ਸਾਡੇ ਬਾਰੇ
A Few Words
About Us
ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ (ਰਜਿ.) ਪੰਜਾਬ (ਭਾਰਤ) ਰਜ਼ਿਸਟਰੇਸ਼ਨ ਨੰਬਰ 179 ਆਫ 2006-07 ਤਹਿਤ ਪੰਜਾਬ ਪੱਧਰ ਉਤੇ ਪੰਜਾਬ ਸਰਕਾਰ ਵਲੋਂ ਰਜਿਸਟਰਡ ਸੰਸਥਾਂ ਹੈ। ਇਹ ਸੰਸਥਾਂ 1996 ਈ: ਤੋਂ ਗੁਰੂ ਰਵਿਦਾਸ ਜੀ ਦੇ ਮਿਸ਼ਨ ਪ੍ਰਚਾਰ ਕਾਰਜਾਂ ਲਈ ਯਤਨਸ਼ੀਲ਼ ਹੈ। ਇਹ ਸੰਸਥਾਂ ਪਹਿਲਾਂ ਪਿੰਡ ਪੱਧਰ ਉਤੇ ਬਣਾਈ ਗਈ ਸੀ।ਉਸ ਵਕਤ ਇਸ ਦਾ ਨਾਂਅ ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸਭ੍ਹਾ ਪਿੰਡ ਬਿਨਪਾਲਕੇ ਜ਼ਿਲ੍ਹਾ ਜਲੰਧਰ ਸੀ।ਉਸ ਤੋਂ ਬਾਅਦ ਇਸ ਦਾ ਵਿਸਥਾਰ ਕਰਦਿਆਂ ਇਸ ਨੂੰ ਪੰਜਾਬ ਪੱਧਰ ਉਤੇ ਬਣਾਇਆ ਗਿਆ ਅਤੇ ਮੌਜੂਦਾ ਨਾਂਅ ਰੱਖ ਕੇ ਇਸ ਦਾ ਮੁੱਖ ਦਫਤਰ ਐਨ. ਬੀ. 180 ਪ੍ਰੀਤ ਨਗਰ ਸੋਢਲ ਰੋਡ ਜਲੰਧਰ ਪੰਜਾਬ ਭਾਰਤ ਤੇ ਇਸ ਦਾ ਉਪ ਦਫਤਰ ਪਿੰਡ ਬਿਨਪਾਲਕੇ ਜ਼ਿਲ੍ਹਾ ਜਲੰਧਰ ਪੰਜਾਬ (ਭਾਰਤ) ਵਿਖੇ ਨਿਯੁਕਤ ਕੀਤਾ ਗਿਆ।ਪ੍ਰੰਤੂ ਕੁਝ ਪ੍ਰਬੰਧਕੀ ਕਾਰਨਾ ਕਰਕੇ ਮਿਤੀ 21-08-2011 ਨੂੰ ਇਸ ਦਾ ਮੁੱਖ ਦਫਤਰ ਜਲੰਧਰ ਤੋਂ ਬਦਲ ਕੇ ੳੇੁਪ ਦਫਤਰ ਪਿੰਡ ਬਿਨਪਾਲਕੇ ਵਿਖੇ ਤਬਦੀਲ ਕਰ ਦਿੱਤਾ ਗਿਆ ਅਤੇ ਬਿਨਪਾਲਕੇ ਦੇ ਉਪ ਦਫਤਰ ਨੂੰ ਬੰਦ ਕਰ ਦਿੱਤਾ ਗਿਆ।ਹੁਣ ਸਾਰਾ ਪ੍ਰਬੰਧ ਪਿੰਡ ਬਿਨਪਾਲਕੇ ਵਿਖੇ ਸਥਿੱਤ ਦਫਤਰ ਵਲੋਂ ਨਿਰੰਤਰ ਤੇ ਸਫਲਤਾ ਪੂਰਵਕ ਚੱਲ ਰਿਹਾ ਹੈ।
ਸੰਸਥਾ ਦਾ ਮੁੱਖ ਮੰਤਵ :-
ਸੰਸਥਾਂ ਦਾ ਮੁੱਖ ਮੰਤਵ ਗੁਰੂ ਰਵਿਦਾਸ ਜੀ ਅਤੇ ਆਦਿ ਸਮਾਜ ਵਿਚ ਪੈਦਾ ਹੋਏ ਰਹਿਬਰਾਂ ਦੀ ਬਾਣੀ ਅਤੇ ਜੀਵਨ ਇਤਿਹਾਸ ਦਾ ਪ੍ਰਚਾਰ ਜਿਨ੍ਹਾਂ ਨੇ ਬੇਗਮਪੁਰਾ ਦੇ ਮਿਸ਼ਨ ਤਹਿਤ ਸਮੁੱਚੇ ਸੰਸਾਰ ਸਮਾਨਤਾ, ਸੁਤੰਤਰਤਾ, ਸਾਂਝੀਵਾਲਤਾ ਦਾ ਹੋਕਾ ਦਿੰਦਿਆਂ ਸਦੀਆਂ ਤੋਂ ਜ਼ੁਲਮ ਸਹਿੰਦੇ, ਸਤਾਏ, ਲਿਤਾੜੇ ਅਤੇ ਜਾਤ-ਪਾਤ, ਛੂਅ-ਛਾਤ ਤੋਂ ਪੀੜਤ ਆਦਿ ਵਾਸੀ ਲੋਕਾਂ ਵਿਚ ਜਨ-ਚੇਤਨਾ ਪੈਦਾ ਕਰਕੇ ਸਵੈ-ਮਾਣ, ਸਵੈ-ਵਿਸ਼ਵਾਸ ਅਤੇ ਸਵੈ-ਸ਼ਕਤੀ ਦਾ ਅਹਿਸਾਸ ਜਗਾਇਆ ਅਤੇ ਸੰਸਾਰ ਨੂੰ ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ, ਫੋਟਕ ਕਰਮ-ਕਾਂਡਾ ਅਤੇ ਧਾਰਮਿਕ ਆਡੰਬਰਾਂ, ਪਾਖੰਡਾਂ ਤੋਂ ਰਹਿਤ ਧਾਰਮਿਕ ਤੇ ਸਮਾਜਿਕ ਵਿਚਾਰਧਾਰਾ ਪ੍ਰਦਾਨ ਕੀਤੀ ਹੈ। ਇਸ ਵਿਚਾਰਧਾਰਾ ਨੇ ਇਕ ਨਵੇਂ ਇਨਕਲਾਬੀ, ਕ੍ਰਾਂਤੀਕਾਰੀ ਯੁੱਗ ਦਾ ਅਗਾਜ਼ ਕੀਤਾ।ਇਸ ਦੇ ਨਾਲ ਉਨ੍ਹਾਂ ਮਹਾਨ ਬਹੁਜਨ ਸਮਾਜਿਕ ਆਗੂਆਂ ਦੇ ਜੀਵਨ ਅਤੇ ਉਦੇਸ਼ ਦਾ ਪ੍ਰਚਾਰ ਜਿਨ੍ਹਾਂ ਨੇ ਇਨ੍ਹਾਂ ਰਹਿਬਰਾਂ ਦੇ ਮਿਸ਼ਨ ਨੂੰ ਅੱਗੇ ਵਧਾਇਆ। ਸੰਸਥਾਂ ਦੀਆਂ ਕੁਝ ਪ੍ਰਮੁੱਖ ਗਤੀਵਿਧੀਆਂ :- * ਸੰਸਥਾਂ ਵਲੋਂ ਇਨ੍ਹਾਂ ਰਹਿਬਰਾਂ ਦੀ ਵਿਚਾਰਧਾਰਾ ਦੇ ਪ੍ਰਚਾਰ ਲਈ ਇਨ੍ਹਾਂ ਦੀ ਬਾਣੀ ਦੇ ਗੁਟਕਾ ਸਾਹਿਬ ਵਿਆਖਿਆ ਸਹਿਤ ਪ੍ਰਕਾਸ਼ਿਤ ਕਰਕੇ ਸੰਗਤਾਂ ਨੂੰ ਮੁਫਤ ਜਾਂ ਲਾਗਤ ਕੀਮਤ ਤੇ ਭੇਟਾ ਕੀਤੇ ਜਾਂਦੇ ਹਨ।ਸੰਸਥਾਂ ਹੁਣ ਤੱਕ ਗੁਰੂ ਰਵਿਦਾਸ ਬਾਣੀ ਦੇ ਹਿੰਦੀ ਤੇ ਪੰਜਾਬੀ ਗੁਟਕਾ ਸਾਹਿਬ 15000 ਦੀ ਗਿਣਤੀ ਵਿਚ ਸੰਗਤਾਂ ਨੂੰ ਭੇਟ ਕਰ ਚੁੱਕੀ ਹੈ। ਸਤਿਗੁਰੂ ਨਾਮਦੇਵ ਜੀ ਮਹਾਰਾਜ ਦੀ ਬਾਣੀ ਦੇ 1000 ਗੁਟਕਾ ਸਾਹਿਬ ਛਪਾਈ ਅਧੀਨ ਹਨ। (ਵੈਬਸਾਈਟ ਤੇ ਇਨ੍ਹਾਂ ਗੁਟਕਾ ਸਾਹਿਬ ਦੀ ਪੀ ਡੀ ਐਫ ਜਲਦ ਉਪਲੱਬਧ ਹੋ ਰਹੀ ਹੈ )
- ਇਨ੍ਹਾਂ ਰਹਿਬਰਾਂ ਦੀਆਂ ਜੀਵਨੀਆਂ ਅਤੇ ਵਿਚਾਰਧਾਰਾ ਨਾਲ ਸਬੰਧਿਤ ਕਾਵਿਕ ਅਤੇ ਵਾਰਤਕ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ।
- ਸੰਨ 1997 ਈ. ਹੁਣ ਤੱਕ ਸੰਸਥਾਂ 32 ਟ੍ਰੈਕਟ (ਪੰਫਲਿਟ) ਜਿਨ੍ਹਾਂ ਦੇ ਛਪਣ ਦੀ ਗਿਣਤੀ 1.5 ਲੱਖ ਤੋ ਜ਼ਿਆਦਾ ਹੈ ਸੰਗਤਾਂ ਨੂੰ ਮੁਫਤ ਭੇਟ ਕਰ ਚੁਕੀ ਹੈ। (ਵੈਬਸਾਈਟ ਤੇ ਇਨ੍ਹਾਂ ਟ੍ਰੈਕਟਜ਼ ਦੀ ਪੀ ਡੀ ਐਫ ਜਲਦ ਉਪਲੱਬਧ ਹੋ ਰਹੀ ਹੈ )
- ਸੰਸਥਾਂ ਹਜ਼ਾਰਾਂ ਦੀ ਗਿਣਤੀ ਵਿਚ 5 ਸਾਲਾਨਾ ਕੈਲੰਡਰ ਛਾਪ ਕੇ ਸੰਗਤਾਂ ਨੂੰ ਭੇਟਾ ਕਰ ਚੁਕੀ ਹੈ ਜੋ ਕਿ ਨਿਰੰਤਰ ਜਾਰੀ ਹੈ। (ਵੈਬਸਾਈਟ ਤੇ ਇਹ ਕੈਲੰਡਰਾਂ ਦੀ ਪੀ. ਡੀ. ਐਫ. ਜਲਦ ਉਪਲੱਬਧ ਹੋ ਰਹੀ ਹੈ )
- ਬੱਚਿਆਂ ਅਤੇ ਨੌਜਵਾਨਾ ਦੀਆਂ ਕਲਾਸਾਂ ਅਤੇ ਕੇਡਰ ਕੈਂਪ ਲਗਾਏ ਜਾਂਦੇ ਹਨ।
- ਗੁਰੂ ਰਵਿਦਾਸ ਜੀ ਦੀ ਬਾਣੀ ਦੇ ਵੱਖ-ਵੱਖ ਵਿਸ਼ਿਆਂ ਤੇ ਸੈਮਨਾਰ ਕਰਵਾਏ ਜਾਂਦੇ ਹਨ।
- ਪਿੰਡਾਂ ਅਤੇ ਮਹੱਲਿਆਂ ਵਿਚ ਕੀਰਤਨ ਦਰਬਾਰ ਲਗਾਏ ਜਾਂਦੇ ਹਨ।
- ਬੁੱਕ ਸਟਾਲ ਲਗਾਏ ਜਾਂਦੇ ਹਨ। * ਖੁਰਾਲਗੜ੍ਹ ਸਾਹਿਬ ਵਿਖੇ ਵਿਸਾਖੀ ਪੁਰਬ ਤੇ ਮੈਡੀਕਲ ਫਸਟ ਏਡ ਕੈਂਪ ਲਗਾਇਆ ਜਾਂਦਾ ਹੈ।
- ਸੰਗਤਾਂ ਨੂੰ ਗੁਰੂ ਰਵਿਦਾਸ ਜੀ ਅਤੇ ਬਹੁਜਨ ਸਮਾਜ ਦੇ ਰਹਿਬਰਾਂ ਦੇ ਇਤਿਹਾਸਿਕ ਅਸਥਾਨਾ ਦੇ ਦਰਸ਼ਨ ਕਰਾਏ ਜਾਂਦੇ ਹਨ।

