Sri Guru Ravidass Mission Parchar Sanstha Punjab (Reg.)

Welcome to Begumpura Mission Web Portal

ਜੈ ਗੁਰੂਦੇਵ ! ਧੰਨ ਗੁਰੂਦੇਵ !

ਜੈ ਭੀਮ ! ਜੈ ਭਾਰਤ !

ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ (ਰਜਿ:)

Sri Guru Ravidass Mission Parchar Sanstha Punjab (Regd.)

ਬੇਗਮ ਪੁਰਾ ਸਹਰ ਕੋ ਨਾਉ ॥
ਦੂਖੁ ਅੰਦੋਹੁ ਨਹੀ ਤਿਹਿ ਠਾਉ ॥

ਸਤਿਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਦਾ ਸੰਕਲਪ–ਸਮਕਾਲੀਨ ਅਣਉਚਿੱਤ, ਅਯੋਗ, ਅਜੋੜ, ਅਸਾਵੀਂ, ਅਨਿਆਂਪੂਰਣ, ਅੱਤਿਆਚਾਰੀ ਅਤੇ ਅੰਦੇਸ਼ਿਆਂ ਭਰਪੂਰ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਵਿਵਸਥਾ ਵਿਰੁੱਧ ਅਜਿਹੇ ਸੁਤੰਤਰ ਰਾਜ ਦਾ ਮਾਡਲ ਪ੍ਰਸਤੁਤ ਕਰਦਾ ਹੈ, ਜਿਸ ਵਿਚ ਏਕਾਧਿਕਾਰੀ, ਸਾਮੰਤਸ਼ਾਹੀ ਹਕੂਮਤ ਦੀ ਥਾਂ ਸਹੀ ਅਰਥਾਂ ਵਿਚ ਲੋਕਤੰਤਰ ਹੋਵੇਗਾ।

ਮਹਾਨ ਮਾਨਵਵਾਦੀ ਅਤੇ ਕ੍ਰਾਂਤੀਕਾਰੀ ਇਨਕਲਾਬ ਦੇ ਮੋਢੀ - ਸ੍ਰੀ ਗੁਰੂ ਰਵਿਦਾਸ ਜੀ

ਸ੍ਰੀ ਗੁਰੂ ਰਵਿਦਾਸ ਜੀ ਦੀ ਮਹਾਨਤਾ ਦਾ ਇਕ ਛੋਟਾ ਜਿਹਾ ਦਸਤਾਵੇਜ਼

ਡਾ. ਗਿਆਨ ਚੰਦ ਕੌਲ

ਐਮ. ਏ., ਪੀ. ਐਚ. ਡੀ.

ਮੋਬਾਇਲ ਨੰ: 94632-23223

ਮਧਕਾਲੀਨ ਯੁੱਗ ਵਿੱਚ ਦਲਿਤ ਇਨਕਲਾਬ, ਇਸਤਰੀ ਵਰਗ ਦੇ ਸਮਾਨ ਅਧਿਕਾਰਾਂ ਦੇ ਮੋਢੀ ਅਤੇ ਬਨਾਰਸ ਦੇ ਪ੍ਰਮੁੱਖ ਪੰਡਤਾਂ ਵਲੋਂ ਡੰਡਾਉਤਿ ਬੰਦਨਾ’ ਕਰਵਾਉਣ ਵਾਲੇ ਸੰਤ ਸਤਿਗੁਰੂ ਰਵਿਦਾਸ ਜੀ ਇੱਕ ਅਜਿਹੇ ਮਾਨਵਵਾਦੀ ਜਨ- ਨਾਇਕ ਸਨ’ ਜਿਨ੍ਹਾਂ ਨੇ ਨਾ ਸਿਰਫ ਅਛੂਤਾਂ ਲਈ ਬਲਕਿ ਵਿਦਵਾਨ ਪੰਡਤਾਂ ਅਤੇ ਰਾਜੇਰਾਣੀਆਂ ਲਈ ਵੀ ਇੱਕ ਮਹਾਨ ਦਾਰਸ਼ਨਿਕ ਸਮਾਜ ਵਜੋਂ ਤਤਕਾਲੀਨ ਸਮਾਜ ਵਿੱਚ ਦਲਦਲ ਹੋ ਚੁੱਕੀ ਭਾਰਤਭੂਮੀ ਦੇ ਸੀਨੇ ੳੁੱਪਰ ਕੰਵਲ ਦੇ ਫੁੱਲ ਵਾਂਗ ਖਿੜ ਕੇ ਜਾਤਾਂ-ਪਾਤਾਂ, ਛੂਤ-ਅਛੂਤ, ਊਚ-ਨੀਚ, ਆਪਸੀ ਵੈਰ-ਵਿਰੋਧ, ਮਜ਼ਹਬੀ ਨਫਰਤਾਂ, ਦੁਰਾਚਾਰੀ ਸ਼ਾਸ਼ਕਾ ਅਤੇ ਧਰਮ ਦੇ ਅਖੌਤੀ ਠੇਕੇਦਾਰਾ ਦੁਆਰਾ ਫੈਲਾਏ ਭਰਮ ਜਾਲ, ਅੰਧ-ਵਿਸ਼ਵਾਸ ਤੇ ਕਰਮਕਾਂਡ ਦੁਆਰਾ ਪ੍ਰਦੂਸ਼ਿਤ ਹੋ ਚੁੱਕੇ ਚੁਗਿਰਦੇ ਨੂੰ ਆਪਣੇ ਫਲਸਫੇ ਦੇ ਨੂਰ ਅਤੇ ਕੀਰਤੀ ਦੀਆਂ ਸੁਗੰਦੀਆਂ ਰਾਹੀ ਲਿਸ਼ਕਾਇਆਂ, ਚਮਕਾਇਆਂ ਅਤੇ ਮਹਿਕਾਇਆ।

ਗੁਰੂ ਰਵਿਦਾਸ ਜੀ ਦੀ ਤੇਜੱਸਵੀ ਵਿਅਕਤਿਤਵ ਸਦੀਆ ਤੋ ਪੀੜਤ, ਸਾਹਸਤ ਹੀਣ ਹੋ ਚੁੱਕੇ ਜਨ-ਸਾਧਾਰਨ ਲਈ ਆਸ਼ਾ ਦਾ ਇਕ ਨਵਾਂ ਸੰਦੇਸ਼ ਲੈ ਕੇ ਆਇਆਂ, ਇਕ ਅਜਿਹਾ ਸੁਨੇਹਾ ਜਿਸ ਨੇ ਭਵਿੱਖ ਵਿੱਚ ਰੂੜੀਵਾਦੀ ਸਮਾਜ ਵੱਲੋ ਵਲੀਆਂ ਹੋਈਆਂ ਜੰਜ਼ੀਰਾਂ ਨੂੰ ਤੋਵ ਕੇ ਇਕ ਨਵੇ ਸਮਤਾ ਸੁਤੰਤਰਤਾ ਅਤੇ ਭਾਈਚਾਰਕ ਜੀਵਨ ਵਾਲੇ ਸਮਾਜ ਦੀ ਸਿਰਜਨਾ ਕਰਨਾ ਸੀ। ਭਗਵਾਨ ਬੁੱਧ ਤੋ ਸਦੀਆਂ ਬਾਅਦ ਭਾਰਤ ਦੇ ਪੀੜਤ, ਦੱਬੇ-ਕੁਚਲੇ ਪਦ- ਦਲਿਤ ਤੇ ਪਛਾੜੇ ਹੋਏ ਲੋਕਾਂ ਨੂੰ ਗੁਰੂ ਰਵਿਦਾਸ ਜੀ ਦੇ ਰੂਪ ਵਿਚ ਆਪਣਾ ਰਹਿਨੁਮਾ ਮਿਲਿਆ ਜੋ ਉਨ੍ਹਾਂ ਦੇ ਦੁੱਖਾਂ, ਦਰਦਾਂ ਅਤੇ ਪੀੜਾ ਦੇ ਯਥਾਰਥ ਨੂੰ ਨਾ ਕੇਵਕ ਸਮਝਦਾ ਹੀ ਸੀ, ਬਲਕਿ ਉਸਨੇ ਖੁਦ ਆਪਣੇ ਪਿੰਡੇ ਤੇ ਇਨ੍ਹਾਂ ਦਰਦਾਂ ਨੂੰ ਸਹਿਣ ਕੀਤਾ ਸੀ।

ਅਛੂਤ ਵਰਗ ਵਿੱਚ ਪੂਦਾ ਹੋ ਕੇ ੳੁੱਚ ਵਰਗ ਲਈ ਵੀ ਪ੍ਰਕਾਸ਼ ਸੰਤਭ ਬਣਨ ਵਾਲੇ ਇਸ ਕ੍ਰਾਂਤੀਕਾਰੀ ਰਹਿਬਰ ਨੇ ਆਪਣੀ ਬਾਣੀ ਦੁਆਰਾ ਇਸ ਧਰਤੀ ੳੁੱਤੇ ਸਮਾਜਵਾਦੀ ਲੋਕਤੰਤਰ ਦਾ ਸੰਕਲਪ ਪੇਸ਼ ਕੀਤਾ ਅਤੇ ਗਰੀਬਾਂ, ਕਾਮੇ ਕਿਰਤੀਆਂ ਤੇ ਕਿਸਾਨਾਂ ਦੀ ਲੁੱਟੀ ਜਾ ਰਹੀ ਕਿਰਤ ਵਿਰੁੱਧ ਜਨ- ਚੇਤਨਾ ਪੈਦਾ ਕੀਤੀ। ਆਪ ਨੇ ਆਪਣੇ ਅਨੁਭਵ,ਅਤਮਿਕ ਗਿਆਨ ਅਤੇ ਕਲਿਆਣਕਾਰੀ ਜੀਵਨ ਦੁਆਰਾ ਅੰਧ-ਵਿਸ਼ਵਾਸਾਂ,ਵਹਿਮਾਂ-ਭਰਮਾਂ,ਜੰਤਰਾਂ ਮੰਤਰਾਂ, ਤੀਰਥ, ਵਰਤ, ਜੋਗ ਵਿਧੀਆਂ, ਮੂਰਤੀ ਪੂਜਾ, ਜੰਜੂ ,ਦੀਪ, ਅਰਚਨਾ ਅਤੇ ਊਚ-ਨੀਚ ਤੇ ਜਾਤਾਂ-ਪਾਤਾਂ ਦੇ ਚਿੱਕੜ ਵਿੱਚ ਰੱਕਸੀ ਹੋਈ ਭਾਰਤੀ ਜਨਤਾ ਨੂੰ ਜੀਵਨ ਜਿਉਣ ਦੀ ਇਨਕਲਾਬੀ ਸੇਧ ਪ੍ਰਦਾਨ ਕੀਤੀ।ਪਾਖੰਡੀ ਪੋ੍ਰਹਿਤਾਂ ਤੇ ਕੱਟੜ ਰੂੜ੍ਹੀਵਾਦੀਆਂ ਨੂੰ ਸੱਚ ਦੇ ਮਾਰਗ ਤੇ ਤੋਰਨ ਦਾ ਢੰਗ ਬੜਾ ਹੀ ਤਰਕਸ਼ੀਲ ਤੇ ਨਿਰਾਲਾ ਸੀ।ਆਪਨੇ ਪੋ੍ਰਹਿਤਵਾਦੀ ਪਾਖੰਡਤਾ ਨੂੰ ਵੰਗਾਰਨ ਅਤੇ ਅਛੂਤਾਂ ਦੇ ਸਮਾਨ ਅਧਿਕਾਰਾਂ ਨੂੰ ਜਤਲਾਉਣ ਲਈ ਬਚਪਨ ਵਿਚ ਹੀ ਉਹ ਕੰਮ ਕਰਨੇ ਸ਼ੁਰੂ ਕਰ ਜੋ ਸ਼ੁਰਤੀਆਂ ਸਿਮ੍ਰਤੀਆਂ ਅਤੇ ਅਖੌਤੀ ਧਾਰਮਿਕ ਗ੍ਰੰਥਾਂ ਅਨੁਸਾਰ ਕੇਵਲ ਅਖੌਤੀ ਉੱਚ-ਜਾਤੀਏ ਹੀ ਕਰ ਸਕਦੇ ਸਨ। ਆਪ ਨੇ ਬੁਲੰਦ ਆਵਾਜ਼ ਵਿਚ ਕਿਹਾ :-

ਆਪਨ ਬਾਪੇ ਨਾਹੀ ਕਿਸੀ ਭਾਵਨ ਕੋ ਹਰਿ ਰਾਜਾ॥

ਅਰਥਾਤ ਪਰਮਾਤਮਾ ਕਿਸੇ ਦੇ ਪਿਉ ਦੀ ਜਾਗੀਰ ਨਹੀ ਹੈ, ਉਸ ਵਿਚ ਰੱਖਣ ਵਾਲਾ ਕੋਈ ਵੀ ਜੀਵ ਉਸਦੀ ਪੂਜਾ ਭਗਤੀ ਕਰ ਸਕਦਾ ਹੈ। ਆਪ ਨੇ ਡੰਕੇ ਦੀ ਚੋਟ ਨਾਲ ਕਿਹਾ ਕਿ ਕਰਮਕਾਂਡ ਵਿਚ ਫਸੇ, ਹਉਮੇ-ਗ੍ਰਸਤ ਪਾਖੰਡੀ ਪੋ੍ਰਹਿਤਾ ਪਾਗ਼ਲਾਂ ਅਰਥਾਤ ਬਉਰਿੳਾਂ ਵਾਂਗ ਭਕਟਦੇ ਹੋਏ ਵੱਡੇ ਕਵੀ, ਕੁਲੀਨ, ਪੰਡਤ ਅਥਵਾ ਵਿਦਵਾਨ, ਜੋਗੀ ਸੰਨਿਆਸੀ, ਰਿਸਿ, ਮੁਨੀ, ਬਹਾਦਰ; ਸੂਰਮੇ ਅਤੇ ਦਾਨੀ, ਦਾਤੇ ਬਣੀ ਬੈਠੇ ਹਨ।

ਹਮ ਬਡ ਕਬਿ ਕੁਲੀਨ ਹਮ ਪੰਡਿਤ,

ਹਮ ਜੋਗੀ ਸਨਿਆਸੀ॥
ਗਿਆਨੀ ਗੁਨੀ ਸੂਰ ਹਮ ਦਾਤੇ,

ਇਹ ਬੁਧਿ ਕਬਹਿ ਨ ਨਾਸੀ॥
ਕਹਿ ਰਵਿਦਾਸ ਸਭੈ ਨਹੀ ਸਮਝਸਿ,

ਭੂਲਿ ਪਰੇ ਜੈਸੇ ਬਉਰੇ॥

ਇਨਕਲਾਬੀ ਰਹਿਬਰ ਵੱਲੋਂ ਪੰਡਤਾਂ, ਪੋ੍ਰਹਿਤਾਂ ਵਾਲੇ ਕਾਰਜ ਕਰਨੇ, ਪਰਿਹਾਵਾ ਧਾਰਨ ਕਰਨਾ ਵਾਸਤਵ ਵਿੱਚ ਧਰਨ ਨੂੰ ‘ਜੱਦੀ ਕਿੱਤਾ’ ਬਣਾਉਣ ਵਾਲੇ ਲੋਕਾਂ ੳੁੱਪਰ ਕਰਾਰੀ ਚੋਟ ਸੀ, ਇਕ ਵਾਰ ਸੀ, ਵੰਗਾਰ ਸੀ ਅਤੇ ਭਾਰਤ ਦੇ ਅਰਸ਼ਾਂ ਵਿਚ ਅਖੌਤੀ ਧਰਮ ਦੇ ਝੁਲ ਰਹੇ ਝੰਡੇ ਨੂੰ ਲੀਰੋ ਲੀਰ ਕਰਨ ਲਈ ਬਗਾਵਤ ਨਾਲ ਪੁੱਟਿਆ, ਅਹਿਮ ਕਦਮ ਸੀ। ਧਰਮ ਵਿਚ ਪ੍ਰਚੱਲਿਤ ਆਰਤੀ ਨੂੰ ਆਪ ਨੇ ‘ਝੂਠੇ ਸਗਲ ਪਸਾਰੇ’ ਕਹਿ ਕੇ ਕੇਵਲ ਇਕ ‘ਦਿਖਾਵਾ’ ਘੋਸ਼ਿਤ ਕੀਤਾ। ਮੂਰਤੀ ਪੂਜਕਾਂ ਵੱਲੋਂ ਅਖੌਤੀ ਦੇਵ-ਪੂਜਾ ਸਮੇਂ ਸੁੱਚੇ ਜਲ, ਫਲ ਅਤੇ ਦੁੱਧ ਆਦਿ ਨਾਲ ਨਦੀਆ, ਂਾਂੀਲ਼ਆ ਅਤੇ ਪਹਾੜਾਂ ਵਿੱਚੋਂ ਇਕੱਠੇ ਕਰਕੇ ਪੱਥਰਾਂਨੂੰ ਇਸ਼ਨਾਨ ਕਰਾਉਣ ਅਤੇ ਠਾਕੁਰਾਂ ਨੂੰ ਭੋਗ ਲੁਆਉਣ ਦੇ ਤਰੀਕੇ ਨੂੰ ਆਪ ਨੇ ਰੂੜ੍ਹੀਵਾਦੀ ਅਡੰਬਰ ਤੇ ਕਰਮ-ਕਾਂਡੀ ਪਾਖੰਡ ਦੱਸਿਆ। ਆਪ ਨੇ ਇਹ ਗੱਲ ਡੱਟ ਕੇ ਆਖੀ ਕਿ ਪੱਥਰ ਦੇ ਨਿਰਜੀਵ ਬੱਟਿਆਂ ਨੂੰ ਭੋਗ ਲੁਆਉਣ ਲਈ ਭੇਟ ਕੀਤੇ ਦੁੱਧ, ਫੁੱਲ ਅਤੇ ਜਲ ਤਾਂ ਪਹਿਲਾਂ ਹੀ ਕ੍ਰਮਵਾਰ ਵੱਛੇ, ਭਵਰੇ ਅਤੇ ਮਛਲੀ ਨੈਂ ਜੂਠੈ ਕੀਤੇ ਨਹੋਏ ਹਨ ਅਤੇ ਇਸ ਜੂਠੀ ਸਮੱਗਰੀ ਮਨਾਲ ਇਹ ਪੂਜਾ ਪਵਿੱਤਰ ਕਿਵੈਂ ਹੋਈ ? ਆਪ ਜੀ ਦਾ ਫੁਰਮਾਨ ਹੈ :-

ਦੂਧ ਤ ਬਛਰੈ ਥਨੁ ਬਿਟਾਰਿਓ,
ਫੁਲ ਭਵਿਰ ਜਲੁ ਮੀਨ ਬਿਗਾਰਿਓ॥

ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 525

ਗੁਰੂ ਰਵਿਦਾਸ ਜੀ ਨੇ ਸਮਾਜਿਕ ਧਾਰਮਿਕ, ਰਾਜਨੀਤਿਕ ਅਤੇ ਆਰਥਿਕ ਪਰਾਧੀਨਤਾ ਵਿਰੱਧ ਝੰਡਾਂ ਬੁਲੰਦ ਕੀਤਾ। ਆਪ ਨੇ ਅਖੌਤੀ ਨਿਮਨ ਵਰਗ ਵਿਚ ਸਵੈ-ਸ਼ਕਤੀ ਅਤੇ ਸਵੈ-ਮਾਣ ਜਗਾ ਕੇ ਉਨ੍ਹਾਂ ਨੂੰ ਜ਼ਿੰਦਗੀ ਹਰ ਖੇਤਰ ਵਿਚ ਕਥਿਤ ਕੁਲੀਨ ਵਰਗ ਦੇ ਬਰਾਬਰ ਖੜਿਆਂ ਕੀਤਾ। ਆਪ ਨੇ “ਪਰਾਧੀਨਤਾ ਪਾਪ ਹੈ”ਦਾ ਨਾਅਰਾ ਬੁਲੰਦ ਕਰਦਿਆਂ ਗੁਲਾਮੀ ਵਿਰੁੱਧ ਸੰਘਰਸ਼ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਸਮਾਜਿਕ ਅਤੇ ਆਰਥਿਕ ਸਮਾਨਤਾ ਵਾਲਾ ਭਾਈਚਾਰਕ ਸਮਾਜ ਸਿਰਜਣ ਦਾ ਚਿੰਤਨ ਪ੍ਰਸਤੁਤ ਕੀਤਾ।
ਆਪ ਦੀ ਕਹਿਣੀ ਤੇ ਕਰਨੀ ਵਿਚ ਕੋਈ ਅੰਤਰ ਨਹੀਂ ਸੀ।ਡਾ. ਧਰਮਪਾਲ ਮੈਨੀ ਦਾ ਮੱਤ ਹੈ ਕਿ ਸੰਤ ਰਵਿਦਾਸ ਕਥਨੀ ਤੇ ਕਰਨੀ ਦੀ ਏਕਤਾ ਦੇ ਮਹੱਤਵ ਨੂੰ ਸਦਾ ਹੀ ਹਿੱਕ ਨਾਲ ਲਾ ਕੇ ਰੱਖਿਆ। (ਗੁਰੂ ਰਵਿਦਾਸ ਬਾਣੀ ਪੰਨਾ38)

ਡਾ. ਬੁੱਧ ਰਾਮ ਗੁਪਤਾ ਦਾ ਕਥਨ ਹੈ :- (ਸਤਿਗੁਰੂ) ਰਵਿਦਾਸ ਜੀ ਨੇ ਆਪਣੇ ਨੀਵੇਂ ਵਰਗ ਦੀ ਕਿਰਤੀ ਸ਼ਾਨ ਨੂੰ ਹੀ ਨਹੀਂ ਵਧਾਇਆ ਸਗੋਂ ਦਸਾਂ ਨੌਹਾਂ ਦੀ ਕਿਰਤ ਦਾ ਹਿਤ ਪੂਰਿਆ, ਸੱਚੀ-ਸੁੱਚੀ ਮਿਹਨਤ ਵਿਚ ਜੁਟੇ ਲੋਕਾਂ ਨੂੰ ਕਿਰਤ ਦੇ ਸਹਾਰੇ ਬੁਲੰਦ ਹੋਣ ਲਈ ਪ੍ਰੇਰਿਆ। ਚਾਹੇ ਇਹ ਪ੍ਰੇਰਨਾ, ਭਰਪੂਰ ਇਸ਼ਕੇ ਇਲਾਜ ਵਿਚ ਰੰਗੀ ਹੋਈ ਸੀ ਪਰ ਇਸ ਕਿਰਤ ਨੇ ਹੀ ਅਜੋਕੀ ਸਦੀ (20ਵੀਂ ਸਦੀ) ਸਮਾਜਵਾਦ ਅਤੇ ਕਾਮਿਆਂ ਦੇ ਇਨਕਲਾਬ ਨੂੰ ਜਨਮ ਦਿੱਤਾ। (ਪੰਜਾਬੀ ਦੁਨੀਆਂ ਗੁਰੂ ਰਵਿਦਾਸ ਵਿਸ਼ੇਸ਼ ਅੰਕ 1977 ਪੰਨਾ 36)

ਆਰਥਿਕ ਸੰਪਨਤਾ ਲਈ ਨਿਰੰਤਰ ਸੁਕਿਰਤ ਨਾਲ ਜੁੜੇ ਰਹਿਣ, ਅਬਿਦਿਆ (ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 486) ਤੇ ਅਗਿਆਨਤਾ ਤੋਂ ਮੁਕਤੀ ਲਈ ਬਿਬੇਕ ਰੂਪੀ ਦੀਫ ਦੀ ਮਲੀਨਤਾ ਵਿਦਿਆ ਦੇ ਨੂਰ ਨਾਲ ਪ੍ਰਵਜਲਿਤ ਕਰਨ, ਨਸ਼ਿਆਂ ਦੇ ਸੇਵਨ ਤੋਂ ਪ੍ਰਹੇਜ਼ (ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 1293) ਸਾਦੀ ਰਹਿਣੀ-ਬਹਿਣੀ ਅਤੇ ਦੂਸਰਿਆਂ ਪ੍ਰਤੀ ਹਮਦਰਦੀ ਅਰਥਾਤ ਪਰਾਇਆ ਦਰਦ ਵੰਡਾਉਣ ਦੀ ਭਾਵਨਾ ਮਨੁੱਖੀ ਅਰਥਚਾਰੇ ਨੂੰ ਹੁਲਾਰਾ ਦੇਣ ਦੀ ਸਮਰੱਥਾ ਰੱਖਦੀ ਹੈ।ਜਨ-ਕਲਿਆਣ ਦੀ ਭਾਵਨਾ ਨਾਲ ਓਤਪੋਤ ਵੇਦਨਾ ਭਰਪੂਰ ਦਿਲ ਪਰਾਇਆ ਪ੍ਰਤੀ ਵੀ ਅਕਹਿ, ਅਸਹਿ ਤੇ ਅਥਾਹ ਦਰਦ ਰੱਖਦਾ ਹੈ। ਸੰਵੇਦਨਸ਼ੀਲ ਤੇ ਦਰਦਮੰਦ ਹਿਰਦੇ ਵਿਚ ਹੀ ਪਰਾਈ ਪੀੜ ਦਾ ਅਹਿਸਾਸ ਹੋ ਸਕਦਾ ਹੈ। ਗੁਰੂ ਜੀ ਦਾ ਕਥਨ ਹੈ:-

ਸੋ ਕਤ ਜਾਨੈ ਪੀਰ ਪਰਾਈ
ਜਾ ਕੈ ਅੰਤਰਿ ਦਰਦੁ ਨ ਪਾਈ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 793)

ਗੁਰੂ ਰਵਿਦਾਸ ਜੀ ਦੀ ਬਾਣੀ ਸਮਕਾਲੀਨ ਅਣਉਚਿਤ, ਅਯੋਗ, ਅਜੋੜ, ਅਸਾਵੀਂ, ਆਨਿਆਪੂਰਣ, ਅਤਿਆਚਾਰੀ ਅਤੇ ਅੰਦੇਸ਼ਿਆਂ-ਭਰਪੂਰ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਵਿਵਸਥਾ ਵਿਰੁੱਧ ‘ਬੇਗਮ ਪੁਰਾ ਸਹਰ ਕੋ ਨਾਓ’ (ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 345) ਦੇ ਸਕੰਲਪ ਦੁਆਰਾ ਅਜਿਹੇ ਸੁਤੰਤਰ ਤੇ ਸਦੀਵੀ ਰਾਜ ਦਾ ਮਾਡਲ ਪ੍ਰਸਤੁਤ ਕਰਦੀ ਹੈ ਜਿਸ ਵਿਚ ਏਕਾਧਿਕਾਰੀ ਸਾਮੰਤ-ਸ਼ਾਹੀ ਹਕੂਮਤ ਦੀ ਥਾਂ ਸਹੀ ਮਾਅਨਿਆ ਵਿਚ ਲੋਕਤੰਤਰ ਹੋਵੇ। ਇਕ ਅਜਿਹਾ ਰਾਜ ਅਤੇ ਸਮਾਜ ਜਿਸ ਵਿਚ ਸਮੁੱਚੀ ਮਨੁੱਖਤਾ ਗ਼ਮ-ਰਹਿਤ ਹੋਵੇ, ਜਿਥੇ ਕੋਈ ਪ੍ਰਾਣੀ ਚਿੰਤਾ, ਮਾਯੂਸੀ, ਮਜਬੂਰੀ ਅਤੇ ਲਾਚਾਰੀ ਵਿਚ ਨਿਰਾਸ਼ ਆਪਣਾ ਜੀਵਨ ਫੁਟ-ਪਾਥਾਂ ਉਪਰ ਬਤੀਤ ਨਾ ਕਰੇ ਜਿਥੇ ਨਾ ਅਸਮਾਨਤਾ, ਨਾ ਜਾਤ-ਪਾਤੀ ਘ੍ਰਿਣਾ, ਨਾ ਊਚਨੀਚ, ਨਾ ਵਰਨ ਵੰਡ, ਨਾ ਧੋਖਾ, ਨਾ ਠੱਗੀ, ਨਾ ਛਲਕਪਟ, ਨਾ ਬੇਈਮਾਨੀ, ਨਾ ਕੁਰੱਪਸ਼ਨ, ਨਾ ਇਸਤਰੀ ਵਰਗ ਦੀ ਨਿਰਾਦਰੀ, ਨਾ ਕੋਈ ਆਡੰਬਰ, ਨਾ ਕਰਮ-ਕਾਂਡ, ਨਾ ਅੰਧਵਿਸ਼ਵਾਸ, ਨਾ ਵਹਿਮ-ਪ੍ਰਸਤੀ, ਨਾ ਪਾਖੰਡਵਾਦ ਹੋਵੇ। ਇਸ ਰਾਜ ਦਾ ਹਰ ਵਾਸੀ ਨਿਰਭਉ ਅਤੇ ਨਿਰਵੈਰ ਆਪਣਾ ਜੀਵਨ ਬਤੀਤ ਕਰ ਸਕੇ। ਅਜਿਹੇ ਸਰਬਸੰਪੰਨ, ਸਰਬ-ਧਰਮ ਏਕਤਾ ਅਤੇ ਵਿਸ਼ਵ-ਬੰਧੂਤਵ ਭਰਪੂਰ ਰਾਜ ਦੇ ਸੰਕਲਪ ਦੀ ਸਿਰਜਨਾ ਸ੍ਰੀ ਗੁਰੂ ਰਵਿਦਾਸ ਜੀ ਵਰਗੇ ਮਹਾਨ ਮਾਨਵਵਾਦੀ ਹੀ ਕਰ ਸਕਦੇ ਹਨ। ਇਸ ਸੰਬੰਧੀ ਡਾ. ਜੀਤ ਸਿੰਘ ਸੀਤਲ ਦਾ ਕਥਨ ਵਾਚਣਯੋਗ ਹੈ:-

ਜਦ ਅਸੀ ਭਗਤ (ਗੁਰੂ) ਰਵਿਦਾਸ ਦੇ ਉਪਰਲੇ ਸ਼ਬਦ ਨੂੰ ਵੇਖਦੇ ਹਾਂ ਤਾਂ ਵੱਡੇ-ਵੱਡੇ ਸਮਾਜ ਵਿਗਿਆਨੀ, ਬੁਧੀਜੀਵੀ ਤੇ ਰਾਜਸ਼ੀ ਸ਼ਾਸ਼ਤਰੀ ਚਕ੍ਰਿਤ ਰਹਿ ਜਾਂਦੇ ਹਨ।ਮਾਰਕਸ, ਲੈਨਿਨ ਆਦਿ ਵੀ ਸ਼ਾਇਦ ਅਜਿਹੇ ਸਮ ਦੇਸ, ਸਮ ਰਾਜ, ਸਮ ਅਧਿਕਾਰੀ ਤੇ ਮਾਨਵ ਵਤਨਗਾਹ ਦਾ ਸੰਕਲਪ ਨਾ ਕਰ ਸਕਦੇ।(ਪੰਜਾਬੀ ਦੁਨੀਆ, ਗੁਰੂ ਰਵਿਦਾਸ ਵਿਸ਼ੇਸ ਅੰਕ 1977, ਪੰਨਾ15)

ਵਾਸਤਵ ਵਿਚ ਗੁਰੂ ਰਵਿਦਾਸ ਜੀ ਨੇ ਰਹੱਸਮਈ ਪਾਰਲੌਕਿਕਤਾ ਨੂੰ ਜਨ-ਕਲਿਆਣ ਹਿਤ ਲੌਕਿਕਤਾ ਵਿਚ ਪਰਿਵਰਤਿਤ ਕਰਨ ਦਾ ਇਤਿਹਾਸਿਕ ਕਾਰਜ ਕੀਤਾ ਹੈ।ਆਪ ਦਾ ਸ਼ਬਦ ‘ਬੇਗਮ ਪੁਰਾ ਸਹਰ ਕੋ ਨਾਓ’ ਅਰਥਚਾਰੇ ਦਾ ਇਕ ਵਿਚਾਰਨਯੋਗ ਮਾਡਲ ਹੈ ਪ੍ਰੰਤੂ ਪਦਾਰਥਵਾਦੀ ਰੁਚੀਆ ਤੇ ਆਧੁਨਿਕ ਯੁੱਗ ਦੀਆਂ ਵਿਗਿਆਨਿਕ ਪ੍ਰਾਪਤੀਆਂ ਦੇ ਪ੍ਰਭਾਵ ਅਧੀਨ ਅਸੀਂ ਆਪਣੇ ਮਹਾਨ ਸੰਤ-ਸਤਿਗੁਰੂਆਂ ਦੀ ਵਿਚਾਰਧਾਰਾ ਤੋਂ ਵਿਵਾਹਰਕ ਰੂਪ ਵਿਚ ਬੜੀ ਤੇਜ਼ੀ ਨਾਲ ਦੂਰ ਹੰੁਦੇ ਜਾ ਰਹੇ ਹਾਂ। ਜੇਕਰ ਆਪਣੀ ਸਵੈ-ਪੜਚੋਲ ਕਰੀਏ, ਆਪਣੇ ਚੁਗਿਰਦੇ ਤੇ ਨਜ਼ਰ ਮਾਰੀਏ ਤਾਂ ਅਜੋਕੀਆਂ ਤੇ ਮੱਧਕਾਲੀਨ ਪ੍ਰਸਿਥਤੀਆਂ ਵਿੱਚ ਵਧੇਰੇ ਪਰਿਵਰਤਨ ਦ੍ਰਿਸ਼ਟੀਗੋਚਰ ਨਹੀਂ ਹੁੰਦਾ। ਅੱਜ ਦਾ ਅਖੌਤੀ ਆਜ਼ਾਦ ਤੇ ਸੁਤੰਤਰ ਮਨੁੱਖ ਹਾਲੇ ਵੀ ਸਮਾਜਿਕ ਰਹਿਤਾਂ, ਧਾਰਮਿਕ ਵਲਗਣਾ, ਬੰਦਸ਼ਾ ਤੇ ਰਾਜ ਸ਼ਕਤੀ ਦਾ ਕੈਦੀ, ਗ਼ੁਲਾਮ ਤੇ ਪਰਾਧੀਨ ਹੈੈ। ਅੱਜ ਫਿਰ ਜਾਤਾਂ, ਰੰਗਾਂ, ਨਸਲਾਂ, ਕੌਮਾਂ ਅਤੇ ਕਿੱਤਿਆਂ ਦੇ ਵਿਤਕਰੇ ਕਿਸੇ ਨਾ ਕਿਸੇ ਨਾ ਕਿਸੇ ਬਦਲਵੇਂ ਰੂਪ ਵਿਚ ਮੌਜੂੂਦ ਹਨ।

ਅੱਜ ਰੂੜ੍ਹੀਵਾਦ ਹਰ ਮਨੁੱਖ, ਜਾਤ, ਕੌਮ, ਮਜ਼ਹਬ ਅਤੇ ਨਸਲ ਵਿੱਚ ਸਮਾ ਗਿਆ ਹੈ। ਨਸ਼ਾਖੋਰੀ ਸੁਕਿਰਤ ਤੋਂ ਬੇਮੁਖਤਾ ਤੇ ਬੇਰੁਖੀ, ਬਦਇਖਲਾਕੀ, ਬੇਈਮਾਨੀ, ਬੇਕਾਇਦਗੀ, ਬੇਗ਼ੈਰਤੀ, ਬੇਪਰਤੀਤੀ, ਬੇਵਸਾਹੀ, ਬੇਪਰਵਾਹੀ, ਬੇਵਫ਼ਾਈ, ਬੇਲਿਹਾਜੀ ਅਜੋਕੇ ਮਨੁੱਖ ਦੀ ਵਿਸ਼ੇਸ਼ਤਾ ਬਣ ਗਏ ਹਨ।ਗੁਰੂ ਰਵਿਦਾਸ ਜੀ ਦੇ ਵਿਸ਼ਵ ਭਾਈਚਾਰੇ ਦੇ ਫ਼ਲਸਫ਼ੇ ਨੂੰ ਸੰਕੀਰਣ ਦਾਅਰਿਆਂ ਵਿੱਚ ਕੈਦ ਕੀਤਾ ਜਾ ਰਿਹਾ ਹੈ। ਲੋਕ, ਲਾਲਚ, ਲਾਲਸਾ ਤੇ ਸਵਾਰਥੀ ਰੁਚੀਆਂ ਅਧੀਨ ਗੁਰੂ ਜੀ ਦੀ ਵਿਵਹਾਰਕ ਵਿਚਾਰਧਾਰਾ ਨੂੰ ਤਿਲਾਂਜਲੀ ਦੇ ਕੇ, ਜਿਸ ਰੂੜੀਵਾਦੀ ਕਰਮ ਕਾਂਡ, ਆਡੰਬਰ ਤੇ ਪਾਖੰਡ ਦਾ ਆਪ ਨੇ ਖੰਡਨ ਕੀਤਾ, ਮੱਠਧਾਰੀਆਂ ਨੇ ਉਸ ਨੂੰ ਪੂਰੀ ਤਰਾਂ ਆਪਣਾ ਲਿਆ ਹੈ।

ਵਿਗਿਆਨਕ ਪ੍ਰਾਪਤੀਆਂ ਅਧੀਨ ਪਦਾਰਥਵਾਦੀ ਹੋ ਰਿਹਾ ਅਜੋਕਾ ਮਨੁੱਖ ਬੁਰੀ ਤਰ੍ਹਾਂ ਇਖ਼ਲਾਕੀ ਪਤਨ ਦਾ ਸ਼ਿਕਾਰ ਹੋ ਰਿਹਾ ਹੈ।ਨਸ਼ਾਖੋਰੀ, ਚਰਿੱਤਰਹੀਣਤਾ, ਅਸਹਿਣਸ਼ੀਲਤਾ,ਦੂਸਰਿਆਂ ਪ੍ਰਤੀ ਗ਼ੈਰਸੰਜੀਦਗੀ, ਅਣਮਨੁੱਖੀ-ਵਤੀਰਾ, ਕੁਰੱਪਸ਼ਨ, ਭਾਈ-ਭਤੀਜਾਵਾਦ, ਰਾਤੋ-ਰਾਤ ਅਮੀਰ ਤੇ ਤਾਕਤਵਾਰ ਹੋਣ ਦੀ ਖ਼ਾਹਿਜ ਨੇਗੁਰਬਾਣੀ ਦੇ ਮਹਾਂਵਾਕਾਂ ਰਾਜੇ ਸੀਹ ਮੁਕਦਮ ਕੁਤੇ ਅਤੇ ਮਾਟੀ ਕੋ ਪੁਤਰਾ ਕੈਸੇ ਨਚਤੁ ਹੈ ਦੀ ਸਥਿਤੀ ਨੂੰ ਸਾਕਾਰ ਕਰਦਿਆਂ ਸਮਾਜਿਕ ਅਤੇ ਮਾਨਵਿਕੀ ਕਦਰਾਂ-ਕੀਮਤਾਂ ਨੂੰ ਜ਼ਬਰਦਸਤ ਢਾਹ ਲਾਈ ਹੈ।

ਸੰਤ-ਸਤਿਗੁਰੂਆਂ ਦੀ ਬਾਣੀ, ਵਿਚਾਰਧਾਰਾ ਨੂੰ ਕੇਵਲ ਪੜ੍ਹਨ, ਪੜ੍ਹਾਉਣ ਤੱਕ ਸੀਮਤ ਅਤੇ ਆਪਣੇ-ਆਪਣੇ ਧਰਮ ਨੂੰ ਸ੍ਰੇਸ਼ਟ ਕਰਨ ਦੀ ਹੋੜ ਵਿਚ ਜਕੜਿਆ ਅੱਜ ਦਾ ਮਾਨਵ ਆਪਣੇ ਵਿਵਹਾਰ ਅਤੇ ਕਾਰ ਵਿਹਾਰ ਵਿਚ ਮਹਾਂਪੁਰਸ਼ਾਂ ਦੀ ਸਦੀਵੀ ਨਵੀਂਨਵੇਕਲੀ ਵਿਚਾਰਧਾਰਾ ਨੂੰ ਵਿਵਹਾਰਕ ਰੂਪ ਵਿਚ ਅਪਨਾ ਕੇ ਹੀ ਵਿਸ਼ਵਸ਼ਾਂਤੀ ਅਤੇ ਸਮਾਨਤਾ ਅਧਾਰਿਤ ਵਿਸ਼ਵ-ਭਾਈਚਾਰਾਸਥਾਪਿਤ ਕਰਨ ਦੇ ਸਮਰੱਥ ਹੋ ਸਕਦਾ ਹੈ। ਇਹ ਸਮਰੱਥਾ ਵਰਤਮਾਨ ਯੁੱਗ ਦੀ ਸਦੀਵੀ ਅਤੇ ਪ੍ਰਮੁੱਖ ਲੋੜ ਹੈ।ਇਸ ਸੰਦਰਭ ਵਿਚ ਗੁਰੂ ਰਵਿਦਾਸ ਜੀ ਦੀ ਪ੍ਰਭਾਵਸ਼ਾਲੀ, ਮਾਨਵਵਾਦੀ ਸਖਸ਼ੀਅਤਅਤੇ ਬਾਣੀ ਸਦੀਆਂ ਤੱਕ ਭੁੱਲੇ-ਭਟਕੇ ਜੀਵਾਂ ਦਾ ਰਾਹ ਰੁਸ਼ਨਾਉਂਦੀ ਰਹੇਗੀ।