ਵੀ ਦੇਵੀ-ਦੇਵਤੇ ਦੀ ਲੋੜ ਨਹੀਂ।ਸਤਿਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਵਿਚ ਪਾਵਨ ਬਚਨ ਉਚਾਰ ਕੇ ਉਚੀਆਂ ਸ਼ੇ੍ਰਣੀਆਂ ਦੀ ਅਖੌਤੀ ਸ਼ੇ੍ਰਸ਼ਟਤਾ ਨੂੰ ਨਿਡਰ, ਨਿਰਭੈ ਹੋ ਕੇ ਵੰਗਾਰਿਆ, “ਪੰਡਿਤ ਸੂਰ ਛਤ੍ਰਪਤਿ ਰਾਜਾ” ਦੀ ਗੁਲਾਮੀ ਨੂੰ ਫਟਕਾਰਿਆ, ਅਤੇ ਖੁਬਸੂਰਤ ਢੰਗ ਨਾਲ “ਭਗਤ ਬਰਾਬਰਿ ਅਉਰ ਨ ਕੋਇ” ਕਹਿ ਕੇ ਭਗਤ ਨੂੰ ਸਰਬ-ਉੱਚ ਤੇ ਪਵਿੱਤਰ ਦੱਸਦਿਆਂ ਅਖੌਤੀ ਪੰਡਿਤਾਂ, ਸੂਰਬੀਰਾਂ, ਤੇ ਛਤ੍ਰਪਤੀ ਰਾਜਿਆਂ ਨੂੰ ਤੁੱਛ ਕਰਾਰ ਦਿੱਤਾ। ਸਤਿਗੁਰੂ ਕਬੀਰ ਜੀ ਨੇ “ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥2॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥3॥” ਆਦਿ ਸ਼ਬਦਾਂ ਦੁਅਰਾ ਉਚੀ ਜਾਤ ਦਾ ਮਾਣ ਕਰਦੇ ਬ੍ਰਾਹਮਣ ਨੂੰ ਇਕ ਗਹਿਰ ਗੰਭੀਰ ਸਵਾਲ ਕਹਿ ਕੇ ਉਸ ਨੂੰ ਨਿਰਉੱਤਰ ਕੀਤਾ। ਆਦਿ ਵਾਸੀ ਰਹਿਬਰਾਂ ਵਲੋਂ ਆਪਣੀ ਪਾਵਨ ਬਾਣੀ ਦੁਅਰਾ ਅਜਿਹੇ ਸੰਦੇਸ਼ ਦੇਣਾ ਅਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਕਰਨ ਦਾ ਮਕਸਦ ਕਿਸੇ ਵਰਗ ਨੂੰ ਨੀਵਾਂ ਦਿਖਾਉਣਾ ਨਹੀਂ ਸਗੋਂ ਇਹ ਇਕ ਜਾਤੀ ਭੇਦ-ਭਾਵ ਦੇ ਵਿਤਕਰੇ ਨੂੰ ਵੰਗਾਰ ਸੀ।
ਗੁਰੂ ਸਾਹਿਬਾਨਾ ਦੇ ਇਨ੍ਹਾਂ ਉਪਦੇਸ਼ਾਂ ਨੂੰ ਜੇਕਰ ਅਪਣਾਇਆ, ਪ੍ਰਚਾਰਿਆ ਅਤੇ ਲਾਗੂ ਕੀਤਾ ਹੈ ਤਾਂ ਉਹ ਮਹਾਨ ਸ਼ਖਸ਼ੀਅਤ ਹੈ ਬਾਬਾ ਸਾਹਿਬ ਡਾ: ਭੀਮ ਰਾਉ ਅੰਬੇਡਕਰ। ਇਸ ਮਕਸਦ ਲਈ ਬਾਬਾ ਸਾਹਿਬ ਨੇ ਅਨੇਕਾ ਪੁਸਤਕਾਂ ਦੀ ਰਚਨਾ ਕੀਤੀ ਅਤੇ ਇਨ੍ਹਾਂ “ਸਭੇ ਸਾਝੀਵਾਲ ਸਦਾਇਨਿ” ਦੇ ਸਿਧਾਂਤਾਂ ਨੂੰ ਉਨ੍ਹਾਂ ਵਿਚ ਦਰਜ਼ ਕੀਤਾ। ਇਨ੍ਹਾਂ ਵਿਚੋਂ ਸਭ ਤੋਂ ਨਿਅਰਾ, ਵਿਲੱਖਣ ਤੇ ਪ੍ਰਮੁੱਖ ਹੈ ਭਾਰਤ ਦੇ ਸੰਵਿਧਾਨ ਦੀ ਰਚਨਾ। ਇਸ ਗੱਲ ਨੂੰ ਕੋਈ ਝੁਠਲਾ ਨਹੀਂ ਸਕਦਾ ਕਿ ਭਾਰਤ ਦਾ ਸੰਵਿਧਾਨ ਦੁਨੀਆਂ ਦੇ ਸਭ ਤੋਂ ਉਤਮ ਦਰਜੇ ਦਾ ਸੰਵਿਧਾਨ ਹੈ ਪਰ ਇਹ ਗੱਲ ਇਸ ਨੂੰ ਲਾਗੂ ਕਰਨ ਵਾਲਿਆਂ ਉਤੇ ਨਿਰਭਰ ਕਰਦੀ ਹੈ ਕਿ ਉਹ ਕਿਸ ਨੀਯਤ ਨਾਲ ਸੰਵਿਧਾਨ ਨੂੰ ਲਾਗੂ ਕਰਦੇ ਹਨ ।
ਜਿਹੜੇ ਲੋਕ ਚੌਂਕੀਦਾਰਾ ਕਰਦੇ ਮਰੇ ਹੋਏ ਪਸ਼ੂਆਂ ਦੀਆਂ ਖੱਲਾਂ ਲਾਹੁੰਦੇ, ਅਖੌਤੀ ਸਵਰਨ ਜਾਤੀਆਂ ਦਾ ਮੈਲਾ ਸਿਰ ਉਤੇ ਢੋਂਹਦੇਂ ਸਨ, ਬਾਬਾ ਸਾਹਿਬ ਦੀ ਸਖਤ ਮਿਹਨਤ ਦੇ ਫਲਸਰੂਪ ਅੱਜ ਉਨ੍ਹਾਂ ਦੇ ਬੱਚੇ ਡਾਕਟਰ, ਪ੍ਰਫੈਸਰ, ਹਾਈਕੋਰਟਾਂ ਦੇ ਜੱਜ ਤੇ ਵਕੀਲ ਬਣੇ, ਪ੍ਰਸਾਸ਼ਨਿਕ ਅਧਿਕਾਰੀ ਬਣੇ, ਭਾਰਤੀ ਦਲਿਤਾਂ ਵਲੋਂ ਭਾਰਤ ਦੀ ਸੁਪਰੀਮ ਕੋਰਟ ਦਾ ਮੁੱਖ ਜੱਜ ਬਣਨਾ ਅਤੇ ਸਰਭਉੱਚ ਅਹੁਦੇ ਰਾਸ਼ਟਰਪਤੀ ਤੱਕ ਪਹੁੰਚਣਾ ਆਪ ਦੇ ਸੰਘਰਸ਼ ਤੇ ਕਲਮ ਦਾ ਹੀ ਕਮਾਲ ਸੀ। ਭਾਰਤੀ ਨਾਰੀ ਜਿਸ ਨੂੰ ਸ਼ੂਦਰ ਤਸੱਵਰ ਕੀਤਾ ਜਾਂਦਾ ਸੀ ਨੂੰ ਰੂੜੀਵਾਦੀਆਂ ਦੀ ਗ਼ੁਲਾਮੀ ਤੋਂ ਮੁਕਤ ਕਰਾਉਣ ਲਈ ਬਾਬਾ ਸਾਹਿਬ ਨੇ ਕਾਨੂੰਨ ਮੰਤਰੀ ਹੁੰਦਿਆਂ ਕੇਂਦਰੀ ਵਿਧਾਨ ਮੰਡਲ ਵਿਚ ਹਿੰਦੂ ਕੋਡ ਬਿਲ ਲਿਆਂਦਾ।ਬਾਬਾ ਸਾਹਿਬ ਨੇ ਆਪਣੀ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਦਿਨ-ਰਾਤ ਇਕ ਕਰਕੇ ਇਹ ਬਿਲ ਤਿਆਰ ਕੀਤਾ। 11 ਅਪ੍ਰੈਲ 1947 ਨੂੰ ਹਿੰਦੂ ਕੋਡ ਬਿਲ ਪਾਰਲੀਮੈਂਟ ਵਿਚ ਪੇਸ਼ ਕੀਤਾ। ਚਾਰ ਸਾਲ ਭਾਰਤ ਦੇ ਰੂੜੀਵਾਦੀ ਮੰਤਰੀ ਔਰਤਾਂ ਨੂੰ ਅਧਿਕਾਰ ਦੇਣ ਦਾ ਵਿਰੋਧ ਕਰਦੇ ਰਹੇ।ਆਖਿਰ 25 ਸਤੰਬਰ 1951 ਈ: ਨੂੰ ਹਿੰਦੂ ਕੋਡ ਬਿਲ ਦੀਆਂ ਕੇਵਲ ਚਾਰ ਧਰਾਵਾਂ ਨੂੰ ਹੀ ਪਾਸ ਕੀਤਾ ਗਿਆ।ਇਸ ਤੇ ਬਾਬਾ ਸਾਹਿਬ ਨੇ 28 ਸਤੰਬਰ 1951 ਈ: ਨੂੰ ਕਾਨੂੰਨ ਮੰਤਰੀ ਦੇ ਪਦ ਤੋਂ ਅਸਤੀਫਾ ਦੇ ਦਿੱਤਾ ਅਤੇ ਕਿਹਾ ਕਿ “ਜਦ ਤੱਕ ਔਰਤ ਨੂੰ ਨੰਬਰ ਦੋ ਦਾ ਨਾਗਰਿਕ ਸਮਝਿਆ ਜਾਂਦਾ ਰਹੇਗਾ ਅਤੇ ਉਸ ਨੂੰ ਮਰਦਾਂ ਦੇ ਬਰਾਬਰ ਨਹੀਂ ਆਉਣ ਦਿੱਤਾ ਜਾਵੇਗਾ ਤਦ ਤੱਕ ਦੇਸ਼ ਦਾ ਅੱਧਾ ਭਾਗ ਗੁਲਾਮ ਹੀ ਬਣਿਆ ਰਹੇਗਾ।”
ਮਾਨਯੋਗ ਸ਼੍ਰੀ ਲਾਹੌਰੀ ਰਾਮ ਬਾਲੀ ਜੀ ਦੀ ਪੁਸਤਕ ਡਾ: ਅੰਬੇਡਕਰ ਜੀਵਨ ਅਤੇ ਮਿਸ਼ਨ ਅਨੁਸਾਰ ਬਾਬਾ ਸਾਹਿਬ ਨੇ ਮਹਾਰਾਜਾ ਕੋਹਲਾਪੁਰ ਤੋਂ ਮਾਲੀ ਮਦਦ ਪ੍ਰਾਪਤ ਕਰਕੇ ਇਕ ਪੰਦਰਾਂ ਰੋਜਾ ਅਖਬਾਰ ਮੂਕ ਨਾਇਕ ਜਿਸ ਦਾ ਭਾਵ ਗੁੰਗਿਆਂ ਦਾ ਲੀਡਰ ਜਾਂ ਗੁੰਗਿਆਂ ਦੀ ਆਵਾਜ਼ ਜਨਵਰੀ 1920 ਈ: ਵਿਚ ਚਾਲੂ ਕੀਤਾ। ਬੇਸ਼ੱਕ ਡਾ: ਅੰਬੇਡਕਰ ਜ਼ਾਹਰਾ ਤੌਰ ਤੇ ਇਸ ਦੇ ਸੰਪਦਕ ਨਹੀਂ ਸਨ ਪਰ ਅਸਲ ਵਿਚ ਇਹ ਅਖਬਾਰ ਚਲਾਉਂਦੇ ਉਹੀ ਸਨ ਅਤੇ ਮੂਕ ਨਾਇਕ ਉਨ੍ਹਾਂ ਦਾ ਹੀ ਬੁਲਾਰਾ ਸੀ, ਉਨ੍ਹਾਂ ਦੀ ਹੀ ਬੇਧੜਕ ਆਵਾਜ ਸੀ। ਉਹ ਇਹੋ ਜਿਹਾ ਭਿਆਨਕ ਤੇ ਅਣਉਚਿਤ ਸਮਾਂ ਸੀ ਕਿ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬਾਲ ਗੰਗਾਧਰ ਤਿਲਕ ਦੇ ਅਖਬਾਰ ਕੇਸਰੀ ਨੇ ਮੂਕ ਨਾਇਕ ਜਾਰੀ ਹੋਣ ਦਾ ਵਿਗਿਆਪਨ ਵੀ ਛਾਪਣ ਤੋਂ ਨਾਂਹ ਕਰ ਦਿੱਤੀ ਸੀ, ਹਾਲਾਂ ਕਿ ਇਸ਼ਤਿਹਾਰ ਛਾਪਣ ਦੇ ਪੈਸੇ ਦਿੱਤੇ ਜਾਣੇ ਸਨ। ਅਸਚਰਜ ਅਤੇ ਅਫਸੋਸ ਦੀ ਗੱਲ ਇਹ ਹੈ ਕਿ ਉਸ ਸਮੇਂ ਸ੍ਰੀ ਤਿਲਕ ਜੀਵਤ ਸਨ। ਮੂਕ ਨਾਇਕ ਦੇ ਇਕ ਲੇਖ ਵਿਚ ਬਾਬਾ ਸਾਹਿਬ ਨੇ ਲਿਖਿਆ ਕਿ ਭਾਰਤ ਨੂੰ ਆਜ਼ਾਦ ਕਰਾਉਣਾ ਹੀ ਕਾਫੀ ਨਹੀਂ ਹੈ ਸਗੋਂ ਇਹ ਇਕ ਅਜਿਹੀ ਸੁਚੱਜੀ ਰਿਆਸਤ ਬਣੇ ਜਿਸ ਵਿਚ ਹਰ ਕਿਸੇ ਨੂੰ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਬਰਾਬਰੀ ਪ੍ਰਾਪਤ ਹੋਵੇ, ਹਰ ਕਿਸੇ ਨੂੰ ਆਪਣਾ ਭਵਿਖ ਉੱਜਲ ਬਨਾਉਣ ਅਤੇ ਉਨਤ ਕਰਨ ਦਾ ਅਵਸਰ ਦਿੱਤਾ ਜਾਵੇ।
21 ਮਾਰਚ 1920 ਈ: ਨੂੰ ਬਾਬਾ ਸਾਹਿਬ ਨੇ ਕੋਹਲਾਪੁਰ ਰਿਆਸਤ ਵਿਚ ਮਨਗਾਉਂ ਵਿਖੇ ਇਕ ਕਾਨਫਰੰਸ ਦੀ ਪ੍ਰਾਧਨਗੀ ਕੀਤੀ। ਸ਼੍ਰੀ ਸਾਹੂ ਮਹਾਰਾਜ ਆਪ ਇਸ ਕਾਨਫਰੰਸ ਵਿਚ ਸ਼ਾਮਲ ਹੋਏ। ਕਾਨਫਰੰਸ ਵਿਚ ਭਾਸ਼ਣ ਕਰਦੇ ਹੋਏ ਮਹਾਰਾਜਾ ਕੋਹਲਾਪੁਰ ਨੇ ਪੈਗੰਬਰਾਨਾ ਸ਼ਬਦਾਂ ਵਿਚ ਕਿਹਾ ਕਿ, “ਤੁਸੀਂ ਅੰਬੇਡਕਰ ਦੇ ਰੂਪ ਵਿਚ ਆਪਣਾ ਰਕਸ਼ਕ ਪਾ ਲਿਆ ਹੈ । ਮੈਨੂੰ ਪੂਰਨ ਵਿਸ਼ਵਾਸ਼ ਹੈ ਕਿ ਉਹ ਤੁਹਾਡੀ ਗੁਲਾਮੀ ਦੀਆਂ ਬੇੜੀਆਂ ਜ਼ਰੂਰ ਕੱਟਣਗੇ। ਮੇਰੇ ਮਨੋ ਇਹ ਆਵਾਜ਼ ਆ ਰਹੀ ਹੈ ਕਿ ਅੰਬੇਡਕਰ ਅਜਿਹੇ ਮਹਾਨ ਆਗੂ ਬਣਨਗੇ ਜਿਨ੍ਹਾਂ ਦੀ ਪ੍ਰਸਿੱਧੀ ਪੂਰੇ ਭਾਰਤ ਵਿਚ ਹੋਵੇਗੀ ਅਤੇ ਜਿਸ ਦੀ ਵਿਦਵਤਾ ਦਾ ਲੋਹਾ ਹਰ ਕੋਈ ਮੰਨੇਗਾ। ਕਾਨਫਰੰਸ ਇਕ ਸਹਿ-ਭੋਜ ਨਾਲ ਖਤਮ ਹੋਈ ਜਿਸ ਵਿਚ ਮਹਾਰਾਜਾ ਕੋਹਲਾਪੁਰ ਉਨ੍ਹਾਂ ਦੇ ਅਮੀਰ ਵਜ਼ੀਰ ਅਤੇ ਡਾ: ਅੰਬੇਡਕਰ ਦੀ ਅਗਵਾਈ ਵਿਚ ਬਹੁਤ ਸਾਰੇ ਦਲਿਤ ਵੀ ਸ਼ਾਮਲ ਹੋਏ।
ਬਾਬਾ ਸਾਹਿਬ ਦਾ ਭਾਰਤ ਵਾਸੀਆਂ ਤੇ ਬਹੁਤ ਵੱਡਾ ਅਹਿਸਾਨ ਹੈ ਪ੍ਰੰਤੂ ਦਲਿਤ, ਸ਼ੂਦਰ ਤੇ ਅਛੂਤ ਕਹੇ ਜਾਣ ਵਾਲੇ ਲੋਕਾਂ ਅਤੇ ਔਰਤਾਂ ਉਤੇ ਬਾਬਾ ਸਾਹਿਬ ਦਾ ਜੋ ਕਰਜ਼ ਹੈ ਉਹ ਕਦੇ ਵੀ ਉਤਾਰਿਆ ਨਹੀਂ ਜਾ ਸਕਣਾ। ਬਾਬਾ ਸਾਹਿਬ ਨੇ ਪੜ੍ਹੇ-ਲਿਖੇ ਲੋਕਾਂ ਨੂੰ ਸੰਬੋਧਨ ਹੁੰਦੇ ਕਿਹਾ ਕਿ “ਤੁਹਾਡਾ ਉਦੇਸ਼ ਸਿਰਫ ਆਪਣੇ ਲਈ ਐਸ਼ੋ-ਆਰਾਮ ਦੀ ਜ਼ਿਦਗੀ ਬਤੀਤ ਕਰਨਾ ਨਹੀਂ ਬਲਕਿ ਆਪਣੇ ਸਮਾਜ ਦੀ ਅਗਵਾਈ ਵੀ ਕਰਨਾ ਹੈ ਤਾਂ ਕਿ ਸਮਾਜ ਆਜ਼ਾਦ ਹੋ ਸਕੇ ਅਤੇ ਸੰਪੂਰਨ ਸਨਮਾਨਿਤ ਜ਼ਿਦਗੀ ਗੁਜ਼ਾਰ ਸਕੇ।” ਪ੍ਰੰਤੂ ਕਿਨੇ ਕੁ ਪੜ੍ਹੇ-ਲਿਖੇ, ਸਰਕਾਰੀ ਨੌਕਰੀ ਕਰਦੇ ਅਤੇ ਅਮੀਰ ਦਲਿਤ ਲੋਕਾਂ ਨੇ ਬਾਬਾ ਸਾਹਿਬ ਦੇ ਇਸ ਹੁਕਮ ਦੀ ਪਾਲਣਾ ਕੀਤੀ ਹੈ। ਅੱਜ ਇਹ ਬਾਬਾ ਸਾਹਿਬ ਦੀ ਲੈ ਕੇ ਦਿੱਤੀ ਰਿਜ਼ਰਵਰੇਸ਼ਨ ਦੁਅਰਾ ਰਾਜਨੀਤਕ ਕੁਰਸੀਆਂ ਅਤੇ ਮਾਨ-ਸਨਮਾਨ ਲੈ ਕੇ, ਸਰਕਾਰੀ ਨੌਕਰੀਆਂ ਲੈ ਕੇ ਲੱਖਾਂ ਰੁਪਏ ਬਟੋਰ ਰਹੇ ਹਨ ਪਰ ਇਨ੍ਹਾਂ ਨੇ ਬਦਲੇ ਵਿਚ ਬਾਬਾ ਸਾਹਿਬ ਅਤੇ ਉਸ ਦੇ ਗਰੀਬ ਸਮਾਜ ਨੂੰ ਕੀ ਦਿੱਤਾ? ਆਪਣੇ ਸਮਾਜ ਵਿਚੋਂ ਗਰੀਬੀ ਕੱਟ ਕੇ ਅਮੀਰ ਹੁੰਦਿਆਂ ਹੀ ਇਨ੍ਹਾਂ ਦੇ ਤੇਵਰ ਬਦਲ ਗਏ।ਆਪਣੀ ਜਾਤ ਦਾ ਨਾਂਅ ਲੈਣਾ ਹੁਣ ਬੋਝ ਲੱਗਣ ਲੱਗ ਪਿਆ ਅਤੇ ਉਸ ਤੋਂ ਬੋਅ ਆਉਣ ਲੱਗ ਪਈ ਆਪ ਉਚੀਆਂ ਜਾਤਾਂ ਵਾਲੇ ਬਣ ਕੇ ਬਹਿ ਗਏ।ਆਪਣੇ ਘਰਾਂ, ਆਪਣੀਆਂ ਗੱਡੀਆਂ, ਆਪਣੇ ਮੋਬਾਇਲਾਂ ਤੋਂ ਆਪਣੇ ਆਦਿ ਵਾਸੀ ਰਹਿਬਰਾਂ ਅਤੇ ਬਾਬਾ ਸਾਹਿਬ ਦੀਆਂ ਤਸਵੀਰਾਂ ਗਾਇਬ ਹੋ ਗਈਆਂ। ਬੇਸ਼ੱਕ ਇਨ੍ਹਾਂ ਰਹਿਬਰਾਂ ਦੀ ਮਾਨਤਾ ਅੰਤਰ-ਰਾਸ਼ਟਰੀ ਪੱਧਰ ਉਤੇ ਹੋ ਗਈ ਪਰ ਫਿਰ ਵੀ ਇਨ੍ਹਾਂ ਦੀ ਜ਼ੁਬਾਨ ਆਪਣੇ ਰਹਿਬਰਾਂ ਦਾ ਨਾਂਅ ਨਹੀਂ ਆ ਰਿਹਾ, ਨਾਂਅ ਲੈਣ ਤੇ ਜ਼ੁਬਾਨ ਸੁੱਕਣ ਲਗਦੀ ਹੈ ਬੁੱਲ ਕੰਬਣ ਲਗਦੇ ਹਨ। ਇਨ੍ਹਾਂ ਰਹਿਬਰਾਂ ਲਈ ਇਸ ਵਰਗ ਕੋਲ ਸਮਾਂ ਨਹੀਂ ਪਰ ਦੂਸਰਿਆਂ ਦੀ ਜੈ-ਜੈ ਕਾਰ ਕਰਨ ਲਈ ਦਿਨ-ਰਾਤ ਇਕ ਕੀਤਾ ਹੋਇਆ ਹੈ।ਜਿਹੜੇ ਲੋਕ ਇਨ੍ਹਾਂ ਰਹਿਬਰਾਂ ਦੀ ਜੈ-ਜੈ ਕਾਰ ਕਰਦੇ ਹਨ ਉਨ੍ਹਾਂ ਨੂੰ ਪਿਛਾਂਹ-ਖਿੱਚੂ, ਅਨਪੜ, ਪੇਂਡੂ, ਜਾਤੀਵਾਦੀ, ਈਰਖਾਵਾਦੀ ਆਦਿ ਵਿਸ਼ੇਸ਼ਣਾ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਡੀਾ: ਅੰਬੇਡਕਰ ਜੀ ਨੇ ਕਿਹਾ, “ਜੋ ਕੌਮਾਂ ਆਪਣਾ ਇਤਹਾਸ ਨਹੀਂ ਜਾਣਦੀਆਂ ਉਹ ਕਦੇ ਵੀ ਇਤਹਾਸ ਨਹੀਂ ਸਿਰਜ ਸਕਦੀਆਂ ਅਤੇ ਸਮਾਂ ਪੈਣ ਤੇ ਉਹੀ ਕੌਮਾਂ ਗੁਲਾਮ ਹੋ ਜਾਂਦੀਆਂ ਹਨ।” ਇਤਹਾਸ ਗਵਾਹ ਹੈ ਕਿ ਜੋ ਲੋਕ ਆਪਣੇ ਪੂਰਵਜਾ ਦਾ ਸਤਿਕਾਰ ਨਹੀਂ ਕਰਦੇ ਉਨ੍ਹਾਂ ਨੂੰ ਯਾਦ ਨਹੀਂ ਕਰਦੇ ਤਾਂ ਸਮਾਂ ਅਤੇ ਦੁਨੀਆਂ ਉਨ੍ਹਾਂ ਦੀ ਕਦਰ ਨਹੀਂ ਕਰਦੀ, ਉਹ ਉਨ੍ਹਾਂ ਦੀ ਪਿੱਠ ਪਿਛੇ ਮਿਲਣ ਵਾਲੇ ਸੱਚੇ-ਸੁੱਚੇ ਮਾਨ-ਸਨਮਾਨ ਤੋਂ ਵਾਂਝੇ ਰਹਿ ਜਾਂਦੇ ਹਨ ਉਹ ਆਪਣੇ ਸਮਾਜ ਦੇ ਦੀਨ-ਦੁਖੀਆਂ, ਗਰੀਬਾਂ, ਮਜ਼ਲੂਮਾ, ਤੋਂ ਮਿਲਣ ਵਾਲੀਆਂ ਦੁਆਵਾਂ ਤੇ ਆਸੀਸਾਂ ਤੋਂ ਵਿਰਵੇ ਰਹਿ ਜਾਂਦੇ ਹਨ।ਆਖਿਰਕਾਰ ਅਜਿਹੇ ਲੋਕਾਂ ਨੂੰ ਅਹਿਸਾਨ ਫਰਾਮੋਸ਼ ਭਾਵ ਅਕ੍ਰਿਤਘਣ ਦੀ ਉਪਾਧੀ ਦਿੱਤੀ ਜਾਂਦੀ ਹੈ।ਅਕ੍ਰਿਤਘਣ ਦੇ ਬਾਬਤ ਭਾਈ ਗੁਰਦਾਸ ਜੀ ਆਪਣੀਆ ਵਾਰਾਂ ਵਿਚ ਬੜੀ ਸੁਚੱਜੀ ਵਿਆਖਿਆ ਕਰਦੇ ਲਿਖਦੇ ਹਨ :- “ ਨ ਤਿਸ ਭਾਰੇ ਪਰਬਤਾਂ, ਅਸਮਾਨ ਖਹੰਦੇ। ਨ ਤਿਸ ਭਾਰੇ ਕੋਟਗੜੁ, ਘਰ ਬਾਰ ਦਿਸੰਦੇ। ਨ ਤਿਸ ਭਾਰੇ ਸਾਇਰਾਂ, ਨਦ ਵਾਹ ਵਹੰਦੇ। ਨ ਤਿਸ ਭਾਰੇ ਤਰਵਰਾਂ, ਫਲ ਸੁਫਲ ਫਲੰਦੇ। ਨ ਤਿਸ ਭਾਰੇ ਜੀਅ ਜੰਤ, ਅਣਗਣਤ ਫਿਰੰਦੇ। ਭਾਰੇ ਭੁਂਇ ਅਕ੍ਰਿਤਘਣ, ਮੰਦੀ ਹੂੰ ਮੰਦੇ।”(ਭਾਈ ਗੁਰਦਾਸ ਜੀ ਵਾਰ 25ਵੀਂ ਪਉੜੀ 8 ਵੀਂ ) ਭਾਵ ਕਿ ਧਰਤੀ ਨੂੰ ਨਾ ਤਾਂ ਅਸਮਾਨ ਨਾਲ ਖਹਿੰਦੇ ਉੱਚੇ-ਉੱਚੇ ਪਰਬਤ ਭਾਰੀ ਲਗਦੇ ਹਨ, ਨਾ ਵੱਡੇ-ਵੱਡੇ ਕਿਲੇ, ਘਰ-ਬਾਰ ਉਸਾਰੇ, ਨਾ ਧਰਤੀ ਉਤੇ ਵਹਿੰਦੇ ਵੱਡੇ-ਵੱਡੇ ਸਮੁੰਦਰ ਤੇ ਨਦੀਆਂ, ਨਾ ਵੱਡੇ-ਵੱਡੇ ਦਰੱਖਤ ਜੋ ਫੁੱਲ ਤੇ ਫਲਾਂ ਨਾਲ ਲੱਦੇ ਹੋਏ ਹਨ ਅਤੇ ਨਾ ਧਰਤੀ ਨੂੰ ਉਸ ਉਪਰ ਅਨੇਕਾਂ ਜੀਵ-ਜੰਤੂ ਤੁਰਦੇ-ਫਿਰਦੇ ਭਾਰੀ ਲਗਦੇ ਹਨ ਹਾਂ ਜੇਕਰ ਧਰਤੀ ਨੂੰ ਭਾਰ ਲਗਦਾ ਹੈ ਤਾਂ ਉਨ੍ਹਾਂ ਅਕ੍ਰਿਤਘਣਾ, ਅਹਿਸਾਨ ਫਰਾਮੋਸ਼ਾਂ ਦਾ ਭਾਰ ਲਗਦਾ ਹੈ ਜਿਹੜੇ ਮੰਦਿਆਂ ਨਾਲੋਂ ਵੀ ਅਤਿ ਮੰਦੇ ਹਨ। ਸੋ ਐਹ ਮੇਰੇ ਸਮਾਜ ਦੇ ਪੜੇ-ਲਿਖੇ, ਸਰਕਾਰੀ ਨੌਕਰੀ ਕਰਦੇ, ਰਿਟਾਇਰਡ, ਵਿਦਵਾਨ, ਬੁਧੀਜੀਵੀ ਲੋਕੋ ਤੁਹਾਡੇ ਕੋਲ ਬਹੁਤ ਗਿਆਨ ਹੈ, ਸਾਰੀ ਜ਼ਿਦਗੀ ਦਾ ਤਜ਼ਰਬਾ ਹੈ, ਪੈਸਾ ਹੈ, ਸਮਾਂ ਹੈ ਤੁਸੀਂ ਆਪਣੇ ਸਮਾਜ ਦੀ ਬੜੇ ਬਿਹਤਰ ਤਰੀਕੇ ਨਾਲ ਸੇਵਾ ਕਰ ਸਕਦੇ ਹੋ ਇਸ ਕਰਕੇ ਆਪਣੇ ਆਦਿ ਵਾਸੀ ਰਹਿਬਰਾਂ ਅਤੇ ਬਾਬਾ ਸਾਹਿਬ ਦੇ ਅਹਿਸਾਨਾ ਦਾ ਕਰਜ਼ ਉਤਾਰਨ ਲਈ ਅੱਗੇ ਆਉ ਅਤੇ ਸਮਾਜ ਦੀ ਸੇਵਾ ਕਰੋ ਸਮਾਜ ਨੂੰ ਇਕ ਜੁੱਟ ਕਰੋ ਤਾਂ ਕਿ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਕੁਝ ਬਚ ਸਕੇ। ਜੇਕਰ ਅਸੀਂ ਬਾਬਾ ਸਾਹਿਬ ਦੇ ਬਣਾਏ ਸੰਵਿਧਾਨ ਬਚਾ ਨਾ ਸਕੇ ਤਾਂ ਸਾਨੂੰ ਆਪਣੇ ਆਦਿ ਵਾਸੀ ਰਹਿਬਰਾਂ ਅਤੇ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਉਣ ਦਾ ਕੋਈ ਲਾਭ ਨਹੀਂ ਹੈ।
ਪਹਿਲੀ ਗੋਲਮੇਜ ਕਾਨਫਰੰਸ ਲੰਡਨ ਵਿਖੇ ਸਮਰਾਟ ਜਾਰਜ ਪੰਜਵੇਂ ਦੀ ਪ੍ਰਧਾਨਗੀ ਹੇਠ 12 ਨਵੰਬਰ 1930 ਨੂੰ ਹੋਈ। ਇਨ੍ਹਾਂ ਕਾਨਫਰੰਸਾਂ ਦਾ ਮੰਤਵ ਭਾਰਤ ਵਿਚ ਵਸਦੇ ਵੱਖ-ਵੱਖ ਫਿਰਕਿਆਂ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਅਧਿਕਾਰਾਂ ਦੀ ਮਹੱਤਤਾ। ਪਹਿਲੀ ਕਾਨਫਰੰਸ ਵਿਚ ਗਾਂਧੀ ਜੀ ਅਤੇ ਹੋਰ ਨੇਤਾਵਾਂ ਨੇ ਕਾਨਫਰੰਸ ਦਾ ਬਾਈਕਾਟ ਕੀਤਾ ਹੋਇਆ ਸੀ।ਇਸ ਸਮੇਂ ਤੱਕ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦੀ ਯੋਗਤਾ ਅਤੇ ਦੱਬੇ-ਕੁਚਲੇ ਲੋਕਾਂ ਦੇ ਆਗੂ ਵਜੋਂ ਪ੍ਰਸਿੱਧੀ ਸਾਰੇ ਭਾਰਤ ਵਿਚ ਫੈਲ ਚੁੱਕੀ ਸੀ।ਉਨ੍ਹਾਂ ਨੇ ਪਹਿਲੀ ਕਾਨਫਰੰਸ ਵਿਚ ਜੋ ਤਕਰੀਰਾਂ ਕੀਤੀਆਂ ਉਨ੍ਹਾਂ ਦਾ ਅੰਗਰੇਜ਼ੀ ਸਰਕਾਰ ਅਤੇ ਭਾਰਤੀ ਡੈਲੀਗੇਟਾਂ ਉਤੇ ਬੜਾ ਅਮਿਟ ਪ੍ਰਭਾਵ ਪਿਆ। ਅਖਬਾਰਾਂ ਨੇ ਇਸ ਨੇ ਇਸ ਦੀ ਖੂਬ ਪ੍ਰਸੰਸ਼ਾ ਕੀਤੀ ਅਤੇ ਦੀ ਇੰਡੀਅਨ ਡੇਲੀ ਮੇਲ ਨੇ ਲਿਖਿਆ ਕਿ ਸਮੁੱਚੀ ਕਾਨਫਰੰਸ ਵਿਚ ਭੀਮ ਰਾਓ ਅੰਬੇਡਕਰ ਦਾ ਭਾਸ਼ਣ ਸਰਵ ਉੱਤਮ ਭਾਸ਼ਣ ਸੀ।
ਦੂਜੀ ਗੋਲਮੇਜ਼ ਕਾਨਫਰੰਸ 7 ਸਤੰਬਰ 1931 ਨੂੰ ਹੋਈ।ਇਸ ਕਾਨਫਰੰਸ ਦਾ ਮੰਤਵ ਇਹ ਵੀ ਸੀ ਕਿ ਭਾਰਤ ਵਿਚ ਵਸਦੇ ਵੱਖ-ਵੱਖ ਫਿਰਕਿਆਂ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਅਧਿਕਾਰਾਂ ਦੀ ਮਹੱਤਤਾ ਵਾਰੇ ਵਿਚਾਰ ਹੋਵੇ। ਇਸ ਵਿਚ ਗਾਂਧੀ ਜੀ ਅਤੇ ਹੋਰ ਨੇਤਾ ਵੀ ਹਾਜ਼ਰ ਹੋਏ।ਇਸ ਵਿਚ ਗਾਂਧੀ ਜੀ ਨੇ ਐਲਾਨ ਕੀਤਾ ਕਿ ਉਹ ਹਿੰਦੂ, ਮੁਸਲਿਮ, ਸਿੱਖਾਂ ਤੋਂ ਇਲਾਵਾ ਕਿਸੇ ਹੋਰ ਵਰਗ ਲਈ ਵਿਸ਼ੇਸ਼ ਅਧਿਕਾਰਾਂ ਦਾ ਸਖਤ ਵਿਰੋਧ ਕਰਨਗੇ। ਗਾਂਧੀ ਜੀ ਦੇ ਇਨ੍ਹਾਂ ਵਿਚਾਰਾਂ ਤੇ ਟਿਪਣੀ ਕਰਦਿਆਂ ਡਾ: ਅੰਬੇਡਕਰ ਜੀ ਨੇ ਕਿਹਾ “ਗਾਂਧੀ ਜੀ ਦੇ ਇਸ ਐਲਾਨ ਤੋਂ ਮੈਨੂੰ ਇਹ ਚੰਗੀ ਤਰਾਂ ਭਾਸ ਗਿਆ ਹੈ ਕਿ ਉਹ ਘੱਟ ਗਿਣਤੀਆਂ ਸਬੰਧੀ ਕਮੇਟੀ ਵਿਚ, ਜੋ ਇਸ ਮਸਲੇ ਦੇ ਵਿਚਾਰ ਦਾ ਮੁੱਖ ਕੇਂਦਰ ਹੈ, ਕਿਹੋ ਜਿਹਾ ਵਤੀਰਾ ਅਖਤਿਆਰ ਕਰਨਗੇ।” ਇਸ ਮਕਸਦ ਲਈ ਗਾਂਧੀ ਜੀ ਨੇ ਅੰਗਰੇਜ਼ ਸਰਕਾਰ ਕੋਲ ਬੇਨਤੀ ਕੀਤੀ ਕਿ ਭਾਰਤ ਦੇ ਅਛੂਤਾਂ ਦੀ ਨੁਮਾਂਇੰਦਗੀ ਕਰਨ ਦਾ ਮੌਕਾ ਮੈਨੂੰ ਦਿੱਤਾ ਜਾਵੇ। ਇਕ ਪੈਂਟ ਅਤੇ ਟਾਈ ਪਹਿਨਣ ਵਾਲੇ ਵਿਅਕਤੀ ਨੂੰ ਅਛੂਤਾਂ ਦੀਆਂ ਦੁੱਖਾਂ-ਤਕਲੀਫਾਂ ਦਾ ਕੀ ਅਹਿਸਾਸ ਹੋ ਸਕਦਾ ਹੈ। ਉਸ ਨੂੰ ਕੀ ਪਤਾ ਕਿ ਅਛੂਤ ਆਪਣਾ ਜੀਵਨ ਨਿਰਵਾਹ ਕਿਸ ਤਰਾਂ ਕਰਦੇ ਹਨ। ਅੰਗਰੇਜ਼ ਸਰਕਾਰ ਨੇ ਇਹ ਫੈਂਸਲਾ ਭਾਰਤ ਦੇ ਅਛੂਤਾਂ ਉਤੇ ਛੱਡ ਦਿੱਤਾ ਕਿ ਉਹ ਵੋਟਾਂ ਰਾਂਹੀ ਦੱਸਣਗੇ ਕਿ ਉਨਾਂ੍ਹ ਦੀ ਨੁਮਾਂਇਦਗੀ ਡਾ: ਅੰਬੇਡਕਰ ਕਰਨਗੇ ਜਾਂ ਗਾਂਧੀ ਜੀ ਕਰਨਗੇ।ਇਸ ਐਲਾਨ ਤੇ ਬਾਬਾ ਸਾਹਿਬ ਨੇ ਭਾਰਤੀ ਦਲਿਤ ਲੋਕਾਂ ਨੂੰ ਕਿਹਾ ਕਿ “ਹੁਣ ਤੁਸੀਂ ਇਸ ਗੱਲ ਦਾ ਫੈਂਸਲਾ ਕਰਨਾ ਹੈ ਕਿ ਤੁਹਾਡੇ ਹੱਕਾਂ ਦੀ ਰਾਖੀ ਕੌਣ ਕਰੇਗਾ? ਫਿਰ ਮੇਰੇ ਤੇ ਇਸ ਗੱਲ ਦਾ ਸ਼ਿਕਵਾ ਨਾ ਕਰਿਓ ਕਿ ਮੈਂ ਤੁਹਾਡੇ ਲਈ ਕੁਝ ਨਹੀਂ ਕਰ ਸਕਿਆਂ।” ਬਾਬਾ ਸਾਹਿਬ ਦੇ ਇਸ ਸੰਦੇਸ਼ ਤੇ ਭਾਰਤ ਦੇ ਦੱਬੇ-ਕੁਚਲੇ ਲੋਕ ਰੋਹ ਵਿਚ ਆ ਗਏ, ਕਿਸੇ ਨੇ ਘਰ ਦਾ ਸਮਾਨ ਵੇਚਿਆ, ਕਈ ਇਸਤਰਆਂ ਨੇ ਆਪਣੇ ਗਹਿਣੇ ਵੇਚੇ ਅਤੇ ਕਈਆਂ ਨੇ ਆਪਣੇ ਘਰਾਂ ਵਿਚ ਖਾਣ ਲਈ ਰੱਖਿਆ ਆਟਾ ਤੇ ਦਾਣੇ ਵੇਚ ਕੇ ਲੰਡਨ ਨੂੰ ਬਾਬਾ ਸਾਹਿਬ ਦੇ ਹੱਕ ਵਿਚ ਹਜ਼ਾਰਾਂ ਤਾਰਾਂ ਭੇਜੀਆਂ। ਕਈਆਂ ਨੇ ਖੂਨ ਨਾਲ ਲਿਖੇ ਪੱਤਰ ਭੇਜੇ। ਪੰਜਾਬ ਦੇ ਲੋਕਾਂ ਨੇ ਆਦਿ ਧਰਮ ਦੇ ਬਾਨੀ ਬਾਬੂ ਮੰਗੂ ਰਾਮ ਮੁੱਘੋਵਾਲੀਆ ਦੀ ਅਗਵਾਈ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ। ਜਦੋਂ ਅੰਗਰੇਜ਼ ਸਰਕਾਰ ਨੇ ਨਤੀਜਾ ਐਲਾਨ ਕੀਤਾ ਤਾਂ ਗਾਂਧੀ ਜੀ ਨੂੰ ਕੇਵਲ ਉਸ ਦੇ ਹਲਕੇ ਪੋਰਬੰਦਰ (ਗੁਜਰਾਤ) ਅਤੇ ਨਾਲ ਲਗਦੇ ਇਲਾਕੇ ਤੋਂ ਕੁੱਝ ਹੀ ਤਾਰਾਂ ਪਹੁੰਚੀਆਂ। ਪਰ ਬਾਬਾ ਸਾਹਿਬ ਦੇ ਹੱਕ ਵਿਚ ਪੂਰੇ ਭਾਰਤ ਵਿਚੋਂ ਅਣਗਿਣਤ ਤਾਰਾਂ ਗਈਆਂ।ਇਸ ਲਈ ਅੰਗਰੇਜ਼ ਸਰਕਾਰ ਨੇ ਡਾ: ਅੰਬੇਡਕਰ ਨੂੰ ਭਾਰਤ ਦੇ ਦੱਬੇ-ਕੁਚਲੇ ਲੋਕਾਂ ਦੀ ਨੁਮਾਂਇੰਦਗੀ ਕਰਨ ਦਾ ਅਧਿਕਾਰ ਦਿੱਤਾ।
ਭਾਰਤ ਦੇਸ਼ ਨੂੰ ਆਜ਼ਾਦ ਹੋਇਆਂ 70 ਸਾਲ ਹੋ ਚੁੱਕੇ ਹਨ। ਉਸ ਸਮੇਂ ਤੋ ਅਨੇਕਾਂ ਕਾਨੂੰਨ ਦੇਸ਼ ਅੰਦਰ ਚੱਲ ਰਹੇ ਹਨ। ਸ.ਚ., ਸ.ਟ. ਐਕਟ ਨੂੰ ਲਾਗੂ ਹੋਇਆਂ 29 ਸਾਲ ਹੋਏ ਹਨ। ਕੀ 29 ਸਾਲਾਂ ਵਿਚ ਇਸ ਐਕਟ ਦੀ ਏਨੀ ਦੁਰਵਰਤੋਂ ਸਿਖਰ ਤੇ ਪਹੁੰਚ ਗਈ ਕਿ ਇਸ ਨੂੰ ਪ੍ਰਭਾਵ ਹੀਣ ਕਰਨਾ ਪਿਆ? ਕੀ ਕਿਸੇ ਮੀਡੀਆ ਨੇ ਇਹ ਅੰਕੜੇ ਜਾਰੀ ਕੀਤੇ ਹਨ ਕਿ ਅੱਜ ਤੱਕ ਕਿੰਨੇ ਲੋਕ ਸ.ਚ., ਸ.ਟ., ਐਕਟ ਤਹਿਤ ਜੇਲਾਂ ਵਿਚ ਬੰਦ ਹਨ ਜਾਂ ਕਿੰਨੇ ਲੋਕਾਂ ਨੂੰ ਇਸ ਐਕਟ ਤਹਿਤ ਸਜਾ ਮਿਲ ਚੁੱਕੀ ਹੈ? ਕੀ ਧਾਰਾ 307, 306, 420 ਅਤੇ ਹੋਰ ਸੰਗੀਨ ਜ਼ੁਲਮਾਂ ਤਹਿਤ ਹੋਈ ਸਜ਼ਾ ਜਾਂ ਜੇਲਾਂ ਵਿਚ ਬੰਦ ਲੋਕਾਂ ਦੀ ਗਿਣਤੀ ਦੀ ਤੁਲਨਾ ਸ.ਚ., ਸ.ਟ. ਐਕਟ ਤਹਿਤ ਹੋਈ ਸਜ਼ਾ ਨਾਲ ਕੀਤੀ ਹੈ? ਕੀ ਜੋ ਸ.ਚ., ਸ.ਟ. ਲੋਕ ਅੱਜ ਰੋਜ਼ੀ-ਰੋਟੀ ਤੋਂ ਵੀ ਮੁਹਤਾਜ਼ ਹਨ ਉਨ੍ਹਾਂ ਵਿਚ ਐਨੀ ਸਮਰੱਥਾ ਹੈ ਕਿ ਉਹ ਇਸ ਐਕਟ ਦੀ ਦੁਰਵਰਤੋਂ ਕਰਕੇ ਜਨਰਲ ਤੇ ਅਮੀਰ ਲੋਕਾਂ ਨੂੰ ਜ਼ੇਲਾਂ ਵਿਚ ਸੁੱਟ ਸਕਣ? ਅਸਲੀਅਤ ਤਾਂ ਇਹ ਹੈ ਕਿ ਇਹ ਐਕਟ ਤਾਂ ਅਜੇ ਚੰਗੀ ਤਰਾਂ ਸ਼ੁਰੂ ਹੀ ਨਹੀਂ ਹੋਇਆ। ਇਸ ਐਕਟ ਵਾਰੇ 97% ਸ.ਚ., ਸ.ਟ. ਵਰਗ ਜਾਣਦਾ ਹੀ ਨਹੀਂ ਹੈ ਅਤੇ 90% ਜਨਰਲ ਵਰਗ ਦੇ ਲੋਕਾਂ ਨੂੰ ਇਸ ਐਕਟ ਵਾਰੇ ਕੋਈ ਜਾਣਕਾਰੀ ਨਹੀਂ ਹੈ। ਫਿਰ ਇਸ ਐਕਟ ਦੀ ਦੁਰਵਰਤੋਂ ਕਿਸ ਨੇ ਤੇ ਕਦੋਂ ਕੀਤੀ। ਸ.ਚ., ਸ.ਟ. ਐਕਟ ਨੂੰ ਪ੍ਰਭਾਵ ਹੀਣ ਕਰਨਾ ਇਸ ਵਰਗ ਲਈ ਤਾਂ ਬਹੁਤ ਵੱਡੀ ਗੱਲ ਹੈ ਪਰ ਦੂਜਿਆਂ ਲਈ ਇਹ ਇਕ ਛੋਟੀ ਜਿਹੀ ਗੱਲ ਹੈ, ਪਰ ਇਸ ਛੋਟੀ ਗੱਲ ਪਿਛੇ ਮਕਸਦ ਬਹੁਤ ਵੱਡਾ ਹੈ। ਐਨੀ ਛੋਟੀ ਜਿਹੀ ਗੱਲ ਕਰਕੇ ਕੋਈ ਵੀ ਸਰਕਾਰ ਆਪਣਾ ਦਲਿਤ ਵੋਟ ਬੈਂਕ ਖਰਾਬ ਨਹੀਂ ਕਰ ਸਕਦੀ।ਇਹ ਇਕ ਤੀਰ ਮਾਰ ਕੇ ਦੋ ਨਿਸ਼ਾਨੇ ਨਹੀਂ ਬਲਕਿ ਕਈ ਨਿਸ਼ਾਨੇ ਵਿੰਨਣ ਦੀ ਕੋਸ਼ਿਸ਼ ਕੀਤੀ ਗਈ ਹੈ।
ਜਦੋਂ 5000 ਸਾਲ ਪਹਿਲਾਂ ਮੰਨੂਵਾਦੀ ਲੋਕ ਭਾਰਤ ਵਿਚ ਆਏ ਹਨ ਉਨ੍ਹਾਂ ਨੇ ਇਥੋਂ ਦੀ ਸਿੰਧੂ ਘਾਟੀ, ਮਹਿੰਜੋਦੜੋ ਤੇ ਹੜੱਪਾ ਦੀ ਸੱਭਿਅਤਾ ਨੂੰ ਨਸ਼ਟ ਕੀਤਾ।ਇਸ ਸੱਭਿਅਤਾ ਦੇ ਸਾਂਝੀਵਾਲਤਾ, ਏਕਤਾ, ਭਾਈਚਾਰਕ ਸਾਂਝ, ਸੱਚਾਈ, ਸਮਾਨਤਾ ਤੇ ਸੁਤੰਤਰਤਾ ਜਿਹੇ ਗੁਣਾ ਨੂੰ ਅਪਣਾਇਆ ਨਹੀਂ।ਸਗੋਂ ਭਾਰਤ ਦੀ ਇਸ ਸੱਚੀ-ਸੁੱਚੀ ਸਵਰਗ ਜਿਹੀ ਪਵਿੱਤਰ ਧਰਤੀ ਉਤੇ ਵਿਸ਼ਵਾਸ਼-ਘਾਤ, ਛਲ-ਕਪਟ, ਝੂਠ-ਫਰੇਬ, ਧੋਖਾ ਅਤੇ ਛੜਯੰਤਰ ਜਿਹੇ ਘਿਨੌਣੇ ਤੇ ਮਨੁੱਖਤਾ ਮਾਰੂ ਬੀਜ ਬੀਜੇ ਹਨ। ਇਸੇ ਦਾ ਸਹਾਰਾ ਲੈ ਕੇ ਇਥੋਂ ਦੇ ਮੂਲ ਵਾਸੀ ਲੋਕਾਂ ਨੂੰ ਸ਼ੂਦਰ, ਅਛੂਤ, ਨੀਚ ਗਰਦਾਨ ਕੇ ਹਜ਼ਾਰਾਂ ਜਾਤਾਂ ਵਿਚ ਵੰਡ ਕੇ ਆਪਣੇ ਗੁਲਾਮ ਬਣਾਇਆ।ਇਹ ਉਹ ਲੋਕ ਹਨ ਜੋ ਅੱਜ ਦੇ ਸ.ਚ., ਸ.ਟ, ਅਤੇ ੋ.ਬ.ਚ. ( ਸਮੇਤ ਬ.ਚ.) ਹਨ।ਹੁਣ ਜੇਕਰ ਕਹੀਏ ਕਿ ਆਖਿਰ ਇਹ ਲੋਕ ਹੈ ਕੌਣ ਤਾਂ ਸਿੱਧੇ ਲਫਜ਼ਾਂ ਵਿਚ ਕਿਹਾ ਜਾ ਸਕਦਾ ਹੈ ਕਿ ਬ੍ਰਾਹਮਣ, ਖੱਤਰੀ, ਵੈਸ਼ ਨੂੰ ਛੱਡ ਕੇ ਬਾਕੀ ਜਿੰਨੇ ਵੀ ਸ਼ੂਦਰ ਤੇ ਅਛੂਤ ਲੋਕ ਹਨ ਉਹ ਸ.ਚ., ਸ.ਟ., ੋ.ਬ.ਚ. (ਸਮੇਤ ਬ.ਚ.) ਵਰਗ ਹਨ।ਇਨ੍ਹਾ ਮੂਲਵਾਸੀ ਚਾਰ ਵਰਗਾਂ ਨੂੰ ਮੰਨੂਵਾਦ/ਬ੍ਰਾਹਣਵਾਦ ਦੀ ਗੁਲਾਮੀ ਤੋਂ ਮੁਕਤ ਕਰਾਉਣ ਲਈ ਭਗਵਾਨ ਵਾਲਮੀਕ ਜੀ ਨੇ ਮਨੁੱਖੀ ਕਲਿਆਣ ਲਈ ਅਜ਼ਾਦੀ, ਸਮਾਨਤਾ ਅਤੇ ਸਾਂਝੀਵਾਲਤਾ ਦੀ ਗੱਲ ਕੀਤੀ। ਸਤਿਗੁਰੂ ਨਾਮਦੇਵ, ਸਤਿਗੁਰੂ ਰਵਿਦਾਸ, ਸਤਿਗੁਰੂ ਕਬੀਰ ਜੀ ਨੇ ਭਗਤੀ ਅੰਦੋਲਨ ਚਲਾਇਆ ਅਤੇ ਮੰਨੂਵਾਦ ਦੇ ਕਾਨੂੰਨਾਂ ਤੇ ਚਾਲਾਂ ਦਾ ਪਾਜ ਉਦੇੜਿਆ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਰਹਿਬਰਾਂ ਦੀ ਬਾਣੀ ਨੂੰ ਇਕੱਠਿਆਂ ਕੀਤਾ, ਆਪ ਗਾਇਆ, ਪ੍ਰਚਾਰਿਆ ਤੇ ਕਿਹਾ ਕਿ “ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ, ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ॥ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥” ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕੋ ਖੰਡੇ ਬਾਟੇ ਵਿਚੋਂ ਅਮ੍ਰਿਤ ਛਕਾ ਕੇ ਸਾਰਿਆਂ ਨੂੰ ਬਰਾਬਰ ਕੀਤਾ। ਪ੍ਰੰਤੂ ਮੰਨੂਵਾਦ ਆਪਣੀਆਂ ਚਾਲਾ ਚਲਦਾ ਗਿਆ। ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਨੇ ਜਿੱਥੇ ਸ.ਚ./ਸ.ਟ. ਵਰਗ ਲਈ ਸੰਘਰਸ਼ ਕੀਤਾ ਉਥੇ ਉਨ੍ਹਾਂ ੋ. ਬ. ਚ. ਲਈ ਰਾਖਵੇਂਕਰਨ ਦੀ ਤਜ਼ਵੀਜ਼ ਰੱਖੀ ਪਰ ਮੰਨੂਵਾਦੀਆਂ ਨੇ ਚੱਲਣ ਨਾ ਦਿੱਤੀ। ਬਾਬਾ ਸਾਹਿਬ ਨੇ ਫਿਰ 1953 ਵਿਚ ਸੰਵਿਧਾਨ ਦੀ ਧਾਰਾ 340 ਅਧੀਨ ਇਨ੍ਹਾਂ ਲਈ ਰਾਖਵੇਂਕਰਨ ਦੀ ਮੱਦ ਸ਼ਾਮਲ ਕੀਤੀ। ਇਸ ਤੇ ਮੰਡਲ ਕਮਿਸ਼ਨ ਬਾਣਾਇਆ ਗਿਆ ਇਸ ਕਮਿਸ਼ਨ ਨੇ ੋ.ਬ.ਚ. ਦੀ 52% ਆਬਾਦੀ ਅਤੇ 3743 ਪਛੜੀਆਂ ਜਾਤੀਆ ਦੱਸੀਆਂ। ਪੰਜਾਬ ਵਿਚ ਇਨ੍ਹਾਂ ਜਾਤੀਆਂ ਦੀ ਗਿਣਤੀ 68 ਹੈ।ਮੰਨੂਵਾਦੀਆਂ ਨੇ ਇਸ ਨੂੰ ਫਿਰ ਠੰਡੇ ਬਸਤੇ ਵਿਚ ਪਾ ਦਿੱਤਾ। ਉਸ ਤੋਂ ਬਾਅਦ ਬਾਬੂ ਕਾਂਸ਼ੀ ਰਾਮ ਜੀ ਨੇ ਪਹਿਲਾਂ ਕਾਂਗਰਸ ਦੀ ਸਰਕਾਰ ਤੇ ਫਿਰ 1978 ਵਿਚ ਵੀ. ਪੀ. ਸਿੰਘ ਦੀ ਸਰਕਾਰ ਤੇ ਦਬਾਅ ਪਾਇਆ ਅਤੇ ਧਰਨੇ ਦਿਤੇ ਕਿ 52% ੋ.ਬ.ਚ. ਲਈ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ।ਬਾਬੂ ਕਾਂਸ਼ੀ ਰਾਮ ਜੀ ਨੇ ਨਾਅਰਾ ਦਿੱਤਾ ਕਿ “ਜਿੰਨੀ ਕਿਸੇ ਦੀ ਸੰਖਿਆ ਭਾਰੀ ਉਨੀ ਉਹਦੀ ਹਿਸੇਦਾਰੀ”।16-11-1992 ਨੂੰ ਵੀ. ਪੀ. ਸਿੰਘ ਦੀ ਸਰਕਾਰ ਨੇ ਜਦ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਐਲਾਨ ਕੀਤਾ ਤਾਂ ਦੇਸ਼ ਵਿਚ ਮੰਡਲ ਕਮਿਸ਼ਨ ਦੀ ਰਿਪੋਰਟ ਵਿਰੁੱਧ ਧਰਨੇ, ਪ੍ਰਦਰਸ਼ਨ, ਰੋਸ ਮੁਜਾਹਰੇ ਸ਼ੁਰੂ ਕਰਾ ਦਿੱਤੇ ਗਏ। ਅਫਸੋਸ ਦੀ ਗੱਲ ਇਹ ਕਿ ਜਿਨ੍ਹਾਂ ੋ. ਬ. ਚ. ਲਈ ਇਹ ਰਾਖਵਾਂਕਰਨ ਕੀਤਾ ਉਨ੍ਹਾਂ ਲੋਕਾਂ ਨੂੰ ਮੰਨੂਵਾਦੀਆਂ ਨੇ ਗੁਮਰਾਹ ਕਰਕੇ ਆਪਣੇ ਹੀ ਇਸ ਰਾਖਵਾਂਕਰਨ ਦੇ ਵਿਰੋਧ ਵਿਚ ਧਰਨੇ ਪ੍ਰਦਰਸ਼ਨ ਕਰਵਾਏ। ਇਸ ਨੂੰ ਮੁੱਦਾ ਬਣਾ ਕੇ ਪੁਰਾਣੀ ਭਾਜਪਾ ਨੇ ਵੀ. ਪੀ. ਸਿੰਘ ਦੀ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਕੇ ਸਰਕਾਰ ਡੇਗ ਦਿੱਤੀ।ਇਸ ਤਰਾਂ ਬਾਬੂ ਕਾਂਸ਼ੀ ਰਾਮ ਜੀ ਦੀਆਂ ਕੀਤੀਆਂ ਕੋਸ਼ਿਸ਼ਾ ਨੂੰ ਵੀ ਮੰਨੂਵਾਦ ਨਿਗਲ ਗਿਆ। ਹੁਣ ਜਦ ਪਿਛਲੇ ਕਈ ਸਾਲਾਂ ਤੋਂ ਬਾਮਸੇਫ, ਬਸਪਾ ਸੁਪਰੀਮੋ ਭੈਣ ਮਾਇਆਵਤੀ ਅਤੇ ਹੋਰ ਦਲਿਤ ਰਾਜਨੀਤਕ ਪਾਰਟੀਆਂ ਸ.ਚ., ਸ.ਟ, ਅਤੇ ੋ.ਬ.ਚ. ਨੂੰ ਇਕੱਠੇ ਕਰਨ ਵਿਚ ਕਾਮਯਾਬ ਹੋ ਰਹੀਆਂ ਹਨ ਤਾਂ ਮੰਨੂਵਾਦ ਨੇ ਸ.ਚ.,ਸ.ਟ. ਅਤੇ ਬ.ਚ., ੋ.ਬ.ਚ. ਵਰਗਾਂ ਵਿਚ ਆਪਸੀ ਟਕਰਾਓ ਪੈਦਾ ਕਰਨ ਲਈ ਸ.ਚ./ਸ.ਟ. ਐਕਟ ਦਾ ਮੁੱਦਾ ਖੜਾ ਕੀਤਾ ਹੈ।ਇਸ ਤਰਾਂ ਮੰਨੂਵਾਦ ਮੂਲ ਵਾਸੀ ਭਾਰਤੀ ਲੋਕਾਂ ਨੂੰ ਗੁੰਮਰਾਹ ਕਰਕੇ ਅਤੇ ਅਨੇਕਾਂ ਤਰਾਂ ਦੇ ਛੜ-ਯੰਤਰ ਰਚ ਕੇ ਇਕੱਠੇ ਨਹੀਂ ਹੋਣ ਦੇ ਰਿਹਾ।ਪ੍ਰੰਤੂ ਸ.ਚ./ਸ.ਟ. ਐਕਟ ਦੇ ਮੁੱਦੇ ਦਾ ਉਲਟਾ ਅਸਰ ਹੋਇਆ ਹੈ ਕਿਂਉ ਕਿ ਇਸ ਮੁਦੇ ਦੇ ਆਉਣ ਨਾਲ ਲੋਕਾਂ ਨੂੰ ਸ.ਚ., ਸ.ਟ. ਅਤੇ ਬ.ਚ., ੋ.ਬ.ਚ. ਪ੍ਰੀਭਾਸ਼ਾ ਸਮਝ ਆ ਗਈ ਕਿ ਇਹਨਾਂ ਵਰਗਾ ਦੇ ਲੋਕ ਕੌਣ ਹਨ ਅਤੇ ਭਾਰਤ ਵਿਚ ਇਨ੍ਹਾਂ ਦੀ ਹੈਸੀਅਤ ਕਿੱਥੇ ਖੜੀ ਹੈ।ਕਿਂਉ ਕਿ ਇਨ੍ਹਾਂ ਵਰਗਾਂ ਦੇ ਅਣਖੀ, ਗੈਰਤ-ਮੰਦ, ਇਨਕਲਾਬੀ, ਸੂਰਵੀਰ ਲੋਕ (ਇਥੇ ਅਸੀਂ ਪੜ੍ਹੇ ਲਿਖੇ ਸ਼ਬਦ ਨਹੀਂ ਲਿਖ ਸਕਦੇ ਕਿਉਂ ਕਿ ਸਾਰੇ ਪੜ੍ਹੇ ਲਿਖੇ ਅਣਖੀ, ਇਨਕਲਾਬੀ, ਸੂਰਵੀਰ ਨਹੀਂ ਹੁੰਦੇ ਜਦਿ ਕਿ ਇਕ ਅਨਪੜ੍ਹ ਵੀ ਅਣਖੀ, ਸੂਰਵੀਰ ਤੇ ਇਨਕਲਾਬੀ ਹੋ ਸਕਦਾ ਹੈ।) ਇਸ ਤੋਂ ਪਹਿਲਾਂ ਹੀ ਜਾਣੂ ਸਨ ਪਰ ਹੁਣ ਸ.ਚ/ਸ.ਟ. ਮੁੱਦੇ ਨੇ ਇਨ੍ਹਾਂ ਵਰਗਾਂ ਦੇ ਸੁੱਤੇ ਹੋਏ ਲੋਕਾਂ ਨੂੰ ਜਗਾ ਦਿੱਤਾ ਹੈ। ਹੁਣ ਇਹ ਲੋਕ ਸੋਚਣ ਲਈ ਮਜ਼ਬੂਰ ਹਨ ਕਿ ਮੰਨੂਵਾਦ ਨੇ ਸਾਡੇ ਨਾਲ ਕਿੱਥੇ-ਕਿੱਥੇ ਧੋਖਾ ਕੀਤਾ ਹੈ। ਇਕ ਸਰਵੇ ਅਨੁਸਾਰ ਭਾਰਤ ਵਿਚ ਸਵਰਨਾ ਦੀ ਆਬਾਦੀ 13%, ੋ.ਬ.ਚ. 52%, ਸ.ਚ. 17%, ਸ.ਟ. 7.5%, ਘੱਟ ਗਿਣਤੀ 10.5% ਹੈ, ਪ੍ਰੰਤੂ ਵੱਖ-ਵੱਖ ਖੇਤਰਾਂ ਵਿਚ ਸਵਰਨਾ ਦਾ ਕਬਜ਼ਾ ਇਸ ਤਰਾਂ ਹੈ, ਨੌਕਰੀਆਂ ਵਿਚ 87%, ਵਪਾਰ 97%, ਸਿਖਿਆ 78%, ਜ਼ਮੀਨ 94%, ਰਾਜਨੀਤੀ ਵਿਚ 66.5% ਹੈ। ਇਨ੍ਹਾਂ ਮੂਲਵਾਸੀ ਲੋਕਾਂ ਵਿਚ ਭਾਰਤ ਦੀ ਮੂਲ ਸੰਸਕ੍ਰਿਤੀ ਦਾ ਖੂਨ ਦੌੜ ਰਿਹਾ ਹੈ ਅਤੇ ਮੰਨੂਵਾਦੀਆਂ ਵਿਚ ਵਿਦੇਸ਼ੀ ਸੰਸਕ੍ਰਿਤੀ ਦਾ ਜਿਸ ਦੀ ਵਿਆਖਿਆ ਪਹਿਲਾਂ ਕੀਤੀ ਜਾ ਚੁੱਕੀ ਹੈ। ਭਾਰਤ ਦੀ ਆਜਾਦੀ ਲਈ ਕੁਰਬਾਨ ਹੋਣ ਵਾਲੇ ਵੀ ਇਹੀ ਮੂਲ ਵਾਸੀ ਲੋਕ ਹਨ ਮੰਨੂਵਾਦੀ ਨਹੀਂ।ਸਿਅਣੇ ਕਹਿੰਦੇ ਹਨ ਕਿ ਭੱਜੀਆਂ ਬਾਹਾਂ ਆਖਿਰ ਗਲ ਨੂੰ ਆਉਦੀਆਂ ਹਨ ਇਨ੍ਹਾਂ ਭਰਾਵਾਂ ਨੇ ਇਕ ਦਿਨ ਇਕੱਠੇ ਹੋਣਾ ਹੀ ਸੀ ਤੇ ਅੱਜ ਉਹ ਦਿਨ ਆ ਗਿਆ ਹੈ ਜਿਹੜਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦੇ 127ਵੇਂ ਜਨਮ ਦਿਵਸ ਨੂੰ ਆਉਣਾ ਸੀ।
ਚਰਨਜੀਤ ਸਿੰਘ ਬਿਨਪਾਲਕੇ
ਪਿੰਡ ਤੇ ਡਾਕਖਾਨਾ: ਬਿਨਪਾਲਕੇ, ਜ਼ਿਲ੍ਹਾ ਜਲੰਧਰ
ਮੋਬਾਇਲ: 98722-42944