ਸ਼ਿਵ ਦਿਆਲ ਸਿੰਘ ਅਨਜਾਣ ਧੋਗੜੀ ਵਾਲੇ
ਅਲਵੇਲਾ ਸ਼ਾਇਰ ਸ਼ਿਵ ਦਿਆਲ ਸਿੰਘ ਅਨਜਾਣ
ਮਿਸ਼ਨਰੀ ਲੇਖਕ ਅਤੇ ਸ਼ਾਇਰ ਸ਼ਿਵ ਦਿਆਲ ਸਿੰਘ ਅਨਜਾਣ ਧੋਗੜੀ ਵਾਲੇ ਨੇ ਦਲਿਤ ਸਮਾਜ ਦੀਆਂ ਧਾਰਮਿਕ ਅਤੇ ਸਮਾਜਿਕ ਕੌਮੀ ਸਟੇਜ਼ਾਂ ‘ਤੇ ਆਪਣੀਆਂ ਜੋਸ਼ੀਲੀਆਂ ਕਵਿਤਾਵਾਂ, ਗੀਤਾਂ ਨਾਲ ਸਮਾਜ ਨੂੰ ਜਾਗਰਿਤ ਕੀਤਾ। ਅਣਜਾਣ ਜੀ ਦੀਆਂ ਰਚਨਾਵਾਂ ਸਰੋਤਿਆਂ ਦੇ ਧੁਰ ਅੰਤਰ ਆਤਮਾ ਤੱਕ ਪੁੱਜਣ ਦੇ ਸਮਰੱਥ ਹੁੰਦੀਆਂ ਹਨ। ਆਪ ਜੀ ਦਾ ਜਨਮ ਸੰਨ ਅਪ੍ਰੈਲ 1947 ਨੂੰ ਇਕ ਪੁਰਾਤਨ ਤੇ ਮਹੱਤਵਪੂਰਨ ਪਿੰਡ ਧੋਗੜੀ, ਨਜ਼ਦੀਕ ਅਲਾਵਲਪੁਰ, ਜ਼ਿਲ੍ਹਾ ਜਲੰਧਰ ਵਿਖੇ ਪਿਤਾ ਸ੍ਰੀਮਾਨ ਕਰਤਾਰ ਚੰਦ ਅਤੇ ਮਾਤਾ ਸ੍ਰੀਮਤੀ ਕੇਸਰੀ ਜੀ ਦੇ ਘਰ ਹੋਇਆ। ਇਹ ਉਹ ਸਮਾਂ ਸੀ ਜਦੋਂ ਛੂਆ-ਛਾਤ, ਆਰਥਿਕ, ਸਮਾਜਿਕ ਅਤੇ ਧਾਰਮਿਕ ਨਾ-ਬਰਾਬਰੀ ਦਾ ਪਸਾਰਾ ਆਮ ਪਸਰਿਆ ਹੋਇਆ ਸੀ। ਇਨ੍ਹਾਂ ਸਮਾਜਿਕ ਪ੍ਰਸਥਿਤੀਆਂ ਨੇ ਅਣਜਾਣ ਧੋਗੜੀ ਵਾਲੇ ਨੂੰ ਕਲਮ ਚੁੱਕਣ ਲਈ ਮਜਬੂਰ ਕਰ ਦਿੱਤਾ। ਦੂਜਾ ਇਹ ਦੌਰ ਹੀ ਅਜਿਹਾ ਸੀ ਜਦੋਂ ਸਾਡੇ ਰਹਿਬਰਾਂ ਦਾ ਇਤਿਹਾਸ ਬਹੁਤ ਘੱਟ ਉਪਲੱਬਧ ਹੋਇਆ ਕਰਦਾ ਸੀ। ਅਜਿਹੇ ਹਾਲਾਤਾਂ ‘ਚ ਗੁਰੂ ਜੀ ਦੀ ਉਪਮਾਂ ਨੂੰ ਛੰਦ-ਬੰਦ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ । ਇਨ੍ਹਾਂ ਪ੍ਰਸਥਿਤੀਆਂ ‘ਚੋਂ ਅਣਜਾਣ ਦੇ ਹਿਰਦੇ ਅੰਦਰ ਜਗਿਆਸਾ ਜਾਗ ਉਠੀ ਕਿ ਗੁਰੂ ਜੀ ਦੀ ਉਪਮਾ ਦਾ ਵਿਖਿਆਨ ਹਰ ਹਾਲਤ ਵਿਚ ਕਰਨਾ ਹੀ ਹੈ।
ਸਾਧਨ ਬੜੇ ਸੀਮਤ ਸਨ। ਆਰਥਿਕ ਵਸੀਲੇ ਨਾ-ਮਾਤਰ ਸਨ। ਆਪ ਨੇ ਕੌਮੀ ਵਿਦਵਾਨਾਂ ਨਾਲ ਲਗਾਤਾਰ ਰਾਬਤਾ ਕਾਇਮ ਰੱਖਿਆ। ਰਹਿੰਦੀ ਕਸਰ ਉਦੋਂ ਪੂਰੀ ਹੋਈ ਜਦੋਂ ਆਪ ਦਾ ਨਾਤਾ ਡੇਰਾ ਮਹਾਨਪੁਰੀ ਕਾਹਰੀ ਸਾਹਰੀ ਵਾਲੇ ਸੰਤ ਮਹਾਂਪੁਰਸ਼ਾਂ ਸੰਗ ਜੁੜਨ ਦਾ ਸਬੱਬ ਬਣਿਆ। ਇਥੇ ਸੰਤ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਨਾਲ ਆਪ ਨੇ ਰਾਗ ਕੀਰਤਨ ਤੇ ਕਥਾ ਪ੍ਰਵਾਹ ਆਦਿ ਦੀਆਂ ਡੂੰਘੀਆਂ ਰਮਜ਼ਾਂ ਨੂੰ ਸਮਝਿਆ। ਬਾਅਦ ਵਿਚ ਸਤਿਗੁਰਾਂ ਦੀ ਅਪਾਰ ਕ੍ਰਿਪਾ ਨਾਲ ਆਪ ਨੇ ਨਾਮ ਦਾਨ ਦੀ ਬਖਸ਼ਿਸ਼ ਸ਼੍ਰੀਮਾਨ ਸੰਤ ਸੇਵਾ ਦਾਸ ਜੀ ਮਹਾਰਾਜ ਜੀ ਕਾਹਰੀ-ਸਾਹਰੀ ਵਾਲਿਆਂ ਤੋਂ ਪ੍ਰਾਪਤ ਕੀਤੀ। ਸ਼ਾਇਰੀ ਦੀਆਂ ਜਰਬਾਂ ਤਕਸੀਮਾਂ ਆਪ ਨੇ ਉਸ ਸਮੇਂ ਦੇ ਪ੍ਰਸਿੱਧ ਸ਼ਾਇਰਾਂ ਸ੍ਰੀਮਾਨ ਕਰਮ ਚੰਦ ਬਿਜਲੀ ਅਤੇ ਸ੍ਰੀਮਾਨ ਕਿਸ਼ਨ ਸਿੰਘ ਮਸਤਾਨਾ ਨਾਹਲਾ ਵਾਲਿਆਂ ਤੋਂ ਗ੍ਰਹਿਣ ਕੀਤੀਆਂ। ਫਿਰ ਬਹੁਤਾ ਸਮਾਂ ਨਾ ਲੱਗਾ ਜਦੋਂ ਆਪ ਕੌਮੀ ਸਟੇਜ਼ਾਂ ਦੇ ਸ਼ਾਹ-ਅਸਵਾਰ ਬਣ ਗਏ। ਸਮਾਂ ਪਾ ਕੇ ਆਪ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ (ਰਜਿ।) ਪੰਜਾਬ ਦੇ ਵੱਖ-ਵੱਖ ਡੇਰਿਆਂ ਵਿਚ ਆਪ ਆਪਣੀ ਭਰਪੂਰ ਹਾਜ਼ਰੀ ਲਗਵਾਉਣ ਲੱਗੇ। ਆਪ ਨੇ ਮਿਸ਼ਨ ਦੇ ਪ੍ਰਚਾਰ ਲਈ ਇੰਗਲੈਂਡ ਦੀ ਧਰਤੀ ‘ਤੇ ਵੀ ਆਪਣੀਆਂ ਅਹਿਮ ਸੇਵਾਵਾਂ ਨਿਭਾਈਆਂ ਹਨ।
ਰਿਪੋਰਟ:– ਚਰਨਜੀਤ ਸਿੰਘ ਬਿਨਪਾਲਕੇ
ਅਲਬੇਲੇ ਮਿਸ਼ਨਰੀ ਸ਼ਾਇਰ ਸ਼ਿਵ ਦਿਆਲ ਸਿੰਘ ਅਨਜਾਣ ਨਮਿਤ ਹੋਈ ਅੰਤਮ ਅਰਦਾਸ
ਅਲਬੇਲੇ ਮਿਸ਼ਨਰੀ ਸ਼ਾਇਰ ਸ਼ਿਵ ਦਿਆਲ ਸਿੰਘ ਅਨਜਾਣ ਨਮਿਤ ਹੋਈ ਅੰਤਮ ਅਰਦਾਸ ਬੇਗ਼ਮਪੁਰਾ ਮਿਸ਼ਨ ਵੈਬਸਾਈਟ ਨੂੰ ਆਪ ਵਿਜ਼ਿਟ ਕਰੋ ਅਤੇ ਹੋਰਾਂ...
Read More