ਭਗਵਾਨ ਵਾਲਮੀਕਿ ਜੀ ਇੱਕ ਵਿਲੱਖਣ ਸਖਸ਼ੀਅਤ
ਗੋਪਾਲ ਕ੍ਰਿਸ਼ਨ ਸਰਭਵਾਲ ਪੀ.ਸੀ.ਐੱਸ.(ਰਿਟਾ:)
ਭਾਰਤ ਦੇਸ਼ ਰਿਸ਼ੀਆਂ ਮੁਨੀਆਂ ਦਾ ਦੇਸ਼ ਹੈ। ਇੱਥੋਂ ਦੀਆਂ ਪ੍ਰੰਪਰਾਵਾਂ ਰੀਤੀ-ਰਿਵਾਜ ਅਤੇ ਸੰਸਕ੍ਰਿਤੀ ਦੁਨੀਆ ਵਿੱਚ ਸਥਾਨ ਰੱਖਦੀ ਹੈ।ਸਾਡੀ ਸੰਸਕ੍ਰਿਤੀ ਵਿੱਚ ਕੁਝ ਅਣ-ਮਨੁੱਖੀ ਘਨਟਾਵਾਂ ਨੂੰ ਵੀ ਪੂਰੀ ਮਾਨਤਾ ਦਿੱਤੀ ਜਾਂਦੀ ਹੈ, ਜਿਵੇਂ ਕਿ ਜ਼ਾਤ-ਪਾਤ, ਊਚ-ਨੀਚ ਅਤੇ ਇਨਸਾਨੀ ਪਾੜੇ ਆਦਿ। ਧੀਰਜ ਅਤੇ ਧਿਆਨ ਜਿਸ ਵਿਆਕਤੀ ਅੰਦਰ ਸਮਾ ਜਾਂਦੇ ਹਨ। ਉਸ ਅੰਦਰ ਧਰਮ ਦਾ ਬੀਜ ਪੈਦਾ ਹੋ ਜਾਂਦਾ ਹੈ। ਇਸ ਬੀਜ਼ ਨੂੰ ਜਦੋਂ ਸੱਚ ਦਾ ਪਾਣੀ ਅਤੇ ਸੰੁਦਰਤਾ ਦੀ ਪੌਣ ਤਰ ਕਰਨਾ ਸ਼ੁਰੂ ਕਰ ਦੇਵੇ ਤਾਂ ਇਹ ਬੀਜ ਦਰਖਤ ਬਣ ਜਾਂਦਾ ਹੈ।ਜਦੋਂ ਧਰਮ ਅੰਦਰ ਸੱਚ ਅਤੇ ਸੰੁਦਰਤਾ ਆ ਜਾਂਦੀ ਹੈ ਤਾਂ ਉਸ ਵਿੱਚ ਗਿਆਨ ਦੀ ਖਸ਼ਬੂ ਪੈਦਾ ਹੋਣੀ ਸ਼ੁਰੂ ਹੰੁਦੀ ਹੈ। ਜਦੋਂ ਸੰਤੋਖ ਇਸ ਧਰਮ ਪੇੜ ਦਾ ਪਹਿਰੇਦਾਰ ਹੋ ਜਾਂਦਾ ਹੈ ਤਾਂ ਪੇੜ ਅੰਦਰ ਇੱਕ ਅਨੁਪਮ ਸ਼ਕਤੀ ਕਲਿਆਣਕਰਤਾ ਹੁੰਦੀ ਹੈ ਜੋ ਉਸ ਪੇੜ ਦੀ ਸੁੰਦਰਤਾ ਵਿੱਚ ਚਮਕਦੀ ਹੈ। “ਸੱਤਿਅਮ ਸ਼ਿਵਮ ਸੰੁਦਰਮ” ਵਿੱਚ ਗੁੰਦਿਆ ਹੋਇਆ ਧਰਮ-ਦਰਖਤ ਜ਼ੋਬਨ ਵਿੱਚ ਆੳਂਦਾ ਹੈ।
ਇਸ ਨੂੰ ਸੁਖਮਈ ਫਲ-ਫੁੱਲ ਲਗਦੇ ਹਨ ਜੋ ਦੁਨੀਆ ਦੀ ਹੋਂਦ ਅੰਦਰੋਂ-ਬਾਹਰੋਂ ਚਮਕੀਲਾ, ਨੂਰੀ ਅਤੇ ਧਰਵਾਸ ਦਾ ਸੋਮਾ ਬਣਦਾ ਹੈ। ਜਿਹੜੇ ਰੋਸ਼ਨ ਮਨ ਇਸ ਬੂਟੇ ਦੀ ਛਾਂ ਦਾ ਆਨੰਦ ਮਾਣਦੇ ਹਨ ਉਹ ਸੱਚ ਦੇ ਮਾਰਗ ਲਈ ਕੁਰਬਾਨ ਹੋਣ ਲਈ ਸਦਾ ਤੱਤਪਰ ਰਹਿੰਦੇ ਹਨ।ਜੇਕਰ ਇਸ ਧਰਮ ਪੇੜ ਨੂੰ ਨਿੱਜੀ ਲਾਲ਼ਚ ਦੀ ਸਿਉਂਕ ਲੱਗ ਜਾਵੇ, ਹੰਕਾਰ ਦੀ ਸ਼ਕਤੀ ਕਾਬੂ ਕਰ ਜਾਵੇ ਜਾਂ ਸਵਾਮੀਤਵ ਦੀ ਭਾਵਨਾ ਹਨੇਰੀ-ਝੱਖੜ ਦੀ ਬਰਖਾ, ਗੜੇਮਾਰ, ਤੇਜਾਬੀ ਤੂਫਾਨ ਜਾਂ ਨਫਰਤ ਦੀ ਅਗਨੀ ਉਸ ਪੇੜ ਦੇ ਪਿੰਜਰ ਨੂੰ ਘੇਰ ਲਵੇਂ ਜਾਂ ਅਮੀਰੀ ਗਰੀਬੀ ਦੀ ਦੀਵਾਰ ਉਸ ਧਰਮ ਪੇੜ ਖੁਸ਼ਹਾਲੀ ਦੀ ਖੁਸ਼ਬੂ ਨਹੀਂ ਖਿਲਾਰ ਸਕਦਾ, ਤਰੱਕੀ ਦੀ ਹਰਿਆਲੀ ਨਹੀਂ ਬਖਸ਼ ਸਕਦਾ।
ਧਰਮ ਜਦੋਂ ਵੀ ਬੇ-ਪੱਤ ਹੋਣਾ ਸ਼ੁਰੂ ਹੋ ਜਾਵੇ, ਮਾਨਵੀ ਕਦਰਾਂ ਕੀਮਤਾਂ ਦਾ ਬਜ਼ਾਰ ਮੰਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਮਨੁੱਖੀ ਇੱਜ਼ਤ ਉਤੇ ਕੋਈ ਵੀ ਲਾਲਚ-ਪਾਤਰ ਹੱਲਾ ਬੋਲਦਾ ਹੈ ਤਾਂ ਧਰਮ ਦੀ ਕਾਇਆ ਕੰਬਦੀ ਹੈ।ਧਰਮ ਦਾ ਰੁੱਖ ਸਾਰੇ ਵਿਸ਼ਵ ਵਿੱਚ ਫੈਲਿਆ ਹੋਇਆ ਹੈ। ਭੂਗੋਲਿਕ ਅਤੇ ਸਥਾਨਕ ਵਾਤਾਵਰਨ ਦੀ ਭਿਨਤਾ ਕਾਰਣ ਉਸ ਧਰਮ ਰੁੱਖ ਦੀ ਸਰੀਰਕ ਬਣਤਰ ਜਾਂ ਸੂਰਤ ਵੱਖਰੀ ਹੋ ਸਕਦੀ ਹੈ ਪਰ ਧਰਮ ਦੀ ਆਤਮਾ ਕਦੇ ਨਹੀਂ ਬਦਲਦੀ। ਧਰਮ ਦੀ ਆਤਮਾ ਮੁਹੱਬਤ ਦਾ ਫਲ ਹੈ, ਪਿਆਰ ਦਾ ਖਜ਼ਾਨਾ ਅਤੇ ਸਹਿਕਾਰਤਾ ਦੀ ਗੋਂਦ।ਜਦੋਂ ਮੁਹੱਬਤ ਬੇਪਤ ਹੰੁਦੀ ਹੈ, ਨਫਰਤ ਦਾ ਘੇਰਾ ਵਧ ਜਾਂਦਾ ਹੈ ਜਾਂ ਨਿੱਜੀ ਲ਼ਾਲਚ ਦੀ ਹਵਸ ਮੁਹੱਬਤ ਨੂੰ ਆਪਣਾ ਖਾਣਾ ਬਨਾਉਣ ਦੇ ਰਾਹ ਤੇ ਤੁਰ ਪੈਂਦੀ ਹੈ, ਧਰਮ ਦੇ ਰੁੱਖ ਤੇ ਪਲਿੱਤਰ ਛਾਂ ਜਾਂਦੀ ਹੈ।
ਸਤਿਯੁੱਗ, ਦੁਆਪਰ, ਤੇਤ੍ਰਾ ਅਤੇ ਕਲਯੁੱਗ ਆਪਣੀਆਂ ਉਮਰਾਂ ਭੋਗ ਕੇ ਮੁਕਦੇ ਰਹਿੰਦੇ ਹਨ ਪਰ ਸਮੇਂ ਦੀ ਉਮਰ ਕਦੀ ਨਹੀਂ ਮੁਕਦੀ। ਇਹ ਨਿਰੰਤਰ ਚਾਲ ਚਲਦਾ ਰਹਿੰਦਾ ਹੈ।ਇਹਨਾਂ ਯੁਗਾਂ ਦੀਆਂ ਤਹਿਆਂ ਵਿਚ ਅਨੇਕਾਂ ਧਰਮ ੳੁੱਗੇ, ਫੈਲੇ ਅਤੇ ਆਪਣੀ ਉਮਰ ਹੰਢਾ ਕੇ ਸਮੇਂ ਦੇ ਸਮੰੁਦਰ ਵਿਚ ਸਮਾ ਗਏ।ਇਸੇ ਸਮੇਂ ਦੇ ਕਾਲ ਚੱਕਰ ਵਿਚ ਭਗਵਾਨ ਵਾਲਮੀਕ ਜੀ ਇਸ ਦੁਨੀਆਂ ਵਿਚ ਆਏ ਅਤੇ ਆਪਣੀਆ ਮਹਾਨ ਰਚਨਾਵਾਂ ਰਮਾਇਣ, ਯੋਗਵਸ਼ਿਸ਼ਟ ਮਹਾਂਰਮਾਇਣ ਅਤੇ ਅਕਸ਼ਰਲਕਸ਼ ਵਰਗੇ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ। ਭਗਵਾਨ ਵਾਲਮੀਕਿ ਜੀ ਦੀ ਕਰਮ-ਭੂਮੀ ਉਸ ਵੇਲੇ ਦਾ ਪੰਜਾਬ ਸੀ ਜੋ ਗੰਗਾ ਤੋਂ ਪਿਸ਼ਾਵਰ ਤੱਕ ਪਸਰਿਆ ਹੋਇਆ ਸੀ।ਬਲੋਚਿਸਤਾਨ, ਅਫਗਾਨਿਸਤਾਨ ਅਤੇ ਸਿੰਧ ਆਦਿ ਇਲਾਕੇ ਇਸੇ ਪੰਜਾਬ ਦਾ ਹਿੱਸਾ ਸਨ।ਇਸ ਭੂਗੋਲਿਕ ਤੱਤ ਨਾਲ ਬਖਸ਼ੀਸ਼ ਸਿੰਘ ਅਟਵਾਲ, ਪੰਡਤ ਬਖਸ਼ੀ ਰਾਮ ਅਤੇ ਡਾਂ. ਰੰਗੇ ਰਾਘਵ ਤੋਂ ਇਲਾਵਾ ਹੋਰ ਵੀ ਬਹੁਤ ਵਿਦਵਾਨ ਸਹਿਮਤ ਹਨ। ਇਸ ਪੰਜਾਬ ਵਿੱਚ ਨਾਗ ਰਾਜਿਆਂ ਦਾ ਰਾਜ ਸੀ ਜਿਸਦਾ ਭਰਪੂਰ ਜ਼ਿਕਰ ਮਹਾਂਭਾਰਤ ਅਤੇ ਰਮਾਇਣ ਵਿੱਚ ਆਇਆ ਹੈ।
ਡਾਂ. ਜੋਤੀ ਪ੍ਰਸ਼ਾੲ ਜੈਨ ਇੱਕ ਪ੍ਰਸਿੱਧ ਭਾਰਤੀ ਇਤਿਹਾਸਿਕ ਲਿਖਦੇ ਹਨ ਕਿ “ਸਿੰਧ ਦੇਸ਼ ਮੁਲਤਾਨ ਤੋਂ ਲੈ ਕੇ ਦੱਖਣ ਵਿੱਚ ਸਮੰੁਦਰ ਦੇ ਕੰਢੇ ਤੱਕ ਇੱਕ ਵਿਸ਼ਾਲ ਦੇਸ਼ ਹੈ।ਜਿਸਦੀ ਰਾਜਧਾਨੀ ਪਤਾਲਪੁਰੀ ਸੀ ਅਤੇ ਇਸ ਧਰਤੀ ਉਤੇ ਵਿਦਿਆਧਰ ਨਾਗਵੰਸ਼ੀ ਜ਼ਾਤੀ ਰਾਜ ਕਰਦੀ ਸੀ। ਅਯੁਧਿਆ ਕਾਂਡ ਦੇ ਸਰਗ 50 ਦੇ ਸ਼ਲੋਕ 24 ਵਿੱਚ ਨਾਗਾਂ ਅਤੇ ਗੰਧਰਵਾਂ ਦੇ ਰਾਜ ਬਾਰੇ ਭਰਪੂਰ ਚਰਚਾ ਮਿਲਦੀ ਹੈ।ਇਸਦੀ ਪੋ੍ਰੜਤਾ ਮਹਾਂਭਾਰਤ ਆਦਿ ਪਰਬ ਅਧਿਆਏ ਵਿੱਚ ਕੀਤੀ ਗਈ ਹੈ। ਨਾਗਵੰਸ਼ੀ ਵਧੇਰੇ ਕਰਕੇ ਗੰਗਾ ਦੇ ਉਤਰ ਵਲ ਰਹਿੰਦੇ ਸਨ।ਪੰਜਾਬ ਵਿੱਚ ਭਗਵਾਨ ਵਾਲਮੀਕਿ ਦੀ ਜ਼ਾਤੀ ਨਾਗਵੰਸ਼ੀ ਵਸਦੀ ਸੀ।ਪੰਜਾਬ ਦਾ ਪ੍ਰਸਿੱਧ ਨਾਮ ਉਸ ਵੇਲੇ ਸਪਤ ਸਿੰਧੂ ਸੀ ਜਿਸਨੂੰ ਪਹਿਲਾਂ ਜੰਤੂ ਦੇਸ਼ ਵੀ ਕਿਹਾ ਜਾਂਦਾ ਸੀ।
ਭਾਰਤੀ ਵਿਦਿਆ ਭਵਨ ਦੀ ਇੱਕ ਪੁਸਤਕ “ਹਿੰਦੂ ਸ਼ਾਸਤਰ ਅਤੇ ਸ਼ੰਕਰ” ਜੋ ਕਿ ਵੀ. ਕੇ. ਅਯੀਅਰ ਦੀ ਰਚਨਾ ਹੈ ਦੇ ਪੰਨਾ ਨੰਬਰ 18 ਤੇ ਅੰੰੰਕਿਤ ਹੈ “ਅਕਸ਼ਰਲਕਸ਼”।ਇਸ ਵਿਗਿਆਨ ਦਾ ਕਰਤਾ ਹੈ ਭਗਵਾਨ ਵਾਲਮੀਕਿ। ਇਸ ਗ੍ਰੰਥ ਵਿੱਚ ਸਭ ਪ੍ਰਕਾਰ ਦੇ ਗਣਿਤ, ਤਕਰੀਬਨ 325 ਕਿਸਮ ਦੇ, ਮਾਡਰਨ ਜੁਮੈਟਰੀ, ਅਲਜਬਰਾ, ਟ੍ਰਿਗਨੋਮੈਟਰੀ, ਫਿਜ਼ਿਕਸ ਜਾਂ ਅਪਲ਼ਾਈਡ ਗਣਿਤ, ਖਣਿਜ ਵਿਗਿਆਨ, ਕਾਲ ਵਿਗਿਆਨ, ਹਵਾ, ਗਰਮੀ ਅਤੇ ਬਿਜਲੀ ਨੂੰ ਮਾਪਣ ਦੇ ਸੂਤਰ, ਭੂਗੋਲ ਜਾਂ ਭੂ-ਵਿਗਿਆਨ ਆਦਿ ਇਸ ਸ਼ਾਸਤਰ ਵਿੱਚ ਉਲੀਕੇ ਗਏ ਹਨ। ਮੁਨੀ ਕਸ਼ਯਪ, ਗਣਪਤੀ, ਸੂਰੀਆ, ਬ੍ਰਿਹਸਪਤੀ, ਜੈਮਨੀ, ਹਨੂੰਮਾਨ ਅਤੇ ਹੋਰ ਵਿਦਵਾਨਾਂ ਨੇ ਇਨ੍ਹਾਂ ਵਿਗਿਆਨ-ਸ਼ਾਖਾਵਾਂ ਬਾਰੇ ਪਹਿਲਾਂ ਵੀ ਖੋਜ਼ ਕੀਤੀ ਹੋਈ ਹੈ। ਇਸ ਰਚਨਾ ਦੇ 50 ਅਧਿਆਏ ਹਨ। ਰਚਨਾ ਦਾ ਪਹਿਲਾ ਭਾਗ ਗਣਿਤਾਂ ਨਾਲ ਸਬੰਧਤ ਹੈ ਅਤੇ ਦੂਜਾ ਭਾਗ ਸ਼ਕਤੀਆਂ ਨਾਲ ਜੁੜਿਆਂ ਹੋਇਆ ਹੈ, ਜਿਨ੍ਹਾਂ ਨੇ ਸੰਸਾਰ ਦੀ ਸਿਰਜਣਾ ਕੀਤੀ ਹੋਈ ਹੈ।ਇਸ ਤਰ੍ਹਾਂ ਹੋਰ ਬਹੁਤ ਸਾਰੇ ਜੀਵਨ ਦੇ ਭਿੰਨ -ਭਿੰਨ ਖੇਤਰਾਂ ਵਿੱਚ ਖੋਜ਼ ਹੋ ਰਹੀ ਹੈ, ਉਹਨਾਂ ਦੇ ਕਈ ਸਾਰ ਤੱਤ “ਯੋਗਵਸ਼ਿਸ਼ਟ ਮਹਾਂਰਮਾਇਣ ਵਿੱਚ ਮਿਲਦੇ ਹਨ।ਇਹ ਦੋਵੇਂ ਰਚਨਾਂਵਾਂ ਸਮੁੱਚੇ ਸੰਸਾਰ ਵਿੱਚ ਹਨ, ਹੋਰ ਕੋਈ ਮੁਢਲਾ ਸਰੋਤ ਨਹੀਂ ਹੈ। ਇਹ ਪ੍ਰਾਚੀਨ ਸਭਿਅਤਾ, ਸਦਾਚਾਰ ਨੈਤਿਕਤਾ, ਵਿਦਿਆ, ਜੀਵਨ-ਸੇਧ ਦਾ ਇੱਕ ਨਿਹਾਇਤ ਹੀ ਪਵਿੱਤਰ ਕਿਸਮ ਦਾ ਅਮੁੱਲ ਕੋਸ਼ ਹੈ।ਇਸਦੀ ਪੁਰਾਤਨਾ ਵੀ ਨਵੀਨਤਾ ਨਾਲੋਂ ਵਧੇਰੇ ਠੋਸ, ਯਥਾਰਥ-ਭਰਪੂਰ ਅਤੇ ਸੱਚਵਾਦੀ ਹੈ।ਭਗਵਾਨ ਵਾਲਮੀਕਿ ਜੀ ਨੂੰ ਜੋ ਇਸ ਗ੍ਰੰਥ ਦੇ ਰਚਾਇਤਾ ਹਨ, ਪਾਕ ਤੋਂ ਖਾਕ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਗਈ ਹੈ ਹਸਤੀ ਅਤੇ ਵਿਆਕਤੀਤਵ ਨੂੰ ਸਥਾਈ ਬਣਾਈ ਰੱਖਿਆ ਹੈ। ਰਿਗ ਵੇਦ ਵਿੱਚ ਵੀ ਗਣਿਤ ਸਿਧਾਂਤ ਲੱਭੇ ਗਏ ਹਨ।
ਭਗਵਾਨ ਵਾਲਮੀਕਿ ਜੀ ਦੇ “ਯੋਗਵਸ਼ਿਸ਼ਟ ਮਹਾਂਰਮਾਇਣ, ਰਮਾਇਣ ਅਤੇ ਅਕਸ਼ਰਲਕਸ਼” ਨਾਮੀ ਗ੍ਰੰਥਾਂ ਤੋਂ ਇਲਾਵਾ ਹੋਰ ਵੀ ਗ੍ਰੰਥ ਹੋਣਗੇ ਜਿਨ੍ਹਾਂ ਨੂੰ ਅਜੇ ਖੋਜ ਅਧੀਨ ਲਿਆਉਣ ਦੀ ਲੋੜ ਹੈ। ਹੋ ਸਕਦਾ ਹੈ ਛੰਦ-ਰਚਨਾ (ਪਿੰਗਲ) ਸੰਬੰਧੀ ਗ੍ਰੰਥ, ਯੁੱਗ ਵਿਗਿਆਨ ਕਲਾ, ਸੰਗੀਤ ਵਿੱਦਿਆ ਅਤੇ ਸੰਸਕ੍ਰਿਤ ਵਿਆਕਰਣ ਬਾਰੇ ਵੀ ਵਿਦਵਾਨ ਦੇ ਹੋਰ ਗ੍ਰੰਥ ਹੋਣ।
ਰਮਾਇਣ ਅਤੇ ਯੋਗਵਸ਼ਿਸ਼ਟ ਦੋ ਅਜਿਹੇ ਗ੍ਰੰਥ ਹਨ ਜੋ, ਦੋਹਾਂ ਜਹਾਨਾਂ ਨਾਲ ਜੋੜਦੇ ਹਨ ਮਾਤ-ਲੋਕ ਅਤੇ ਪ੍ਰਭੂ-ਪਿਤਾ ਲੋਕ।ਇੱਕ ਸੰਸਾਰੀ ਗਿਆਨ ਦਿੰਦਾ ਹੈ ਅਤੇ ਦੂਜਾ ਕਰਤਾਰੀ ਗਿਆਨ।ਇਨ੍ਹਾਂ ਦੋਨਾਂ ਗ੍ਰੰਥਾਂ ਦੀ ਸਾਰਥਕਤਾ ਆਪਣੇ-ਆਪਣੇ ਖੇਤਰਾਂ ਵਿਚ ਮਹੱਤਵਸ਼ਾਲੀ ਹੈ।ਜਿਸਨੇ ਸੰਸਾਰੀ ਜੀਵਨ ਉਚਿਤ ਰੂਪ ਵਿੱਚ ਭੋਗਣਾ ਹੈ ਉਸਨੂੰ “ਵਾਲਮੀਕਿ ਰਮਾਇਣ” ਦਾ ਪਾਠ ਕਰਨ ਦੀ ਜ਼ਰੂਰਤ ਹੈ, ਜੋ ਮੂਲ ਗ੍ਰੰਥ ਹੈ, ਅਨੁਵਾਦ ਜਾਂ ਰੂਪਾਂਤਰ ਦਾ ਨਹੀਂ।ਜਿਸਨੇ ਰੂਹਾਨੀ ਦੁਨੀਆਂ ਦਾ ਗਿਆਨ ਪ੍ਰਾਪਤ ਕਰਨਾ ਹੈ, ਪਾਰਬ੍ਰਹਮ ਪਰਮੇਸ਼ਵਰ ਵਿੱਚ ਸਮਾਉਣਾ ਹੈ ਜਾਂ ਮਰਨ-ਜੰਮਣ ਤੋਂ ਮੁਕਤੀ ਪ੍ਰਾਪਤ ਕਰਨੀ ਹੈ, ਉਸਨੂੰ ਯੋਗਵਾਸ਼ਿਸ਼ਟ ਦਾ ਅਧਿਐਨ ਕਰਨ ਦੀ ਲੋੜ ਹੈ।ਉਸਦੇ ਅੰਦ੍ਰੀਵੀ ਅਰਥਾਂ ਨੂੰ ਸਮਝਣ ਦੀ ਲੋੜ ਹੈ।ਇਨ੍ਹਾਂ ਸ਼ਲੋਕਾਂ ਵਿੱਚ ਦਿਤੀਆਂ ਹਦਾਇਤਾਂ ਨੂੰ ਜੀਵਨ ਵਿੱਚ ਧਾਰਨ ਕਰਨ ਨਾਲ ਰੂਹਾਨੀ ਅਤੇ ਸੰਸਾਰੀ ਦੋਵੇਂ ਗਿਆਨ ਹੋ ਜਾਂਦੇ ਹਨ।ਜਗਿਆਸੂ ਭਟਕਣ ਮੁੱਕ ਜਾਂਦੀ ਹੈ ਅਤੇ ਜੀਵਨ ਵਿੱਚ ਸੁਖ, ਠਰੰਮਾ, ਸਹਿਜ, ਸੱਚ ਅਤੇ ਨੂਰ ਪ੍ਰਵੇਸ਼ ਕਰ ਜਾਂਦੇ ਹਨ।
ਡਾ. ਬਲਦੇਵ ੳਪਾਧਿਆਏ ਨੇ ਆਪਣੇ ਇੱਕ ਖੋਜ ਪੱਤਰ ਵਿੱਚ, ਜੋ `ਕਲਿਆਣ` ਦੇ “ਰਮਾਇਣ ਅੰਕ” ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ “ਆਦਿ ਕਵੀ ਵਾਲਮੀਕਿ ਸਰਸਵਤੀ ਨਸ਼ਯੰਤ ਵਾਲਮੀਕੇ ਵਚਨ ਸਬਰ ਸਤੰਯਮ, ਅਰਥਾਤ ਮਹਾਂਰਿਸ਼ੀ ਵਾਲਮੀਕਿ ਆਦਿ ਕਵੀ ਹੈ, ਜਿਸਦੇ ਨੂਰੀ ਗਿਆਨ ਦੀ ਅਧਾਰਸ਼ਿਲਾ ਸੱਚ ਹੈ ਜੋ ਸਰਵ ਰੋਗਾਂ ਮਾਨਸਿਕ ਅਤੇ ਸ਼ਰੀਰਕ ਤੋਂ ਬਚਾਉਂਦੀ ਹੈ।ਇਹ ਅਮਰ ਵਚਨ ਹਨ। “ਬ੍ਰਿਹ ਧਰਮ ਪੁਰਾਣ” ਵਿੱਚ ਵੀ ਇਸ ਗ੍ਰੰਥ ਦੀ ਸਿਫਤ ਕੀਤੀ ਹੈ, ਜਿਵੇ :-
“ਏਕੇ ਕਮ ਅਖਸ਼ਰੰ ਪੁਸਾਂ ਮਹਾਂਪਾਤਕ ਨਾਸ਼ਨਮ ਕਾਵਿਯਸੀਜੇਯ ਸਨਾਤਮਾ” ਅਰਥਾਤ ਰਮਾਇਣ ਆਦਿ ਕਾਵਿ ਦਾ ਬੀਜ ਰੂਪ ਹੈ ਅਤੇ ਇਸਦਾ ਇੱਕ ਅੱਖਰ ਪਾਪ ਦਾ ਨਾਸ਼ ਕਰਦਾ ਹੈ।
ਰਿਸ਼ੀ ਭਾਰਦਵਾਜ ਨੇ ਬਹਮਾਂ ਤੋਂ ਮੁਕਤੀ ਦਾ ਦਾਨ ਮੰਗਿਆ ਸੀ। ਬ੍ਰਹਮਾਂ ਨੇ ਇਸ ਬਾਰੇ ਅਸਮਰਥਤਾ ਜ਼ਾਹਿਰ ਕੀਤੀ ਪ੍ਰੰਤੂ ਸੁਝਾਉ ਦਿੱਤਾ ਕਿ ਇਹ ਕੰਮ ਕੇਵਲ ਮਹਾਂਰਿਸ਼ੀ ਵਾਲਮੀਕਿ ਹੀ ਕਰ ਸਕਦੇ ਹਨ।ਇਸ ਲਈ ਇਸ ਇਸ ਮਨੋਰਥ ਦੀ ਪੂਰਤੀ ਲਈ ਬ੍ਰਹਮਾਂ ਅਤੇ ਭਰਦਵਾਜ ਨੇ ਰਲਕੇ ਮਹਾਂਰਿਸ਼ੀ ਵਾਲਮੀਕਿ ਜੀ ਪਾਸ ਬੇਨਤੀ ਕੀਤੀ ਤੇ ਮਹਾਂਰਿਸ਼ੀ ਵਾਲਮੀਕਿ ਜੀ ਨੇ ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਮੁਕਤੀ ਪ੍ਰਾਪਤ ਕਰਨ ਲਈ “ਯੋਗਵਾਸ਼ਿਸ਼ਟ ਮਹਾਂਰਮਾਇਣ” ਦੀ ਰਚਨਾ ਕੀਤੀ ਜਿਸਦੇ 6 ਪਰਕਰਣ, ਵੈਰਾਗ, ਮਮਕੋਸ਼, ਉਤਪਤੀ, ਸਥਿਤ ਉਪਸ਼ਮ ਅਤੇ ਨਿਰਵਾਨ ਪਰਕਰਣ ਹਨ ਅਤੇ 32000 ਸ਼ਲੋਕ ਹਨ।ਅੱਜ ਕਲ੍ਹ ਇਨ੍ਹਾਂ ਸ਼ਲੋਕਾਂ ਦੀ ਗਿਣਤੀ ਵਧਕੇ 62000 ਤੱਕ ਹੋ ਗਈ ਹੈ ਕਿੳਂਕੀ ਇਸ ਵਿੱਚ 32000 ਸ਼ਲੋਕ ਰਲਾ-ਮਿਲਾ ਦਿੱਤੇ ਹਨ, ਜੋ ਸਮੁੱਚੇ ਫਲਸਫੇ ਦੀ ਕਾਇਆਂ ਵਿੱਚ ਮਿਲਾਵਟ ਹਨ। ਅਸਲੀ ਫਿਲਾਸਫੀ ਨੂੰ ਗੰਧਲਾਉਣ ਲਈ ੳੁੱਤਰਕਾਲ ਦੇ ਵਿਦਵਾਨ ਕਵੀਆਂ ਨੇ ਬੜੀ ਚੁਸਤੀ ਅਤੇ ਹੁਸ਼ਿਆਰੀ ਨਾਲ ਸ਼ੈਲੀ ਅਤੇ ਭਾਸ਼ਾਂ ਦਾ ਅਨੁਕਰਣ ਕਰਨ ਦਾ ਪੂਰਾ ਯਤਨ ਕੀਤਾ ਹੈ।ਪ੍ਰਸਿੱਧ ਵਿਦਵਾਨ ਡਾ. ਬੀ ਅੱੈਲ ਆਤਰੇ ਦਾ ਧੰਨਵਾਦ ਹੈ ਜਿਨ੍ਹਾਂ ਨੇ ਨਿਰੀਖਣ ਕਰਕੇ ਫਲਸਫੇ ਨੂੰ ਸ਼ੁੱਧ ਕਰਨ ਦਾ ਯਤਨ ਕੀਤਾ ਹੈ।
ਭਗਵਾਨ ਵਾਲਮੀਕਿ ਜੀ ਦੀ ਇੱਕ ਹੋਰ ਮਹੱਤਵਪੂਰਨ ਰਚਨਾ “ਰਮਾਇਣ” ਹੈ ਜਿਸ ਵਿੱਚ ਮਹਾਂਰਿਸ਼ੀ ਨੇ ਉਸ ਵੇਲੇ ਵਾਪਰੀਆਂ ਘਟਨਾਵਾਂ ਦਾ ਬਹੁਤ ਸੁਯੋਗ ਤਰੀਕੇ ਨਾਲ ਚਿਤਰਨ ਕੀਤਾ ਹੈ।ਇਹ ਗ੍ਰੰ੍ਹੰਥ ਆਪਣੇ ਸਮਂੇ ਦਾ ਮੁਕੰਮਲ ਦਰਪਣ ਹੈ।ਆਰੀਅਨ ਲੋਕ ਕਿਸ ਤਰਾਂ ਰਾਜ ਹਥਿਆਂਉਂਦੇ ਸਨ, ਰਾਜ ਚਲਾਉਂਦੇ ਸਨ ਅਤੇ ਰਾਜ ਚਲਾਉਣ ਵਿੱਚ ਕਿਹੜੇ-ਕਿਹੜੇ ਫਾਰਮੂਲੇ ਅਪਣਾਏ ਜਾਂਦੇ ਸਨ, ਇਨ੍ਹਾਂ ਦਾ ਭਰਪੂਰ ਉਲੇਖ ਮਿਲਦਾ ਹੈ।ਨਾਗਵੰਸ਼ੀਆਂ ਵਿੱਚ ਕੀ-ਕੀ ਕਮੀਆਂ ਸਨ, ਉਹ ਕਿਨ੍ਹਾਂ ਕਾਰਣਾ ਕਰਕੇ ਆਪਣਾ ਰਾਜ ਗੁਆ ਬੈਠੇ ਅਤੇ ਕਿਸ ਵਜ੍ਹਾ ਕਰਕੇ ਭੀਲਾਂ ਅਤੇ ਦਰਾਵੜਾਂ ਦਾ ਪਤਨ ਹੋਇਆ ਇਸ ਸਭ ਕੁਝ ਬਾਰੇ ਵਾਲਮੀਕਿ ਰਮਾਇਣ ਵਿੱਚ ਅੰਕਿਤ ਹੈ।
ਲਗਪਗ 16 ਪ੍ਰਕਾਰ ਦੇ ਰਮਾਇਣ ਦੇ ਮਿਆਰੀ ਪਾਠ ਮਿਲਦੇ ਹਨ ਜੋ ਭਾਰਤ ਦੀਆਂ ਭਿੰਨ-ਭਿੰਨ ਭਾਸ਼ਾਂਵਾਂ ਵਿੱਚ ਹਨ।ਹਰ ਕਵੀ ਨੇ ਕੋਸ਼ਿਸ਼ ਕੀਤੀ ਹੈ ਕਿ ਉਸਦੀ ਰਮਾਇਣ ਸਭ ਤੋਂ ਵੱਧ ਮਕਬੂਲ ਹੋਵੇ।ਇਸ ਭਾਵਨਾ ਦਾ ਸ਼ਿਕਾਰ ਮੂਲ ਸੰਸਕ੍ਰਿਤ ਰਮਾਇਣ ਪਾਠ ਹੋਇਆ। ਸਦੀਆਂ ਬੀਤ ਗਈਆਂ ਮਿਲਾਵਟ ਹੰੁਦੀ ਗਈ ਪ੍ਰੰਤੂ ਅੱਜ ਵੀ ਭਗਵਾਨ ਵਾਲਮੀਕ ਜੀ ਦੀ ਲਿਖੀ ਰਮਾਇਣ ਸਭ ਤੋਂ ੳੁੱਤਮ ਅਤੇ ਭਰੋਸੇਮੰਦ ਗ੍ਰੰਥ ਹੈ ਕਿਉਂਕਿ ਸੰਸਾਰ ਦੇ ਉੱਚਕੋਟੀ ਦੇ ਮਹਾਂਰਿਸ਼ੀ ਵਾਲਮੀਕਿ ਕ੍ਰਿਤ ਰਮਾਇਣ ਨੂੰ ਮੁੱਖ ਸਥਾਨ ਪ੍ਰਾਪਤ ਹੈ।
ਇਸਤੋਂ ਇਲਾਵਾ ਸ਼੍ਰੀ ਰਾਮਚਰਿਤ ਦੇ ਨਾਮ ਤੇ ਚੱਪੂ ਰਮਾਇਣ, ਕੰਬ ਰਮਾਇਣ, ਅਧਿਆਤਮ ਰਮਾਇਣ, ਆਨੰਦ ਰਮਾਇਣ, ਤੁਲਸੀ ਰਮਾਇਣ, ਅਦਭੁਤ ਰਮਾਇਣ, ਬਰਵੈ ਰਮਾਇਣ, ਛਪੈ ਰਮਾਇਣ ਅਤੇ ਰਾਧਾ ਸ਼ਿਆਮ ਰਮਾਇਣ ਆਦਿ ਹੋਰ ਵੀ ਰਮਾਇਣਾਂ ਸਮੇਂ ਤੇ ਲਿਖੀਆਂ ਗਈਆਂ ਹਨ।ਪਰ ਸਵਾਰਥੀ ਲੋਕਾਂ ਨੇ ਮੱਧ ਯੁਗ ਵਿੱਚ ਇਸ ਵਿੱਚ ਬਹੁਤ ਸਾਰੀ ਮਿਲਾਵਟ ਕੀਤੀ ਹੈ।ਫਿਰ ਵੀ ਸੱਚ ਪੂਰਨ ਦ੍ਰਿਸ਼ਟੀ ਤੋਂ ਸ਼੍ਰੀ ਰਾਮ ਅਤੇ ਮਹਾਤਮਾ ਰਾਵਨ ਦੇ ਸ਼ੁੱਧ ਚਰਿੱਤਰ ਦੀ ਪੁਸ਼ਟੀ ਲਈ ਸ਼੍ਰੀਮਦ ਵਾਲਮੀਕਿ ਰਮਾਇਣ ਹੀ ਸਭ ਤੋਂ ਪ੍ਰਮਾਣਿਕ ਮੰਨੀ ਜਾਂਦੀ ਹੈ।
ਭਗਵਾਨ ਵਾਲਮੀਕਿ ਜੀ ਦੀ ਕਰਮਭੂਮੀ ਪੁਰਾਣਾ ਪੰਜਾਬ ਸੀ, ਜਿਸ ਕਰਕੇ ਉਨ੍ਹਾਂ ਨੂੰ ਪੂਰਨ ਤੌਰ ਤੇ ਪੰਜਾਬੀ ਵੀ ਕਿਹਾਂ ਜਾ ਸਕਦਾ ਹੈ। ਉਨ੍ਹਾਂ ਦਾ ਸਾਰਾ ਜੀਵਨ ਪੜ੍ਹਨ-ਪੜ੍ਹਾਉਣ ਵਿੱਚ ਹੀ ਲੱਗਾ ਰਿਹਾ।ਸਾਰੇ ਦੇਸ਼ ਵਿੱਚ ਉਨ੍ਹਾਂ ਦੇ 24 ਦੇ ਕਰੀਬ ਆਸ਼ਰਮ ਸਨ, ਜਿਥੋਂ ਦਾ ਉਹ ਭ੍ਰਮਣ ਕਰਦੇ ਵਿਭਿੰਨ ਵਿਸ਼ਿਆਂ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਸਨ।ਉਨ੍ਹਾਂ ਦੇ ਕੁਝ ਪ੍ਰਸਿੱਧ ਆਸ਼ਰਮਾਂ ਬਾਰੇ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ :-
01. ਕੈਸ਼ਵਰੀ ਆਸ਼ਰਮ
(ਹਰਿਆਣਾ ਵਿੱਚ- ਸਰਸਵਤੀ ਨਦੀ ਦੇ ਕਿਨਾਰੇ)
02. ਚਿੱਤਰਕੂਚ ਆਸ਼ਰਮ
(ਨਾਗਪੁਰ ਦੀ ਪਹਾੜੀ ਤੇ)
03. ਗੰਗਾ ਆਸ਼ਰਮ (ਕਾਨਪੁਰ ਗੰਗਾ ਕੰਢੇ)
04. ਬਾਧਵਾ ਆਸ਼ਰਮ (ਬੰੁਦੇਲਖੰਡ ਮੰਦਾਕਨੀ ਨਦੀ ਕੰਢੇ)
05. ਕਲਿੰਦੀ ਆਸ਼ਰਮ (ਕਲਿੰਦੀ ਨਦੀ ਕੰਢੇ)
06. ਹਿੰਡਨ ਆਸ਼ਰਮ ( ਹਿੰਡਨ ਨਦੀ ਦੇ ਕੰਢੇ)
07. ਰਾਮ ਤੀਰਥ (ਅਮਿਤ੍ਰਸਰ ਨੇੜੇ)
ਵਾਲਮੀਕ ਤਪੋਬਨ ਅਤੇ ਵਾਲਮੀਕਿ ਆਸ਼ਰਮ ਇਸਦੇ ਪਹਿਲੇ ਨਾਮ ਸਨ। ਰਮਾਇਣ ਦੀ ਰਚਨਾ ਇਸੇ ਸਥਾਨ ਤੇ ਹੋਈ ਸੀ।
ਫਿਰ ਇਸਦਾ ਨਾਮ “ਰਮਾਇਣ ਤੀਰਥ” ਰਖਿਆ ਗਿਆ। ਕੁਝ ਸਮੇਂ ਬਾਅਦ ਇਸਦਾ ਨਾਮ ਹੋਰ ਛੋਟਾ ਹੋ ਗਿਆ “ਰਾਮ ਤੀਰਥ”।
08. ਕੁਰੂਕਸ਼ੇਤਰ ਆਸ਼ਰਮ।
09. ਬਠੂਰ ਵਾਲਮੀਕਿ ਆਸ਼ਰਮ
(ਗੰਗਾ ਕਿਨਾਰੇ ਕਾਨਪੁਰ ਤੋਂ 25 ਕਿ.ਮੀ.ਦੂਰੀ ਤੇ ਹੈ)
10. ਕਲਿਆਣ ਆਸ਼ਰਮ (ਕਾਨਪੁਰ ਵਿਖੇ)
11. ਸੀਆਵਨ ਆਸ਼ਰਮ
(ਕੈਥਲ, ਹਰਿਆਣਾ ਵਿਖੇ)
12. ਪ੍ਰਯਾਗ ਆਸ਼ਰਮ
(ਇਲਾਹਾਬਾਦ ਤੇ੍ਰਵੈਣੀ ਸੰਗਮ ਲਾਗੇ)
13. ਭੈਂਸਾ ਲੋਟਲ਼ ਆਸ਼ਰਮ
(ਬਿਹਾਰ ਵਿੱਚ ਨੇਪਾਲ ਦੀ ਸਰਹੱਦ ਤੇ)
14. ਬਲਾਨੀ ਆਸ਼ਰਮ (ਮੇਰਠ ਜਿਲੇ ਵਿੱਚ)
15. ਬੀਨਾ ਆਸ਼ਰਮ (ਝਾਂਸੀ ਜ਼ਿਲੇ ਵਿੱਚ)
ਸਾਹਿਤਕ ਤੌਰ ਤੇ ਉਨ੍ਹਾਂ ਦੇ ਦੋ ਨਿਵਾਸ ਅਸਥਾਨਾਂ ਨੂੰ ਮਾਨਤਾ ਪ੍ਰਾਪਤ ਹੈ ਜਿਨ੍ਹਾਂ ਦਾ ਵਰਨਣ ਰਮਾਇਣ ਵਿੱਚ ਵੀ ਮਿਲਦਾ ਹੈ।ਉਹ ਸਥਾਨ ਹਨ “ਤਮਸਾ ਨਦੀ ਦਾ ਕਿਨਾਰਾ” ਜਿੱਥੇ ਭਗਵਾਨ ਵਾਲਮੀਕਿ ਆਸ਼ਰਮ ਸ਼ਥਿਤ ਸੀ ਅਤੇ ਦੂਸਰਾ “ਚਿੱਤਰਕੂਟ” ।ਇਸ ਆਸ਼ਰਮ ਨੂੰ ਦਿਵਯੀ ਆਸ਼ਰਮ ਵੀ ਕਿਹਾ ਜਾਂਦਾ ਸੀ।ਇੱਕ ਤਮਸਾ ਨਦੀ ਦਾ ਕੰਢਾ ਆਯੁਧਿਆ ਨੇੜੇ ਦੱਸਿਆ ਗਿਆ ਹੈ।ਦੂਸਰੀ ਤਮਸਾ ਨਦੀ ਮੱਧ ਪ੍ਰਦੇਸ਼ ਵਿੱਚ “ਕਟਨੀ ਸ਼ਹਿਰ ਲਾਗੇ ਕੈਸੂਰ ਦੀਆਂ ਪਹਾੜੀਆਂ ਪ੍ਰਦੇਸ਼ ਵਿੱਚ ਰੀਵਾ ਜ਼ਿਲੇ ਵਿੱਚ ੳੁੱਤਰ ਪ੍ਰਦੇਸ਼ ਵਿੱਚ ਵਗਦੀ ਗੰਗਾ-ਯਮੁਨਾ ਸੰਗਮ ਦੇ ਲਗਪਗ 20-22 ਮੀਲ ਪੂਰਵ ਗੰਗਾ ਵਿੱਚ ਮਿਲ ਜਾਂਦੀ ਹੈ। ਤੀਜੀ ਤਮਸਾ ਨਦੀ (ਜਿਸਨੂੰ ਕਾਲੀ ਬੇਈਂ ਵੀ ਕਿਹਾ ਜਾਂਦਾ ਹੈ) ਜਲੰਧਰ ਨਕੋਦਰ ਦਰਮਿਆਨ ਵਗਦੀ ਹੈ।ਇਹ ਨਦੀ ਕਿਸੇ ਵੇਲੇ ਜੰਡਿਆਲਾ ਗੁਰੂ-ਅਮ੍ਰਿਤਸਰ ਦਰਮਿਆਨ ਵਗਦੀ ਸੀ।ਹੁਣ ਇਸਦਾ ਆਕਾਰ ਬਹੁਤ ਛੋਟਾ ਰਹਿ ਗਿਆ ਹੈ। ਇਹ ਨਦੀ ਕਾਲੀ ਬੇਈਂ ਦੇ ਨਾਲ ਨਾਲ ਪ੍ਰਸਿੱਧ ਹੈ। ਤਮਸਾ ਦਾ ਅਰਥ ਵੀ ਹਨੇਰਾ, ਕਾਲਾ ਜਾਂ ਕਾਲੀ ਹੁੰਦੀ ਹੈ।ਤਮਸਾ ਨਦੀ ਦੇ ਕੰਢੇ ਤੇ ਹੀ ਭਗਵਾਨ ਵਾਲਮੀਕਿ ਜੀ ਦੀਆਂ ਕ੍ਰਿਤਾਂ ਲਿਖੀਆਂ ਗਈਆਂ ਸਨ ਜਿਸਨੂੰ ਭਗਵਾਨ ਵਾਲਮੀਕਿ ਰਾਮ ਤੀਰਥ ਨਾਲ ਜਾਣਿਆ ਜਾਣ ਲੱਗਾ।
ਭਗਵਾਨ ਵਾਲਮੀਕਿ ਜੀ ਦੀ ਰਾਮਾਇਣ ਵਿੱਚੋਂ ਅੱਜ ਦੇ ਵਿਗਿਆਨਕ ਯੁਗ ਵਿੱਚ ਬਹੁਤ ਕੁਝ ਸਿੱਖਣ ਦੀ ਲੋੜ ਹੈ ਜਿਸ ਨਾਲ ਸਾਡਾ ਜੀਵਨ ਸੌਖਾ ਹੋ ਸਕੇ।ਅੱਜ ਹਰ ਕੋਈ ਸ਼ਾਰਟ-ਕੱਟ ਤਰੀਕਿਆਂ ਨਾਲ ਜਿੰਦਗੀ ਵਿੱਚ ਅੱਗੇ ਵਧਣਾ ਚਾਹੰੁਦਾ ਹੈ, ਪ੍ਰੰਤੂ ਰਮਾਇਣ ਦੀਆਂ ਸਿੱਖਿਆਂਵਾਂ ਅਤੇ ਵਿਸ਼ਵਾਸ ਕਰਨਾ ਦਸਦੀਆਂ ਹਨ।ਕਿਸੇ ਨਾਲ ਗ਼ੈਰ ਜ਼ਰੂਰ ਇਕਰਾਰ ਕਈ ਵਾਰ ਜ਼ਿਦਗੀ ਵਿੱਚ ਤਹਿਲਕਾ ਮਚਾ ਦਿੰਦਾ ਹੈ।ਕਿਸੇ ਦੀ ਮਜ਼ਬੂਰੀ ਵਿੱਚ ਉਸਦਾ ਸ਼ੋਸ਼ਣ ਸਮਾਜ਼ੀ ਕਦਰਾਂ ਕੀਮਤਾਂ ਦੀਆਂ ਧੱਜੀਆਂ ਉੜਾ ਦਿੰਦਾ ਹੈ। ਆਪਣੇ ਜੀਵਨ ਸਾਥੀ ਅਤੇ ਹੋਰ ਮਿਤਰਾਂ ਵਿੱਚ ਯਕੀਨ ਕਰਕੇ ਸਮੁੱਚੇ ਪਰਿਵਾਰ ਤੇ ਸਮਾਜ ਦੀਆਂ ਲੀਹਾਂ ਉਲੀਕਣੀਆਂ ਚਾਹੀਦੀਆਂ ਹਨ।