ਸਮਾਜਿਕ ਦੂਰਦਰਸ਼ੀ
ਸਮਾਜਿਕ ਦੂਰਦਰਸ਼ੀਆਂ ਦੀ ਜੀਵਨ ਯਾਤਰਾ ਅਤੇ ਵਿਚਾਰਧਾਰਾ
ਇੱਥੇ ਪੜ੍ਹੋ ਉਹਨਾਂ ਦੇ ਜੀਵਨ, ਸੰਘਰਸ਼, ਉਪਦੇਸ਼ ਅਤੇ ਰੂਹਾਨੀ ਮਿਸ਼ਨ ਬਾਰੇ।
ਡਾ. ਸੁਨੀਤਾ ਸਾਵਰਕਰ
ਡਾ. ਸੁਨੀਤਾ ਸਾਵਰਕਰ, ਇਤਿਹਾਸ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਹਨ, ਡਾ. ਬੀ.ਆਰ. ਅੰਬੇਡਕਰ ਮਰਾਠਵਾੜਾ ਯੂਨੀਵਰਸਿਟੀ, ਔਰੰਗਾਬਾਦ (ਮਹਾਰਾਸ਼ਟਰ) ਵਿੱਚ। ਮਹਾਰਾਸ਼ਟਰ ਦੇ ਅੰਬੇਡਕਰਾਈ ਚਮਾਰ ਪਰਿਵਾਰ ਵਿੱਚ ਜਨਮੀ ਡਾ. ਸੁਨੀਤਾ ਨੇ ਸਮਾਜਕ ਨਿਆਂ ਅਤੇ ਦਲਿਤ ਅੰਦੋਲਨ 'ਤੇ ਵਿਸਤਾਰ ਨਾਲ ਅਧਿਐਨ ਕੀਤਾ ਹੈ। ਉਹਨੇ ਆਪਣੀ ਐਮ.ਏ., ਐਮ.ਫਿਲ ਅਤੇ ਪੀਐਚ.ਡੀ. ਇਤਿਹਾਸ ਵਿਸ਼ੇ ਵਿੱਚ ਕੀਤੀ ਹੈ ਅਤੇ "ਦਲਿਤ ਅੰਦੋਲਨ ਵਿੱਚ ਵਿਚਾਰਧਾਰਕ ਅੰਤਰ ਤੇ ਸਮਾਜਿਕ-ਰਾਜਨੀਤਕ ਪ੍ਰਭਾਵ" ਵਿਸ਼ੇ 'ਤੇ ਥੀਸਿਸ ਲਿਖੀ ਹੈ। ਉਹ ਮਹਾਰਾਸ਼ਟਰ ਦੇ ਸਮਾਜ ਸੁਧਾਰ ਅੰਦੋਲਨ ਵਿੱਚ ਸਰਗਰਮ ਤੌਰ 'ਤੇ ਯੋਗਦਾਨ ਦੇ ਰਹੀ ਹੈ।
ਸ਼ਿਵ ਦਿਆਲ ਸਿੰਘ ਅਨਜਾਣ ਧੋਗੜੀ ਵਾਲੇ
ਸ਼ਿਵ ਦਿਆਲ ਸਿੰਘ ਅਣਜਾਣ ਧੋਗੜੀ ਵਾਲਾ ਇੱਕ ਜੋਸ਼ੀਲਾ ਕਵੀ ਅਤੇ ਮਿਸ਼ਨਰੀ ਲੇਖਕ ਸੀ, ਜਿਸ ਨੇ ਆਪਣੀਆਂ ਕਵਿਤਾਵਾਂ ਰਾਹੀਂ ਦਲਿਤ ਸਮਾਜ ਨੂੰ ਜਾਗਰਿਤ ਕੀਤਾ। 1947 ਵਿੱਚ ਜਲੰਧਰ ਜ਼ਿਲ੍ਹੇ ਦੇ ਧੋਗੜੀ ਪਿੰਡ ਵਿੱਚ ਜਨਮੇ, ਅਣਜਾਣ ਜੀ ਨੇ ਸਮਾਜਕ ਨਾ-ਬਰਾਬਰੀ ਦੇ ਖ਼ਿਲਾਫ਼ ਕਲਮ ਚੁੱਕੀ। ਉਹ ਰਾਗ-ਕੀਰਤਨ ਅਤੇ ਕਥਾ ਪ੍ਰਚਾਰ ਨਾਲ ਸੰਤ ਮਰਿਆਦਾ ਨੂੰ ਪ੍ਰਸਾਰਤ ਕਰਦੇ ਰਹੇ ਅਤੇ ਡੇਰਾ ਮਹਾਨਪੁਰੀ ਕਾਹਰੀ ਸਾਹਰੀ ਨਾਲ ਜੁੜੇ ਰਹੇ। ਉਨ੍ਹਾਂ ਦੀਆਂ ਕਵਿਤਾਵਾਂ ਲੋਕਾਂ ਦੇ ਮਨ ਨੂੰ ਛੂਹਦੀਆਂ ਹਨ ਅਤੇ ਮਿਸ਼ਨ ਦੇ ਪ੍ਰਚਾਰ ਲਈ ਉਨ੍ਹਾਂ ਨੇ ਇੰਗਲੈਂਡ ਤੱਕ ਸੇਵਾ ਨਿਭਾਈ।