Sri Guru Ravidass Mission Parchar Sanstha Punjab (Reg.)

Welcome to Begumpura Mission Web Portal

ਜੈ ਗੁਰੂਦੇਵ ! ਧੰਨ ਗੁਰੂਦੇਵ !

ਜੈ ਭੀਮ ! ਜੈ ਭਾਰਤ !

ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ (ਰਜਿ:)

Sri Guru Ravidass Mission Parchar Sanstha Punjab (Regd.)

ਬੇਗਮ ਪੁਰਾ ਸਹਰ ਕੋ ਨਾਉ ॥
ਦੂਖੁ ਅੰਦੋਹੁ ਨਹੀ ਤਿਹਿ ਠਾਉ ॥

ਸਤਿਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਦਾ ਸੰਕਲਪ–ਸਮਕਾਲੀਨ ਅਣਉਚਿੱਤ, ਅਯੋਗ, ਅਜੋੜ, ਅਸਾਵੀਂ, ਅਨਿਆਂਪੂਰਣ, ਅੱਤਿਆਚਾਰੀ ਅਤੇ ਅੰਦੇਸ਼ਿਆਂ ਭਰਪੂਰ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਵਿਵਸਥਾ ਵਿਰੁੱਧ ਅਜਿਹੇ ਸੁਤੰਤਰ ਰਾਜ ਦਾ ਮਾਡਲ ਪ੍ਰਸਤੁਤ ਕਰਦਾ ਹੈ, ਜਿਸ ਵਿਚ ਏਕਾਧਿਕਾਰੀ, ਸਾਮੰਤਸ਼ਾਹੀ ਹਕੂਮਤ ਦੀ ਥਾਂ ਸਹੀ ਅਰਥਾਂ ਵਿਚ ਲੋਕਤੰਤਰ ਹੋਵੇਗਾ।

ਅੱਜ ਵੀ ਸੰਵਿਧਾਨਕ ਹੱਕਾਂ ਤੋਂ ਵਾਂਝੇ ਹਨ ਵਿਮੁਕਤ ਜਾਤੀਆਂ ਦੇ ਲੋਕ

ਸਾਡਾ ਭਾਰਤ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ। ਬਦਕਿਸਮਤੀ ਨਾਲ 193 ਕਬੀਲ (ਜਰਾਇਮ ਪੇਸ਼ਾ) ਲੋਕ 31 ਅਗਸਤ 1952 ਨੂੰ 5 ਸਾਲ 16 ਦਿਨ ਬਾਅਦ ਆਜ਼ਾਦ ਹੋਏ। ਵਿਮੁਕਤ ਜਾਤੀਆਂ ਦਾ ਇਹ ਵਰਗ ਸੰਵਿਧਾਨ ਘੜਨੀ ਸਭਾ ਦੇ ਚੇਅਰਮੈਨ ਦੀ ਕਲਮ ਦੀ ਉਲੰਘਣਾ ਦਾ ਸ਼ਿਕਾਰ ਹੋ ਕੇ ਰਹਿ ਗਿਆ, ਜਿਸ ਦਾ ਸੰਤਾਪ ਵਿਮੁਕਤ ਜਾਤੀਆਂ ਅੱਜ ਤੱਕ ਭਗ ਰਹੀਆਂ ਹਨ। ਅੰਗਰੇਜ਼ ਸਰਕਾਰ ਭਾਰਤ ਦੇਸ਼ ਵਿਚ ਆਉਂਦਿਆਂ ਹੀ ਇਨ੍ਹਾਂ ਮਾਰਸ਼ਲ ਜਾਤੀਆਂ ਤੋਂ ਭੈਭੀਤ ਹੋ ਕੇ ਇਨ੍ਹਾਂ ਲੋਕਾਂ ਤੇ ਖ਼ਤਰਾ ਮਹਿਸੂਸ ਕਰਨ ਲੱਗੀ ਜਿਸ ਕਾਰਨ ਇਨ੍ਹਾਂ ਤੇ ਕਬੀਲਿਆਂ ਨੂੰ ‘ਕਿਮਿਨਲ ਟ੍ਰਾਇਬ’ ਬਣਾ ਕੇ ਜਰਾਇਮ ਪੇਸ਼ਾ ਐਕਟ 1871 ਵਿਚ ਲਗਾ ਦਿੱਤਾ ਤੇ ਇਨ੍ਹਾਂ ਲੋਕਾਂ ਦਾ ਦੇਸ ਵਿਚ ਘੁੰਮਣਾ ਫਿਰਨਾ ਬੇਦ ਹੋ ਗਿਆ। ਇਨ੍ਹਾਂ ਨੂੰ ਕਿਸੇ ਰਿਸਤੇਦਾਰ ਕੋਲ ਜਾਣ ਲਈ ਪਿੰਡ ਦੇ ਨੰਬਰਦਾਰ ਜਾਂ ਥਾਣੇ ‘ਚ ਹਾਜ਼ਰੀ ਲਵਾਉਣੀ ਪੈਂਦੀ ਸੀ । ਦੇਸ਼ ਦੀ ਆਜ਼ਾਦੀ ਲਈ ਜੁਬਦੇ ਇਨ੍ਹਾਂ ਲੋਕਾ ਨੂੰ ਖੇਰੂੰ-ਖੇਰੂੰ ਕਰਨ ਕਰਕੇ ਦਬਾਉਣ ਲਈ ਵਿਸ਼ੇਸ਼ ਜਰਾਇਮ ਪੇਸ਼ਾ ਐਕਟ ਥੋਪਿਆ ਗਿਆ, ਜਿਸ ਰਾਹੀਂ ਇਨ੍ਹਾਂ ਕਬੀਲਿਆਂ ਦੀ ਮਾਂ ਦੇ ਗਰਭ ‘ਚ ਪਲ ਰਹੇ ਬੱਚੇ ਨੂੰ ਦਸ ਨੰਬਰੀ ਐਲਾਨਿਆ ਹੋਇਆ ਸੀ, ਜਿਸ ਲਈ ਯੋਜਨਾਬੱਧ ਤਰੀਕੇ ਨਾਲ ਸਮੂਹ ਕਬੀਲਿਆ ਨੂੰ ਜਰਾਇਮ ਪੇਸ਼ਾ ਐਕਟ ਕਹਿ ਕੇ ਬਦਨਾਮ ਕੀਤਾ ਅਤੇ ਸੀ.ਈ.ਏ. ਕਿਮਿਨਲ ਟ੍ਰਾਈਬ ਐਕਟ 1871, 1896, 1897, 1901 1902 1903, 1909, 1911, 1913, 1914, 1919, 1920, 1923, 1924 ਤਹਿਤ ਕਾਲੇ ਪਾਣੀ ਤੋਂ ਵੀ ਸਖਤ ਸਜਾਵਾਂ ਦਿੱਤੀਆਂ ਗਈਆਂ।

        ਇਨ੍ਹਾਂ ਕਬੀਲਿਆਂ ਦੀ ਭਾਰਤ ਅੰਦਰ 20 ਕਰੋੜ ਤੋਂ ਵੱਧ ਆਬਾਦੀ ਹੈ। ਇਹ ਕਬੀਲੇ ਪੰਜਾਬ, ਰਾਜਸਥਾਨ, ਹਰਿਆਣਾ, ਦਿੱਲੀ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਗੁਜਰਾਤ ਤੇ ਭਾਰਤ ਦੇ ਹੋਰ ਸੂਬਿਆਂ ‘ਚ ਵਸੇ ਹੋਏ ਹਨ, ਪਰ ਪੰਜਾਬ ‘ਚ ਇਨ੍ਹਾਂ ਦੀ ਵੱਡੀ ਗਿਣਤੀ ਹੈ। ਇਨ੍ਹਾਂ ਕਬੀਲਿਆਂ ਦਾ ਇਤਿਹਾਸ ਮਹਾਰਾਜਾ ਰਣਜੀਤ ਸਿੰਘ, ਰਾਜਾ ਸਲਵਾਨ, ਦੁੱਲਾ ਭੱਟੀ, ਰਾਜਾ ਸਾਹਸ ਮੱਲ ਅਤੇ ਮਹਾਰਾਣਾ ਪ੍ਰਤਾਪ ਸਿੰਘ ਨਾਲ ਮਿਲਦਾ ਹੈ। ਪਰ ਇਨ੍ਹਾਂ ਬਹਾਦਰ ਕਬੀਲਿਆਂ ਲਈ ਲੋਕ ਸਭਾ ਜਾਂ ਵਿਧਾਨ ਸਭਾ ਵਿਚ ਕੋਈ ਵੀ ਸੀਟੂ ਰਾਖਵੀਂ ਨਹੀਂ ਹੈ। ਕਿਸੇ ਵੀ ਸਰਕਾਰ ਨੇ  ਇਨ੍ਹਾਂ ਕਬੀਲਿਆਂ ਦੀ ਸੁਣਵਾਈ ਨਹੀ ਕੀਤੀ|  ਇਸ ਕੋਮ ਦੀ ਬਦਕਿਸਮਤੀ ਇਹ ਹੈ ਕਿ ਇਨ੍ਹਾਂ ਕੋਲ ਕੋਈ ਕ੍ਰਾਂਤੀਕਾਰੀ ਆਗੂ ਨਹੀਂ ਹੈ। ਸਾਰੀਆਂ ਹੀ ਪਾਰਟੀਆਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕ ਕੇ ਇਨ੍ਹਾਂ ਦੀਆਂ ਵੋਟਾਂ ਤਾਂ ਖੂਬ ਬਟੋਰੀਆ, ਪਰ ਇਨ੍ਹਾਂ ਕਬੀਲਿਆਂ ਦਾ ਵਿਕਾਸ ਨਹੀਂ ਕਰਵਾ ਸਕੀਆਂ।

   5 ਨਵੰਬਰ 1982 ਨੂੰ ਜਸਟਿਸ ਅਜੀਤ ਸਿੰਘ ਬੈਂਸ ਨੇ ਇਨ੍ਹਾਂ ਕਬੀਲਿਆਂ ਦੇ ਹੱਕ ‘ਚ ਫ਼ੈਸਲਾ ਦਿੱਤਾ ਕਿ ਵਿਮੁਕਤ ਜਾਤੀਆਂ ਨੂੰ ਸਰਕਾਰ ਨੇ ਗਲਤੀ ਨਾਲ ਅਨੁਸੂਚਿਤ ਜਾਤੀਆਂ (ਐੱਸ.ਸੀ.) ਦੀ ਸੂਚੀ ਵਿਚ ਪਾ ਦਿੱਤਾ ਹੈ, ਜਦਕਿ ਇਨ੍ਹਾਂ ਦਾਸੱਭਿਆਚਾਰ ਅਨੁਸੂਚਿਤ ਜਨਜਾਤੀ (ਐੱਸ.ਟੀ.) ਨਾਲ ਮਿਲਦਾ ਹੈ। ਇਸ ਦੀ ਦੁਬਾਰਾ ਸੋਧ ਕਰਕੇ ਇਸ ਕਬੀਲੇ ਨੂੰ

ਐੱਸ ਟੀ ਵਿਚ ਪਾਇਆ ਜਾਵੇ ਅਤੇ ਸਮਾਜ ਸ਼ਾਸਤਰ ਵਿਭਾਗ (ਪਟਿਆਲਾ ਯੂਨਵਰਸਿਟੀ ਨੇ ਇਸ ਕਬੀਲੇ ਦੀ ਇਕ ਰਿਪੋਰਟ ਸਰਕਾਰ ਨੂੰ ਭੇਜੀ ਸੀ, ਉਹ ਲਾਗੂ ਕੀਤੀ ਜਾਵੇ। ਵਿਮੁਕਤ ਸਮਾਜ ਦੇ ਨੌਜਵਾਨਾਂ ਨੂੰ ਦੇਸ਼ ਦੀ ਫ਼ੌਜ ‘ਚ ਭਰਤੀ ਕੀਤਾ ਜਾਵੇ। ਆਜ਼ਾਦੀ ਤੋਂ ਬਾਅਦ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ ਤਾਲਮੇਲ ਕਰਕੇ ਇਕ ਕਮਿਸ਼ਨ ਬਿਠਾਇਆ, ਜਿਸ ਦੀ ਰਿਪੋਰਟ ਅਨੁਸਾਰ ਇਹ ਕਬੀਲਾ 31 ਅਗਸਤ 1952 ਨੂੰ ਆਜ਼ਾਦ (ਵਿਮੁਕਤ ਹੋ ਗਿਆ। ਇਹ ਕਬੀਲਾ ਪੂਰੇ ਭਾਰਤ ‘ਚ ਆਪਣਾ ਆਜ਼ਾਦੀ ਦਿਵਸ ਮਨਾ ਰਿਹਾ ਹੈ। ਜਦੋਂ ਤੋਂ ਇਹ ਕਬੀਲਾ ਆਜ਼ਾਦ ਹੋਇਆ ਹੈ, ਉਹ ਸਮੇਂ ਤੋਂ ਹੀ ਭਾਰਤ ਭਰ ਵਿਚ ਜ਼ੋਰ-ਸ਼ੇਰ ਨਾਲ 31 ਅਗਸਤ ਆਜ਼ਾਦੀ ਦਿਹਾੜੇ ਦੇ ਰੂਪ ਵਿਚ ਮਨਾਉਂਦਾ ਆ ਰਿਹਾ ਹੈ। ਇਸ ਵਾਰ ਵੀ ਪੰਜਾਬ ਵਿਚ ਰਾਜ ਪੱਧਰੀ ਸਮਾਗਮ ਹੋ ਰਿਹਾ ਹੈ। ਜਿਹੜੀਆ ਕੰਮਾਂ ਆਪਣਾ ਇਤਿਹਾਸ/ਵਿਰਸਾ ਭੁੱਲ ਜਾਂਦੀਆਂ ਹਨ, ਉਹ ਕੌਮਾਂ ਤਬਾਹ ਹੋ ਜਾਂਦੀਆਂ ਆ ਹਨ। ਆਓ ਸਾਰੇ ਇਕ ਮੰਚ ‘ਤੇ ਇਕੱਠੇ ਹੋ ਕੇ ਕੰਮ ਦਾ ਸਰਬਪੱਖੀ ਵਿਕਾਸ ਕਰੀਏ ਤਾਂ ਕਿ ਆਉਣ ਵਾਲੀਆਂ ਨਸਲਾਂ ਸਮਾਜ: ਦੇ ਮੋਢੇ ਨਾਲ ਮੋਢਾ ਜੋੜ ਚੱਲਣ ਦੇ ਸਮਰੱਥ ਹੋ ਸਕਣ।

ਵਿਮੁਕਤ ਜਾਤੀਆਂ ਸੰਗਠਨ ਜਨਰਲ ਸਕੱਤਰ, ਪੰਜਾਬ ।

MOBILE 88721- 97300

From begumpura Mission — To Read This Article correctly, the Original Photo is above.