Sri Guru Ravidass Mission Parchar Sanstha Punjab (Reg.)

Welcome to Begumpura Mission Web Portal

ਜੈ ਗੁਰੂਦੇਵ ! ਧੰਨ ਗੁਰੂਦੇਵ !

ਜੈ ਭੀਮ ! ਜੈ ਭਾਰਤ !

ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ (ਰਜਿ:)

Sri Guru Ravidass Mission Parchar Sanstha Punjab (Regd.)

ਬੇਗਮ ਪੁਰਾ ਸਹਰ ਕੋ ਨਾਉ ॥
ਦੂਖੁ ਅੰਦੋਹੁ ਨਹੀ ਤਿਹਿ ਠਾਉ ॥

ਸਤਿਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਦਾ ਸੰਕਲਪ–ਸਮਕਾਲੀਨ ਅਣਉਚਿੱਤ, ਅਯੋਗ, ਅਜੋੜ, ਅਸਾਵੀਂ, ਅਨਿਆਂਪੂਰਣ, ਅੱਤਿਆਚਾਰੀ ਅਤੇ ਅੰਦੇਸ਼ਿਆਂ ਭਰਪੂਰ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਵਿਵਸਥਾ ਵਿਰੁੱਧ ਅਜਿਹੇ ਸੁਤੰਤਰ ਰਾਜ ਦਾ ਮਾਡਲ ਪ੍ਰਸਤੁਤ ਕਰਦਾ ਹੈ, ਜਿਸ ਵਿਚ ਏਕਾਧਿਕਾਰੀ, ਸਾਮੰਤਸ਼ਾਹੀ ਹਕੂਮਤ ਦੀ ਥਾਂ ਸਹੀ ਅਰਥਾਂ ਵਿਚ ਲੋਕਤੰਤਰ ਹੋਵੇਗਾ।

ਬੇਗ਼ਮਪੁਰਾ ਮਿਸ਼ਨ ਡਾਟ ਕਾਮ ਵੈੱਬਸਾਈਟ 26 ਅਕਤੂਬਰ 2019 ਨੂੰ ਪ੍ਰੋ. ਲਾਲ ਸਿੰਘ ਜੀ ਵੱਲੋਂ ਰਸੀਮੀ ਤੌਰ 'ਤੇ ਲੌਂਚ ਕੀਤੀ ਗਈ

ਜਲੰਧਰ-ਮਿਤੀ 26-10-2019–ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾਂ ਪੰਜਾਬ ਰਜਿ. ਬਿਨਪਾਲਕੇ ਵਲੋਂ ਆਦਿ ਵਾਸੀ ਰਹਿਬਰਾਂ ਦੀ ਬਾਣੀ, ਵਿਚਾਰਧਾਰਾ ਤੇ ਜੀਵਨ-ਇਤਿਹਾਸ ਨੂੰ ਦਰਸਾਉਂਦੀ ਪੰਜਾਬੀ ਭਾਸ਼ਾ ਦੀ ਵੈਬਸਾਈਟ ਬੇਗ਼ਮਪੁਰਾ ਮਿਸ਼ਨ ਡਾਟ ਕਾਮ ਵੈੱਬਸਾਈਟ, ਡਾ. ਅੰਬੇਡਕਰ ਭਵਨ, ਜਲੰਧਰ ਵਿਖੇ ਲਾਂਚ ਕੀਤੀ ਗਈ। ਇਸ ਮੌਕੇ ਸਤਿਗੁਰੂ ਨਾਮਦੇਵ ਜੀ ਦੀ ਬਾਣੀ ਦਾ ਹਿੰਦੀ ਭਾਸ਼ਾ ਵਿਚ ਗੁਟਕਾ ਸਾਹਿਬ ਵੀ ਸੰਗਤਾਂ ਨੂੰ ਅਰਪਣ ਕੀਤਾ ਗਿਆ। ਇਹ ਸਮਾਰੋਹ ਸੰਸਥਾਂ ਦੇ ਪ੍ਰਧਾਨ ਮਾਸਟਰ ਰਾਮ ਧਨ ਨਾਂਗਲੂ ਜੀ ਪ੍ਰਧਾਨਗੀ ਹੇਠ ਹੋਇਆ। ਵੈਬਸਾਈਟ ਨੂੰ ਬੇਗਮਪੁਰਾ ਮਿਸ਼ਨ ਦੇ ਪ੍ਰਸਿੱਧ ਸਕਾਲਰ ਅਤੇ ਆਦਿ ਧਰਮ ਦੇ ਅਨਮੋਲ ਰਤਨ ਐਡਵੋਕੇਟ ਪ੍ਰੋਫੈਸਰ ਲਾਲ ਸਿੰਘ ਜੀ ਨੇ ਆਪਣੇ ਕਰ-ਕਮਲਾਂ ਨਾਲ ਆਰੰਭ ਕੀਤਾ। ਸੰਸਥਾਂ ਦੇ ਮੀਤ ਪ੍ਰਧਾਨ ਅਸ਼ਵਨੀ ਹੀਰ ਸਈਪੁਰ ਨੇ ਵੈਬਸਾਈਟ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵੈਬਸਾਈਟ ਵਿਚ ਆਦਿ-ਵਾਸੀ ਬ੍ਰਹਮ ਗਿਆਨੀ ਚਿੰਤਕ ਸਤਿਗੁਰੂ ਸਾਹਿਬਾਨਾਂ ਭਗਵਾਨ ਮਹਾਂਰਿਸ਼ੀ ਵਾਲਮੀਕ, ਸਤਿਗੁਰੂ ਨਾਮਦੇਵ, ਸਤਿਗੁਰੂ ਰਵਿਦਾਸ, ਸਤਿਗੁਰੂ ਕਬੀਰ, ਸਤਿਗੁਰੂ ਸਧਨਾ, ਸਤਿਗੁਰੂ ਸੈਨ ਜੀ ਦੀ ਬਾਣੀ, ਵਿਚਾਰਧਾਰਾ ਤੇ ਇਨ੍ਹਾਂ ਦੇ ਇਤਿਹਾਸਿਕ ਅਸਥਾਨਾਂ ਦੇ ਵੇਰਵੇ ਤੇ ਤਸਵੀਰਾਂ ਅਤੇ ਵਿਸ਼ਵ ਗਿਆਤਾ ਡਾ. ਅੰਬੇਡਕਰ ਜੀ ਦੀ ਫਿਲਾਸਫੀ ਦਾ ਪ੍ਰਚਾਰ ਹੋਵੇਗ। ਬਾਬੂ ਮੰਗੂ ਰਾਮ ਮੁਘੋਵਾਲ, ਬਾਬੂ ਕਾਂਸ਼ੀ ਰਾਮ ਅਤੇ ਆਦਿ ਸਮਾਜ ਦੇ ਹੋਰ ਮਹਾਨ ਰਹਿਬਰਾਂ ਦਾ ਜੀਵਨ ਇਤਿਹਾਸ ਤੇ ਮਨੁੱਖਤਾ ਦੇ ਭਲੇ ਹਿਤ ਕੀਤੇ ਕਾਰਜ਼ਾ ਸਬੰਧੀ ਖੋਜ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।ਇਸ ਤੋਂ ਇਲਾਵਾ ਇਸ ਵਿਚ ਹੋਰ ਵੀ ਬਹੁਤ ਸਾਰੀਆਂ ਜ਼ਰੂਰੀ ਅਤੇ ਗਿਆਨ ਭਰਪੂਰ ਜਾਣਕਾਰੀਆਂ ਉਪਲੱਬਧ ਹੋਣਗੀਆਂ ਜਿਵੇਂ ਵੈਬਸਾਈਟ ਦੀ ਸਕਰੀਨ ਤੇ ਚਲੰਤ ਮਾਮਲਿਆਂ ਦੀਆਂ ਅਤਿਅੰਤ ਭਰੋਸੇਯੋਗ ਖਬਰਾਂ ਅਤੇ ਅਖਬਾਰਾਂ, ਮੈਗਜ਼ੀਨਾਂ ਦੇ ਲਿੰਕ, ਕਿਤਾਬਾਂ, ਟ੍ਰੈਕਟ ਪੜਨ ਲਈ ਮਿਲਣਗੇ। ਸਿਖਿਆ ਅਤੇ ਰੁਜ਼ਗਾਰ ਸਬੰਧੀ ਭਰਪੂਰ ਗਿਆਨ ਮਿਲਗਾ। ਸਮੁੱਚੇ ਦੇਸ਼ ਦੇ ਆਦਿ-ਵਾਸੀਆਂ ਦਾ ਇਤਿਹਾਸ ਤੇ ਸਭਿਆਚਾਰ ਅਤੇ ਇਨ੍ਹਾਂ ਦੇ ਜਨਮ ਸੰਸਕਾਰ, ਆਨੰਦ ਸੰਸਕਾਰ ਅਤੇ ਮਰਨ ਸੰਸਕਾਰਾਂ ਵਾਰੇ ਵਿਸਥਾਰ ਪੂਰਵਕ ਚਾਨਣਾ ਪਾਉਣ ਦਾ ਉਦੇਸ਼ ਹੈ।ਸਲਾਨਾ ਗੁਰੂ ਰਵਿਦਾਸ ਕੈਲੰਡਰ ਜਿਸ ਵਿਚ ਆਦਿ ਵਾਸੀ ਰਹਿਬਰਾਂ ਦੇ ਪਾਵਨ ਦਿਹਾੜੇ, ਇਨ੍ਹਾਂ ਰਹਿਬਰਾਂ ਦੇ ਇਤਿਹਾਸਿਕ ਅਸਥਾਨਾਂ ਦੇ ਸਮਾਗਮਾਂ ਦੇ ਦਿਹਾੜੇ, ਆਦਿ ਵਾਸੀ ਡੇਰਿਆਂ ਦੇ ਸਮਾਗਮ, ਸੰਗਰਾਂਦਾਂ, ਮੱਸਿਆ ਪੁਨਿਆ ਆਦਿ। ਦੁਨੀਆਂ ਵਿਚ ਆਦਿ-ਵਾਸੀਆਂ ਦੇ ਮਿਸ਼ਨ ਲਈ ਕੰਮ ਕਰਦੀਆਂ ਸੰਸਥਾਵਾਂ ਤੇ ਉਨ੍ਹਾਂ ਦੇ ਕਾਰਜ਼ਾਂ ਦਾ ਵੇਰਵਾ।ਦੁਨੀਆਂ ਵਿਚ ਆਦਿ-ਵਾਸੀਆਂ ਦੇ ਗੁਰਦੁਆਰੇ, ਮੰਦਿਰ, ਮੱਠ ਆਦਿ।ਆਦਿ-ਵਾਸੀਆਂ ਦੇ ਮਿਸ਼ਨ ਦੇ ਰਾਗੀ ਜਥੇ, ਕਵੀਸ਼ਰ, ਕਥਾ ਵਾਚਕ, ਢਾਡੀ, ਗਾਇਕ ਅਤੇ ਹੋਰ ਪ੍ਰਚਾਰਕਾਂ ਦੇ ਸੰਪੂਰਨ ਵੇਰਵੇ।ਮਿਸ਼ਨ ਪ੍ਰਚਾਰ ਸਮੱਗਰੀ ਜਿਵੇਂ ਝੰਡੇ, ਸਿਰੋਪਾਓ, ਪਟਕੇ, ਸਟਿਕਰ, ਸ਼ਗਨ ਲਿਫਾਫੇ ਆਦਿ। ਬੇਗਮਪੁਰਾ ਮਿਸ਼ਨ ਹੈਲਪ-ਲਾਈਨ ਦੁਆਰਾ ਸੰਗਤਾਂ ਦੇ ਨਿਜੀ ਲਾਭ ਹਿਤ ਕੁਝ ਵਿਸ਼ੇਸ਼ ਜਾਣਕਾਰੀ ਦੇਣ ਦੀਆਂ ਸਹੂਲਤਾਂ।ਸੰਸਥਾਂ ਜਲਦ ਹੀ ਇਸ ਵੈਬੱਸਾਈਟ ਨੂੰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਪੜਨ ਯੋਗ ਕਰੇਗੀ।ਕੋਈ ਵੀ ਸਾਥੀ ਇਸ ਵੈਬਸਾਈਟ ਦਾ ਰਜ਼ਿਸਟਰਡ ਯੂਜ਼ਰ ਬਣ ਕੇ ਇਨ੍ਹਾਂ ਰਹਿਬਰਾਂ ਦੀ ਵਿਚਾਰਧਾਰਾ ਤੇ ਇਤਿਹਾਸ ਦਾ ਲਿਟਰੇਚਰ ਆਪਣੇ ਨਾਂਅ ਹੇਠ ਪਾ ਸਕਦਾ ਹੈ।ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਇਸ ਵੈਬਸਾਈਟ ਦੇ ਪ੍ਰਚਾਰ ਪ੍ਰਸਾਰ ਲਈ ਆਪਣਾ ਯੋਗਦਾਨ ਪਉਣ ਦਾ ਭਰੋਸਾ ਦਿੱਤਾ।ਮੰਚ ਦਾ ਸੰਚਾਲਨ “ਪ੍ਰਧਾਨ ਮੋਹਣ ਲਾਲ ਸਤਿਕਾਰ ਅਤੇ ਪ੍ਰਚਾਰ ਸਭਾ” ਦੇ ਮੁੱਖ ਸੇਵਾਦਾਰ ਰਾਮ ਸਿੰਘ ਦਕੋਹਾ ਨੇ ਕੀਤਾ।ਇਸ ਮੌਕੇ ਵੱਖ-ਵੱਖ ਸੰਸਥਾਵਾਂ ਵਲੋਂ ਪਵਨ ਕੁਮਾਰ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸੇਵਕ ਸੰਘ ਹੁਸ਼ਿਆਰਪੁਰ, ਰਵਿਦਾਸੀਆ ਫੇਸ ਬੁੱਕ ਕਮਿਊਨਟੀ ਇਨ ਦੀ ਵਰਲਡ ਦੇ ਮੀਡੀਆ ਜਨਰਲ ਸਕੱਤਰ ਦਿਲਬਾਗ ਸੱਲਣ, ਪ੍ਰਧਾਨ ਮੋਹਣ ਲਾਲ ਸਤਿਕਾਰ ਅਤੇ ਪ੍ਰਚਾਰ ਸਭਾ ਦਕੋਹਾ ਦੇ ਪ੍ਰਮੁੱਖ ਰਾਮ ਸਿੰਘ ਦਕੋਹਾ, ਰਾਜ ਕੁਮਾਰ ਪ੍ਰਧਾਨ ਗੁਰੂ ਰਵਿਦਾਸ ਟੈਕਨੀਕਲ ਇੰਸਟੀਚਿਊਟ ਆਦਮਪੁਰ, ਉੱਘੇ ਬੁੱਧੀਜੀਵੀ ਹਰਦੀਪ ਸਿੰਘ ਪੰਡੋਰੀ ਨਿਝਰਾਂ, ਲੇਖਕ ਜੋਗਿੰਦਰ ਬੇਗਮ ਮੰਡ, ਕਮਲਜੀਤ ਮੀਤ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾਂ ਰਜ਼ਿ., ਚਰਨਜੀਤ ਸਿੰਘ ਜਨਰਲ ਸਕੱਤਰ, ਹਰਜਿੰਦਰ ਪਾਲ ਵੱਸਣ ਖਜਾਨਚੀ, ਐਡਵੋਕੇਟ ਮਿਸ ਸੋਨਮ ਆਦਮਪੁਰ, ਲੇਖਕ ਅਤੇ ਗਾਇਕ ਪ੍ਰਸ਼ੋਤਮ ਸਰੋਆ, ਅਮਰਿੰਦਰ ਸਿੰਘ ਦਕੋਹਾ, ਸੁਨੀਲ ਤਾਜਪੁਰ, ਕਮਲ ਸਾਂਪਲਾ, ਸੁਰਜੀਤ ਬਸਰਾ, ਵਿਕੀ ਮਾਣਕਰਾਏ, ਅਜੇ ਕੁਮਾਰ ਗੇਹਲੜਾਂ ਅਤੇ ਹੋਰ ਸੰਗਤਾਂ ਨੇ ਹਾਜ਼ਰੀ ਭਰੀ।

ਰਾਮਧਨ ਨਾਂਗਲੂ ਪ੍ਰਧਾਨ

ਚਰਨਜੀਤ ਸਿੰਘ ਬਿਨਪਾਲਕੇ ਜਨਰਲ ਸਕੱਤਰ