ਬਿਨ ਤਲਵਾਰੋਂ ਜਰਨੈਲ
ਅਜੋਕੇ ਯੁੱਗ ਵਿਚ ਹੀ ਨਹੀਂ ਸਗੋਂ ਆਰੰੰਭ ਤੋਂ ਹੀ ਇਹ ਪ੍ਰਪੰਰਾ ਚਲਦੀ ਆ ਰਹੀ ਹੈ ਕਿ ਯੁੱਧ ਵਿਚ ਜੂਝਦੇ ਜਰਨੈਲਾਂ ਜਾਂ ਸੈਨਾਂਪਤੀਆਂ ਦੇ ਹੱਥਾਂ ਵਿਚ ਸ਼ੱਸ਼ਤਰ ਹੰੁੰਦਾ ਸੀ॥ ਜਿਸ ਦੀ ਵਰਤੋਂ ਕਰਕੇ ਉਹ ਦੂਜਿਆਂ ਨੂੰ ਜਾਂ ਤਾਂ ਜਾਨੋਂ ਹੀ ਮਾਰ ਦਿੰਦਾ ਸੀ ਜਾਂ ਫਿਰ ਉਹ ਆਪਣੀ ਯੁੱਧ ਵਿੱਦਿਆ ਤੇ ਬਾਜੂ ਸ਼ਕਤੀ ਦੇ ਬਲ ਨਾਲ ਦੁਸ਼ਮਣ ਨੂੰ ਏਨਾਂ ਬੇਬਸ ਕਰ ਦਿੰਦਾ ਸੀ ਕਿ ਹਾਰਿਆ ਮੌਤ ਨੂੰ ਸਾਹਮਣੇ ਦੇਖ ਆਪਣੀ ਹਾਰ ਸਵੀਕਾਰ ਕਰਕੇ ਜੇਤੂ ਦੇ ਅਧੀਨ ਹੋ ਜਾਂਦਾ ਸੀ। ਇਸ ਤਰਾਂ ਯੋਧਿਆਂ ਦੇ ਅਧੀਨ ਹੋਣ ਮਗਰੋਂ ਉਸ ਦੇਸ਼ ਦੀ ਜਨਤਾ ਵੀ ਜੇਤੂ ਦੇ ਅਧੀਨ ਹੋ ਜਾਂਦੀ ਸੀ। ਭਾਵੇਂ ਸ਼ਸਤਰ ਦਾ ਰੂਪ ਤਲਵਾਰ ਤੋਂ ਬਦਲਦਾ ਹੋਇਆ ਬੰੰਦੂਕ, ਤੋਪ, ਟਂੈਕ, ਕਈ ਪ੍ਰਕਾਰ ਦੇ ਬੰਬਾਂ ਅਤੇ ਉਡਣ ਸ਼ਸਤਰਾਂ ਵਿੱਚੋਂ ਦੀ ਲੰਗਦਾ ਹੋਇਆ, ਭਿਆਨਿਕ ਮਾਰੂ ਗੈਸਾਂ ਤੇ ਹਾਈਡਰੋਜਨ ਤੇ ਨਾਇਟਰੋਜਨ ਬੰਬਾਂ ਤੱਕ ਪਹੁੰਚ ਗਿਆ ਹੈ। ਹੁਣ ਦੇ ਜਰਨੈਲ ਇਹਨਾਂ ਹਥਿਆਰਾਂ ਨਾਲ ਭਿਆਨਿਕ ਤਬਾਹੀ ਲਿਆ ਕੇ ਦੁੱਸ਼ਮਣ ਤੇ ਜਿੱਤ ਤਾਂ ਪ੍ਰਪਤ ਕਰ ਲੈਂਦਾ ਹੈ ਪਰ ਉਹ ਲੋਕਾਂ ਦੇ ਦਿਲਾਂ ਨੂੰ ਨਹੀਂ ਜਿੱਤ ਸਕਦਾ।ਯੋਗ ਸੈਨਾਪਤੀ ਉਹ ਹੁੰਦਾ ਹੈ ਜਿਸ ਨੂੰ ਮਨ ਨੂੰ ਜਿਤਣ ਲਈ ਉਪਰੋਕਤ ਸ਼ਸਤਰਾਂ ਦੀ ਲੋੜ ਨਹੀਂ ਪੈਂਦੀ॥ ਅਸਲੀ ਜਿੱਤ ਉਹੀ ਹੁੰਦੀ ਹੈ ਜੋ ਮਨਾਂ ਨੂੰ ਜਿੱਤ ਕੈ ਹੁੰਦੀ ਹੈ॥ ਮਨ ਬਿਨ੍ਹਾਂ ਤਲਵਾਰੋਂ ਜਿਤਣ ਵਾਲੇ ਜਰਨੈਲ ਸੰੰਸਾਰ ਵਿਚ ਬਹੁੱਤ ਹੀ ਘੱਟ ਗਿਣਤੀ ਦੇ ਹਨ। ਇਹਨਾਂ ਸਭਨਾਂ ਵਿੱਚੋਂ ਪਹਿਲੇ ਸਥਾਨ ਦੇ ਬਿਨ ਤਲਵਾਰੋਂ ਜਰਨੈਲ ਹਨ :- ਸ਼੍ਰੀ ਗੁਰੂੁ ਰਵਿਦਾਸ ਜੀ ਮਹਾਰਾਜ॥
ਸੰਮਤ 1433 ਮਾਘ ਪੂਰਨਿਮਾ ਅਰਥਾਤ 1377 ਈ. ਨੂੰ ਕਾਂਸ਼ੀ ਵਿਚ ਜੰਨਮੇਂ ਇਸ ਬਿਨਾਂ ਤਲਵਾਰੋਂ ਜਰਨੈਲ ਨੈ ਸਾਧਾਰਨ ਜੰਤਾ ਨੂੰ ਹੀ ਨਹੀਂ ਸਗੀਂ ਸਾਰੇ ਮਹਾਰਾਜਿਆਂ ਦੇ ਦਿਲਾਂ ਨੂੰ ਜਿੱਤ ਕੇ ਆਪਣੇ ਅਧੀਨ ਕੀਤਾ।ਜਿਸ ਸਮੇਂ ਵਿਚ ਆਪ ਸੰਸਾਰ ਵਿਚ ਵਿਚਰੇ ਉਦੋਂ ਇਕ ਵਰਗ ਦੂਜੇ ਵਰਗ ਤੇ ਅਜੇਹੇ ਭਿਆਨਿਕ ਅਤਿਆਚਾਰ ਕਰ ਰਿਹਾ ਸੀ ਕਿ ਸੁਣ ਕੇ ਧਰਤੀ ਵੀ ਕੰਬ ਉਠਦੀ ਸੀ॥ ਉਸ ਸਮੇਂ ਸ਼੍ਰੀ ਗੁਰੁ ਰਵਿਦਾਸਸ ਜੀ ਮਹਾਰਾਜ ਨੇ ਜਾਬਰਾਂ ਨਾਲ ਲੋਹਾ ਲਿਆ ਬਿਨ੍ਹਾਂ ਤਲਵਾਰੋਂ ॥ ਜਦ ਸ਼੍ਰੀ ਗੁਰੁ ਰਵਿਦਾਸ ਜੀ ਬ੍ਰਾਹਮਣਾਂ ਵਾਂਗ ਤਿਲਕ ਲਗਾਉਣ ਲਗ ਪਏ, ਘੜਿਆਲ ਵਜਾਉਣ ਲਗ ਪਏ, ਅਤੇ ਸੰਖ ਵੀ ਪੂਰਨਾਂ ਆਰੰਭ ਕਰ ਦਿੱਤਾ ਤਾਂ ਬ੍ਰਾਹਮਣ ਵਰਗ ਜਿਸ ਨੇ ਸ਼ੂਦਰ ਦਾ ਕਥਿਤ ਇਹ ਹੱਕ ਖੋਹ ਲਿਆ ਹੋਇਆ ਸੀ ਇਸ ਗਲ ਤੇ ਵਿਰੋਧ ਵਿਚ ਆ ਗਿਆ॥ ਉਸ ਵਰਗ ਨੇ ਜਦ ਇਹ ਕੰਮ ਕਰਨ ਵਾਲੇ ਦਾ ਪਤਾ ਲਗਾਇਆ ਤਾਂ ਉਹ ਸ੍ਰੀ ਗੁਰੁ ਰਵਿਦਾਸ ਜੀ ਮਹਾਰਾਜ ਸਨ। ਉਸ ਸਮੇਂ ਸ਼੍ਰੀ ਗੁਰੂੁ ਰਵਿਦਾਸ ਜੀ ਨੂੰ ਬ੍ਰਾਹਮਣ ਵਰਗ ਨੇ ਇਕ ਪੰਚਾਇਤ ਬਣਾ ਕੇ ਉਸ ਵਿਚ ਸੱਦਿਆ॥ ਭਾਵੇਂ ਸ਼੍ਰੀ ਗੁਰੁ ਰਵਿਦਾਸ ਜੀ ਦੀ ਬਰਾਦਰੀ ਨੇ ਉਸ ਸਮੇਂ ਗੁਰੁ ਜੀ ਦਾ ਸਾਥ ਨਹੀਂ ਸੀ ਦਿੱਤਾ॥ ਫਿਰ ਵੀ ਸ਼੍ਰੀ ਗੁਰੁ ਰਵਿਦਾਸ ਜੀ ਇੱਕਲੇ ਹੀ ਬ੍ਰਾਹਮਣਾ ਦੀ ਪੰਚਾਇਤ ਵਿਚ ਪਹੂੰਚੇ ਉਹਨਾਂ ਦੇ ਕਰੋਧ ਦਾ ਸਾਹਮਣਾ ਕੀਤਾ॥ ਅੰਤ ਬ੍ਰਾਹਮਣ ਸ਼੍ਰੀ ਗੁਰੁ ਰਵਿਦਾਸ ਜੀ ਦੀਆਂ ਦਲੀਲਾਂ ਅੱਗੇ ਝੂਠੇ ਪੈ ਗਏ ਤੇ ਹਾਰ ਕੇ ਆਪਣੇ ਸਿਰ ਝੁਕਾ ਲਏ ॥ ਇਸ ਤਰਾਂ ਬਿਨਾਂ ਹਥਿਅਰੋਂ ਸ਼੍ਰੀ ਗੁਰੁ ਰਵਿਦਾਸ ਜੀ ਨੇ ਉਹਨਾਂ ਨੂੰ ਜਿਤ ਕੇ ਆਪਣੇ ਅਧੀਨ ਕਰ ਲਿਆ।
ਏਸੇ ਤਰਾਂ ਜਦ ਇਕ ਬ੍ਰਾਹਮਣ ਨੇ ਗੰਗਾ ਵਲੋਂ ਭੇਜੀ ਭੇਂਟ ਸ਼੍ਰੀ ਗੁਰੁ ਰਵਿਦਾਸਸ ਜੀ ਮਹਾਰਾਜ ਤਕ ਨਾ ਪਹੁੰਚਾਈ ਤਾਂ ਉਹ ਰਾਜੇ ਪਾਸ ਅਪਰਾਧੀ ਬਣਾਇਆ ਗਿਆ॥ ਸ਼੍ਰੀ ਗੁਰੁ ਰਵਿਦਾਸਸ ਜੀ ਮਹਾਰਾਜ ਨੇ ਰਾਜੇ ਨੂੰ ਦੂਜਾ ਕੰਗਣ ਦੇ ਨਾਲ ਦਾ ਹੀ ਕੰਗਣ ਦਿਤਾ ਤਾਂ ਰਾਜਾ ਚੰਦਰ ਪ੍ਰਤਾਪ ਵੀ ਉਹਨਾਂ ਦੀ ਅਧੀਨਤਾ ਵਿਚ ਆ ਕੇ ਉਹਨਾਂ ਦਾ ਚੇਲਾ ਬਣ ਗਿਆ॥
ਸ਼੍ਰੀ ਗੁਰੁ ਰਵਿਦਾਸ ਜੀ ਮਹਾਰਾਜ ਦਿਖਾਵੇ ਵਜੋਂ ਕਾਂਸ਼ੀ ਵਿਚ ਗੰਗਾ ਦੇ ਕੰਡੇ ਤੇ ਪਾਠ ਪੂਜਾ ਕਰਿਆ ਕਰਦੇ ਸਨ ਤੇ ਠਾਕਰਾਂ ਦੀ ਵੀ ਪੂਜਾ ਕਰਦੇ ਸਨ॥ ਉਸ ਸ਼ਹਿਰ ਦੇ ਘੁਮੰਡੀ ਬ੍ਰਾਹਮਣਾ ਨੇ ਰਾਜਾ ਨਾਗਰ ਮੱਲ ਪਾਸ ਜਾ ਬੇਨਤੀ ਕੀਤੀ ਕਿ ਰਵਿਦਾਸ ਚਮਾਰ ਜਾਤੀ ਦਾ ਹੈ ਤੇ ਉਹ ਠਾਕੁਰਾਂ ਦੀ ਪੂਜਾ ਨਹੀਂ ਕਰ ਸਕਦਾ॥ ਸ਼੍ਰੀ ਗੁਰੁ ਰਵਿਦਾਸ ਜੀ ਨੇ ਇਹ ਸਿੱਧ ਕਰ ਦਿਤਾ ਕਿ ਠਾਕਰ ਪੂਜਾ ਉਹਨਾਂ ਦਾ ਵੀ ਅਧਿਕਾਰ ਹੈ॥ ਬ੍ਰਾਹਮਣ ਵਰਗ ਨਿਰਉੱਤਰ ਹੋ ਗਏ ਬ੍ਰਾਹਮਣਾ ਸਹਿਤ ਰਾਜਾ ਨਾਗਰ ਮੱਲ ਉਹਨਾਂ ਦੇ ਅਧੀਨ ਹੋ ਗਿਆ॥ ਸੂੱਖ ਚਰਨ ਨਾਮੀ ਬ੍ਰਾਹਮਣ ਜੋ ਵਿਦਿਆ ਵਿਚ ਬਹੁੱਤ ਹੀ ਚਤੁਰ ਸੀ ਸ਼੍ਰੀ ਗੁਰੁ ਰਵਿਦਾਸ ਜੀ ਮਹਾਰਾਜ ਨੂੰ ਆਪਣੀ ਵਿਦਵਤਾ ਨਾਲ ਹਰਾਉਣਾ ਚਾਹੂੰਦਾ ਸੀ ਪਰ ਸ਼੍ਰੀ ਗੁਰੂ ਰਵਿਦਾਸ ਜੀ ਨੇ ਉਸ ਦੇ ਪ੍ਰਸ਼ਨ ਬੜੇ ਤਰਕ ਨਾਲ ਕੱਟੇ ਕਿ ਉਸ ਨੰੁ ਅਧੀਨਤਾ ਸਵੀਕਾਰ ਕਰਨੀ ਪਈ।
ਸ਼੍ਰੀ ਗੁਰੂ ਗੋਰਖ ਨਾਥ ਜੀ ਜੋ ਬੜੇ ਹੀ ਕਰਾਮਾਤੀ ਪ੍ਰਸਿੱਧ ਸੰਤ ਸਨ ਗੁਰੂ ਰਵਿਦਾਸ ਜੀ ਨੂੰ ਆਪਣੀ ਕਰਾਮਾਤੀ ਮਾਇਆ ਨਾਲ ਜਿਤਣਾ ਚਾਹਿਆ ਪਰ ਸ਼੍ਰੀ ਗੁਰੂੁ ਰਵਿਦਾਸ ਜੀ ਨੇ ਅਜੇਹਾ ਕਰਾਮਾਤੀ ਚਮਤਕਾਰ ਵਿਖਾਇਆ ਕਿ ਗੁਰੂ ਗੋਰਖ ਨਾਥ ਆਪਣੀ ਕਰਾਮਾਤ ਤੇ ਸ਼ਰਮਿੰਦਾ ਹੋ ਗਿਆ ਤੇ ਉਹ ਵੀ ਸ਼੍ਰੀ ਗੁਰੂ ਰਵਿਦਾਸ ਜੀ ਦੇ ਅਧੀਨ ਹੋ ਗਿਆ।
ਰਾਜਾ ਨਾਗਰ ਮੱਲ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਸਤਿਕਾਰ ਵਿਚ ਇਹ ਬਹੁੱਤ ਹੀ ਵੱਡਾ ਭੋਜ ਰਖਿਆ।ਇਸ ਵਿਚ ਸ਼੍ਰੀ ਗੁਰੁ ਰਵਿਦਾਸ ਜੀ ਮਹਾਰਾਜ ਸਮੇਤ ਸਭ ਸਾਧੂ ਸੰਤਾਂ ਬ੍ਰਾਹਮਣਾਂ ਨੂੰ ਨਿਉਂਦਾ ਦਿੱਤਾ॥ ਜਿਸ ਸਮੇਂ ਭੋਜਨ ਪਰੋਸਿਆ ਗਿਆ ਤਾਂ ਬ੍ਰਾਹਮਣਾ ਨੇ ਸ਼੍ਰੀ ਗੁਰੁ ਰਵਿਦਾਸ ਜੀ ਦੀ ਹਾਜ਼ਰੀ ਵਿਚ ਭੋਜਣ ਖਾਣ ਤੋਂ ਨਾਂਹ ਕਰ ਦਿੱਤੀ॥ ਉਸ ਸਮੇਂ ਸ਼੍ਰੀ ਗੁਰੁ ਰਵਿਦਾਸ ਜੀ ਮਹਾਰਾਜ ਨੇ ਉਹਨਾਂ ਨੂੰ ਅਜੇਹੀ ਸਿਖਿਆ ਦਿੱਤੀ ਕਿ ਉਹ ਆਪਣੇ ਬ੍ਰਾਹਮਣ ਪੁਣੇ ਦਾ ਘੁੰਮਡ ਤਿਆਗ ਕੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਸ਼ਰਣ ਵਿਚ ਆ ਗਏ।ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਤੱਪ ਤੇਜ ਏਨਾਂ ਵਧਿਆ ਕਿ ਪੰਡਤ ਰਾਧਾ ਰਾਮ ਆਪਣੇ ਆਪ ਆ ਕੇ ਸਤਿਗੁਰਾਂ ਦੇ ਚਰਨੀਂ ਲੱਗ ਗਿਆ॥
ਜਗਤ ਪ੍ਰਸਿਧ ਮਤਵਾਲੀ ਪ੍ਰਭੂ ਭਗਤ ਮੀਰਾ ਬਾਈ ਸ਼੍ਰੀ ਗੁਰੁ ਰਵਿਦਾਸ ਜੀ ਦੀ ਅਨਿਨ ਭਗਤ ਸੀ ਭਾਵੇਂ ਉਹ ਅਖੌਤੀ ਉੱਚ ਵਰਗ ਰਾਜਪੂਤ ਜਾਤੀ ਵਿੱਚੋਂ ਸੀ ਪਰ ਉਸ ਦੇ ਰੋਮ ਰੋਮ ਵਿਚ ਸ਼੍ਰੀ ਗੁਰੁ ਰਵਿਦਾਸ ਜੀ ਦਾ ਨਾਅ ਰਚਿਆ ਹੋਇਆ ਸੀ ਉਹ ਇਹਨਾਂ ਨੂੰ ਆਪਣਾ ਗੁਰੂ ਸਵੀਕਾਰ ਕਰਦੀ ਸੀ।ਮੀਰਾ ਜੀ ਦੇ ਬਚਨਾਂ ਅਨੁਸਾਰ,“ਮੇਰੇ ਮਨ ਲਾਗੋ ਸਤਿਗੁਰ ਸੋਂ, ਅਬ ਨਾਂ ਰਹੁਂਗੀ ਅਟਕੀ॥ ਗੁਰੂ ਰਵਿਦਾਸ ਜੀ ਮਾਹਨੇ ਦੀਨੀ ਗਿਆਨ ਕੀ ਗੁੱਟਕੀ” ॥ ਮੀਰਾ ਬਾਈ ਜੀ ਦੀ ਸੱਸ ਰਾਣੀ ਝਾਲਾਂ ਬਾਈ ਤੇ ਸਹੁਰਾ ਸਾਹਿਬ ਚਿਤੌੜ ਦੇ ਰਾਜਾ ਰਾਣਾ ਸਾਂਗਾ ਜੀ ਵੀ ਸ਼੍ਰੀ ਗੁਰੂ ਰਵਿਦਾਸ ਜੀ ਦੇ ਪੂਰੇ ਸ਼ਰਧਾਲੂ ਤੇ ਸੇਵਕ ਸਨ॥ ਭਾਵੇਂ ਰਾਣਾ ਸਾਂਗਾ ਇੱਕ ਬਹੁੱਤ ਹੀ ਵੀਰ ਰਾਜਪੂਤ ਮਹਾਨ ਯੋਧਾ ਸੀ ਪਰ ਸ਼੍ਰੀ ਗੁਰੂ ਰਵਿਦਾਸ ਜੀ ਨੇ ਆਪਣੀ ਬੁੱਧੀ, ਵਿਦਵਤਾ, ਸਿਆਣਪ ਤੇ ਸ਼ੀਤਲ ਸੁਭਾ ਨਾਲ ਇਹਨਾਂ ਨੂੰ ਜਿਤਿਆ ਹੋਇਆ ਸੀ।
ਕਈ ਤਲਵਾਰ ਦੇ ਧਾਰਨੀ ਆਪਣੇ ਬਾਹੂਬਲ ਦੇ ਜ਼ੋਰ ਦੇ ਨਾਲ ਰਾਜਿਆਂ ਨੂੰ, ਪਰਜਾ ਨੂੰ, ਬੁੱਧੀਮਾਨਾਂ ਨੂੰ, ਵਿਗਿਆਨੀਆਂ ਨੂੰ, ਸੰਤਾਂ ਭਗਤਾਂ ਨੂੰ ਆਪਣੇ ਅਧੀਨ ਕਰ ਲੈਂਦੇ ਹਨ॥ ਪਰ ਸਤਿਗੁਰੂ ਰਵਿਦਾਸ ਜੀ ਮਹਾਰਾਜ ਅਜੇਹੇ ਯੋਧੇ ਸਨ ਜਿਨ੍ਹਾਂ ਨੇ ਆਪਣੇ ਗੁਣਾਂ ਕਾਰਣ ਹਰ ਵਰਗ ਤੇ ਜਾਤੀ ਦੇ ਬੂੱਧੀਜੀਵੀ ਤੇ ਯੋਧਿਆਂ ਨੂੰ ਆਪਣੇ ਅਧੀਨ ਕੀਤਾ ਹੋਇਆ ਸੀ॥ ਉਹਨਾਂ ਬਾਰੇ ਇਹ ਅਮਿੱਟ ਸਚਾਈ ਆਖਣੀ ਹੀ ਬਣਦੀ ਹੈ ਕਿ ਉਹ ਬਿਨ ਤਲਵਾਰੋਂ ਜਰਨੈਲ ਸਨ ਜਿਹਨਾਂ ਕਰੋੜਾਂ ਹੀ ਲੋਕਾਂ ਨੂੰ ਜਿਤਿਆ ਹੋਇਆ ਸੀ॥
ਲੇਖਕ :- ਰਾਮ ਧਨ ਨਾਂਗਲੂ,
ਨਵੀਂ ਆਬਾਦੀ ਭੋਗਪੁਰ (ਜਲੰਧਰ)
ਮੋਬਾਇਲ ਨੰ: 98154 85844