Sri Guru Ravidass Mission Parchar Sanstha Punjab (Reg.)

Welcome to Begumpura Mission Web Portal

ਜੈ ਗੁਰੂਦੇਵ ! ਧੰਨ ਗੁਰੂਦੇਵ !

ਜੈ ਭੀਮ ! ਜੈ ਭਾਰਤ !

ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ (ਰਜਿ:)

Sri Guru Ravidass Mission Parchar Sanstha Punjab (Regd.)

ਬੇਗਮ ਪੁਰਾ ਸਹਰ ਕੋ ਨਾਉ ॥
ਦੂਖੁ ਅੰਦੋਹੁ ਨਹੀ ਤਿਹਿ ਠਾਉ ॥

ਸਤਿਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਦਾ ਸੰਕਲਪ–ਸਮਕਾਲੀਨ ਅਣਉਚਿੱਤ, ਅਯੋਗ, ਅਜੋੜ, ਅਸਾਵੀਂ, ਅਨਿਆਂਪੂਰਣ, ਅੱਤਿਆਚਾਰੀ ਅਤੇ ਅੰਦੇਸ਼ਿਆਂ ਭਰਪੂਰ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਵਿਵਸਥਾ ਵਿਰੁੱਧ ਅਜਿਹੇ ਸੁਤੰਤਰ ਰਾਜ ਦਾ ਮਾਡਲ ਪ੍ਰਸਤੁਤ ਕਰਦਾ ਹੈ, ਜਿਸ ਵਿਚ ਏਕਾਧਿਕਾਰੀ, ਸਾਮੰਤਸ਼ਾਹੀ ਹਕੂਮਤ ਦੀ ਥਾਂ ਸਹੀ ਅਰਥਾਂ ਵਿਚ ਲੋਕਤੰਤਰ ਹੋਵੇਗਾ।

ਸੰਪਰਕ ਕਰੋ

ਸਵਾਲ ਹੋਵੇ, ਸੁਝਾਵ ਹੋਣ, ਮਦਦ ਦੀ ਲੋੜ ਹੋਵੇ ਜਾਂ ਮਿਸ਼ਨ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ – ਸਾਨੂੰ ਜ਼ਰੂਰ ਲਿਖੋ।

ਸਮਾਜ ਦੀ ਤਰੱਕੀ ਹੀ ਇਸ ਮਿਸ਼ਨ ਦਾ ਉਦੇਸ਼ ਹੈ।

ਸਾਡੇ ਗੁਰੂ ਸਾਹਿਬਾਨ ਬਹੁਤ ਮਹਾਨ, ਆਕਰਸ਼ਕ, ਵਿਲੱਖਣ, ਅਦੁੱਤੀ ਤੇ ਬੇਮਿਸਾਲ ਵਿਅਕਤੀਤਵ ਦੇ ਮਾਲਕ ਸਨ। ਉਹ ਸੱਚੇ ਕਰਮਯੋਗੀ, ਸਹਿਣਸ਼ੀਲ, ਦਿਆਲੂ, ਪਰ-ਉਪਕਾਰੀ, ਅਮਨ-ਪਸੰਦ, ਕਥਨੀ-ਕਰਨੀ ਵਿਚ ਪੂਰੇ, ਮਿੱਠ-ਬੋਲੜੇ, ਨਿਰਭੈ, ਨਿਰਵੈਰ, ਸਾਹਸੀ ਅਤੇ ਮਹਾਨ ਸਤਿਗੁਰੂ ਸਨ। ਉਨ੍ਹਾਂ ਦੀ ਬਾਣੀ ਚੇਤਨਾ ਦੀ ਲਟ-ਲਟ ਬਲਦੀ ਇਕ ਅਜਿਹੀ ਮਸ਼ਾਲ ਹੈ, ਜਿਸ ਨੇ ਨਿਮਨ ਵਰਗ ਵਿਚ ਜੋਸ਼ ਅਤੇ ਉਤਸ਼ਾਹ ਦੀ ਇਕ ਅਜਿਹੀ ਅਗਨੀ ਪ੍ਰਚੰਡ ਕੀਤੀ, ਜੋ ਤਤਕਾਲੀਨ ਸਮਾਜ ਦੀਆਂ ਬੁਰਾਈਆਂ ਅਤੇ ਕੁਰੀਤੀਆਂ ਨੂੰ ਸਾੜ ਕੇ ਇਕ ਅਜਿਹਾ ਪ੍ਰਕਾਸ਼ ਪਿੱਛੇ ਛੱਡ ਗਈ ਕਿ ਅੱਜ ਵੀ ਕਰੋੜਾਂ ਪ੍ਰਾਣੀ ਉਸ ਤੋਂ ਰੋਸ਼ਨੀ ਪ੍ਰਾਪਤ ਕਰ ਰਹੇ ਹਨ। ਜੇਕਰ ਗੁਰੂ ਰਵਿਦਾਸ ਜੀ ਦੀ ਗੱਲ ਕਰੀਏ ਤਾਂ ਉਨਾਂ ਦੀ ਬੇਮਿਸਾਲ ਸ਼ਖ਼ਸੀਅਤ ਦਾ ਹੀ ਪ੍ਰਭਾਵ ਸੀ ਕਿ ਅਖੌਤੀ ਨਿਮਨ ਵਰਗ ਵਿਚ ਪੈਦਾ ਹੋ ਕੇ ਵੀ ਉਹ ਸ਼ਾਹੀ ਖਾਨਦਾਨ ਦੇ ਰਾਜਗੁਰੂ ਬਣੇ ਅਤੇ ਅਨੇਕ ਰਾਜੇ-ਮਹਾਰਾਜੇ, ਵਿਦਵਾਨ ਪੰਡਤ ਅਤੇ ਕਥਿਤ ਉੱਚਤਮ ਵਰਗ ਦੇ ਲੋਕ ਉਨ੍ਹਾਂ ਦੇ ਸੇਵਕ ਬਣੇ।
ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ,
ਤੇਰੇ ਨਾਮ ਸਰਣਾਇ ਰਵਿਦਾਸ ਦਾਸਾ ॥
(ਗੁਰੂ ਰਵਿਦਾਸ ਬਾਣੀ )
ਪ੍ਰੰਤੂ ਇਨਾਂ ਗੁਰੂ ਸਾਹਿਬਾਨਾਂ ਨੂੰ ਆਪਣਾ ਕਹਿਣ ਵਾਲਾ ਸਮਾਜ ਉਨ੍ਹਾਂ ਦੇ ਵਿਸ਼ਵ ਵਿਆਪੀ ਅਤੇ ਇਨਕਲਾਬੀ ਗਿਆਨ ਦੇ ਚਾਨਣ ਤੋਂ ਕੋਹਾਂ ਦੂਰ ਬੈਠਾ ਹਨੇਰੇ ਨੂੰ ਢੋਹ ਰਿਹਾ ਹੈ। ਛਲ ਕਪਟ ਵਿੱਚ ਫਸ ਕੇ, ਪਦਾਰਥਵਾਦੀ ਰੁਚੀਆਂ ਅਧੀਨ ਹੋ ਕੇ ਇਹ ਆਪਣੇ ਸੰਤ-ਸਤਿਗੁਰੂਆਂ ਦੀ ਵਿਵਹਾਰਕ ਵਿਚਾਰਧਾਰਾ ਤੋਂ ਬੜੀ ਤੇਜ਼ੀ ਨਾਲ ਦੂਰ ਹੁੰਦਾ ਜਾ ਰਿਹਾ ਹੈ। ਇਸ ਕਰਕੇ ਇਸ ਸਮਾਜ ਦੀਆਂ ਅਜੋਕੀਆਂ ਤੇ ਮੱਧਕਾਲੀਨ ਪਰਿਸਥਿਤੀਆਂ ਵਿਚ ਵਧੇਰੇ ਪਰਿਵਰਤਨ ਦ੍ਰਿਸ਼ਟੀਗੋਚਰ ਨਹੀਂ ਹੁੰਦਾ। ਅੱਜ ਦਾ ਇਹ ਅਖੌਤੀ ਆਜ਼ਾਦ ਤੇ ਸੁਤੰਤਰ ਮਨੁੱਖ ਹਾਲੇ ਵੀ ਥੋਥੀਆਂ ਸਮਾਜਿਕ ਰਹਿਤਾਂ, ਧਾਰਮਿਕ ਵਲਗਣਾਂ, ਬੰਦਸ਼ਾਂ ਤੇ ਰਾਜਸ਼ਕਤੀ ਦਾ ਕੈਦੀ, ਗ਼ੁਲਾਮ ਤੇ ਪਰਾਧੀਨ ਹੈ। ਜਾਤਾਂ, ਰੰਗਾਂ, ਨਸਲਾਂ, ਕੌਮਾਂ ਅਤੇ ਕਿੱਤਿਆਂ ਦੇ ਵਿਤਕਰੇ ਕਿਸੇ ਨਾ ਕਿਸੇ ਬਦਲਵੇਂ ਰੂਪ ਵਿਚ ਅੱਜ ਵੀ ਮੌਜੂਦ ਹਨ। ਹਰ ਮਨੁੱਖ, ਜਾਤ, ਕੌਮ, ਮਜ੍ਹਬ ਅਤੇ ਨਸਲ ਵਿਚ ਸਮਾ ਗਿਆ ਹੈ। ਸਤਿਗੁਰੂ ਸਾਹਿਬਾਨ ਦੇ ਵਿਸ਼ਵ ਭਾਈਚਾਰੇ ਦੇ ਫ਼ਲਸਫ਼ੇ ਨੂੰ ਸੰਕੀਰਣ ਦਾਇਰਿਆਂ ਵਿਚ ਕੈਦ ਕੀਤਾ ਜਾ ਰਿਹੈ। ਲੋਭ, ਲਾਲਚ, ਲਾਲਸਾ, ਨਸ਼ਾਖੋਰੀ, ਸੁਕਿਰਤ ਤੋਂ ਬੇਮੁੱਖਤਾ, ਬੇਈਮਾਨੀ, ਬੇਵਫ਼ਾਈ ਤੇ ਸਵਾਰਥੀ ਰੁਚੀਆਂ ਅਧੀਨ ਗੁਰੂ ਸਾਹਿਬਾਨਾ ਦੀ ਵਿਚਾਰਧਾਰਾ ਨੂੰ ਤਿਲਾਂਜਲੀ ਦਿੰਦਾ ਜਾ ਰਿਹਾ ਹੈ। ਜਿਨ੍ਹਾਂ ਰੂੜੀਵਾਦੀ ਕਰਮਕਾਂਡਾਂ, ਅਡੰਬਰਾਂ ਤੇ ਪਾਖੰਡਾਂ ਦਾ ਸਤਿਗੁਰੂ ਸਾਹਿਬਾਨ ਨੇ ਖੰਡਨ ਕੀਤਾ ਸੀ, ਅਜੋਕੇ ਜੀਵਨ ਵਿਚ ਇਸ ਸਮਾਜ ਨੇ ਉਸੇ ਨੂੰ ਹੀ ਪੂਰੀ ਤਰ੍ਹਾਂ ਅਪਣਾ ਲਿਆ ਹੈ ਜੋ ਕਿ ਆਉਣ ਵਾਲੀਆਂ ਪੀੜੀਆਂ ਲਈ ਵੀ ਬਹੁਤ ਘਾਤਕ ਹੈ।
ਬੇਗਮਪੁਰਾ ਮਿਸ਼ਨ ਡਾਟਕਾਮ ਦੇ ਮਾਧਿਅਮ ਰਾਹੀਂ ਆਪ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਇਸ ਮਿਸ਼ਨ ਦੇ ਮੈਂਬਰ ਬਣੋ ਅਤੇ ਸਮਾਜ ਦੀ ਤਰੱਕੀ ਲਈ ਆਪਣਾ ਬਣਦਾ ਯੋਗਦਾਨ ਪਾਓ। ਸਾਡਾ ਸਾਰਿਆਂ ਦਾ ਫਰਜ ਬਣਦੈ ਕਿ ਬੇਗਮਪੁਰਾ ਮਿਸ਼ਨ ਦੀ ਇਨਕਲਾਬੀ, ਤਰਕਵਾਦੀ ਅਤੇ ਮਾਨਵਵਾਦੀ ਵਿਚਾਰਧਾਰਾ ਨੂੰ ਅਮਲੀ ਤੇ ਵਿਵਹਾਰਕ ਰੂਪ ਵਿਚ ਆਪਣੇ ਜੀਵਨ ਵਿਚ ਧਾਰਨ ਕਰੀਏ ਅਤੇ ਹੋਰਾਂ ਨੂੰ ਧਾਰਨ ਕਰਵਾਉਣ ਲਈ ਆਪਣੇ ਦਿਨ ਦੇ 24 ਘੰਟਿਆਂ ਵਿੱਚੋਂ ਕੁਝ ਸਮਾਂ ਰਹਿਬਰਾਂ ਦੇ ਇਸ ਮਿਸ਼ਨ ਵਿੱਚ ਲਗਾਈਏ।
ਤੁਸੀਂ ਇਨ੍ਹਾਂ ਮਹਾਨ ਆਦਿਵਾਸੀ ਰਹਿਬਰਾਂ ਦੀ ਬਾਣੀ, ਵਿਚਾਰਧਾਰਾ ਅਤੇ ਜੀਵਨ ਸੰਘਰਸ਼ ਨਾਲ ਸੰਬੰਧਿਤ ਅਤਿਅੰਤ ਮਹੱਤਵਪੂਰਨ ਲੇਖ ਅਤੇ ਹੋਰ ਸਮੱਗਰੀ ਵੈਬਸਾਈਟ ਤੇ ਅਪਲੋਡ ਕਰਨ ਲਈ ਭੇਜ ਸਕਦੇ ਹੋ। ਕਿਸੇ ਵੀ ਭਾਸ਼ਾ ਦੀ ਅਖਬਾਰ ਵਿੱਚ ਛਪਦੀ ਮਹੱਤਵਪੂਰਨ ਖਬਰ ਜੋ ਇਨ੍ਹਾਂ ਰਹਿਬਰਾਂ ਅਤੇ ਆਦਿਵਾਸੀ ਸਮਾਜ ਨਾਲ ਸਬੰਧਿਤ ਹੋਵੇ, ਉਹ ਵੀ ਭੇਜੋ ਜੀ। ਇਸ ਤੋਂ ਇਲਾਵਾ ਆਦਿਵਾਸੀ ਸਮਾਜ ਦੇ ਉਥਾਨ ਵਾਸਤੇ ਜੋ ਕੁਝ ਵੀ ਇਸ ਵੈਬਸਾਈਟ ਤੇ ਦਿੱਤਾ ਜਾ ਸਕਦਾ ਹੈ ਉਹ ਸਾਨੂੰ ਭੇਜੋ ਤਾਂ ਕਿ ਇਸ ਵਡਮੁੱਲੇ ਖਜ਼ਾਨੇ ਨੂੰ ਆਉਣ ਵਾਲੀਆਂ ਪੀੜੀਆਂ ਤੱਕ ਪਹੁੰਚਾਇਆ ਜਾਵੇ ਅਤੇ ਉਹ ਇਸ ਖਜ਼ਾਨੇ ਤੋਂ ਲਾਭ ਲੈ ਸਕਣ। ਇਹ ਅਤਿਅੰਤ ਮਹੱਤਵਪੂਰਨ ਡੈਟਾ ਤੁਹਾਡੇ ਵੱਲੋਂ ਭੇਜਿਆ ਗਿਆ ਹੈ ਲਿਖ ਕੇ ਅਸੀਂ ਤੁਹਾਡਾ ਨਾਮ ਵੀ ਪ੍ਰਕਾਸ਼ਿਤ ਕਰਾਂਗੇ। ਆਪਣੇ ਬੱਚਿਆਂ, ਨੌਜਵਾਨਾਂ, ਔਰਤਾਂ ਨੂੰ ਪ੍ਰੇਰਿਤ ਕਰੋ ਕਿ ਉਹ ਇਸ ਵੈਬਸਾਈਟ ਤੇ ਵਿਜ਼ਿਟ ਕਰਨ।
ਕਿਰਪਾ ਕਰਕੇ ਆਪਣੇ ਵਡਮੁੱਲੇ ਸੁਝਾਅ, ਸਵਾਲ-ਜਵਾਬ, ਸਾਨੂੰ ਈਮੇਲ ਕਰਨ ਦੀ ਕਿਰਪਾਲਤਾ ਕਰੋ ਜੀ। ਤੁਹਾਡੀ ਹਰ ਗੱਲ ਸਾਡੇ ਲਈ ਸਿਰਫ ਸੰਦੇਸ਼ ਹੀ ਨਹੀਂ ਸਗੋਂ ਸੇਵਾ ਦਾ ਮੌਕਾ, ਸਿੱਖਣ ਦਾ ਸਰੋਤ, ਅਤੇ ਮਿਸ਼ਨ ਨੂੰ ਹੋਰ ਮਜਬੂਤ ਬਣਾਉਣ ਲਈ ਪ੍ਰੇਰਨਾ ਹੈ।
ਆਪ ਜੀ ਦਾ ਬਹੁਤ ਬਹੁਤ ਧੰਨਵਾਦ।

ਸਤਿਗੁਰੂ ਸਾਹਿਬਾਨ ਦੀ ਚਰਨ ਧੂੜ
ਅਤੇ ਮਿਸ਼ਨਰੀ ਰਹਿਬਰਾਂ ਦੇ ਦਾਸਰੇ
ਸਮੂਹ ਮੈਂਬਰ
ਅਦਾਰਾ ਬੇਗਮਪੁਰਾ ਮਿਸ਼ਨ ਡਾਟਕਾਮ ਅਤੇ
ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ (ਰਜਿ.)

ਸਾਂਝ ਪਾਓ, ਭਾਗੀਦਾਰ ਬਣੋ, ਆਪਣੀ ਰਾਏ ਦਿਓ

ਬੇਘਮਪੁਰਾ ਮਿਸ਼ਨ ਦਾ ਮੂਲ ਉਦੇਸ਼ ਇੱਕ ਐਸਾ ਸਮਾਜ ਨਿਰਮਾਣ ਕਰਨਾ ਹੈ ਜਿੱਥੇ ਹਰ ਵਿਅਕਤੀ ਨੂੰ ਆਜ਼ਾਦੀ, ਸਮਾਨਤਾ ਅਤੇ ਨਿਆਂ ਮਿਲੇ। ਅਸੀਂ ਇਨਸਾਨੀਅਤ, ਬਰਾਬਰੀ ਅਤੇ ਭਾਈਚਾਰੇ ਦੇ ਮੂਲ ਮੱਲਾਂ ਉੱਤੇ ਆਧਾਰਤ ਇਕ ਨਵਾਂ ਰਾਹ ਤੈਅ ਕਰ ਰਹੇ ਹਾਂ। ਤੁਸੀਂ ਜੇ ਕੋਈ ਸੁਝਾਅ, ਸਵਾਲ ਜਾਂ ਮਦਦ ਦੀ ਲੋੜ ਰੱਖਦੇ ਹੋ, ਤਾਂ ਬੇਝਿਜਕ ਸਾਡੇ ਨਾਲ ਸੰਪਰਕ ਕਰੋ। ਤੁਹਾਡੀ ਹਰ ਗੱਲ ਸਾਡੇ ਲਈ ਸਿਰਫ਼ ਸੰਦੇਸ਼ ਨਹੀਂ, ਸੇਵਾ ਦਾ ਮੌਕਾ, ਸਿੱਖਣ ਦਾ ਸਰੋਤ ਅਤੇ ਮਿਸ਼ਨ ਨੂੰ ਹੋਰ ਮਜ਼ਬੂਤ ਬਣਾਉਣ ਦੀ ਪ੍ਰੇਰਣਾ ਹੈ।

ਸੰਪਰਕ ਜਾਣਕਾਰੀ
ਮੁਲਾਕਾਤ

Editorial Board of begumpuramission.com

Bhai Hardeep Singh Binpalke Wale

V.P.O. BINPALKE Via BHOGPUR DISTRICT JALANDHAR PUNJAB MOBILE  ‪+918847364961

Raagi Bhai Jaswinder Singh

VPO Najka, Via Adampur, Distt. Jalandhar , Punjab
Phone 9815405310

Bhai Ramandeep Singh waris

Guru Nanak Nagar Bhogpur (Jalandhar)
Mobile No.  9872363757

f

Bhai Prabhjit Singh Lally

V.P.O Pandori Nijjran via Adampur Doaba, Jalandhar
Mobile:  9872190024

Dadi Tarsem Singh Dingarian

Village and Post Office Dingrian, District Jalandhar
Mobile: +91 98155-08290

Chief Advisor Council of begumpuramission.com

Bhai Hardeep Singh Binpalke Wale

V.P.O. BINPALKE Via BHOGPUR DISTRICT JALANDHAR PUNJAB MOBILE  ‪+918847364961

Raagi Bhai Jaswinder Singh

VPO Najka, Via Adampur, Distt. Jalandhar , Punjab
Phone 9815405310

Bhai Ramandeep Singh waris

Guru Nanak Nagar Bhogpur (Jalandhar)
Mobile No.  9872363757

Bhai Prabhjit Singh Lally

V.P.O Pandori Nijjran via Adampur Doaba, Jalandhar
Mobile:  9872190024

Dadi Tarsem Singh Dingarian

Village and Post Office Dingrian, District Jalandhar
Mobile: +91 98155-08290

Collaborators of begumpuramission.com

Adv. Professor Lal Singh

Address: Aman Nagar, Ludhiana

read more

Raagi Bhai Jaswinder Singh

VPO Najka, Via Adampur, Distt. Jalandhar , Punjab
Phone 9815405310

Bhai Ramandeep Singh waris

Guru Nanak Nagar Bhogpur (Jalandhar)
Mobile No.  9872363757

Bhai Prabhjit Singh Lally

V.P.O Pandori Nijjran via Adampur Doaba, Jalandhar
Mobile:  9872190024

Dadi Tarsem Singh Dingarian

Village and Post Office Dingrian, District Jalandhar
Mobile: +91 98155-08290

ਤੁਾਡੀ ਹਰ ਗੱਲ, ਹਰ ਸੁਝਾਵ ਅਤੇ ਹਰ ਸਹਿਯੋਗ ਸਾਡੀ ਮਿਸ਼ਨ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਸਾਨੂੰ ਭਰੋਸਾ ਹੈ ਕਿ ਅਸੀਂ ਮਿਲ ਕੇ ਬਦਲਾਅ ਲਿਆ ਸਕਦੇ ਹਾਂ।