Sri Guru Ravidass Mission Parchar Sanstha Punjab (Reg.)

Welcome to Begumpura Mission Web Portal

ਜੈ ਗੁਰੂਦੇਵ ! ਧੰਨ ਗੁਰੂਦੇਵ !

ਜੈ ਭੀਮ ! ਜੈ ਭਾਰਤ !

ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ (ਰਜਿ:)

Sri Guru Ravidass Mission Parchar Sanstha Punjab (Regd.)

ਬੇਗਮ ਪੁਰਾ ਸਹਰ ਕੋ ਨਾਉ ॥
ਦੂਖੁ ਅੰਦੋਹੁ ਨਹੀ ਤਿਹਿ ਠਾਉ ॥

ਸਤਿਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਦਾ ਸੰਕਲਪ–ਸਮਕਾਲੀਨ ਅਣਉਚਿੱਤ, ਅਯੋਗ, ਅਜੋੜ, ਅਸਾਵੀਂ, ਅਨਿਆਂਪੂਰਣ, ਅੱਤਿਆਚਾਰੀ ਅਤੇ ਅੰਦੇਸ਼ਿਆਂ ਭਰਪੂਰ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਵਿਵਸਥਾ ਵਿਰੁੱਧ ਅਜਿਹੇ ਸੁਤੰਤਰ ਰਾਜ ਦਾ ਮਾਡਲ ਪ੍ਰਸਤੁਤ ਕਰਦਾ ਹੈ, ਜਿਸ ਵਿਚ ਏਕਾਧਿਕਾਰੀ, ਸਾਮੰਤਸ਼ਾਹੀ ਹਕੂਮਤ ਦੀ ਥਾਂ ਸਹੀ ਅਰਥਾਂ ਵਿਚ ਲੋਕਤੰਤਰ ਹੋਵੇਗਾ।

ਵਿਸ਼ਵ ਦਾ ਪਹਿਲਾ ਕਾਵਿ-ਗ੍ਰੰਥ ਯੋਗਵਸ਼ਿਸ਼ਟ ਮਹਾਰਾਮਾਇਣ

-ਫਡਬਲਯੂ. ਲੇਖ ਰਾਜ ਪਰਵਾਨਾ

ਭਗਵਾਨ ਵਾਲਮੀਕ ਆਸ਼ਰਮ, ਅਮ੍ਰਿੰਤਸਰ,

ਸੈਂਂਟਰਲ ਵਾਲਮੀਕ ਸਭਾ ਯੂ.ਕੇ. ਵਲੋਂ ਪ੍ਰਕਾਸ਼ਿਤ ਸੋਵੀਨਾਰ ਵਿਚੋਂ ਧੰਨਵਾਦ ਸਹਿਤ

ਸੁਪ੍ਰਸਿੱਧ ਵਿਦਵਾਨ ਸੁਆਮੀ ਰਾਮਤੀਰਥ ਜੀ ਲਿਖਦੇ ਹਨ, ਇਸ ਧਰਤੀ ਉੱਤੇ ਸੂਰਜ ਦੇ ਥੱਲੇ ਸ੍ਰੀ ਯੋਗਵਿਸ਼ਸਟ ਗ੍ਰੰਥ, ਇੱਕ ਐਸਾ ਮਹਾਨ ਗ੍ਰੰਥ ਹੈ,ਜਿਸ ਨੂੰ ਸਮਝਣ ਤੋਂ ਬਿਨਾਂ ਮਨੁੱਖ ਪਰਮ ਤੱਤ ਅਤੇ ਚੇਤਨਾ ਦੀ ਪ੍ਰਾਪਤੀ ਨਹੀਂ ਕਰ ਸਕਦਾ।

ਵਿਸ਼ਵ ਦਾ ਇਹ ਇਕ ਪਹਿਲਾ ਕਾਵਿ – ਗ੍ਰੰਥ ਹੈ  ਜਿਸ ਦੇ ਆਧਾਰ `ਤੇ ਇਸ ਗ੍ਰੰਥ ਦੇ ਲੇਖਕ ਮਹਾਰਿਸ਼ੀ ਵਾਲਮੀਕ ਜੀ ਨੂੰ ਸੰਸਾਰ ਦਾ ਪਹਿਲਾ ਕਵੀ ਮੰਨਿਆ  ਹੈ, ਕਿਉਂਕਿ ਇਸ ਗ੍ਰੰਥ ਦੇ ਪਾਠ-ਖੇਤਰ ਵਿੱਚ ਬਹੁਤ ਸਾਰੀ ਛੰਦ-ਰਚਨਾ ਮਿਲਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕਾਵਿ-ਖੇਤਰ ਦਾ ਕਲਾ ਸੂਤਰ ਵੀ ਇਸੇ ਮਹਾਨ ਸ਼ਖਸੀਆਤ ਦੇ ਹਿੱਸੇ ਆਇਆ ਹੋਵੇਗਾ।ਜੇਕਰ ਛੰਦ ਰਚਨਾ ਵਿਧਾਨ ਦੇ ਵਿਧਾਨਕਾਰ ਮਹਾਰਿਸ਼ੀ ਵਾਲਮੀਕ ਜੀ ਹਨ ਤਾਂ ਫਿਰ ਕਾਵਿ-ਵਿਆਕਰਣ, ਕਾਵਿ-ਸ਼ਾਸਤਰ, ਕਾਵਿ-ਸ਼ੈਲੀ ਅਤੇ ਕਾਵਿਕ ਸੁਰਬੱਧਤਾ ਦਾ ਸੰਪੂਰਨ ਗਿਆਨ ਵੀ ਇਸੇ ਮਹਾਨ ਸ਼ਖਸੀਅਤ ਨੂੰ ਹੋਇਆ ਹੋਵੇਗਾ।ਇਸ ਕਥਨ ਤੋਂ ਇਹ ਗੱਲ ਵੀ ਸਪੱਸ਼ਟ ਹੁੰਦੀ ਕਿ ਜੋ ਕਵੀ ਹੁੰਦਾ ਹੈ, ਉਹ ਸ਼ਬਦਾਂ ਅਤੇ ਭਾਵਾਂ ਦੇ ਤੋਲ-ਤੁਕਾਂਤ ਦੀ ਪੂਰੀ ਵਾਕਫੀਅਤ ਰੱਖਦਾ ਹੁੰਦਾ ਹੈ।

ਇਹ ਪਰਪੱਕ ਕਵੀਆਂ ਦੀ ਗੱਲ ਹੈ। ਜੇਕਰ ਕਵੀ ਸ਼ਬਦਾਂ ਅਤੇ ਭਾਵਾ ਦੇ ਤੋਲ-ਤੋਕਾਂਤ ਨੂੰ ਪੂਰੀ ਤਰਾਂ ਸਮਝਣ ਵਾਲਾ ਹੋਵੇਗਾ ਤਾਂ ਉਸ ਨੂੰ ਸੁਰ-ਤਾਲ ਦੀ ਪੂਰੀ ਸੂਝ ਰੱਖਣ ਵਾਲਾ ਹੀ ਭਾਂਤ-ਭਾਂਤ ਦੇ ਸ਼ਬਦਾਂ ਨੂੰ ਜੋੜਨ ਦੀ ਸੰਪੂਰਨ ਕਾਰੀਗਰੀ ਰੱਖਦਾ ਹੋਵੇਗਾ।ਸਿੱਟਾ ਇਹ ਨਿਕਲਿਆ ਕਿ ਯੋਗਵਸ਼ਿਸ਼ਟ ਦਾ ਸਿਰਜਕ ਨਾ ਕੇਵਲ ਕਾਵਿ ਸ਼ਾਸ਼ਤਰ ਦਾ ਮਾਹਿਰ ਸੀ, ਉਹ ਭਾਵਾਂ ਤੇ ਸ਼ਬਦਾਂ ਨੂੰ ਜੋੜਨ ਅਤੇ ਸੁਰ-ਤਾਲ ਦੀ ਰੀਤੀ ਕਾਵਿ ਦੀ ਕਸੌਟੀ ਦੀ ਪਰਖ ਵੀ ਰੱਖਦਾ ਸੀ ਅਤੇ ਸੰਗੀਤਾਤਮਕਤਾ ਦੀ ਪੂਰੀ ਸੋਝੀ ਵੀ ਰੱਖਦਾ ਹੋਵੇਗਾ।ਸੁਰ-ਤਾਲ ਦੀ ਪੂਰੀ ਸੂਝ ਰੱਖਣ ਵਾਲਾ ਹੀ ਭਾਂਤ-ਭਾਂਤ ਦੇ ਸ਼ਬਦਾਂ ਨੂੰ ਜੋੜਨ ਦੀ ਸੰਪੂਰਨ ਕਾਰੀਗਰੀ ਰੱਖਦਾ ਹੋਵੇਗਾ।

ਉਹ ਕਵੀ ਵੀ ਸੀ, ਸੰਗੀਤਕਾਰ ਵੀ, ਕਾਵਿ-ਛੰਦ ਮੰਜਰੀ ਦਾ ਮਾਹਿਰ ਵੀ ਸੀ ਅਤੇ ਆਧਿਆਤਮਿਕ ਗਿਆਨ ਅਤੇ ਧਿਆਨ ਦੀ ਸੰਪੂਰਨਤਾ ਦੀ ਜ਼ਰੂਰਤ ਹੰੁਦੀ ਹੈ, ਜਿਵੇਂ, ਕਹਾਣੀ ਰਚਨਾ, ਲੰਬੀ ਕਹਾਣੀ (ਨਾਵਲ), ਨਾਟਕ, ਟਿਪਣੀਆਂ, ਲੇਖ ਵਰਗੇ ਸਾਹਿਤ ਰੂਪਾਂ ਲਈ ਵਰਨਣ-ਬਿਰਤੀ ਵਾਲੇ ਗੁਣਾਂ ਦੀ ਜ਼ਰੂਰਤ ਹੈ, ਉਸੇ ਤਰਾਂ ਗੱਦ ਰਚਨਾ ਦੇ ਅਨੇਕ ਰੂਪਾਂ ਅਤੇ ਸਰੂਪਾਂ ਦੇ ਢਾਚੇ ਦੀ ਜਾਣਕਾਰੀ ਦਾ ਹੋਣਾ ਵੀ ਜਰੂਰੀ ਹੈ ਤਾਂ ਹੀ ਕੋਈ ਵਧੀਆ ਗੱਦਕਾਰ ਜਾਂ ਗੱਦ ਲੇਖਕ ਬਣ ਸਕਦਾ ਹੈ। ਜਿਸ ਤਰ੍ਹਾਂ ਪਦ ਰਚਨਾ ਬਹੁਤ ਸਾਰੀ ਸਮੱਗਰੀ ਮਨ ਦੇ ਭੰਡਾਰ ਵਿਚ ਹੋਣੀ ਚਾਹੀਦੀ ਹੈ, ਉਸੇ ਤਰ੍ਹਾ ਗੱਦ ਰਚਨਾਕਾਰ ਲਈ ਵੀ ਜ਼ਰੂਰੀ ਜਾਬਤੇ ਤਕਨੀਕ ਸਿਧਾਂਤ, ਰੁਚੀਆਂ ਅਤੇ ਰਵਾਇਤਾਂ ਦੇ ਗਿਆਨ ਦਾ ਹੋਣਾ ਜ਼ਰੂਰੀ ਹੈ।

           ਪਰ ਇਹ ਗੱਲ ਜ਼ਰੂਰ ਮੰਨਣਯੋਗ ਹੈ ਕਿ ਗਦ-ਰਚਨਾ ਨਾਲੋਂ ਪਦ-ਰਚਨਾ ਕਰਨੀ ਜ਼ਿਆਦਾ ਕਠਿਨ ਹੈ, ਉਸ ਵਿਚ ਬਹੁਤ ਜ਼ਾਬਤੇ ਅਤੇ ਸਿਧਾਂਤਾ ਨੂੰ ਦ੍ਰਿਸਟੀਗਤ ਕਰਨਾ ਪੈਂਦਾ ਹੈ। ਅਰਥਾਤ ਕਵੀ ਨੂੰ ਗਦਕਾਰ ਨਾਲੋ ਜ਼ਿਆਦਾ ਗਿਆਨੀ ਅਤੇ ਮਾਹਿਰ ਹੋਣ ਦੀ ਲੋੜ ਹੰੁਦੀ ਹੈ। ਕਾਵਿ-ਰਚਨਾ ਵਿਚ ਕਹਾਣੀ  ਤਾਂ ਹੁੰਦੀ ਹੀ, ਭਾਵੇਂ ਉਹ ਸੰਖੇਪ ਹੋਵੇ।ਬਿਨਾਂ ਕਹਾਣੀ ਕਾਵਿ ਆਤਮਾ ਨਹੀਂ ਉਘੜਦੀ, ਭਾਵਾ ਦਾ ਪ੍ਰਗਟਾਉ ਨਹੀਂ ਹੰੁਦਾ।ਕਵੀ ਲਈ ਗਦਕਾਰ `ਤੇ ਇਹ ਸ਼ਰਤ ਲਾਗੂ ਨਹੀਂ ਹੁੰਦੀ। ਉਪਰੋਕਤ ਵਿਚਾਰ ਤੋਂ ਇਹ ਗੱਲ ਨਿੱਖਰ ਕੇ ਸਾਹਮਣੇ ਆੳਂਦੀ ਹੈ ਕਿ ਕਵੀ ਗਦਕਾਰ ਨਾਲੋਂ ਜ਼ਿਆਦਾ ਬਲਵਾਨ ਗਿਆਨੀ ਹੰੁਦਾ ਹੈ।ਗਦ ਸਾਹਿਤ ਦਾ ਗਿਆਨੀ ਹੋਣਾ ਕਵੀ ਲਈ ਜ਼ਰੂਰੀ ਹੈ।ਭਾਵੇਂ ਇਸ ਜ਼ਰੂਰਤ ਨੂੰ ਮਹਿਸੂਸ ਕਰੇ ਜਾਂ ਨਾ,ਪਰ ਸਾਡੀ ਜਾਚੇ ਜੇਕਰ ਕਵੀ ਕੋਲ ਕਹਾਣੀ ਕਹਿਣ ਦਾ ਢੰਗ ਹੋਵੇ, ਵਾਰਤਾਲਾਪ ਨੂੰ ਸੰੁਦਰ ਗੱਲਬਾਤੀ ਢੰਗ ਨਾਲ ਪ੍ਰਸਤੁਤ ਕਰਨ ਦਾ ਬਲ ਹੋਵੇ ਅਤੇ ਸੰਗੀਤ ਦੀ ਸਰਸਤਾ ਅਤੇ ਮਰਮਤਾ ਦੀ ਸੋਝੀ ਹੋਵੇ ਤਾਂ ਉਸ ਕਵੀ ਨੂੰ ਸੰਪੂਰਨ ਮੰਨਿਆ ਜਾਂਦਾ ਹੈ।

ਇਹ ਗੁਣ ਅਸੀਂ ਵੇਦਿਕ ਸਾਹਿਤਕਾਰਾਂ ਵਿਚ ਵੀ ਦੇਖਦੇ ਹਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭਰਪੂਰਤਾ ਤਾਂ ਆਦਿ ਕਾਲ ਤੋਂ ਚੱਲੀ ਆ ਰਹੀ ਹੈ। ਯੋਗਵਸ਼ਿਸ਼ਟ ਅਤੇ ਰਮਾਇਣ ਦੋਹਾਂ ਗ੍ਰੰਥਾਂ ਵਿਚ ਇਹ ਗੁਣ ਵਿਦਵਾਨ ਹੈ। ਇਹਨਾ ਵਿਚ ਸਾਹਿਤ ਵੀ ਹੈ, ਬੌਧਿਕਤਾ ਵੀ ਹੈ ਅਤੇ ਭਾਵਕਤਾ ਦੀ ਕਿੱਧਰੇ ਕਮੀ ਮਹਿਸੂਸ ਨਹੀਂ ਹੰੁਦੀ।ਇਹ ਰਚਨਾਵਾਂ ਅਮਰ ਵੀ ਇਸ ਕਰਕੇ ਹੀ ਹੋਈਆਂ ਹਨ। ਅੱਜ ਦਾ ਕਵੀ ਮਿਹਨਤ ਨਹੀਂ ਕਰਦਾ।ਉਸ ਨੂੰ ਕਵੀ ਬਨਣ ਦੀ ਰੀਝ ਤਾਂ ਹੈ, ਪਰ ਗਿਆਨ ਦੀ ਘਾਟ ਮਾਲੂਮ ਹੰੁਦੀ ਹੈ। ਜਿੰਨੀ ਗਹਿਰੀ ਅਤੇ ਉਚਾਈ ਭਾਵਾਂ ਤੇ ਬੁੱਧੀ ਦੇ ਸੁਮੇਲ ਲਈ ਪ੍ਰਯੁਕਤ ਕੀਤੀ ਗਈ ਹੈ, ਉਹ ਅਜੋਕੇ ਵਰਤਮਾਨ ਸਾਹਿਤ ਵਿਚ ਘੱਟ ਮਿਲਦੀ ਹੈ।ਸ਼ਾਇਦ ਅਸੀਂ ਹੁਣ ਅਧਿਆਨ ਪ੍ਰਵਿਰਤੀ ਤੋਂ ਕੰਨੀ ਕਤਰਾਉਣ ਲੱਗ ਪਏ ਹਾਂ। ਪ੍ਰਮਾਇਕ ਸਾਹਿਤ ਅਤੇ ਪ੍ਰਪੱਕ ਜੀਵਨ ਕਥਨਾ ਦੀ ਤਕਨੀਕ ਦੀ ਵਰਤੋਂ ਨਾ ਇਹ ਪ੍ਰਤੀਫਲ  ਹੈ।

                           ਜਦੋਂ ਰਮਾਇਣ ਦਾ ਅਧਿਐਨ ਕਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਭਗਵਾਨ ਵਾਲਮੀਕ ਜੀ ਨੇ ਸ਼੍ਰੀ ਰਾਮ ਚੰਦਰ ਦੀ ਪਤਨੀ ਸੀਤਾ ਜੀ ਦੇ ਦੋਹਾਂ ਬੱਚਿਆਂ ਨੂੰ ਅਧਿਆਤਮਿਕ ਗਿਆਨ ਦੇ ਨਾਲ ਨਾਲ ਯੁੱਧ ਵਿਦਿਆ ਵੀ ਦਿੱਤੀ ਹੈ।ਤੀਰ ਕਮਾਨ ਦੀ ਸਿਖਲਾਈ ਤੋਂ ਇਲਾਵਾ ਹੋਰ ਯੁੱਧ-ਜੁੱਗਤੀਆਂ , ਅਸ਼ਤਰਾਂ ਤੇ ਸ਼ਾਸ਼ਤਰਾਂ ਦੀ ਸਿਖਿਆਂ ਨਾਲ ਵੀ ਇਨ੍ਹਾਂ ਭਰਾਵਾਂ ਨੂੰ ਭਰਪੂਰ ਕੀਤਾ ਸੀ। ਇਸ ਦੇ ਨਾਲ ਜੇ ਭਗਤੀ ਮਾਰਗ ਦੀਆਂ ਸਾਰੀਆਂ ਜੁਗਤਾਂ ਵਿਸ਼ੇਸ਼ਤਾਵਾਂ ਅਤੇ ਪੇਚੀਦਗੀਆਂ ਤੋਂ ਇਲਾਵਾ ਧਰਮ ਵਿਗਿਆਂਨ, ਆਤਮ ਵਿਗਿਆਨ, ਸੰਗੀਤ ਸ਼ਾਸ਼ਤਰ ਅਤੇ ਗਾਇਨ ਸਿਖਿਆ ਨਾਲ ਵੀ ਸੰਪੂਰਨਤਾ ਪ੍ਰਦਾਨ ਕੀਤੀ ਹੈ।

 

ਇਸ ਸਾਰੇ ਕੁਝ ਦਾ ਸਬੂਤ ਉਸ ਸਮੇਂ ਮਿਲਦਾ ਹੈ ਜਦੋਂ ਲਵ-ਕੁਸ਼ ਦਾ ਯੁੱਧ ਸ਼੍ਰੀ ਰਾਮ ਚੰਦਰ ਅਤੇ ਉਸ ਦੀ ਸੈਨਾ ਨਾਲ ਹੰੁਦਾ ਹੈ।ਹਨੂੰਮਾਨ ਵਰਗੇ ਯੋਧਿਆ ਨੂੰ ਮੰਤਰੇ ਹੋਏ ਕੱਚੇ ਧਾਗੇ ਬੰਨ੍ਹ ਲਿਆ ਸੀ ਅਤੇ ਰਾਜ-ਪਸਾਰ ਦੇ ਮਨੋਰਥ ਲਈ ਛੱਡਿਆ ਗਿਆ ਘੋੜਾ ਪਕੜ ਕੇ ਬੰਨ੍ਹ ਲਿਆ ਸੀ।ਪਹਿਲੇ ਹੱਲੇ ਦੀ ਲੜਾਈ ਇਕੱਲੇ ਲਵ ਨੇ ਕੀਤੀ ਤੇ ਫਿਰ ਦੂਜੇ ਅਤੇ ਤੀਜੇ ਹੱਲੇ ਦੀ ਲੜਾਈ ਦੋਹਾਂ ਭਰਾਵਾਂ ਨੇ ਇਕੱਠੇ ਜਿੱਤੀ ਸੀ।ਪਤਾ ਲਗਦਾ ਹੈ ਕਿ ਮਹਾਂਰਿਸੀ ਵਾਲਮੀਕ ਜੀ ਦੀ ਵਿਦਿਆ ਅਤੇ ਸਿੱਖਿਆ ਕਿੰਨੀ ਮਜ਼ਬੂਤ, ਠੋਸ ਅਤੇ ਅਜਿਤ ਮਲੂਕ ਸੀ।ਯੁੱਧ ਕਲਾ ਦੀ ਪ੍ਰਬੀਨਤਾ ਦੇ ਨਾਲ ਨਾਲ ਮਰਿਆਂ ਨੂੰ ਜਿਉਦਾਂ ਕਰਨ ਅਤੇ ਜ਼ਖਮੀਆਂ ਨੂੰ ਤੰਦਰੁਸਤੀ ਦੇਣ ਦੀ ਸਮਰੱਥਾ ਅਤੇ ਸ਼ਕਤੀ ਵੀ ਮਹਾਨ ਸ਼ਖਸੀਅਤ ਦੇ ਕੋਲ ਸੀ।ਅਮ੍ਰਿਤ ਨੂੰ ਤਿਆਰ ਕਰਨ ਦੀ ਵਿਧੀ ਅਤੇ ਅਮ੍ਰਿਤ ਨੂੰ ਸੰਭਾਲਣ ਦੀ ਹੋਸ਼ ਅਤੇ ਤਕਨੀਕ ਕਿੰਨੀ ਬਲਵਾਨ, ਪੱਕੀ, ਸੱਚੀ ਅਤੇ ਅਮਿ੍ਰੰਤਤਵ ਸ਼ਕਤੀ ਸੀ।ਇਹ ਸ਼ਕਤੀ ਅੱਜ ਵੀ ਅੰਮ੍ਰਿਤਸਰ ਸ਼ਹਿਰ ਦੀ ਧਰਤੀ ਅਤੇ ਗੁਰੂ ਅਸਥਾਨ ਦੀ ਅਮਰ ਯਾਦਗਾਰ ਦਾ ਕਾਇਮ ਰਹਿਣਾ ਹੈ।

                               ਜਦੋਂ ਅਕਸ਼ਰਲਕਸ਼ ਗ੍ਰੰਥ ਦੀ ਜਾਣਕਾਰੀ ਮਿਲਦੀ ਹੈ ਤਾਂ ਪਤਾ ਲਗਦਾ ਹੈ ਕਿ ਇਸ ਗ੍ਰੰਥ ਵਿੱਚ 135 ਵਿਸ਼ਿਆਂ ਬਾਰੇ ਸਵਿਸਥਾਰ ਵਿਆਖਿਆ ਦਿੱਤੀ ਗਈ ਹੈ। ਇਨ੍ਹਾਂ ਵਿਸ਼ਿਆਂ ਵਿੱਚ ਗਣਿਤ ਦੀਆਂ ਪ੍ਰਣਾਲੀਆਂ, ਵਿਗਿਆਨ ਤੇ ਫਾਰਮੂਲੇ ਅਤੇ ਵਸਤੂ ਸ਼ਾਸਤਰ ਦੀ ਮਹਿਕ ਮਿਲਦੀ ਹੈ। ਤਾਰਾ ਵਿਗਿਆਨ, ਕਾਤਵਿ-ਸ਼ਾਸਤਰ ਅਤੇ ਭਵਿਸ਼ਬਾਣੀ ਸੂਤਰਾਂ ਵਲ ਵੀ ਪੂਰੀ ਜਾਣਕਾਰੀ ਪ੍ਰਾਪਤ ਹੋਣ ਦਾ ਸਬੂਤ ਮਿਲਦਾ ਹੈ, ਜੇਕਰ ਉਹ ਸੰਸਾਰ ਦੇ ਪਹਿਲੇ ਕਵੀ ਹਨ, ਪਹਿਲੇ ਕਲਾਕਾਰ ਅਤੇ ਪਹਿਲੇ ਸੰਗੀਤਕਾਰ ਅਤੇ ਯੁੱਧ-ਸਮਰਾਟ ਜੁਗਤੀਆਂ ਦੇ ਮਾਲਕ ਰਹੇ ਹਨ ਤਾਂ ਫਿਰ ਕਾਵਿ-ਸੰਸਾਰ ਦੇ ਮਸਲਿਆਂ ਬਾਰੇ, ਛੰਦਬੰਦੀ ਬਾਰੇ ਅਤੇ ਰੂਪਕ ਅਤੇ ਕਲਾ ਬਾਰੇ ਵੀ ਉਨ੍ਹਾਂ ਦਾ ਗ੍ਰੰਥ ਜ਼ਰੂਰੀ ਹੋਵੇਗਾ, ਜੋ ਅਜੇ ਉਪਲੱਬਧ ਨਹੀਂ ਹੋ ਰਿਹਾ।

ਪਰ ਇਸ ਗੱਲ ਨੂੰ ਵਿਦਵਾਨਾਂ ਨੇ ਜ਼ਰੂਰ ਪਰਵਾਨ ਕਰ ਲਿਆ ਹੈ ਕਿ ਇਸ ਮਹਾਨ ਵਿਆਕਤੀ ਦੀ ਸਮੂਹ ਕਲਾ ਪਰਚੰਡਤਾ, ਅਧਿਆਤਮ ਗਿਆਨ ਅਤੇ ਵਿਗਿਆਨ ਤੋਂ ਉਸ ਦੇ ਸਮਕਾਲੀ ਸਮਾਜ ਨੂੰ ਜ਼ਰੂਰ ਗਿਆਨ ਹੋਇਆ ਹੋਵੇਗਾ।ਜਿਵੇਂ ਭਗਵਾਨ ਕ੍ਰਿਸ਼ਨ ਨੇ ਪਾਡੋਂ ਭਾਈਆਂ ਨੂੰ ਸਮਝਾਇਆ ਕਿ ਜੇਕਰ ਉਹ ਆਪਣੇ ਯੁੱਗ ਦੀ ਸੰਪੂਰਨਤਾ ਚਾਹੰੁਦੇ ਹਨ ਤਾਂ ਉਹ ਮਹਾਂਰਿਸ਼ੀ ਵਾਲਮੀਕ ਜੀ ਦੀ ਰਹਿਨੁਮਾਈ ਅਤੇ ਸੇਧ ਲੈ ਕੇ ਚੱਲਣ। ਇਸ ਤਰਾਂ ਹੀ ਹੋਇਆ ਭਗਾਵਾਨ ਵਾਲਮੀਕ ਜੀ ਨੇ ਹੀ ਪਾਡਵਾਂ ਦਾ ਯੁੱਗ ਸੰਪੂਰਨ ਕੀਤਾ ਸੀ।ਇਸ ਦਾ ਅਰਥ ਇਹ ਹੋਇਆ ਕਿ ਉਹ ਇਸ ਯੋਗ-ਮੰਡਲ ਦੇ ਵੀ ਮਾਹਿਰ ਸਨ।ਯੁੱਗ-ਸ਼ਾਲਾ, ਯੁੱਗ-ਸਮੱਗਰੀ ਅਤੇ ਲੋੜੀਂਦੇ ਜ਼ਾਬਤੇ ਮਹਾਰਿਸ਼ੀ ਵਾਲਮੀਕ ਜੀ ਨੂੰ ਆਉਂਦੇ ਸਨ ਤਾਂ ਹੀ ਵਾਸੂਦੇਵ ਕ੍ਰਿਸ਼ਨ ਨੇ ਪਾਡਵਾਂ ਨੂੰ ਠੀਕ ਸਲਾਹ ਦੇ ਕੇ ਯੱਗ ਸੰਪੂਰਨ ਕਰਵਾਇਆ ਸੀ।

                        ਇਨ੍ਹਾਂ ਸਾਰੇ ਕਲਾਕਾਰੀ ਗੁਣਾਂ ਤੋਂ ਇਲਾਵਾ ਇਕ ਬਹੁਤ ਹੀ ਸ਼ਲਾਂਘਾਪੂਰਨ ਗੁਣ ਜੋ ਇਕ ਮਹਾਨ ਵਿਅਕਤੀ ਵਿਚ ਹੋਣਾ ਚਾਹੀਦਾ ਹੈ, ਉਹ ਹੈ ਮਾਨਵਤਾ ਦੀ ਰਾਖੀ, ਮਾਨਵੀ ਗੁਣਾ ਦਾ ਪ੍ਰਚਾਰ, ਮਾਨਵੀ ਸਿਖਿਆ ਨੂੰ ਇਨਸਾਨੀਅਤ ਪੜਾਉਣਾ ਅਤੇ ਉਸ ਨੂੰ ਮਨੁੱਖੀ ਭਲਾਈ ਲਈ ਅਮਲ ਵਿਚ ਲਿਆਉਣਾ। ਜੋ ਕੁਝ ਪੜ੍ਹਨ ਉਪਰੰਤ ਸੂਚਨਾ ਮਿਲੀ ਹੈ, ਉਹ ਇਹ ਹੈ ਕਿ ਭਗਵਾਨ ਵਾਲਮੀਕ ਜੀ ਦਾ ਇਕ ਮਹਾਨ ਆਸ਼ਰਮ ਸੀ, ਜਿਸ ਨੂੰ ਰਮਾਇਣ ਤੀਰਥ ਕਿਹਾ ਜਾਂਦਾ ਸੀ ਤੇ ਫਿਰ ਸਮਾਂ ਬੀਤ ਜਾਣ `ਤੇ ਇਹ ਰਾਮ ਤੀਰਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਅੱਜ ਵੀ ਉਹ ਨਿਸ਼ਾਨ ਕਾਇਮ ਹੈ ਪਰ ਹੈ ਉਹ ਬਹੁਤ ਹੀ ਮਾੜੀ ਹਾਲਤ ਵਿਚ। ਕੋਈ ਸੰਭਾਲ ਨਹੀਂ ਕਿਸੇ ਵੀ ਸਮਾਜ ਦੇ ਵਰਗ ਦਾ ਉਸ ਦੀ ਉਸਾਰੀ, ਸੰੁਦਸਰਤਾ ਅਤੇ ਉਸਦੀ ਪਵਿੱਤਰਤਾ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਵੱਲ ਕੋਈ ਧਿਆਨ ਨਹੀਂ।

ਇਹ ਸਹੀ ਗੱਲ ਹੈ ਕਿ ਜੇਕਰ ਮਹਾਰਿਸ਼ੀ ਵਾਕਮੀਕ ਬਾ੍ਰਹਮਣ ਜਾਂ ਖੱਤਰੀ ਅਰਥਾਤ ਆਰੀਆਂ ਕੁੱਲ ਵਿਚੋਂ ਹੰੁਦੇ ਤਾਂ ਉਹਨਾਂ ਦੇ ਝੰਡੇ ਨਾ ਕੇਵਲ ਭਾਰਤ ਬਲਕਿ ਸਾਰੇ ਸੰਸਾਰ ਵਿਚ ਝੁੱਲਦੇ ਹੰੁਦੇ।ਮਹਾਰਿਸ਼ੀ ਵਾਲਮੀਕ ਜੀ ਦਾ ਯੁੱਗ ਉਹ ਸਮਾਂ ਸੀ, ਜਦੋਂ ਆਰੀਆਂ ਅਤੇ ਅਨਆਰੀਆ ਦੇ ਆਪਸੀ ਝੱਗੜੇ ਲੱਗਪਗ ਸਮਾਪਤ ਹੋਣ ਵਾਲੇ ਸਨ।

ਇਕ ਦੂਜੇ ਦਾ – ਸ਼ੁਰੁ  ਚੁੱਕਾ ਸੀ, ਪਰ ਨਾਗਵੰਸ਼ੀਆਂ ਅਰਥਾਤ ਭੀਲਾਂ ਅਤੇ ਦਰਾਵੜਾਂ ਨੂੰ ਉਹ ਇੱਜ਼ਤਮਾਣ ਪਾ੍ਰਪਤ ਨਹੀਂ ਸੀ, ਜੋ ਉਹਨਾਂ ਨੂੰ ਆਰੳਿਾ ਦੇ ਬਾਰਤ ਸਹਾ ਦਾਮਮ ਦਰਕਮੀਲਕਿਿਿਿ.ਿ ਨਫਰਤ ਅਜੇ ਖਤਮ ਨਹੀਂ ਸੀ ਹੋਈ ।ਇਸ ਗੱਲ ਦਾ ਸਬੂਤ ਪਾਡੋਂ ਵਦੁ ਦਰੋਪਤੀ ਦੀ ਮਹਾਰਿਸ਼ੀ ਵਾਲਮੀਕ ਜੀ ਪ੍ਰਤਿ ਸ਼ੰਕਾ ਕਿ ਉਹਨਾਂ ਨੂੰ ਵੱਖਵੱਖ ਭੋਜਨਾਂ ਦੇ ਸਵਾਦ ਚੱਖਣ ਦੀ ਸੋਝੀਹਨਿ ਟਿੀੀਛੀਂੈ ੀਛਝਂਹ ੀਛੈਛੂ ਂਛ ਤੀ ਪ੍ਰਕਾਰ ਦੇ ਭੋਜਨ ਇਕੱਠੇ ਕਰ ਲਏ ਹਨ ।ਇਹ ਸ਼ੰਕਾ ਦਾ ਜੁਰਮਾਨਾ ਇਹ ਹੋਇਆ ਕਿ ਯੱਗ ਦੁਆਰਾ ਕਰਨਾ ਪਿਆ ਤੇ ਮਹਾਰਿਸ਼ੀ ਵਾਲਮੀਕ ਜੀ ਤੋਂ ਮੁਆਫੀ ਮੰਗੀ ਗ ਿੳਕਰਨ ਹਰਪ ੳਕਰੱਚੀਛੀਛੀ ੳਕਨ ਿਸਪਰੱਛੀਛੀ