Sri Guru Ravidass Mission Parchar Sanstha Punjab (Reg.)

Welcome to Begumpura Mission Web Portal

ਜੈ ਗੁਰੂਦੇਵ ! ਧੰਨ ਗੁਰੂਦੇਵ !

ਜੈ ਭੀਮ ! ਜੈ ਭਾਰਤ !

ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ (ਰਜਿ:)

Sri Guru Ravidass Mission Parchar Sanstha Punjab (Regd.)

ਬੇਗਮ ਪੁਰਾ ਸਹਰ ਕੋ ਨਾਉ ॥
ਦੂਖੁ ਅੰਦੋਹੁ ਨਹੀ ਤਿਹਿ ਠਾਉ ॥

ਸਤਿਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਦਾ ਸੰਕਲਪ–ਸਮਕਾਲੀਨ ਅਣਉਚਿੱਤ, ਅਯੋਗ, ਅਜੋੜ, ਅਸਾਵੀਂ, ਅਨਿਆਂਪੂਰਣ, ਅੱਤਿਆਚਾਰੀ ਅਤੇ ਅੰਦੇਸ਼ਿਆਂ ਭਰਪੂਰ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਵਿਵਸਥਾ ਵਿਰੁੱਧ ਅਜਿਹੇ ਸੁਤੰਤਰ ਰਾਜ ਦਾ ਮਾਡਲ ਪ੍ਰਸਤੁਤ ਕਰਦਾ ਹੈ, ਜਿਸ ਵਿਚ ਏਕਾਧਿਕਾਰੀ, ਸਾਮੰਤਸ਼ਾਹੀ ਹਕੂਮਤ ਦੀ ਥਾਂ ਸਹੀ ਅਰਥਾਂ ਵਿਚ ਲੋਕਤੰਤਰ ਹੋਵੇਗਾ।

ਵਿਸ਼ਵ ਲਈ ਡਰ, ਚਿੰਤਾ, ਗਮ ਅਤੇ ਦੁੱਖਾਂ ਤੋਂ ਰਹਿਤ ਕਲਿਆਣਕਾਰੀ ਰਾਜ-ਗੁਰੂ ਰਵਿਦਾਸ ਜੀ ਦਾ ਬੇਗਮਪੁਰਾ

ਪ੍ਰੇਮ ਕੁਮਾਰ ਚੁੰਬਰ

ਮੁੱਖ ਸੰਪਾਦਕ ਸਪਤਾਹਿਕ ਦੇਸ਼ ਦੁਆਬਾ (ਪੰਜਾਬੀ) ਅਤੇ 

Chief Editor AMBEDKAR TIMES Weekly U.S.A

ਵਿਸ਼ਵ ਬੇਗਮਪੁਰਾ ਖਾਲਸਾ ਰਾਜ ਦੇ ਬਾਨੀ ਧੰਨ-ਧੰਨ ਸਤਿਗੁਰੂ ਰਵਿਦਾਸ ਜੀ ਦਾ 642 ਵਾਂ ਆਗਮਨ ਪੁਰਬ ਪੂਰੀ ਦੁਨੀਆਂ ਵਿਚ ਬੜੀ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।ਗੁਰੂ ਰਵਿਦਾਸ ਭਾਰਤ ਦੇ ਮੱਧ ਕਾਲੀਨ ਭਗਤੀ, ਸ਼ਕਤੀ ਅਤੇ ਇਨਕਲਾਬੀ ਅੰਦੋਲਨ ਦੇ ਮਹਾਨ ਆਗੂ ਸਨ।ਉਹ ਭਾਰਤ ਦੀ ਅਖੌਤੀ ਨੀਵੀਂ ਜਾਤੀ ਦੇ ਸਭ ਤੋਂ ਹੇਠਲੇ ਹਿਸੇ ਨਾਲ ਸਬੰਧਿਤ ਸਨ ਜਿਸ ਦੇ ਸੰਪਰਕ ਨਾਲ ਅਖੌਤੀ ਉਚੀਆਂ ਜਾਤੀਆਂ ਭਿਟੀਆਂ ਜਾਂਦੀਆਂ ਸਨ।ਗੁਰੂ ਜੀ ਨੇ ਇਸ ਸ਼ਕਤੀਸ਼ਾਲੀ ਛੂਤ-ਅਛੂਤ ਪ੍ਰਣਾਲੀ ਵਿਰੁੱਧ ਬਗਾਬਤ ਦਾ ਬਿਗਲ ਬਜਾਇਆ। ਉਨ੍ਹਾਂ ਨੇ ਬਾਮਨੁ ਗੁਰੂ ਹੈ ਜਗਤ ਕਾ,ਭਗਤਨ ਕਾ ਗੁਰੁ ਨਾਹਿ॥ ਤਹਿਤ ਪ੍ਰਮਾਤਮਾਂ ਨਾਲ ਮਿਲਾਉਣ ਲਈ ਬ੍ਰਾਹਮਣ ਵਿਚੋਲੇ ਦੀ ਪਰੰਪਰਾ ਨੂੰ ਮੁੱਢ ਤੋਂ ਹੀ ਖਾਰਜ ਕਰ ਦਿੱਤਾ। ਉਨ੍ਹਾਂ ਨੇ ਪੱਖ-ਪਾਤੀ ਬ੍ਰਾਹਮਣੀ ਪ੍ਰਣਾਲੀ ਡਟ ਕੇ ਵਿਰੋਧ ਕੀਤਾ ਅਤੇ ਆਪਣੇ ਅਨੁਆਯੀਆਂ ਲਈ ਬੇਗਮਪੁਰਾ ਖਾਲਸਾ ਰਾਜ ਦੇ ਸਥਾਪਨਾ ਲਈ ਇਕ ਮਾਰਗ ਦਰਸ਼ਕ ਬਣ ਗਏ।ਗੁਰੂ ਰਵਿਦਾਸ ਜੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਮਾਨਦਾਰੀ ਅਤੇ ਮਿਹਨਤ ਸਭ ਤੋਂ ਵੱਧ ਸ਼ਕਤੀਸ਼ਾਲੀ ਹੈ। ਉਨ੍ਹਾਂ ਨੇ ਚੈਰਟੀ ਜਾਂ ਪਾਰਸ਼ ਦੁਆਰਾ ਚਮਕਤਕਾਰੀ ਦੌਲਤ ਦੇ ਜੀਵਨ ਦੇ ਸੰਕਲਪ ਨੂੰ ਪੂਰੀ ਤਰਾਂ ਰੱਦ ਕਰ ਦਿੱਤਾ।

ਉਨ੍ਹਾਂ ਨੇ ਆਪਣੀ ਵਿਦਵਤਾ ਦੁਆਰਾ ਵੇਦਾਂ ਵਿਚ ਪ੍ਰਬੀਨ ਕਾਸ਼ੀ ਦੇ ਪੰਡਤਾਂ ਨੂੰ ਹਰਾ ਕੇ ਅਬ ਬਿਪ੍ਰ ਪਰਧਾਨ ਤਿਹਿ ਕਰਿਹ ਡੰਡਉਤਿ ਤਹਿਤ ਆਪਣੇ ਪੈਰਾਂ ਉਤੇ ਝੁੱਕਣ ਲਈ ਮਜ਼ਬੂਰ ਕਰਕੇ ਸਾਬਿਤ ਕੀਤਾ ਕਿ ਵਿਦਵਤਾ ਕੇਵਲ ਉਚੀਆਂ ਜਾਤਾਂ ਦੇ ਲੋਕਾਂ ਦੀ ਜਾਗੀਰ ਨਹੀਂ ਹੈ।ਹਰ ਕੋਈ ਉਸ ਪਾਰਬ੍ਰਹਮ ਪ੍ਰਮਾਤਮਾਂ ਦੀ ਪੂਜਾ ਕਰ ਸਕਦਾ ਹੈ। ਚਾਰ ਵਰਣਾ ਦੀ ਵੰਡ ਇਕ ਵੱਡਾ ਝੂਠ ਹੈ ਅਤੇ ਬ੍ਰਾਹਮਣਵਾਦ ਦੁਆਰਾ ਬਣਾਇਆ ਜਾਤ-ਪਾਤ ਅਤੇ ਛੂਆ-ਛਾਤ ਦਾ ਮੱਕੜ ਜਾਲ ਭਾਰਤ ਦੇ ਮੂਲਵਾਸੀ ਵੱਡੇ ਸਮੂਹ ਨੂੰ ਸਦੀਵੀ ਗੁਲਾਮ ਬਣਾਈ ਰੱਖਣ ਵਾਸਤੇ ਹੈ।ਗੁਰੂ ਰਵਿਦਾਸ ਜੀ ਨੇ ਬੇਗਮਪੁਰਾ ਖਾਲਸਾ ਰਾਜ ਵਸਾਉਣ ਦੀ ਗੱਲ ਕੀਤੀ ਜਿਥੇ ਸਮਾਜਿਕ ਗੈਰ ਬਰਾਬਰੀ, ਛੂਆ-ਛਾਤ ਤੇ ਊਚ-ਨੀਚ ਲਈ ਕੋਈ ਸਥਾਨ ਨਹੀਂ ਹੋਵੇਗਾ।ਸਮਾਜਿਕ ਸੁਧਾਰ ਲਈ ਗੁਰੂ ਜੀ ਨੇ ਮਿਹਨਤ, ਦਇਆ, ਸਦਭਾਵਨਾ ਉਤੇ ਜੋਰ ਦਿੱਤਾ ਅਤੇ ਸਮਾਜ ਵਿਚ ਨਸ਼ਿਆਂ, ਸ਼ਰਾਬ ਅਤੇ ਹੋਰ ਬੁਰੇ ਕੰਮਾਂ ਤੋ ਦੂਰ ਰਹਿਣ ਦਾ ਉਪਦੇਸ਼ ਦਿੱਤਾ।ਗੁਰੂ ਜੀ ਨੇ ਉਸ ਪਾਰਬ੍ਰਹਮ ਪ੍ਰਮਾਤਮਾਂ ਨੂੰ ਨੇ ਅਨੇਕਾਂ ਨਾਵਾਂ ਨਾਲ ਸੰਬੋਧਨ ਕਰਕੇ ਉਸ ਦੀ ਨਿਰਸੁਆਰਥ ਯਾਦ ਨੂੰ ਦੁਹਰਾਇਆ ਹੈ।

ਅਦਾਰਾ ਅੰਬੇਡਕਰ ਟਾਈਮਜ਼ ਅਤੇ ਦੇਸ਼-ਦੁਆਬਾ (ਹਫਤਾਵਾਰੀ) ਵਲੋਂ ਆਪਣੇ ਪਾਠਕਾਂ, ਸਹਿਯੋਗੀਆਂ, ਸਮੁੱਚੇ ਦੇਸ਼ ਵਾਸੀਆਂ ਅਤੇ ਵਿਦੇਸ਼ਾਂ ਵਿਚ ਵਸਦੀਆਂ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ19 ਫਰਵਰੀ 2019 ਦੇ 642 ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ। www.ambedkartimes.com & www.deshdoaba.com U.S.A.