Sri Guru Ravidass Mission Parchar Sanstha Punjab (Reg.)

Welcome to Begumpura Mission Web Portal

ਜੈ ਗੁਰੂਦੇਵ ! ਧੰਨ ਗੁਰੂਦੇਵ !

ਜੈ ਭੀਮ ! ਜੈ ਭਾਰਤ !

ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ (ਰਜਿ:)

Sri Guru Ravidass Mission Parchar Sanstha Punjab (Regd.)

ਬੇਗਮ ਪੁਰਾ ਸਹਰ ਕੋ ਨਾਉ ॥
ਦੂਖੁ ਅੰਦੋਹੁ ਨਹੀ ਤਿਹਿ ਠਾਉ ॥

ਸਤਿਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਦਾ ਸੰਕਲਪ–ਸਮਕਾਲੀਨ ਅਣਉਚਿੱਤ, ਅਯੋਗ, ਅਜੋੜ, ਅਸਾਵੀਂ, ਅਨਿਆਂਪੂਰਣ, ਅੱਤਿਆਚਾਰੀ ਅਤੇ ਅੰਦੇਸ਼ਿਆਂ ਭਰਪੂਰ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਵਿਵਸਥਾ ਵਿਰੁੱਧ ਅਜਿਹੇ ਸੁਤੰਤਰ ਰਾਜ ਦਾ ਮਾਡਲ ਪ੍ਰਸਤੁਤ ਕਰਦਾ ਹੈ, ਜਿਸ ਵਿਚ ਏਕਾਧਿਕਾਰੀ, ਸਾਮੰਤਸ਼ਾਹੀ ਹਕੂਮਤ ਦੀ ਥਾਂ ਸਹੀ ਅਰਥਾਂ ਵਿਚ ਲੋਕਤੰਤਰ ਹੋਵੇਗਾ।

ਸਤਿਗੁਰੂ ਨਾਮਦੇਵ ਜੀ ਮਹਾਰਾਜ ਦਾ ਜੀਵਨ ਅਤੇ ਵਿਚਾਰਧਾਰਾ

ਸਤਿਗੁਰੂ ਨਾਮਦੇਵ ਜੀ ਦੇ ਨਾਂਅ “ਨਾਮਦੇਵ” ਦਾ ਭਾਵ :- ਸਤਿਗੁਰੂ ਨਾਮਦੇਵ ਜੀ ਮਹਾਰਾਜ ਦੇ ਨਾਂਅ “ਨਾਮਦੇਵ” ਦੀ ਭਾਵ ਅਰਥਾਂ ਦੀ ਜੇਕਰ ਗੱਲ ਕਰੀਏ ਤਾਂ ਇਸ ਦੇ ਅਰਥ ਬਹੁਤ ਉਚੇ ਹਨ। “ਨਾਮਦੇਵ” ਤੋਂ ਭਾਵ ਨਾਮ (ਸ਼ਬਦ) ਹੀ ਦੇਵ (ਪਾਰਬ੍ਰਹਮ ਪ੍ਰਮਾਤਮਾਂ) ਹੈ। ਅਰਥਾਤ ਨਾਮ ਭਾਵ ਸ਼ਬਦ ਭਾਵ ਗਿਆਨ ਹੀ ਪ੍ਰਮਾਤਮਾ ਹੈ।

ਸਤਿਗੁਰੂ ਨਾਮਦੇਵ ਜੀ ਦੀ ਪ੍ਰਕਾਸ਼ ਮਿਤੀ ਅਤੇ ਪ੍ਰਕਾਸ਼ ਅਸਥਾਨ :-  ਸਤਿਗੁਰੂ ਜੀ ਦਾ ਪ੍ਰਕਾਸ਼ ਕੱਤਕ ਸ਼ੁਕਲਾ ਏਕਾਦਸ਼ੀ ਬਿਕ੍ਰਮੀ ਸੰਮਤ 1327 (26 ਅਕਤੂਬਰ 1270 ਈ:) ਦਿਨ ਐਤਵਾਰ ਨੂੰ ਮਹਾਰਾਸ਼ਟਰ ਪ੍ਰਾਂਤ ਦੇ ਜਿਲ੍ਹਾ ਸਤਾਰਾ ਦੇ ਪਿੰਡ ਨਰਸੀ ਵਾਮਨੀ  ਹੋਇਆ ਵਿਖੇ ਪਿਤਾ ਸਤਿਕਾਰਯੋਗ ਸ੍ਰੀ ਦਾਮਸ਼ੇਟ ਜੀ ਮਾਤਾ ਸ੍ਰੀ ਮਤੀ ਗੋਨਾਬਾਈ ਜੀ ਦੇ ਗ੍ਰਹਿ ਵਿਖੇ ਹੋਇਆ।ਪਿੰਡ ਨਰਸੀ ਬਾਮਣੀ ਕ੍ਰਿਸ਼ਨਾ ਨਦੀ ਦੇ ਕੰਡੇ, ਕਰਾਦ ਰੇਲਵੇ ਸਟੇਸ਼ਨ ਦੇ ਨਜ਼ਦੀਕ ਪੂਨਾ ਤੋਂ ਮਿਰਾਜ ਜਾਣ ਵਾਲੀ ਰੇਲਵੇ ਲਾਈਨ ਦੇ ਕੋਲ ਹੈ।ਸਰਕਾਰ ਨੇ ਹੁਣ “ਨਰਸੀ ਬਾਮਣੀ” ਦਾ ਬਦਲ ਕੇ “ਨਰਸੀ ਨਾਮਦੇਵ” ਜਿਲ੍ਹਾ ਹਿੰਗੋਲੀ ਰੱਖ ਦਿੱਤਾ ਹੈ।ਸਤਿਗੁਰੂ ਨਾਮਦੇਵ ਜੀ ਦੇ ਵਡੇਰੇ ਛੀਂਬੇ ਸਨ ਅਤੇ ਦਰਜੀ ਦਾ ਕਿੱਤਾ ਕਰਦੇ ਸਨ। ਆਪ ਜੀ 18 ਰਾਗਾਂ ਵਿਚ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਹਨ।ਆਪ ਜੀ ਦੇ ਰਚਿਤ ਹਜ਼ਾਰਾਂ ਦੀ ਗਿਣਤੀ ਵਿਚ ਮਰਾਠੀ ਭਾਸ਼ਾ ਵਿਚ ਅਭੰਗ ਮਿਲਦੇ ਹਨ।

ਸਤਿਗੁਰੂ ਨਾਮਦੇਵ ਜੀ ਦੀ ਪੰਜਾਬ ਫੇਰੀ :- ਸਤਿਗੁਰੂ ਨਾਮਦੇਵ ਜੀ ਕਾਫੀ ਸਮਾਂ ਪੰਡਰਪੁਰ ਵੀ ਰਹੇ।ਸਤਿਗੁਰੂ ਨਾਮਦੇਵ ਜੀ ਨੇ ਗੁਰਦਾਸਪੁਰ ਜਿਲੇ੍ਹ ਦੇ ਨਗਰ ਘੁਮਾਣ ਦੀ ਸਥਾਪਨਾ ਕੀਤੀ ਜਦੋਂ ਆਪ ਨਰਸੀ ਬਾਮਣੀ ਤੋਂ ਪੰਜਾਬ ਆਏ ਤਾਂ ਪਹਿਲਾਂ ਆਪ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੱਟੀਵਾਲ ਵਿਖੇ ਪਾਵਨ ਚਰਨ ਪਾਏ।ਫਿਰ ਆਪ ਜੀ ਨੇ ਭੱਟੀਵਾਲ ਤੋਂ ਕੋਈ ਢਾਈ ਕਿਲੋਮੀਟਰ ਦੀ ਵਿਥ ਤੇ ਜੰਗਲ ਵਿਚ ਨਿਵਾਸ ਕੀਤਾ। ਜਿਥੇ ਅੱਜ ਘੁਮਾਣ ਨਗਰ ਵਸਿਆ ਹੋਇਆ ਹੈ। ਇਸ ਤਰਾਂ ਘੁਮਾਣ ਨਗਰ ਸਤਿਗੁਰੂ ਨਾਮਦੇਵ ਜੀ ਨੇ ਵਸਾਇਆ।ਘੁਮਾਣ ਵਿਚ ਸਤਿਗੁਰੂ ਜੀ ਬਹੁਤ ਸੁੰਦਰ ਅਤੇ ਪੁਰਾਤਨ ਇਤਿਹਾਸਿਕ ਯਾਦਗਾਰ ਬਣੀ ਹੋਈ ਹੈ।ਘੁਮਾਣ ਵਿਚ ਬਹੁਤ ਸਾਰੀ ਜ਼ਮੀਨ ਸਤਿਗੁਰੂ ਨਾਮਦੇਵ ਜੀ ਦੀ ਯਾਦਗਾਰ ਦੇ ਨਾਂਅ ਹੈ।ਪਿੰਡ ਭੱਟੀਵਾਲ ਵਿਚ ਸਤਿਗੁਰੂ ਨਾਮਦੇਵ ਜੀ ਦੇ 3 ਇਤਿਹਾਸਿਕ ਅਸਥਾਨ ਹਨ। ਆਪ 18 ਸਾਲ ਪੰਜਾਬ ਵਿਚ ਰਹੇ।

ਸਤਿਗੁਰੂ ਨਾਮਦੇਵ ਜੀ ਦੇ ਗੁਰੂ :- ਸ਼੍ਰੀ ਜਸਵੀਰ ਜੱਸੀ (ਐਡਵੋਕੇਟ) ਜੀ ਦੀ ਹਿੰਦੀ ਪੁਸਤਕ “ਪਰਮ ਸੰਤ ਨਾਮਦੇਵ ਜੀ ਜੀਵਨ, ਉਪਦੇਸ਼ ਅਤੇ ਬਾਣੀ ” ਦੇ ਅਨੁਸਾਰ ਮਾਨਯੋਗ ਮਹਾਤਮਾਂ ਵਿਸ਼ੋਭਾ ਖੇਚਰ ਜੀ ਅਧਿਆਤਮਕ ਅਤੇ ਗਿਆਨੀ ਮਹਾਂਪੁਰਸ਼ ਸਨ। ਉਹ ਪੰਡਰਪੁਰ ਦੇ ਨਜ਼ਦੀਕ ਪਿੰਡ ਬਦਵਲ ਦੇ ਰਹਿਣ ਵਾਲੇ ਸਨ। ਸਤਿਗੁਰੂ ਨਾਮਦੇਵ ਜੀ ਨੂੰ ਮਹਾਤਮਾਂ ਵਿਸ਼ੋਭਾ ਖੇਚਰ ਜੀ ਮਲਿਕਾਜ਼ੁਨ ਮੰਦਿਰ ਵਿਚ ਮਿਲੇ। ਜਦ ਸਤਿਗੁਰੂ ਨਾਮਦੇਵ ਜੀ ਮੰਦਿਰ ਵਿਚ ਦਾਖਲ ਹੋਏ ਤਾਂ ਕੀ ਦੇਖਦੇ ਹਨ ਕਿ ਇਕ ਬਜ਼ੁਰਗ ਸ਼ਿਵ-ਲਿੰਗ ਉਤੇ ਪੈਰ ਰੱਖ ਕੇ ਸੌਂ ਰਿਹਾ ਹੈ ਤਾਂ ਸਤਿਗੁਰੂ ਨਾਮਦੇਵ ਜੀ ਨੂੰ ਬਹੁਤ ਕ੍ਰੋਧ ਆਇਆ। ਸਤਿਗੁਰੂ ਨਾਮਦੇਵ ਜੀ ਨੇ ਗੁੱਸੇ ਵਿਚ ਆ ਕੇ ਉਸ ਬਜ਼ੁਰਗ ਨੂੰ ਸ਼ਿਵ ਲਿੰਗ ਤੋਂ ਪੈਰ ਹਟਾਉਣ ਲਈ ਕਿਹਾ।ਉਸ ਬਜ਼ੁਰਗ ਮਹਾਤਮਾਂ ਵਿਸ਼ੋਭਾ ਨੇ ਫਰਕਦੇ ਬੁੱਲਾ ਨਾਲ ਕਮਜ਼ੋਰ ਅਵਾਜ ਵਿਚ ਕਿਹਾ :-

ਮੇਰੇ ਪ੍ਰਾਣੋ ਕੋ ਕਿਉਂ ਜਗਾਇਆ॥

“ਈਸ਼ਵਰ ਕੇ ਬਿਨਾ ਕੌਨ ਸੀ ਜਗਾ੍ਹ ਖਾਲੀ ਹੈ॥

ਸੋਚ ਕਰ ਦੇਖ ਨਾਮਦੇਵ॥

ਜਹਾਂ ਈਸ਼ਵਰ ਨਹੀਂ ਹੈ ਵਹਾਂ ਮੇਰੇ ਪੇਰ ਰਖ॥

ਇਸ ਕਾ ਅਰਥ ਪੂਰੀ ਤਰਾਂ ਸੋਚ ਸਮਝ ਲੇ॥”

ਨਾਮਦੇਵ ਦੇਖਦਾ ਹੈ ਇਧਰ-ਉਧਰ ਈਸ਼ਵਰ ਹੀ ਈਸ਼ਵਰ ਹੈ।

ਕੋਈ ਜਗ੍ਹਾ ਖਾਲੀ ਦਿਖਾਈ ਨਹੀਂ ਦੀ।— (ਅਭੰਗ 1018)

ਕੁਝ ਪਲਾਂ ਦੇ ਇਸ ਅਚੰਬੇ ਭਰਪੂਰ ਵਾਰਤਾਲਾਪ ਤੋਂ ਸਤਿਗੁਰੂ ਨਾਮਦੇਵ ਜੀ ਨੂੰ ਗਿਆਨ ਹੋ ਗਿਆ ਕਿ ਪ੍ਰਮਾਤਮਾ ਸਰਵ ਵਿਆਪਕ ਹੈ ਅਤੇ ਉਹ ਸ਼੍ਰਿਸ਼ਟੀ ਦੇ ਕਣ-ਕਣ ਵਿਚ ਬਿਰਾਜਮਾਨ ਹੈ।ਉਹ ਕਿਸੇ ਮੂਰਤੀ, ਪੱਥਰ, ਜਾਂ ਕਿਸੇ ਧਾਰਮਿਕ ਇਮਾਰਤ ਵਿਚ ਵਿਸ਼ੇਸ਼ ਰੂਪ ਵਿਚ ਨਹੀਂ ਹੈ।ਜੇਕਰ ਪੱਥਰ ਵਿਚ ਭਗਵਾਨ ਹੁੰਦਾ ਤਾਂ ਪਹੁੰਚੇ ਹੋਏ ਆਤਮ ਗਿਆਨੀ ਮਹਾਤਮਾਂ ਵਿਸ਼ੋਭਾ ਖੇਚਰ ਜੀ ਕਦੇ ਵੀ ਸ਼ਿਵ ਲਿੰਗ ਉੱਤੇ ਪੈਰ ਰੱਖਣ ਦੀ ਭੁੱਲ ਨਾਂ ਕਰਦੇ।ਮੂਰਤੀ ਪੂਜਾ ਤੋਂ ਆਪ ਜੀ ਦਾ ਮਨ ਉਚਾਟ ਹੋ ਗਿਆ। ਸਗੋਂ ਆਪ ਜੀ ਨੇ ਆਪਣੀ ਬਾਣੀ ਵਿਚ ਮੂਰਤੀ ਪੂਜਾ ਦਾ ਜ਼ੋਰਦਾਰ ਖੰਡਨ ਕਰਦਿਆਂ ਫੁਮਾਇਆ :-

ਏਕੈ ਪਾਥਰ ਕੀਜੈ ਭਾਉ ॥

ਦੂਜੈ ਪਾਥਰ ਧਰੀਐ ਪਾਉ॥

ਜੇ ਓਹੁ ਦੇਉ ਓਹੁ ਭੀ ਦੇਵਾ॥

ਕਹਿ ਨਾਮਦੇਉ ਹਮ ਹਰਿ ਕੀ ਸੇਵਾ॥4॥1॥

ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 525

ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇੱਕ ਪੱਥਰ ਨੂੰ ਦੇਵਤਾ ਬਣਾ ਕੇ ਪੂਜਿਆ ਅਤੇ ਪਿਆਰ ਕੀਤਾ ਜਾਂਦਾ ਹੈ ਅਤੇ ਇਸੇ ਤਰ੍ਹਾਂ ਦੇ ਹੋਰ ਪੱਥਰ ਨੂੰ ਪੈਰਾਂ ਹੇਠ ਲਿਤਾੜਿਆ ਜਾਂਦਾ ਹੈ।ਜੇਕਰ ਉਹ ਪੱਥਰ ਜਿਸ ਦੀ ਪੂਜਾ ਕੀਤੀ ਜਾਂਦੀ ਹੈ ਦੇਵਤਾ ਹੈ ਤਾਂ ਦੂਸਰਾ ਪੱਥਰ ਵੀ ਤਾਂ ਦੇਵਤਾ ਹੀ ਹੋਇਆ ਪਰ ਦੂਸਰੇ ਪੱਥਰ ਨੂੰ ਨੂੰ ਪੈਰਾਂ ਥੱਲੇ ਕਿਉਂ ਲਤਾੜਿਆ ਜਾਂਦਾ ਹੈ? ਸਤਿਗੁਰੂ ਨਾਮਦੇਵ ਜੀ ਫਰਮਾਉਂਦੇ ਹਨ ਕਿ ਮੈਂ ਇਨ੍ਹਾਂ ਪੱਥਰਾਂ ਦੀ ਪੂਜਾ ਨਹੀ ਕਰਦਾ ਮੈਂ ਕੇਵਲ ਇੱਕ ਹਰੀ ਦੀ ਸੇਵਾ ਕਰਦਾ ਹਾਂ।

ਭਾਵ:- ਕਿੰਨੀ ਅਜੀਬ ਗੱਲ ਹੈ ਕਿ ਇਕ ਪੱਥਰ ਨੂੰ ਦੇਵਤਾ ਬਣਾ ਕੇ ਪੂਜਿਆ ਜਾਂਦਾ ਹੈ ਤਾਂ ਦੂਜਾ ਪੱਥਰ ਵੀ ਤਾਂ ਦੇਵਤਾ ਹੀ ਹੈ ਉਸ ਨੂੰ ਪੈਰਾਂ ਹੇਠਾਂ ਕਿਉ ਲਿਤਾੜੀਦਾ ਹੈ।ਸਤਿਗੁਰੂ ਨਾਮਦੇਵ ਜੀ ਫਰਮਾਉਂਦੇ ਹਨ ਕਿ ਮੈਂ ਦਾ ਕੇਵਲ ਪ੍ਰਭ ਦੀ ਬੰਦਗੀ ਕਰਦਾ ਹਾਂ।

ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥

ਨਾਮੇ ਸੋਈ ਸੇਵਿਆ ਜਹ ਦੇਹੁਰਾ ਨਾ ਮਸੀਤਿ॥

ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 874

 ਭਾਵ ਹਿੰਦੂ ਨਿਰਾ ਮੰਦਰ ਨੂੰ ਹੀ ਰੱਬ ਦਾ ਘਰ ਸਮਝੀ ਬੈਠਾ ਹੈ ਮੁਸਲਮਾਨ ਮਸੀਤ ਨੂੰ ਹੀ ਅੱਲ੍ਹਾ ਦਾ ਘਰ ਸਮਝਦਾ ਹੈ ਪਰ ਮੈਂ ਨਾਮਦੇਵ ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਕੋਈ ਖਾਸ

ਟਿਕਾਣਾ ਨਹੀਂ ਹੈ।ਭਾਵ ਜਿਹੜਾ ਹਰ ਥਾਂ ਰਮਿਆ ਹੋਇਆ ਹੈ।