ਸਤਿਗੁਰੂ ਸੰਤ ਸੈਨ ਜੀ ਮਹਾਰਾਜ ਦਾ ਜੀਵਨ
ਸਤਿਗੁਰੂ ਸੰਤ ਸੈਨ ਜੀ ਦਾ ਜਨਮ 1390 ਈ: ਨੂੰ ਨਾਈ ਵੰਸ਼ ਵਿਚ ਹੋਇਆ। ਵਿਦਵਾਨ ਮੈਕਾਲਿਫ ਅਨੁਸਾਰ ਆਪ ਜੀ ਦੇ ਪਿਤਾ ਦਾ ਨਾਮ ਸਤਿਕਾਰਯੋਗ ਸ੍ਰੀ ਮੁਕੰਦ ਰਾਏ ਤੇ ਮਾਤਾ ਸ੍ਰੀ ਮਤੀ ਜੀਵਨ ਦੇਈ ਸੀ। 10 ਸਾਲ ਦੀ ਉਮਰ ਵਿਚ ਆਪ ਆਪਣੀ ਭੂਆ ਸੋਭਾ ਦੇਵੀ ਪਾਸ ਲਹੌਰ ਚਲੇ ਗਏ ਜਿਥੇ ਰਹੀਮ ਖਾਨ ਨਾਮੀ ਉਸਤਾਦ ਪਾਸੋਂ ਨਾਈ ਅਤੇ ਹਕੀਮੀ ਦਾ ਕੰਮ ਸਿਖਿਆ।
ਆਪ ਬਹੁਤ ਸਮਾਂ ਬਾਂਧਵਗੜ (ਰੀਵਾ) ਦੇ ਬਾਦਸ਼ਾਹ ਰਾਜਾ ਰਾਮ ਦੀ ਇਕ ਨਾਈ ਵਜੋਂ ਸੇਵਾ ਕੀਤੀ। ਸਤਿਗੁਰੂ ਅਰਜਨ ਦੇਵ ਜੀ ਅਨੁਸਾਰ:-
“ਸੈਨ ਨਾਈ ਬੁਤਕਾਰੀਆ, ਉਹ ਘਰਿ ਘਰਿ ਸੁਨਿਆ॥
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥”